Sri Dasam Granth

Página - 523


ਬਾਹੈ ਕਟੀ ਸਹਸ੍ਰਾਭੁਜ ਕੀ ਤੁ ਭਲੋ ਤਿਹ ਕੋ ਅਬ ਨਾਸੁ ਨ ਕੀਜੈ ॥੨੨੩੯॥
baahai kattee sahasraabhuj kee tu bhalo tih ko ab naas na keejai |2239|

ਕਾਨ੍ਰਹ ਜੂ ਬਾਚ ਸਿਵ ਜੂ ਪ੍ਰਤਿ ॥
kaanrah joo baach siv joo prat |

ਸਵੈਯਾ ॥
savaiyaa |

ਸੋ ਕਰਿਹੋ ਅਬ ਹਉ ਸੁਨਿ ਰੁਦ੍ਰ ਜੂ ਤੋ ਸੰਗਿ ਬੈਨ ਉਚਾਰਤ ਹਉ ॥
so kariho ab hau sun rudr joo to sang bain uchaarat hau |

ਬਾਹੈ ਕਟੀ ਤਿਹ ਭੂਲਿ ਨਿਹਾਰਿ ਅਬ ਹਉ ਹੂ ਸੁ ਕ੍ਰੋਧ ਨਿਵਾਰਤ ਹਉ ॥
baahai kattee tih bhool nihaar ab hau hoo su krodh nivaarat hau |

ਪ੍ਰਹਲਾਦ ਕੋ ਪੌਤ੍ਰ ਕਹਾਵਤ ਹੈ ਸੁ ਇਹੈ ਜੀਅ ਮਾਹਿ ਬਿਚਾਰਤ ਹਉ ॥
prahalaad ko pauatr kahaavat hai su ihai jeea maeh bichaarat hau |

ਤਾ ਤੇ ਡੰਡ ਹੀ ਦੈ ਕਰਿ ਛੋਰਿ ਦਯੋ ਇਹ ਤੇ ਨਾਹਿ ਤਾਹਿ ਸੰਘਾਰਤ ਹਉ ॥੨੨੪੦॥
taa te ddandd hee dai kar chhor dayo ih te naeh taeh sanghaarat hau |2240|

ਯੌ ਬਖਸਾਇ ਕੈ ਸ੍ਯਾਮ ਜੂ ਸੋ ਤਿਹ ਭੂਪ ਕੋ ਸ੍ਯਾਮ ਕੇ ਪਾਇਨ ਡਾਰੋ ॥
yau bakhasaae kai sayaam joo so tih bhoop ko sayaam ke paaein ddaaro |

ਭੂਲ ਕੈ ਭੂਪਤਿ ਕਾਮ ਕਰਿਯੋ ਅਬ ਹੇ ਪ੍ਰਭ ਜੂ ਤੁਮ ਕ੍ਰੋਧ ਨਿਵਾਰੋ ॥
bhool kai bhoopat kaam kariyo ab he prabh joo tum krodh nivaaro |

ਪੌਤ੍ਰ ਕੋ ਬ੍ਯਾਹ ਕਰੋ ਇਹ ਕੀ ਦੁਹਿਤਾ ਸੰਗਿ ਅਉਰ ਕਛੂ ਮਨ ਮੈ ਨ ਬਿਚਾਰੋ ॥
pauatr ko bayaah karo ih kee duhitaa sang aaur kachhoo man mai na bichaaro |

ਯੌ ਕਰਿ ਬ੍ਯਾਹ ਸੰਗ ਊਖਹ ਲੈ ਅਨਰੁਧ ਕੋ ਸ੍ਯਾਮ ਜੂ ਧਾਮਿ ਸਿਧਾਰੋ ॥੨੨੪੧॥
yau kar bayaah sang aookhah lai anarudh ko sayaam joo dhaam sidhaaro |2241|

ਜੋ ਸੁਨਿ ਹੈ ਗੁਨ ਸ੍ਯਾਮ ਜੂ ਕੇ ਫੁਨਿ ਅਉਰਨ ਤੇ ਅਰੁ ਆਪਨ ਗੈ ਹੈ ॥
jo sun hai gun sayaam joo ke fun aauran te ar aapan gai hai |

