Sri Dasam Granth

Página - 508


ਭੂਪਤਿ ਅਉਰ ਬਡੇ ਬਲਵੰਡ ਸੁ ਵਾਹ ਬਿਯਾਹ ਕਉ ਦੇਖਨ ਧਾਏ ॥
bhoopat aaur badde balavandd su vaah biyaah kau dekhan dhaae |

ਸ੍ਯਾਮ ਭਨੈ ਤਿਹ ਕੀ ਭਗਨੀ ਤਿਹ ਆਨੰਦ ਦੁੰਦਭਿ ਕੋਟਿ ਬਜਾਏ ॥
sayaam bhanai tih kee bhaganee tih aanand dundabh kott bajaae |

ਤਉ ਹੀ ਲਉ ਸ੍ਯਾਮ ਜੀ ਬ੍ਯਾਹ ਕੈ ਤਾਹ ਕੋ ਪਾਰਥ ਲੈ ਸੰਗਿ ਅਉਧਿ ਸਿਧਾਏ ॥੨੦੯੯॥
tau hee lau sayaam jee bayaah kai taah ko paarath lai sang aaudh sidhaae |2099|

ਚੌਪਈ ॥
chauapee |

ਜਬ ਜਦੁਬੀਰ ਅਜੁਧਿਆ ਆਯੋ ॥
jab jadubeer ajudhiaa aayo |

ਸੁਨਿ ਭੂਪਤਿ ਲੈਬੇ ਕਹੁ ਧਾਯੋ ॥
sun bhoopat laibe kahu dhaayo |

ਸਿੰਘਾਸਨ ਅਪਨੇ ਬੈਠਾਰਿਯੋ ॥
singhaasan apane baitthaariyo |

ਚਿਤ ਕੋ ਸੋਕ ਦੂਰ ਕਰਿ ਡਾਰਿਯੋ ॥੨੧੦੦॥
chit ko sok door kar ddaariyo |2100|

ਚਰਨ ਪ੍ਰਭੂ ਕੇ ਗਹਿ ਕਰ ਰਹਿਯੋ ॥
charan prabhoo ke geh kar rahiyo |

ਤੁਮ ਦਰਸਨ ਪਾਵਤ ਦੁਖ ਬਹਿਯੋ ॥
tum darasan paavat dukh bahiyo |

ਅਰੁ ਨ੍ਰਿਪ ਚਿਤ ਮੈ ਪ੍ਰੇਮ ਬਢਾਯੋ ॥
ar nrip chit mai prem badtaayo |

ਮਨ ਅਪਨੋ ਸੰਗਿ ਸ੍ਯਾਮ ਮਿਲਾਯੋ ॥੨੧੦੧॥
man apano sang sayaam milaayo |2101|

ਕਾਨ੍ਰਹ ਜੂ ਬਾਚ ਨ੍ਰਿਪ ਸੋ ॥
kaanrah joo baach nrip so |

ਸਵੈਯਾ ॥
savaiyaa |

ਦੇਖ ਕੈ ਪ੍ਰੀਤਿ ਨ੍ਰਿਪੋਤਮ ਕੀ ਹਸਿ ਕੈ ਤਿਹ ਸੋ ਇਮ ਸ੍ਯਾਮ ਉਚਾਰੋ ॥
dekh kai preet nripotam kee has kai tih so im sayaam uchaaro |

ਹੋ ਤੁਮ ਰਾਘਵ ਕੇ ਕੁਲ ਤੇ ਜਿਨਿ ਰਾਵਨ ਸੋ ਰਿਸਿ ਸਤ੍ਰ ਪਛਾਰੋ ॥
ho tum raaghav ke kul te jin raavan so ris satr pachhaaro |

ਮਾਗਵੋ ਛਤ੍ਰਨ ਕੋ ਨ ਕਹਿਯੋ ਤਊ ਮਾਗਤਿ ਹੋ ਨਹਿ ਸੰਕ ਬਿਚਾਰੋ ॥
maagavo chhatran ko na kahiyo taoo maagat ho neh sank bichaaro |

ਅਪਨੀ ਦੈ ਦੁਹਿਤਾ ਹਮ ਕਉ ਤਿਹ ਕਉ ਚਿਤ ਚਾਹਤ ਹੈ ਸੁ ਹਮਾਰੋ ॥੨੧੦੨॥
apanee dai duhitaa ham kau tih kau chit chaahat hai su hamaaro |2102|

