Sri Dasam Granth

Página - 97


ਊਚ ਧਰਾਧਰ ਊਪਰ ਤੇ ਗਿਰਿਓ ਕਾਕ ਕਰਾਲ ਭੁਜੰਗਮ ਖਾਇਓ ॥੧੯੭॥
aooch dharaadhar aoopar te girio kaak karaal bhujangam khaaeio |197|

ਬੀਰ ਨਿਸੁੰਭ ਕੋ ਦੈਤ ਬਲੀ ਇਕ ਪ੍ਰੇਰਿ ਤੁਰੰਗ ਗਇਓ ਰਨਿ ਸਾਮੁਹਿ ॥
beer nisunbh ko dait balee ik prer turang geio ran saamuhi |

ਦੇਖਤ ਧੀਰਜ ਨਾਹਿ ਰਹੈ ਅਬਿ ਕੋ ਸਮਰਥ ਹੈ ਬਿਕ੍ਰਮ ਜਾ ਮਹਿ ॥
dekhat dheeraj naeh rahai ab ko samarath hai bikram jaa meh |

ਚੰਡਿ ਲੈ ਪਾਨਿ ਕ੍ਰਿਪਾਨ ਹਨੇ ਅਰਿ ਫੇਰਿ ਦਈ ਸਿਰ ਦਾਨਵ ਤਾ ਮਹਿ ॥
chandd lai paan kripaan hane ar fer dee sir daanav taa meh |

ਮੁੰਡਹਿ ਤੁੰਡਹਿ ਰੁੰਡਹਿ ਚੀਰਿ ਪਲਾਨ ਕਿਕਾਨ ਧਸੀ ਬਸੁਧਾ ਮਹਿ ॥੧੯੮॥
munddeh tunddeh runddeh cheer palaan kikaan dhasee basudhaa meh |198|

ਇਉ ਜਬ ਦੈਤ ਹਤਿਓ ਬਰ ਚੰਡਿ ਸੁ ਅਉਰ ਚਲਿਓ ਰਨ ਮਧਿ ਪਚਾਰੇ ॥
eiau jab dait hatio bar chandd su aaur chalio ran madh pachaare |

ਕੇਹਰਿ ਕੇ ਸਮੁਹਾਇ ਰਿਸਾਇ ਕੈ ਧਾਇ ਕੈ ਘਾਇ ਦੁ ਤੀਨਕ ਝਾਰੇ ॥
kehar ke samuhaae risaae kai dhaae kai ghaae du teenak jhaare |

ਚੰਡਿ ਲਈ ਕਰਵਾਰ ਸੰਭਾਰ ਹਕਾਰ ਕੈ ਸੀਸ ਦਈ ਬਲੁ ਧਾਰੇ ॥
chandd lee karavaar sanbhaar hakaar kai sees dee bal dhaare |

ਜਾਇ ਪਰਿਓ ਸਿਰ ਦੂਰ ਪਰਾਇ ਜਿਉ ਟੂਟਤ ਅੰਬੁ ਬਯਾਰ ਕੇ ਮਾਰੇ ॥੧੯੯॥
jaae pario sir door paraae jiau ttoottat anb bayaar ke maare |199|

ਜਾਨਿ ਨਿਦਾਨ ਕੋ ਜੁਧੁ ਬਨਿਓ ਰਨਿ ਦੈਤ ਸਬੂਹ ਸਬੈ ਉਠਿ ਧਾਏ ॥
jaan nidaan ko judh banio ran dait sabooh sabai utth dhaae |

ਸਾਰ ਸੋ ਸਾਰ ਕੀ ਮਾਰ ਮਚੀ ਤਬ ਕਾਇਰ ਛਾਡ ਕੈ ਖੇਤ ਪਰਾਏ ॥
saar so saar kee maar machee tab kaaeir chhaadd kai khet paraae |

