Sri Dasam Granth

Página - 853


ਤਾ ਦਿਨ ਤੇ ਤਿਹ ਨਾਰਿ ਸੌ ਰਮ੍ਯੋ ਨ ਰੁਚਿ ਉਪਜਾਇ ॥੩੮॥
taa din te tih naar sau ramayo na ruch upajaae |38|

ਭਾਤਿ ਭਾਤਿ ਨ੍ਰਿਪ ਨਾਰਿ ਕਹ ਭਜਤ ਹੁਤੋ ਸੁਖੁ ਪਾਇ ॥
bhaat bhaat nrip naar kah bhajat huto sukh paae |

ਬਾਤ ਆਇ ਚਿਤਿ ਜਾਇ ਜਬ ਘਰੀ ਨ ਭੋਗਾ ਜਾਇ ॥੩੯॥
baat aae chit jaae jab gharee na bhogaa jaae |39|

ਚੌਪਈ ॥
chauapee |

ਇਹ ਰਾਨੀ ਜੀਯ ਭੀਤਰ ਜਾਨੈ ॥
eih raanee jeey bheetar jaanai |

ਲਜਤ ਨ੍ਰਿਪਤ ਸੌ ਕਛੁ ਨ ਬਖਾਨੈ ॥
lajat nripat sau kachh na bakhaanai |

ਬਾਤਨ ਸੌ ਤਾ ਕਹ ਬਿਰਮਾਵੈ ॥
baatan sau taa kah biramaavai |

ਕਰਿ ਕਰਿ ਅਧਿਕ ਕਟਾਛ ਦਿਖਾਵੈ ॥੪੦॥
kar kar adhik kattaachh dikhaavai |40|

ਦੋਹਰਾ ॥
doharaa |

ਸਭ ਕਛੁ ਟੂਟੇ ਜੁਰਤ ਹੈ ਜਾਨਿ ਲੇਹੁ ਮਨ ਮਿਤ ॥
sabh kachh ttootte jurat hai jaan lehu man mit |

ਏ ਦ੍ਵੈ ਟੂਟੇ ਨ ਜੁਰਹਿ ਏਕੁ ਸੀਸ ਅਰੁ ਚਿਤ ॥੪੧॥
e dvai ttootte na jureh ek sees ar chit |41|

ਚਾਕਰ ਕੀ ਅਰੁ ਨਾਰਿ ਕੀ ਏਕੈ ਬਡੀ ਸਜਾਇ ॥
chaakar kee ar naar kee ekai baddee sajaae |

ਜਿਯ ਤੇ ਕਬਹ ਨ ਮਾਰਿਯਹਿ ਮਨ ਤੇ ਮਿਲਹਿ ਭੁਲਾਇ ॥੪੨॥
jiy te kabah na maariyeh man te mileh bhulaae |42|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੇਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩॥੬੬੦॥ਅਫਜੂੰ॥
eit sree charitr pakhayaane triyaa charitro mantree bhoop sanbaade teteesavo charitr samaapatam sat subham sat |33|660|afajoon|