ਨ੍ਰਿਪੋ ਬਾਚ ਕਾਨ੍ਰਹ ਸੋ ॥
nripo baach kaanrah so |

ਚੌਪਈ ॥
chauapee |

ਤਬ ਯੌ ਭੂਪ ਸ੍ਯਾਮ ਸੋ ਭਾਖੀ ॥
tab yau bhoop sayaam so bhaakhee |

ਏਕ ਪ੍ਰਤਿਗ੍ਰਯਾ ਮੈ ਕਰ ਰਾਖੀ ॥
ek pratigrayaa mai kar raakhee |

ਜੋ ਇਨ ਸਤ ਬ੍ਰਿਖਭਨ ਕੋ ਨਾਥੈ ॥
jo in sat brikhabhan ko naathai |

ਸੋ ਇਹ ਕੋ ਲੈ ਜਾ ਕਰਿ ਸਾਥੈ ॥੨੧੦੩॥
so ih ko lai jaa kar saathai |2103|

ਸਵੈਯਾ ॥
savaiyaa |

ਕਟਿ ਸੋ ਕਸਿ ਸ੍ਯਾਮ ਪਿਤੰਬਰ ਕੋ ਅਪੁਨੋ ਪੁਨਿ ਸਾਤਊ ਬੇਖ ਬਨਾਏ ॥
katt so kas sayaam pitanbar ko apuno pun saataoo bekh banaae |

ਦੇਖਬੇ ਭੀਤਰ ਏਕ ਹੀ ਸ੍ਯਾਮ ਲਗੈ ਕਿਨ ਹੂ ਲਖਿ ਭੇਦ ਨ ਪਾਏ ॥
dekhabe bheetar ek hee sayaam lagai kin hoo lakh bhed na paae |

ਪਾਗਹਿ ਦਾਬਿ ਨਚਾਇ ਕੈ ਭਉਹਨ ਸੂਰ ਸਭੋ ਮਹਿ ਸੂਰ ਕਹਾਏ ॥
paageh daab nachaae kai bhauhan soor sabho meh soor kahaae |

ਧੰਨਿ ਹੀ ਧੰਨਿ ਕਹਿਯੋ ਸਭ ਹੀ ਜਬ ਸਾਤ ਹੀ ਬੈਲਨ ਕੋ ਨਥਿ ਆਏ ॥੨੧੦੪॥
dhan hee dhan kahiyo sabh hee jab saat hee bailan ko nath aae |2104|

ਜਬ ਨਾਥਤ ਭਯੋ ਪ੍ਰਭ ਸਾਤ ਬ੍ਰਿਖਭ ਤਬ ਭਾਖਤ ਭੇ ਭਟਵਾ ਇਹ ਸਾਥੇ ॥
jab naathat bhayo prabh saat brikhabh tab bhaakhat bhe bhattavaa ih saathe |

ਆਵਤ ਜੋ ਬਲਵੰਤ ਇਹੀ ਹਿਤ ਸੋ ਪੁਰਏ ਇਨ ਸਿੰਗਨ ਸਾਥੇ ॥
aavat jo balavant ihee hit so pure in singan saathe |

ਕਉਨ ਬਲੀ ਪ੍ਰਗਟਿਯੋ ਜਗ ਮੈ ਇਨ ਸਾਤਨ ਕੇ ਜੋਊ ਨਾਕਹਿ ਨਾਥੇ ॥
kaun balee pragattiyo jag mai in saatan ke joaoo naakeh naathe |

ਬੀਰ ਕਹੈ ਹਸ ਕੈ ਰਨਧੀਰ ਬਿਨਾ ਰਿਪੁ ਚੀਰ ਸੁ ਸ੍ਰੀ ਬ੍ਰਿਜਨਾਥੇ ॥੨੧੦੫॥
beer kahai has kai ranadheer binaa rip cheer su sree brijanaathe |2105|

ਸਾਧ ਕਹੈ ਇਕ ਯੌ ਹਸਿ ਕੈ ਸਮ ਸ੍ਯਾਮ ਕੀ ਜੋ ਜਗ ਬੀਰ ਬਿਯੋ ਹੈ ॥
saadh kahai ik yau has kai sam sayaam kee jo jag beer biyo hai |

