Sri Dasam Granth

Página - 844


ਦੋਹਰਾ ॥
doharaa |

ਜੌ ਅਪਨੀ ਤੈ ਗੁਦਾ ਪਰ ਖੋਦਨ ਦੇਇ ਬਿਹੰਗ ॥
jau apanee tai gudaa par khodan dee bihang |

ਤੋ ਤੁਮ ਅਬ ਜੀਵਤ ਰਹੋ ਬਚੈ ਤਿਹਾਰੇ ਅੰਗ ॥੧੧॥
to tum ab jeevat raho bachai tihaare ang |11|

ਤਬੈ ਬਨਿਕ ਤੈਸੇ ਕਿਯਾ ਜ੍ਯੋਂ ਤ੍ਰਿਯ ਕਹਿਯੋ ਰਿਸਾਇ ॥
tabai banik taise kiyaa jayon triy kahiyo risaae |

ਥਰਹਰਿ ਕਰਿ ਛਿਤ ਪਰ ਗਿਰਿਯੋ ਬਚਨ ਨ ਭਾਖ੍ਯੋ ਜਾਇ ॥੧੨॥
tharahar kar chhit par giriyo bachan na bhaakhayo jaae |12|

ਤਬੁ ਤਰੁਨੀ ਹੈ ਤੇ ਉਤਰਿ ਇਕ ਛੁਰਕੀ ਕੇ ਸੰਗ ॥
tab tarunee hai te utar ik chhurakee ke sang |

ਰਾਮ ਭਨੈ ਤਿਹ ਬਨਿਕ ਕੀ ਬੁਰਿ ਪਰ ਖੁਦ੍ਰਯੋ ਬਿਹੰਗ ॥੧੩॥
raam bhanai tih banik kee bur par khudrayo bihang |13|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਛਬੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬॥੫੩੩॥ਅਫਜੂੰ॥
eit sree charitr pakhayaane triyaa charitro mantree bhoop sanbaade chhabeesamo charitr samaapatam sat subham sat |26|533|afajoon|

ਚੌਪਈ ॥
chauapee |

ਕੰਕ ਨਾਮ ਦਿਜਬਰ ਇਕ ਸੁਨਾ ॥
kank naam dijabar ik sunaa |

ਪੜ੍ਰਹੇ ਪੁਰਾਨ ਸਾਸਤ੍ਰ ਬਹੁ ਗੁਨਾ ॥
parrrahe puraan saasatr bahu gunaa |

ਅਤਿ ਸੁੰਦਰ ਤਿਹ ਰੂਪ ਅਪਾਰਾ ॥
at sundar tih roop apaaraa |

ਸੂਰ ਲਯੋ ਜਾ ਤੇ ਉਜਿਆਰਾ ॥੧॥
soor layo jaa te ujiaaraa |1|

ਦਿਜ ਕੋ ਰੂਪ ਅਧਿਕ ਤਬ ਸੋਹੈ ॥
dij ko roop adhik tab sohai |

ਸੁਰ ਨਰ ਨਾਗ ਅਸੁਰ ਮਨ ਮੋਹੈ ॥
sur nar naag asur man mohai |

ਲਾਬੇ ਕੇਸ ਛਕੇ ਘੁੰਘਰਾਰੇ ॥
laabe kes chhake ghungharaare |

ਨੈਨ ਜਾਨੁ ਦੋਊ ਬਨੇ ਕਟਾਰੇ ॥੨॥
nain jaan doaoo bane kattaare |2|

ਬ੍ਯੋਮ ਕਲਾ ਰਾਨੀ ਰਸ ਭਰੀ ॥
bayom kalaa raanee ras bharee |

ਬਿਰਧ ਰਾਇ ਸੁਤ ਹਿਤ ਜਰੀ ॥
biradh raae sut hit jaree |

ਤਿਨ ਤ੍ਰਿਯ ਭੋਗ ਕੰਕ ਸੌ ਚਹਾ ॥
tin triy bhog kank sau chahaa |

ਲਏ ਕਪੂਰ ਆਵਤੋ ਗਹਾ ॥੩॥
le kapoor aavato gahaa |3|

ਤ੍ਰਿਯ ਦਿਜਬਰ ਸੋ ਬਚਨ ਉਚਾਰੇ ॥
triy dijabar so bachan uchaare |

ਭਜਹੁ ਆਜੁ ਤੁਮ ਹਮੈ ਪਿਯਾਰੇ ॥
bhajahu aaj tum hamai piyaare |

ਕੰਕ ਨ ਤਾ ਕੀ ਮਾਨੀ ਕਹੀ ॥
kank na taa kee maanee kahee |

ਰਾਨੀ ਬਾਹਿ ਜੋਰ ਤਨ ਗਹੀ ॥੪॥
raanee baeh jor tan gahee |4|

ਦੋਹਰਾ ॥
doharaa |

ਗਹਿ ਚੁੰਬਨ ਲਾਗੀ ਕਰਨ ਨ੍ਰਿਪਤ ਨਿਕਸਯਾ ਆਇ ॥
geh chunban laagee karan nripat nikasayaa aae |