ਚੌਪਈ ॥
chauapee |

ਸੁਨਹੁ ਨ੍ਰਿਪਤਿ ਇਕ ਕਥਾ ਉਚਰਿਹੌ ॥
sunahu nripat ik kathaa ucharihau |

ਤੁਮਰੇ ਚਿਤ ਕੋ ਭਰਮੁ ਨਿਵਰਿਹੌ ॥
tumare chit ko bharam nivarihau |

ਤ੍ਰਿਯ ਚਰਿਤ੍ਰ ਇਕ ਤੁਮੈ ਸੁਨੈਹੋ ॥
triy charitr ik tumai sunaiho |

ਤਾ ਤੇ ਤੁਮ ਕਹ ਅਧਿਕ ਰਿਝੈਹੌ ॥੧॥
taa te tum kah adhik rijhaihau |1|

ਸਹਰ ਸਿਰੰਦ ਬਿਖੈ ਇਕ ਜੋਗੀ ॥
sahar sirand bikhai ik jogee |

ਕਾਮ ਕੇਲ ਭੀਤਰ ਅਤਿ ਭੋਗੀ ॥
kaam kel bheetar at bhogee |

ਏਕ ਗ੍ਰਿਹਸਤੀ ਕੇ ਗ੍ਰਿਹ ਆਵੈ ॥
ek grihasatee ke grih aavai |

ਤਾ ਕੀ ਤ੍ਰਿਯ ਸੋ ਭੋਗ ਕਮਾਵੈ ॥੨॥
taa kee triy so bhog kamaavai |2|

ਸੁਰਗ ਨਾਥ ਜੋਗੀ ਕਾ ਨਾਮਾ ॥
surag naath jogee kaa naamaa |

ਸ੍ਰੀ ਛਬਿ ਮਾਨ ਮਤੀ ਵਹ ਨਾਮਾ ॥
sree chhab maan matee vah naamaa |

ਵਾ ਸੌ ਨਿਸੁ ਦਿਨ ਭੋਗ ਕਮਾਵੈ ॥
vaa sau nis din bhog kamaavai |

ਤਾ ਕੋ ਨਾਹ ਨਾਹਿ ਕਛੁ ਪਾਵੈ ॥੩॥
taa ko naah naeh kachh paavai |3|

ਦੋਹਰਾ ॥
doharaa |

ਇਕ ਦਿਨ ਜੋਗੀ ਘਰ ਹੁਤੋ ਗ੍ਰਿਹਸਤੀ ਪਹੂੰਚ੍ਯਾ ਆਇ ॥
eik din jogee ghar huto grihasatee pahoonchayaa aae |

ਤਾ ਸੌ ਕਹਾ ਬਨਾਇ ਤ੍ਰਿਯ ਏਕ ਚਰਿਤ ਸਮਝਾਇ ॥੪॥
taa sau kahaa banaae triy ek charit samajhaae |4|

ਚੌਪਈ ॥
chauapee |

ਕਾਢੇ ਖੜਗ ਹਾਥ ਤੁਮ ਧੈਯਹੁ ॥
kaadte kharrag haath tum dhaiyahu |

ਦੌਰਤ ਨਿਕਟ ਸੁ ਯਾ ਕੇ ਜੈਯਹੁ ॥
dauarat nikatt su yaa ke jaiyahu |

ਤਾਹਿ ਸੁਨਾਇ ਬਚਨ ਇਮ ਭਾਖ੍ਯੋ ॥
taeh sunaae bachan im bhaakhayo |

ਮੋਰੋ ਚੋਰ ਚੋਰਿ ਇਨ ਰਾਖ੍ਯੋ ॥੫॥
moro chor chor in raakhayo |5|

ਦੋਹਰਾ ॥
doharaa |

ਭ੍ਰਿਤਜੁ ਤੁਹਾਰੋ ਨਾਥ ਇਹ ਤਾ ਕਹੁ ਜਾਹੁ ਦੁਰਾਇ ॥
bhritaj tuhaaro naath ih taa kahu jaahu duraae |

ਤਾ ਕੌ ਬਹੁਰਿ ਨਿਕਾਰਿ ਹੌ ਕਛੁ ਚਰਿਤ੍ਰ ਬਨਾਇ ॥੬॥
taa kau bahur nikaar hau kachh charitr banaae |6|

