Sri Dasam Granth

Página - 478


ਘਨਿਯੋ ਹਾਥ ਕਾਟੇ ਗਿਰੇ ਪੇਟ ਫਾਟੈ ਫਿਰੈ ਬੀਰ ਸੰਗ੍ਰਾਮ ਮੈ ਬਾਨ ਲਾਗੇ ॥
ghaniyo haath kaatte gire pett faattai firai beer sangraam mai baan laage |

ਘਨਿਯੋ ਘਾਇ ਲਾਗੇ ਬਸਤ੍ਰ ਸ੍ਰਉਨ ਪਾਗੇ ਮਨੋ ਪਹਨਿ ਆਏ ਸਬੈ ਲਾਲ ਬਾਗੇ ॥੧੮੦੬॥
ghaniyo ghaae laage basatr sraun paage mano pahan aae sabai laal baage |1806|

ਜਬੈ ਸ੍ਯਾਮ ਬਲਿ ਰਾਮ ਸੰਗ੍ਰਾਮ ਮ੍ਯਾਨੇ ਲੀਯੋ ਪਾਨਿ ਸੰਭਾਰ ਕੈ ਚਕ੍ਰ ਭਾਰੀ ॥
jabai sayaam bal raam sangraam mayaane leeyo paan sanbhaar kai chakr bhaaree |

ਕੇਊ ਬਾਨ ਕਮਾਨ ਕੋ ਤਾਨ ਧਾਏ ਕੇਊ ਢਾਲ ਤ੍ਰਿਸੂਲ ਮੁਗਦ੍ਰ ਕਟਾਰੀ ॥
keaoo baan kamaan ko taan dhaae keaoo dtaal trisool mugadr kattaaree |

ਜਰਾਸੰਧਿ ਕੀ ਫਉਜ ਮੈ ਚਾਲ ਪਾਰੀ ਬਲੀ ਦਉਰ ਕੈ ਠਉਰਿ ਸੈਨਾ ਸੰਘਾਰੀ ॥
jaraasandh kee fauj mai chaal paaree balee daur kai tthaur sainaa sanghaaree |

ਦੁਹੂੰ ਓਰ ਤੇ ਸਾਰ ਪੈ ਸਾਰ ਬਾਜਿਯੋ ਛੁਟੀ ਮੈਨ ਕੇ ਸਤ੍ਰੁ ਕੀ ਨੈਨ ਤਾਰੀ ॥੧੮੦੭॥
duhoon or te saar pai saar baajiyo chhuttee main ke satru kee nain taaree |1807|

ਮਚੀ ਮਾਰਿ ਘਮਕਾਰਿ ਤਲਵਾਰਿ ਬਰਛੀ ਗਦਾ ਛੁਰੀ ਜਮਧਰਨ ਅਰਿ ਦਲ ਸੰਘਾਰੇ ॥
machee maar ghamakaar talavaar barachhee gadaa chhuree jamadharan ar dal sanghaare |

ਬਢੀ ਸ੍ਰਉਨ ਸਲਤਾ ਬਹੇ ਜਾਤ ਗਜ ਬਾਜ ਰਥ ਮੁੰਡ ਕਰਿ ਸੁੰਡ ਭਟ ਤੁੰਡ ਨਿਆਰੇ ॥
badtee sraun salataa bahe jaat gaj baaj rath mundd kar sundd bhatt tundd niaare |

ਤ੍ਰਸੇ ਭੂਤ ਬੈਤਾਲ ਭੈਰਵਿ ਭਗੀ ਜੁਗਨੀ ਪੈਰ ਖਪਰਿ ਉਲਟਿ ਉਰਿ ਸੁ ਧਾਰੇ ॥
trase bhoot baitaal bhairav bhagee juganee pair khapar ulatt ur su dhaare |

ਭਨੈ ਰਾਮ ਸੰਗ੍ਰਾਮ ਅਤਿ ਤੁਮਲ ਦਾਰੁਨ ਭਯੋ ਮੋਨ ਤਜਿ ਸਿਵ ਬ੍ਰਹਮ ਜੀਅ ਡਰਾਰੇ ॥੧੮੦੮॥
bhanai raam sangraam at tumal daarun bhayo mon taj siv braham jeea ddaraare |1808|