ਚੰਡਿ ਕੇ ਖਗ ਗਦਾ ਲਗਿ ਦਾਨਵ ਰੰਚਕ ਰੰਚਕ ਹੁਇ ਤਨ ਆਏ ॥
chandd ke khag gadaa lag daanav ranchak ranchak hue tan aae |

ਮੂੰਗਰ ਲਾਇ ਹਲਾਇ ਮਨੋ ਤਰੁ ਕਾਛੀ ਨੇ ਪੇਡ ਤੇ ਤੂਤ ਗਿਰਾਏ ॥੨੦੦॥
moongar laae halaae mano tar kaachhee ne pedd te toot giraae |200|

ਪੇਖਿ ਚਮੂੰ ਬਹੁ ਦੈਤਨ ਕੀ ਪੁਨਿ ਚੰਡਿਕਾ ਆਪਨੇ ਸਸਤ੍ਰ ਸੰਭਾਰੇ ॥
pekh chamoon bahu daitan kee pun chanddikaa aapane sasatr sanbhaare |

ਬੀਰਨ ਕੇ ਤਨ ਚੀਰਿ ਪਚੀਰ ਸੇ ਦੈਤ ਹਕਾਰ ਪਛਾਰਿ ਸੰਘਾਰੇ ॥
beeran ke tan cheer pacheer se dait hakaar pachhaar sanghaare |

ਘਾਉ ਲਗੇ ਤਿਨ ਕੋ ਰਨ ਭੂਮਿ ਮੈ ਟੂਟ ਪਰੇ ਧਰ ਤੇ ਸਿਰ ਨਿਆਰੇ ॥
ghaau lage tin ko ran bhoom mai ttoott pare dhar te sir niaare |

ਜੁਧ ਸਮੈ ਸੁਤ ਭਾਨ ਮਨੋ ਸਸਿ ਕੇ ਸਭ ਟੂਕ ਜੁਦੇ ਕਰ ਡਾਰੇ ॥੨੦੧॥
judh samai sut bhaan mano sas ke sabh ttook jude kar ddaare |201|

ਚੰਡਿ ਪ੍ਰਚੰਡ ਤਬੈ ਬਲ ਧਾਰਿ ਸੰਭਾਰਿ ਲਈ ਕਰਵਾਰ ਕਰੀ ਕਰਿ ॥
chandd prachandd tabai bal dhaar sanbhaar lee karavaar karee kar |

ਕੋਪ ਦਈਅ ਨਿਸੁੰਭ ਕੇ ਸੀਸਿ ਬਹੀ ਇਹ ਭਾਤ ਰਹੀ ਤਰਵਾ ਤਰਿ ॥
kop deea nisunbh ke sees bahee ih bhaat rahee taravaa tar |

ਕਉਨ ਸਰਾਹਿ ਕਰੈ ਕਹਿ ਤਾ ਛਿਨ ਸੋ ਬਿਬ ਹੋਇ ਪਰੈ ਧਰਨੀ ਪਰ ॥
kaun saraeh karai keh taa chhin so bib hoe parai dharanee par |

ਮਾਨਹੁ ਸਾਰ ਕੀ ਤਾਰ ਲੈ ਹਾਥਿ ਚਲਾਈ ਹੈ ਸਾਬੁਨ ਕੋ ਸਬੁਨੀਗਰ ॥੨੦੨॥
maanahu saar kee taar lai haath chalaaee hai saabun ko sabuneegar |202|

ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ ਨਿਸੁੰਭ ਬਧਹਿ ਖਸਟਮੋ ਧਿਆਇ ਸਮਾਪਤਮ ॥੬॥
eit sree maarakandde puraane chanddee charitr ukat bilaas nisunbh badheh khasattamo dhiaae samaapatam |6|

ਦੋਹਰਾ ॥
doharaa |

ਜਬ ਨਿਸੁੰਭ ਰਨਿ ਮਾਰਿਓ ਦੇਵੀ ਇਹ ਪਰਕਾਰ ॥
jab nisunbh ran maario devee ih parakaar |


Flag Counter