Sri Dasam Granth

Página - 997


ਕਹੁ ਤੁ ਤੁਮ ਤਾ ਕੌ ਗਹਿ ਲ੍ਯਾਊ ॥
kahu tu tum taa kau geh layaaoo |

ਆਨਿ ਰਾਵ ਜੂ ਤੁਮੈ ਦਿਖਾਊ ॥
aan raav joo tumai dikhaaoo |

ਜੋ ਮੁਹਿ ਕਹੋ ਤਾਹਿ ਸੋਊ ਕੀਜੈ ॥
jo muhi kaho taeh soaoo keejai |

ਡਾਰਿ ਮਹਲ ਊਪਰ ਤੇ ਦੀਜੈ ॥੭॥
ddaar mahal aoopar te deejai |7|

ਪ੍ਰਥਮ ਨ੍ਰਿਪਹਿ ਇਹ ਭਾਤਿ ਜਤਾਈ ॥
pratham nripeh ih bhaat jataaee |

ਬਹੁਰੋ ਬਾਧਿ ਜਾਰ ਕੌ ਲ੍ਯਾਈ ॥
bahuro baadh jaar kau layaaee |

ਆਪੁ ਭੋਗ ਜਿਹ ਸਾਥ ਕਮਾਯੋ ॥
aap bhog jih saath kamaayo |

ਬਹੁਰਿ ਰਾਵ ਕੌ ਆਨ ਦਿਖਾਯੋ ॥੮॥
bahur raav kau aan dikhaayo |8|

ਰਾਨੀ ਹੇਰਿ ਤਾਹਿ ਰਿਸਿ ਭਰੀ ॥
raanee her taeh ris bharee |

ਸਖਿਯਨ ਕੌ ਆਗ੍ਯਾ ਯੌ ਕਰੀ ॥
sakhiyan kau aagayaa yau karee |

ਧੌਲਰ ਤੇ ਯਾ ਕੌ ਤੁਮ ਡਾਰੋ ॥
dhaualar te yaa kau tum ddaaro |

ਆਇਸੁ ਰਾਜਾ ਕੋ ਨ ਨਿਹਾਰੋ ॥੯॥
aaeis raajaa ko na nihaaro |9|

ਵੈ ਸਖਿਆਂ ਤਾ ਕੌ ਲੈ ਗਈ ॥
vai sakhiaan taa kau lai gee |

ਚੀਨਤ ਸਦਨ ਸੁ ਆਗੇ ਭਈ ॥
cheenat sadan su aage bhee |

ਸਕਲ ਰਾਵ ਕੋ ਸੋਕ ਨਿਵਾਰਿਯੋ ॥
sakal raav ko sok nivaariyo |

ਰੂੰਈ ਪੈ ਤਾ ਕੌ ਗਹਿ ਡਾਰਿਯੋ ॥੧੦॥
roonee pai taa kau geh ddaariyo |10|

ਰਾਜੈ ਲਖੀ ਦੁਸਟ ਇਹ ਘਾਯੋ ॥
raajai lakhee dusatt ih ghaayo |

ਤਿਨ ਤਨਿ ਤਨਿਕ ਖੇਦ ਨਹਿ ਪਾਯੋ ॥
tin tan tanik khed neh paayo |

ਉਠਿ ਤਹ ਤੇ ਨਿਜੁ ਧਾਮ ਸਿਧਾਯੋ ॥
autth tah te nij dhaam sidhaayo |

ਇਹ ਚਰਿਤ੍ਰ ਨਿਜੁ ਜਾਰ ਲੰਘਾਯੋ ॥੧੧॥
eih charitr nij jaar langhaayo |11|

ਪੁਨਿ ਰਾਜੇ ਇਹ ਭਾਤਿ ਉਚਾਰਿਯੋ ॥
pun raaje ih bhaat uchaariyo |

ਇਹ ਜੋ ਚੋਰ ਧਾਮ ਤੇ ਡਾਰਿਯੋ ॥
eih jo chor dhaam te ddaariyo |

ਮੋਹਿ ਆਨ ਵਹੁ ਮ੍ਰਿਤਕ ਦਿਖੈਯੈ ॥
mohi aan vahu mritak dikhaiyai |

ਆਗ੍ਯਾ ਮੋਹਿ ਮਾਨਿ ਯਹ ਲੈਯੈ ॥੧੨॥
aagayaa mohi maan yah laiyai |12|

ਜੋ ਨਰ ਹ੍ਯਾਂ ਤੇ ਮਿਲੈ ਬਗਾਈ ॥
jo nar hayaan te milai bagaaee |