ਸਵੈਯਾ ॥
savaiyaa |

ਜਬ ਸਾਮ ਸੁ ਪਉਰਖ ਏਤੋ ਕੀਯੋ ਅਰਿ ਸੈਨਹੁ ਤੇ ਭਟ ਏਕ ਪੁਕਾਰਿਯੋ ॥
jab saam su paurakh eto keeyo ar sainahu te bhatt ek pukaariyo |

ਕਾਨ੍ਰਹ ਬਡੋ ਬਲਵੰਡ ਪ੍ਰਚੰਡ ਘਮੰਡ ਕੀਯੋ ਅਤਿ ਨੈਕੁ ਨ ਹਾਰਿਯੋ ॥
kaanrah baddo balavandd prachandd ghamandd keeyo at naik na haariyo |

ਤਾ ਤੇ ਅਬੈ ਭਜੀਐ ਤਜੀਐ ਰਨ ਯਾ ਤੇ ਨ ਕੋਊ ਬਚਿਯੋ ਬਿਨੁ ਮਾਰਿਯੋ ॥
taa te abai bhajeeai tajeeai ran yaa te na koaoo bachiyo bin maariyo |

ਬਾਲਕ ਜਾਨ ਕੈ ਭੂਲਹੁ ਰੇ ਜਿਨਿ ਕੇਸ ਤੇ ਗਹਿ ਕੰਸ ਪਛਾਰਿਯੋ ॥੧੮੦੯॥
baalak jaan kai bhoolahu re jin kes te geh kans pachhaariyo |1809|

ਐਸੋ ਉਚਾਰ ਸਬੈ ਸੁਨਿ ਕੈ ਚਿਤ ਮੈ ਅਤਿ ਸੰਕਤਿ ਮਾਨ ਭਏ ਹੈ ॥
aaiso uchaar sabai sun kai chit mai at sankat maan bhe hai |

ਕਾਇਰ ਭਾਜਨ ਕੋ ਮਨ ਕੀਨੋ ਹੈ ਸੂਰਨ ਕੇ ਮਨ ਕੋਪਿ ਤਏ ਹੈ ॥
kaaeir bhaajan ko man keeno hai sooran ke man kop te hai |

ਬਾਨ ਕਮਾਨ ਕ੍ਰਿਪਾਨਨ ਲੈ ਕਰਿ ਮਾਨ ਭਰੇ ਭਟ ਆਇ ਖਏ ਹੈ ॥
baan kamaan kripaanan lai kar maan bhare bhatt aae khe hai |

ਸ੍ਯਾਮ ਲਯੋ ਅਸਿ ਪਾਨਿ ਸੰਭਾਰ ਹਕਾਰ ਬਿਦਾਰ ਸੰਘਾਰਿ ਦਏ ਹੈ ॥੧੮੧੦॥
sayaam layo as paan sanbhaar hakaar bidaar sanghaar de hai |1810|

ਏਕ ਭਜੇ ਲਖਿ ਭੀਰ ਪਰੀ ਜਦੁਬੀਰ ਕਹੀ ਬਲਿਬੀਰ ਸੰਭਾਰੋ ॥
ek bhaje lakh bheer paree jadubeer kahee balibeer sanbhaaro |

ਸਸਤ੍ਰ ਜਿਤੇ ਤੁਮਰੇ ਪਹਿ ਹੈ ਜੁ ਅਰੇ ਅਰਿ ਤਾਹਿ ਹਕਾਰਿ ਸੰਘਾਰੋ ॥
sasatr jite tumare peh hai ju are ar taeh hakaar sanghaaro |

ਧਾਇ ਨਿਸੰਕ ਪਰੋ ਤਿਹ ਊਪਰਿ ਸੰਕ ਕਛੂ ਚਿਤ ਮੈ ਨ ਬਿਚਾਰੋ ॥
dhaae nisank paro tih aoopar sank kachhoo chit mai na bichaaro |

ਭਾਜਤ ਜਾਤ ਜਿਤੇ ਰਿਪੁ ਹੈ ਤਿਹ ਪਾਸਿ ਕੇ ਸੰਗ ਗ੍ਰਸੋ ਜਿਨਿ ਮਾਰੋ ॥੧੮੧੧॥
bhaajat jaat jite rip hai tih paas ke sang graso jin maaro |1811|