ਚੌਪਈ ॥
chauapee |

ਕਹਿ ਐਸੇ ਆਇਸਹਿ ਪਠਾਯੋ ॥
keh aaise aaeiseh patthaayo |

ਆਪ ਤਵਨ ਸੋ ਭੋਗ ਕਮਾਯੋ ॥
aap tavan so bhog kamaayo |

ਆਵਤ ਪਤਿਹਿ ਦੁਰਾਯੋ ਤਾ ਕੋ ॥
aavat patihi duraayo taa ko |

ਆਪ ਬਚਨ ਭਾਖ੍ਯੋ ਇਮਿ ਵਾ ਕੋ ॥੭॥
aap bachan bhaakhayo im vaa ko |7|

ਸੁਨੋ ਨਾਥ ਇਕ ਕਥਾ ਉਚਰੋ ॥
suno naath ik kathaa ucharo |

ਤੁਮ ਤੇ ਅਧਿਕ ਚਿਤ ਮੈ ਡਰੋ ॥
tum te adhik chit mai ddaro |

ਕੋਪ ਏਕ ਜੋਗੀ ਕਹ ਜਾਗ੍ਯੋ ॥
kop ek jogee kah jaagayo |

ਨਿਜੁ ਚੇਲਾ ਕਹ ਮਾਰਨ ਲਾਗ੍ਯੋ ॥੮॥
nij chelaa kah maaran laagayo |8|

ਮੈ ਜੁਗਿਯਾ ਕਹ ਦਯੋ ਹਟਾਈ ॥
mai jugiyaa kah dayo hattaaee |

ਵਾ ਚੇਲਾ ਕਹ ਲਯੋ ਛਪਾਈ ॥
vaa chelaa kah layo chhapaaee |

ਚਲਹੁ ਨਾਥ ਉਠਿ ਤੁਮੈ ਦਿਖਾਊ ॥
chalahu naath utth tumai dikhaaoo |

ਤਾ ਤੇ ਤੁਮਰੋ ਹ੍ਰਿਦੈ ਸਿਰਾਊ ॥੯॥
taa te tumaro hridai siraaoo |9|

ਦੋਹਰਾ ॥
doharaa |

ਭਲਾ ਕਿਯਾ ਤੈ ਰਾਖ੍ਯਾ ਸੁਖਿਤ ਕਿਯਾ ਮੁਰ ਚੀਤਿ ॥
bhalaa kiyaa tai raakhayaa sukhit kiyaa mur cheet |

ਸਰਨਾਗਤ ਦੀਜਤ ਨਹੀ ਇਹੈ ਬਡਨ ਕੀ ਰੀਤਿ ॥੧੦॥
saranaagat deejat nahee ihai baddan kee reet |10|

ਸੁਨਤ ਮਨੋਹਰ ਬਾਤ ਜੜ ਰੀਝਿ ਗਯੋ ਮਨ ਮਾਹਿ ॥
sunat manohar baat jarr reejh gayo man maeh |

ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਪਛਾਨਾ ਨਾਹਿ ॥੧੧॥
adhik preet taa so karee bhed pachhaanaa naeh |11|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚੌਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪॥੬੭੧॥ਅਫਜੂੰ॥
eit sree charitr pakhayaane triyaa charitro mantree bhoop sanbaade chauateesavo charitr samaapatam sat subham sat |34|671|afajoon|

ਚੌਪਈ ॥
chauapee |

ਨਰ ਚਰਿਤ੍ਰ ਨ੍ਰਿਪ ਨਿਕਟਿ ਉਚਾਰੋ ॥
nar charitr nrip nikatt uchaaro |

ਕਹਿਯੋ ਨਾਥ ਸੁਨੁ ਬਚਨ ਹਮਾਰੋ ॥
kahiyo naath sun bachan hamaaro |

ਦਛਿਨ ਦੇਸ ਰਾਇ ਇਕ ਰਹੈ ॥
dachhin des raae ik rahai |

ਅਤਿ ਸੁੰਦਰ ਜਾ ਕੋ ਜਗ ਕਹੈ ॥੧॥
at sundar jaa ko jag kahai |1|

ਅੜਿਲ ॥
arril |

ਤਾ ਕੋ ਰੂਪ ਅਨੂਪ ਲਹਨ ਤ੍ਰਿਯ ਆਵਹੀ ॥
taa ko roop anoop lahan triy aavahee |

ਨਿਰਖਿ ਪ੍ਰਭਾ ਬਲਿ ਜਾਹਿ ਸਭੈ ਸੁਖ ਪਾਵਹੀ ॥
nirakh prabhaa bal jaeh sabhai sukh paavahee |

ਪਿਯ ਪਿਯ ਤਾ ਕਹ ਬੈਨ ਸਦਾ ਮੁਖ ਭਾਖਹੀ ॥
piy piy taa kah bain sadaa mukh bhaakhahee |

ਹੋ ਅਧਿਕ ਪ੍ਰੀਤਿ ਰਾਜਾ ਸੋ ਨਿਤਿਪ੍ਰਤਿ ਰਾਖਹੀ ॥੨॥
ho adhik preet raajaa so nitiprat raakhahee |2|

ਦੋਹਰਾ ॥
doharaa |

ਦ੍ਵੈ ਇਸਤ੍ਰੀ ਤਾ ਕੇ ਰਹੈ ਅਮਿਤ ਰੂਪ ਕੀ ਖਾਨਿ ॥
dvai isatree taa ke rahai amit roop kee khaan |

ਏਕ ਸੰਗ ਰਾਜਾ ਰਮੈ ਅਧਿਕ ਪ੍ਰੀਤਿ ਜੀਯ ਜਾਨਿ ॥੩॥
ek sang raajaa ramai adhik preet jeey jaan |3|

ਏਕ ਦਿਵਸ ਦੋਊ ਤ੍ਰਿਯਾ ਨ੍ਰਿਪ ਬਰ ਲਈ ਬੁਲਾਇ ॥
ek divas doaoo triyaa nrip bar lee bulaae |

ਆਖਿ ਮੀਚਨ ਖੇਲਤ ਭਯੋ ਅਧਿਕ ਨੇਹ ਉਪਜਾਇ ॥੪॥
aakh meechan khelat bhayo adhik neh upajaae |4|


Flag Counter