ਟੂਕ ਟੂਕ ਹ੍ਵੈ ਕੈ ਸੋ ਜਾਈ ॥
ttook ttook hvai kai so jaaee |

ਤਿਲ ਤਿਲ ਭਯੋ ਦ੍ਰਿਸਟਿ ਨਹਿ ਆਵੈ ॥
til til bhayo drisatt neh aavai |

ਤਾ ਕੌ ਕੌਨ ਖੋਜ ਕਰ ਲ੍ਯਾਵੈ ॥੧੩॥
taa kau kauan khoj kar layaavai |13|

ਤਿਲ ਤਿਲ ਪਾਇ ਅੰਗ ਤਿਹ ਭਏ ॥
til til paae ang tih bhe |

ਗੀਧ ਕਾਕ ਆਮਿਖ ਭਖਿ ਗਏ ॥
geedh kaak aamikh bhakh ge |

ਤਾ ਕੋ ਅੰਗ ਦ੍ਰਿਸਟਿ ਨਹਿ ਆਵੈ ॥
taa ko ang drisatt neh aavai |

ਕੌਨ ਬਿਯੋ ਤਾ ਕੌ ਲੈ ਆਵੈ ॥੧੪॥
kauan biyo taa kau lai aavai |14|

ਭੁਜੰਗ ਛੰਦ ॥
bhujang chhand |

ਦਿਯੋ ਡਾਰਿ ਜਾ ਕੋ ਮਹਾਰਾਜ ਐਸੇ ॥
diyo ddaar jaa ko mahaaraaj aaise |

ਲਹਿਯੋ ਜਾਇ ਤਾ ਕੌ ਕਛੂ ਅੰਗ ਕੈਸੇ ॥
lahiyo jaae taa kau kachhoo ang kaise |

ਕਈ ਟੂਕ ਹ੍ਵੈ ਕੈ ਪਰਿਯੋ ਕਹੂੰ ਜਾਈ ॥
kee ttook hvai kai pariyo kahoon jaaee |

ਗਏ ਗੀਧ ਔ ਕਾਕ ਤਾ ਕੌ ਚਬਾਈ ॥੧੫॥
ge geedh aau kaak taa kau chabaaee |15|

ਚੌਪਈ ॥
chauapee |

ਯੌ ਸੁਨਿ ਮੋਨਿ ਨ੍ਰਿਪਤਿ ਮੁਖ ਧਰੀ ॥
yau sun mon nripat mukh dharee |

ਦ੍ਰਿਸਟਿ ਰਾਜ ਕਾਰਜ ਪਰ ਕਰੀ ॥
drisatt raaj kaaraj par karee |

ਰਾਨੀ ਅਪਨੋ ਮੀਤ ਬਚਾਯੋ ॥
raanee apano meet bachaayo |

ਵਾ ਪਸੁ ਕੌ ਯੌ ਚਰਿਤ੍ਰ ਦਿਖਾਯੋ ॥੧੬॥
vaa pas kau yau charitr dikhaayo |16|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਤੀਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੧॥੨੫੯੧॥ਅਫਜੂੰ॥
eit sree charitr pakhayaane triyaa charitre mantree bhoop sanbaade ik sau ikateeh charitr samaapatam sat subham sat |131|2591|afajoon|

ਚੌਪਈ ॥
chauapee |

ਏਕ ਪਲਾਊ ਦੇਸ ਸੁਨੀਜੈ ॥
ek palaaoo des suneejai |

ਮੰਗਲ ਦੇਵ ਸੁ ਰਾਵ ਭਨੀਜੈ ॥
mangal dev su raav bhaneejai |

ਸੁਘਰਿ ਕੁਅਰਿ ਤਾ ਕੀ ਬਰ ਨਾਰੀ ॥
sughar kuar taa kee bar naaree |

ਜਨੁਕ ਜਗਤ ਕੀ ਜੋਤਿ ਸਵਾਰੀ ॥੧॥
januk jagat kee jot savaaree |1|


Flag Counter