ਆਪਨ ਜੋ ਪੜ ਹੈ ਪੜਵਾਇ ਹੈ ਅਉਰ ਕਬਿਤਨ ਬੀਚ ਬਨੈ ਹੈ ॥
aapan jo parr hai parravaae hai aaur kabitan beech banai hai |

ਸੋਵਤ ਜਾਗਤ ਧਾਵਤ ਧਾਮ ਸੁ ਸ੍ਰੀ ਬ੍ਰਿਜ ਨਾਇਕ ਕੀ ਸੁਧਿ ਲੈ ਹੈ ॥
sovat jaagat dhaavat dhaam su sree brij naaeik kee sudh lai hai |

ਸੋਊ ਸਦਾ ਕਬਿ ਸ੍ਯਾਮ ਭਨੈ ਫੁਨਿ ਯਾ ਭਵ ਭੀਤਰ ਫੇਰਿ ਨ ਐ ਹੈ ॥੨੨੪੨॥
soaoo sadaa kab sayaam bhanai fun yaa bhav bheetar fer na aai hai |2242|

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਾਣਾਸੁਰ ਕੋ ਜੀਤਿ ਅਨਰੁਧ ਊਖਾ ਕੋ ਬ੍ਯਾਹ ਲਿਆਵਤ ਭਏ ॥
eit sree dasam sikandh puraane bachitr naattak granthe krisanaavataare baanaasur ko jeet anarudh aookhaa ko bayaah liaavat bhe |

ਅਥ ਡਿਗ ਰਾਜਾ ਕੋ ਉਧਾਰ ਕਥਨੰ ॥
ath ddig raajaa ko udhaar kathanan |

ਚੌਪਈ ॥
chauapee |

ਏਕ ਭੂਪ ਛਤ੍ਰੀ ਡਿਗ ਨਾਮਾ ॥
ek bhoop chhatree ddig naamaa |

ਧਰਿਯੋ ਤਾਹਿ ਕਿਰਲਾ ਕੋ ਜਾਮਾ ॥
dhariyo taeh kiralaa ko jaamaa |

ਸਭ ਜਾਦਵ ਮਿਲਿ ਖੇਲਨ ਆਏ ॥
sabh jaadav mil khelan aae |

ਪ੍ਯਾਸੇ ਭਏ ਕੂਪ ਪਿਖਿ ਧਾਏ ॥੨੨੪੩॥
payaase bhe koop pikh dhaae |2243|

ਇਕ ਕਿਰਲਾ ਤਿਹ ਮਾਹਿ ਨਿਹਾਰਿਯੋ ॥
eik kiralaa tih maeh nihaariyo |

ਕਾਢੈ ਯਾ ਕੋ ਇਹੈ ਬਿਚਾਰਿਯੋ ॥
kaadtai yaa ko ihai bichaariyo |

ਕਾਢਨ ਲਗੇ ਨ ਕਾਢਿਯੋ ਗਯੋ ॥
kaadtan lage na kaadtiyo gayo |

ਅਤਿ ਅਸਚਰਜ ਸਭਹਿਨ ਮਨਿ ਭਯੋ ॥੨੨੪੪॥
at asacharaj sabhahin man bhayo |2244|

ਜਾਦਵ ਬਾਚ ਕਾਨ੍ਰਹ ਜੂ ਸੋ ॥
jaadav baach kaanrah joo so |

ਦੋਹਰਾ ॥
doharaa |

ਸਭ ਸੁਚਿੰਤ ਜਾਦਵ ਭਏ ਗਏ ਕ੍ਰਿਸਨ ਪੈ ਧਾਇ ॥
sabh suchint jaadav bhe ge krisan pai dhaae |

ਕਹਿ ਕਿਰਲਾ ਇਕ ਕੂਪ ਮੈ ਤਾ ਕੋ ਕਰਹੁ ਉਪਾਇ ॥੨੨੪੫॥
keh kiralaa ik koop mai taa ko karahu upaae |2245|

ਕਬਿਤੁ ॥
kabit |

ਸੁਨਤ ਹੀ ਬਾਤੈ ਸਭ ਜਾਦਵ ਕੀ ਜਦੁਰਾਇ ਜਾਨਿਓ ਸਭ ਭੇਦ ਕਹੀ ਬਾਤ ਮੁਸਕਾਇ ਕੈ ॥
sunat hee baatai sabh jaadav kee jaduraae jaanio sabh bhed kahee baat musakaae kai |