ਜਾ ਮਘਵਾਜਿਤ ਜੀਤ ਲਯੋ ਸਿਰ ਰਾਵਣ ਕਾਟਿ ਕਬੰਧ ਕਿਯੋ ਹੈ ॥
jaa maghavaajit jeet layo sir raavan kaatt kabandh kiyo hai |

ਗਾੜ ਪਰੀ ਗਜ ਪੈ ਜਬ ਹੀ ਤਿਹ ਨਾਕਹਿ ਤੇ ਪ੍ਰਭੁ ਰਾਖਿ ਲਿਯੋ ਹੈ ॥
gaarr paree gaj pai jab hee tih naakeh te prabh raakh liyo hai |

ਭੀਰ ਪਰੇ ਰਨਧੀਰ ਭਯੋ ਜਨ ਪੀਰ ਨਿਹਾਰਿ ਅਧੀਰ ਭਯੋ ਹੈ ॥੨੧੦੬॥
bheer pare ranadheer bhayo jan peer nihaar adheer bhayo hai |2106|

ਜੋ ਬਿਧਿ ਬੇਦ ਕੇ ਬੀਚ ਲਿਖੀ ਬਿਧਿ ਤਾਹੀ ਸੋ ਬ੍ਯਾਹ ਸਿਆਮ ਕੋ ਕੀਨੋ ॥
jo bidh bed ke beech likhee bidh taahee so bayaah siaam ko keeno |

ਆਨੰਦ ਕੈ ਅਤਿ ਹੀ ਚਿਤ ਮੈ ਸਭ ਦੀਨ ਸੁ ਬਿਪ੍ਰਨ ਸਾਜ ਨਵੀਨੋ ॥
aanand kai at hee chit mai sabh deen su bipran saaj naveeno |

ਅਉ ਗਜਰਾਜ ਬਡੇ ਅਰੁ ਬਾਜ ਘਨੇ ਧਨ ਲੈ ਬ੍ਰਿਜਨਾਥ ਕੋ ਦੀਨੋ ॥
aau gajaraaj badde ar baaj ghane dhan lai brijanaath ko deeno |

ਸ੍ਯਾਮ ਭਨੇ ਇਹ ਭਾਤਿ ਸੋ ਭੂਪਤਿ ਲੋਕ ਬਿਖੈ ਅਤਿ ਹੀ ਜਸੁ ਲੀਨੋ ॥੨੧੦੭॥
sayaam bhane ih bhaat so bhoopat lok bikhai at hee jas leeno |2107|

ਨ੍ਰਿਪ ਬਾਚ ਸਭਾ ਸੋ ॥
nrip baach sabhaa so |

ਸਵੈਯਾ ॥
savaiyaa |

ਭੂਪ ਸਿੰਘਾਸਨ ਊਪਰਿ ਬੈਠ ਕੈ ਮਧਿ ਸਭਾ ਇਹ ਭਾਤਿ ਬਖਾਨਿਯੋ ॥
bhoop singhaasan aoopar baitth kai madh sabhaa ih bhaat bakhaaniyo |

ਤੈਸੋ ਈ ਕਾਮੁ ਕੀਯੋ ਜਦੁਨੰਦਨ ਜਿਉ ਧਨੁ ਸ੍ਰੀ ਰਘੁਨੰਦਨ ਤਾਨਿਯੋ ॥
taiso ee kaam keeyo jadunandan jiau dhan sree raghunandan taaniyo |

ਜੀਤਿ ਉਜੈਨ ਕੇ ਭੂਪ ਕੀ ਭੈਨ ਪੁਰੀ ਇਹ ਅਉਧ ਜਬੈ ਪਗੁ ਠਾਨਿਯੋ ॥
jeet ujain ke bhoop kee bhain puree ih aaudh jabai pag tthaaniyo |

ਦੇਖਤ ਹੀ ਸਭ ਹੀ ਮਨ ਮੈ ਬ੍ਰਿਜ ਨਾਇਕ ਸੂਰ ਸਹੀ ਕਰਿ ਜਾਨਿਯੋ ॥੨੧੦੮॥
dekhat hee sabh hee man mai brij naaeik soor sahee kar jaaniyo |2108|

ਭੂਪ ਜਬੈ ਅਪਨੇ ਮਨ ਮੈ ਜਦੁਬੀਰ ਕੋ ਬੀਰ ਸਹੀ ਕਰਿ ਜਾਨਿਯੋ ॥
bhoop jabai apane man mai jadubeer ko beer sahee kar jaaniyo |


Flag Counter