ਤਬ ਤ੍ਰਿਯ ਕਿਯਾ ਚਰਿਤ੍ਰ ਇਕ ਅਧਿਕ ਹ੍ਰਿਦੈ ਸਕੁਚਾਇ ॥੫॥
tab triy kiyaa charitr ik adhik hridai sakuchaae |5|

ਯਾ ਦਿਜਬਰ ਤੇ ਮੈ ਭ੍ਰਮੀ ਸੁਨੁ ਰਾਜਾ ਮਮ ਸੂਰ ॥
yaa dijabar te mai bhramee sun raajaa mam soor |

ਜਿਨਿ ਇਨ ਚੋਰਿ ਭਖ੍ਰਯੋ ਕਛੂ ਸੁੰਘਨ ਹੁਤੀ ਕਪੂਰ ॥੬॥
jin in chor bhakhrayo kachhoo sunghan hutee kapoor |6|

ਸੂਰ ਨਾਮ ਸੁਨਿ ਮੂਰਿ ਮਤਿ ਅਤਿ ਹਰਖਤ ਭਯੋ ਜੀਯ ॥
soor naam sun moor mat at harakhat bhayo jeey |

ਸੀਂਘਤ ਹੁਤੀ ਕਪੂਰ ਕਹ ਧੰਨ੍ਯ ਧੰਨ੍ਯ ਇਹ ਤ੍ਰੀਯ ॥੭॥
seenghat hutee kapoor kah dhanay dhanay ih treey |7|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਸਤਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭॥੫੪੦॥ਅਫਜੂੰ॥
eit sree charitr pakhayaane triyaa charitro mantree bhoop sanbaade sataaeesavo charitr samaapatam sat subham sat |27|540|afajoon|

ਚੌਪਈ ॥
chauapee |

ਅਨਤ ਕਥਾ ਮੰਤ੍ਰੀ ਇਕ ਕਹੀ ॥
anat kathaa mantree ik kahee |

ਸੁਨਿ ਸਭ ਸਭਾ ਮੋਨਿ ਹ੍ਵੈ ਰਹੀ ॥
sun sabh sabhaa mon hvai rahee |

ਏਕ ਅਹੀਰ ਨਦੀ ਤਟ ਰਹਈ ॥
ek aheer nadee tatt rahee |

ਅਤਿ ਸੁੰਦਰਿ ਤਿਹ ਤ੍ਰਿਯ ਜਗ ਕਹਈ ॥੧॥
at sundar tih triy jag kahee |1|

ਦੋਹਰਾ ॥
doharaa |

ਰੂਪ ਕੁਰੂਪ ਅਹੀਰ ਕੋ ਸੁੰਦਰ ਤਾ ਕੀ ਨਾਰਿ ॥
roop kuroop aheer ko sundar taa kee naar |

ਵਹੁ ਤਰੁਨੀ ਇਕ ਰਾਵ ਕੋ ਅਟਕੀ ਰੂਪ ਨਿਹਾਰਿ ॥੨॥
vahu tarunee ik raav ko attakee roop nihaar |2|

ਚੌਪਈ ॥
chauapee |

ਦੁਖਤ ਅਹੀਰ ਨਾਰਿ ਕੋ ਰਾਖੈ ॥
dukhat aheer naar ko raakhai |

ਕਟੁ ਕਟੁ ਬਚਨ ਰੈਨ ਦਿਨ ਭਾਖੈ ॥
katt katt bachan rain din bhaakhai |

ਗੋਰਸ ਬੇਚਨ ਜਾਨ ਨ ਦੇਈ ॥
goras bechan jaan na deee |

ਛੀਨਿ ਬੇਚਿ ਗਹਨਨ ਕਹ ਲਈ ॥੩॥
chheen bech gahanan kah lee |3|

ਅੜਿਲ ॥
arril |

ਸੂਰਛਟ ਤਿਹ ਨਾਮ ਤਰੁਨਿ ਕੋ ਜਾਨਿਯੈ ॥
soorachhatt tih naam tarun ko jaaniyai |


Flag Counter