ਕਹਾ ਵਹ ਕੂਪ ਕਹਾ ਪਰਿਓ ਹੈ ਕਿਰਲਾ ਤਾ ਮੈ ਬੋਲਤ ਭਯੋ ਯੌ ਮੁਹ ਦੀਜੀਐ ਦਿਖਾਇ ਕੈ ॥
kahaa vah koop kahaa pario hai kiralaa taa mai bolat bhayo yau muh deejeeai dikhaae kai |

ਆਗੇ ਆਗੇ ਸੋਊ ਘਨ ਸ੍ਯਾਮ ਤਿਨ ਪਾਛੇ ਪਾਛੈ ਚਲਤ ਚਲਤ ਜੋ ਨਿਹਾਰਿਯੋ ਸੋਊ ਜਾਇ ਕੈ ॥
aage aage soaoo ghan sayaam tin paachhe paachhai chalat chalat jo nihaariyo soaoo jaae kai |

ਮਿਟਿ ਗਏ ਪਾਪ ਤਾ ਕੇ ਏਕੋ ਨ ਰਹਨ ਪਾਏ ਭਯੋ ਨਰ ਜਬੈ ਹਰਿ ਲੀਨੋ ਹੈ ਉਠਾਇ ਕੈ ॥੨੨੪੬॥
mitt ge paap taa ke eko na rahan paae bhayo nar jabai har leeno hai utthaae kai |2246|

ਸਵੈਯਾ ॥
savaiyaa |

ਤਾਹੀ ਕੀ ਮੋਛ ਭਈ ਛਿਨ ਮੈ ਜਿਨ ਏਕ ਘਰੀ ਘਨ ਸ੍ਯਾਮ ਜੂ ਧ੍ਰਯਾਯੋ ॥
taahee kee mochh bhee chhin mai jin ek gharee ghan sayaam joo dhrayaayo |

ਅਉਰ ਤਰੀ ਗਨਿਕਾ ਤਬ ਹੀ ਜਿਹ ਹਾਥ ਲਯੋ ਸੁਕ ਸ੍ਯਾਮ ਪੜਾਯੋ ॥
aaur taree ganikaa tab hee jih haath layo suk sayaam parraayo |

ਕੋ ਨ ਤਰਿਯੋ ਜਗ ਮੈ ਨਰ ਜਾਹਿ ਨਰਾਇਨ ਕੋ ਚਿਤਿ ਨਾਮੁ ਬਸਾਯੋ ॥
ko na tariyo jag mai nar jaeh naraaein ko chit naam basaayo |

ਏਤੇ ਪੈ ਕਿਉ ਨ ਤਰੈ ਕਿਰਲਾ ਜਿਹ ਕੋ ਹਰਿ ਆਪਨ ਹਾਥ ਲਗਾਯੋ ॥੨੨੪੭॥
ete pai kiau na tarai kiralaa jih ko har aapan haath lagaayo |2247|

ਤੋਟਕ ॥
tottak |

ਜਬ ਹੀ ਸੋਊ ਸ੍ਯਾਮ ਉਠਾਇ ਲਯੋ ॥
jab hee soaoo sayaam utthaae layo |

ਤਬ ਮਾਨੁਖ ਕੋ ਸੋਊ ਬੇਖ ਭਯੋ ॥
tab maanukh ko soaoo bekh bhayo |

ਤਬ ਯੌ ਬ੍ਰਿਜਨਾਥ ਸੁ ਬੈਨ ਉਚਾਰੇ ॥
tab yau brijanaath su bain uchaare |

ਤੇਰੋ ਦੇਸੁ ਕਹਾ ਤੇਰੋ ਨਾਮ ਕਹਾ ਰੇ ॥੨੨੪੮॥
tero des kahaa tero naam kahaa re |2248|

ਕਿਰਲਾ ਬਾਚ ਕਾਨ੍ਰਹ ਜੂ ਸੋ ॥
kiralaa baach kaanrah joo so |

ਸੋਰਠਾ ॥
soratthaa |

ਡਿਗ ਮੇਰੋ ਥੋ ਨਾਉ ਏਕ ਦੇਸ ਕੋ ਭੂਪ ਹੋ ॥
ddig mero tho naau ek des ko bhoop ho |


Flag Counter