ਸ੍ਰੀ ਬ੍ਰਿਜਰਾਜ ਕੇ ਆਨਨ ਤੇ ਮੁਸਲੀਧਰ ਬੈਨ ਇਹੈ ਸੁਨਿ ਪਾਏ ॥
sree brijaraaj ke aanan te musaleedhar bain ihai sun paae |

ਮੂਸਲ ਅਉ ਹਲ ਪਾਨਿ ਲਯੋ ਬਲਿ ਪਾਸਿ ਸੁਧਾਰ ਕੈ ਪਾਛੇ ਹੀ ਧਾਏ ॥
moosal aau hal paan layo bal paas sudhaar kai paachhe hee dhaae |

ਭਾਜਤ ਸਤ੍ਰਨ ਕੋ ਮਿਲ ਕੈ ਗਰਿ ਡਾਰਿ ਦਈ ਰਿਪੁ ਹਾਥ ਬੰਧਾਏ ॥
bhaajat satran ko mil kai gar ddaar dee rip haath bandhaae |

ਏਕ ਲਰੇ ਰਨ ਮਾਝ ਮਰੇ ਇਕ ਜੀਵਤ ਜੇਲਿ ਕੈ ਬੰਧ ਪਠਾਏ ॥੧੮੧੨॥
ek lare ran maajh mare ik jeevat jel kai bandh patthaae |1812|

ਸ੍ਰੀ ਜਦੁਬੀਰ ਕੇ ਬੀਰ ਤਬੈ ਅਰਿ ਸੈਨ ਕੇ ਪਾਛੇ ਪਰੇ ਅਸਿ ਧਾਰੇ ॥
sree jadubeer ke beer tabai ar sain ke paachhe pare as dhaare |

ਆਇ ਖਏ ਸੋਊ ਮਾਰਿ ਲਏ ਤੇਊ ਜਾਨਿ ਦਏ ਜਿਨਿ ਇਉ ਕਹਿਯੋ ਹਾਰੇ ॥
aae khe soaoo maar le teaoo jaan de jin iau kahiyo haare |

ਜੋ ਨ ਟਰੇ ਕਬਹੂੰ ਰਨ ਤੇ ਅਰਿ ਤੇ ਬਲਿਦੇਵ ਕੇ ਬਿਕ੍ਰਮ ਟਾਰੇ ॥
jo na ttare kabahoon ran te ar te balidev ke bikram ttaare |

ਭਾਜਿ ਗਏ ਬਿਸੰਭਾਰ ਭਏ ਗਿਰ ਗੇ ਕਰ ਤੇ ਕਰਵਾਰਿ ਕਟਾਰੇ ॥੧੮੧੩॥
bhaaj ge bisanbhaar bhe gir ge kar te karavaar kattaare |1813|

ਜੋ ਭਟ ਠਾਢੇ ਰਹੇ ਰਨ ਮੈ ਤੇਊ ਦਉਰਿ ਪਰੇ ਤਿਹ ਠਉਰ ਰਿਸੈ ਕੈ ॥
jo bhatt tthaadte rahe ran mai teaoo daur pare tih tthaur risai kai |

ਚਕ੍ਰ ਗਦਾ ਅਸਿ ਲੋਹਹਥੀ ਬਰਛੀ ਪਰਸੇ ਅਰਿ ਨੈਨ ਚਿਤੈ ਕੈ ॥
chakr gadaa as lohahathee barachhee parase ar nain chitai kai |

ਨੈਕੁ ਡਰੈ ਨਹੀ ਧਾਇ ਪਰੈ ਭਟ ਗਾਜਿ ਸਬੈ ਪ੍ਰਭ ਕਾਜ ਜਿਤੈ ਕੈ ॥
naik ddarai nahee dhaae parai bhatt gaaj sabai prabh kaaj jitai kai |

ਅਉਰ ਦੁਹੂੰ ਦਿਸ ਜੁਧ ਕਰੈ ਕਬਿ ਸ੍ਯਾਮ ਕਹੈ ਸੁਰ ਧਾਮ ਹਿਤੈ ਕੈ ॥੧੮੧੪॥
aaur duhoon dis judh karai kab sayaam kahai sur dhaam hitai kai |1814|

