Sri Dasam Granth

Página - 344


ਗੁਹਿ ਕੈ ਬਨ ਫੂਲਨ ਸੁੰਦਰ ਹਾਰ ਸੋ ਕੇਲ ਕਰੈ ਤਿਨ ਡਾਰਿ ਗਰੈ ॥
guhi kai ban foolan sundar haar so kel karai tin ddaar garai |

ਬਿਰਹਾ ਛੁਧ ਕੋ ਤਿਹ ਠਉਰ ਬਿਖੈ ਹਸ ਕੈ ਰਸ ਕੈ ਸੰਗਿ ਪੇਟ ਭਰੈ ॥੫੦੩॥
birahaa chhudh ko tih tthaur bikhai has kai ras kai sang pett bharai |503|

ਆਇਸੁ ਮਾਨਿ ਤਬੈ ਹਰਿ ਕੋ ਸਭ ਧਾਇ ਚਲੀ ਗੁਪੀਆ ਤਿਹ ਠਉਰੈ ॥
aaeis maan tabai har ko sabh dhaae chalee gupeea tih tthaurai |

ਏਕ ਚਲੈ ਮੁਸਕਾਇ ਭਲੀ ਬਿਧਿ ਏਕ ਚਲੈ ਹਰੂਏ ਇਕ ਦਉਰੈ ॥
ek chalai musakaae bhalee bidh ek chalai harooe ik daurai |

ਸ੍ਯਾਮ ਕਹੈ ਉਪਮਾ ਤਿਹ ਕੀ ਜਲ ਮੈ ਜਮੁਨਾ ਕਹੁ ਗ੍ਵਾਰਿਨ ਹਉਰੈ ॥
sayaam kahai upamaa tih kee jal mai jamunaa kahu gvaarin haurai |

ਰੀਝ ਰਹੈ ਬਨ ਕੇ ਮ੍ਰਿਗ ਦੇਖਿ ਸੁ ਅਉਰ ਪਿਖੈ ਗਜ ਗਾਮਨ ਸਉਰੈ ॥੫੦੪॥
reejh rahai ban ke mrig dekh su aaur pikhai gaj gaaman saurai |504|

ਸ੍ਯਾਮ ਸਮੇਤ ਸਭੈ ਗੁਪੀਆ ਜਮੁਨਾ ਜਲ ਕੋ ਤਰਿ ਪਾਰਿ ਪਰਈਯਾ ॥
sayaam samet sabhai gupeea jamunaa jal ko tar paar pareeyaa |

ਪਾਰ ਭਈ ਜਬ ਹੀ ਹਿਤ ਸੋ ਗਿਰਦਾ ਕਰ ਕੈ ਤਿਹ ਕੋ ਤਿਸਟਈਯਾ ॥
paar bhee jab hee hit so giradaa kar kai tih ko tisatteeyaa |

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੈ ਮੁਖ ਤੇ ਇਹ ਭਾਤਿ ਸੁਨਈਯਾ ॥
taa chhab kee at hee upamaa kab nai mukh te ih bhaat suneeyaa |

ਕਾਨ੍ਰਹ ਭਯੋ ਸਸਿ ਸੁਧ ਮਨੋ ਸਮ ਰਾਜਤ ਗ੍ਵਾਰਿਨ ਤੀਰ ਤਰਈਯਾ ॥੫੦੫॥
kaanrah bhayo sas sudh mano sam raajat gvaarin teer tareeyaa |505|

ਬਾਤ ਲਗੀ ਕਹਨੇ ਮੁਖ ਤੇ ਕਵਿ ਸ੍ਯਾਮ ਕਹੈ ਮਿਲ ਕੈ ਸਭ ਗ੍ਵਾਰਿਨ ॥
baat lagee kahane mukh te kav sayaam kahai mil kai sabh gvaarin |

ਚੰਦ੍ਰਮੁਖੀ ਮ੍ਰਿਗ ਸੇ ਦ੍ਰਿਗਨੀ ਲਖੀਯੈ ਤਿਨ ਭਾਨ ਅਨੰਤ ਅਪਾਰਨਿ ॥
chandramukhee mrig se driganee lakheeyai tin bhaan anant apaaran |

ਕਾਨ੍ਰਹ ਕੇ ਸਾਥ ਕਰੀ ਚਰਚਾ ਮਿਲਿ ਕੈ ਬ੍ਰਿਜ ਕੀ ਸਭ ਸੁੰਦਰ ਬਾਰਨਿ ॥
kaanrah ke saath karee charachaa mil kai brij kee sabh sundar baaran |

ਛੋਰਿ ਦਈ ਗ੍ਰਿਹ ਕੀ ਸਭ ਲਾਜ ਜੁ ਹੋਇ ਮਹਾ ਰਸ ਕੀ ਚਸਕਾਰਨਿ ॥੫੦੬॥
chhor dee grih kee sabh laaj ju hoe mahaa ras kee chasakaaran |506|

ਕੈ ਰਸ ਕੇ ਹਰਿ ਕਾਰਨੁ ਕੈ ਕਰਿ ਕਸਟ ਬਡੋ ਕੋਊ ਮੰਤਰ ਸਾਧੋ ॥
kai ras ke har kaaran kai kar kasatt baddo koaoo mantar saadho |