ਪੁਨਿ ਜਾਦਵ ਧਾਇ ਪਰੇ ਇਤ ਤੇ ਉਤ ਤੇ ਮਿਲਿ ਕੈ ਅਰਿ ਸਾਮੁਹੇ ਧਾਏ ॥
pun jaadav dhaae pare it te ut te mil kai ar saamuhe dhaae |

ਆਵਤ ਹੀ ਤਿਨ ਆਪਸਿ ਬੀਚ ਹਕਾਰਿ ਹਕਾਰਿ ਪ੍ਰਹਾਰ ਲਗਾਏ ॥
aavat hee tin aapas beech hakaar hakaar prahaar lagaae |

ਏਕ ਮਰੇ ਇਕ ਸਾਸ ਭਰੇ ਤਰਫੈ ਇਕ ਘਾਇਲ ਭੂ ਪਰ ਆਏ ॥
ek mare ik saas bhare tarafai ik ghaaeil bhoo par aae |

ਮਾਨੋ ਮਲੰਗ ਅਖਾਰਨ ਭੀਤਰ ਲੋਟਤ ਹੈ ਬਹੁ ਭਾਗ ਚੜਾਏ ॥੧੮੧੫॥
maano malang akhaaran bheetar lottat hai bahu bhaag charraae |1815|

ਕਬਿਤੁ ॥
kabit |

ਬਡੇ ਸ੍ਵਾਮਿਕਾਰਜੀ ਅਟਲ ਸੂਰ ਆਹਵ ਮੈ ਸਤ੍ਰਨ ਕੇ ਸਾਮੁਹੇ ਤੇ ਪੈਗੁ ਨ ਟਰਤ ਹੈ ॥
badde svaamikaarajee attal soor aahav mai satran ke saamuhe te paig na ttarat hai |

ਬਰਛੀ ਕ੍ਰਿਪਾਨ ਲੈ ਕਮਾਨ ਬਾਨ ਸਾਵਧਾਨ ਤਾਹੀ ਸਮੇ ਚਿਤ ਮੈ ਹੁਲਾਸ ਕੈ ਲਰਤ ਹੈ ॥
barachhee kripaan lai kamaan baan saavadhaan taahee same chit mai hulaas kai larat hai |

ਜੂਝ ਕੈ ਪਰਤ ਭਵਸਾਗਰ ਤਰਤ ਭਾਨੁ ਮੰਡਲ ਕਉ ਭੇਦ ਪ੍ਯਾਨ ਬੈਕੁੰਠ ਕਰਤ ਹੈ ॥
joojh kai parat bhavasaagar tarat bhaan manddal kau bhed payaan baikuntth karat hai |

ਕਹੈ ਕਬਿ ਸ੍ਯਾਮ ਪ੍ਰਾਨ ਅਗੇ ਕਉ ਧਸਤ ਐਸੇ ਜੈਸੇ ਨਰ ਪੈਰ ਪੈਰ ਕਾਰੀ ਪੈ ਧਰਤ ਹੈ ॥੧੮੧੬॥
kahai kab sayaam praan age kau dhasat aaise jaise nar pair pair kaaree pai dharat hai |1816|

ਸਵੈਯਾ ॥
savaiyaa |

ਇਹ ਭਾਤਿ ਕੋ ਜੁਧੁ ਭਯੋ ਲਖਿ ਕੈ ਭਟ ਕ੍ਰੁਧਤ ਹ੍ਵੈ ਰਿਪੁ ਓਰਿ ਚਹੈ ॥
eih bhaat ko judh bhayo lakh kai bhatt krudhat hvai rip or chahai |

ਬਰਛੀ ਕਰਿ ਬਾਨ ਕਮਾਨ ਕ੍ਰਿਪਾਨ ਗਦਾ ਪਰਸੇ ਤਿਰਸੂਲ ਗਹੈ ॥
barachhee kar baan kamaan kripaan gadaa parase tirasool gahai |

ਰਿਪੁ ਸਾਮੁਹੇ ਧਾਇ ਕੈ ਘਾਇ ਕਰੈ ਨ ਟਰੈ ਬਰ ਤੀਰ ਸਰੀਰ ਸਹੈ ॥
rip saamuhe dhaae kai ghaae karai na ttarai bar teer sareer sahai |


Flag Counter