ਕੈ ਕੋਊ ਜੰਤ੍ਰ ਬਡੋਈ ਸਧਿਯੋ ਇਨ ਕੋ ਅਪਨੇ ਮਨ ਭੀਤਰ ਬਾਧੋ ॥
kai koaoo jantr baddoee sadhiyo in ko apane man bheetar baadho |

ਕੈ ਕੇਹੂੰ ਤੰਤ੍ਰ ਕੇ ਸਾਥ ਕਿਧੋ ਕਬਿ ਸ੍ਯਾਮ ਕਹੈ ਅਤਿ ਹੀ ਕਰਿ ਧਾਧੋ ॥
kai kehoon tantr ke saath kidho kab sayaam kahai at hee kar dhaadho |

ਚੋਰਿ ਲਯੋ ਮਨੁ ਗ੍ਵਾਰਿਨ ਕੋ ਛਿਨ ਭੀਤਰ ਦੀਨ ਦਯਾਨਿਧਿ ਮਾਧੋ ॥੫੦੭॥
chor layo man gvaarin ko chhin bheetar deen dayaanidh maadho |507|

ਗੋਪੀ ਵਾਚ ॥
gopee vaach |

ਸਵੈਯਾ ॥
savaiyaa |

ਕਾਨ੍ਰਹ ਕੇ ਗ੍ਵਾਰਿਨ ਸਾਥ ਕਹਿਯੋ ਹਮ ਕੋ ਤਜਿ ਕੈ ਕਿਹ ਓਰਿ ਗਏ ਥੇ ॥
kaanrah ke gvaarin saath kahiyo ham ko taj kai kih or ge the |

ਪ੍ਰੀਤਿ ਬਢਾਇ ਮਹਾ ਹਮ ਸੋ ਜਮੁਨਾ ਤਟਿ ਪੈ ਰਸ ਕੇਲ ਕਏ ਥੇ ॥
preet badtaae mahaa ham so jamunaa tatt pai ras kel ke the |

ਯੌ ਤਜਿ ਗੇ ਜਿਮ ਰਾਹਿ ਮੁਸਾਫਿਰ ਸ੍ਯਾਮ ਕਹਿਯੋ ਤੁਮ ਨਾਹਿ ਨਏ ਥੇ ॥
yau taj ge jim raeh musaafir sayaam kahiyo tum naeh ne the |

ਫੂਲ ਖਿਰੇ ਮੁਖ ਆਏ ਕਹਾ ਅਪਨੀ ਬਿਰੀਆ ਕਹੂੰ ਭਉਰ ਭਏ ਥੇ ॥੫੦੮॥
fool khire mukh aae kahaa apanee bireea kahoon bhaur bhe the |508|

ਅਥ ਚਤੁਰ ਪੁਰਖ ਭੇਦ ਕਥਨੰ ॥
ath chatur purakh bhed kathanan |

ਸਵੈਯਾ ॥
savaiyaa |

ਨਰ ਏਕ ਅਕੀਨ ਹੀ ਪ੍ਰੀਤ ਕਰੈ ਇਕ ਕੀਨ ਕਰੈ ਇਕ ਕੀਨ ਜੁ ਜਾਨੈ ॥
nar ek akeen hee preet karai ik keen karai ik keen ju jaanai |

ਏਕ ਨ ਪ੍ਰੀਤਿ ਕੇ ਭੇਦ ਜਨੈ ਜੋਊ ਪ੍ਰੀਤਿ ਕਰੈ ਅਰਿ ਕੈ ਤਿਹ ਮਾਨੈ ॥
ek na preet ke bhed janai joaoo preet karai ar kai tih maanai |

ਸੋ ਨਰ ਮੂੜ ਬਿਖੈ ਕਹੀਯੈ ਜਗਿ ਜੋ ਨਰ ਰੰਚ ਨ ਪ੍ਰੀਤਿ ਪਛਾਨੈ ॥
so nar moorr bikhai kaheeyai jag jo nar ranch na preet pachhaanai |

ਸੋ ਚਰਚਾ ਰਸ ਕੀ ਇਹ ਭਾਤਿ ਸੁ ਗ੍ਵਾਰਿਨੀਆ ਸੰਗਿ ਕਾਨ੍ਰਹ ਬਖਾਨੈ ॥੫੦੯॥
so charachaa ras kee ih bhaat su gvaarineea sang kaanrah bakhaanai |509|

ਗੋਪੀ ਬਾਚ ॥
gopee baach |

ਸਵੈਯਾ ॥
savaiyaa |

ਗ੍ਵਾਰਿਨੀਆ ਇਹ ਭਾਤਿ ਕਹੈ ਕਰਿ ਨੇਹ ਕੋ ਅੰਤਿ ਦਗਾ ਕੋਊ ਦੈ ਹੈ ॥
gvaarineea ih bhaat kahai kar neh ko ant dagaa koaoo dai hai |

ਦੋ ਜਨ ਛਾਡਿ ਪਰੋ ਹਰਿ ਗਯੋ ਜਨ ਜੋ ਛਲ ਸੋ ਤਿਹ ਕੋ ਹਰਿ ਲੈ ਹੈ ॥
do jan chhaadd paro har gayo jan jo chhal so tih ko har lai hai |

ਜੋ ਬਟਹਾ ਜਨ ਘਾਵਤ ਹੈ ਕੋਊ ਜਾਤ ਚਲਿਯੋ ਪਿਖ ਕੈ ਮਧਿਮੈ ਹੈ ॥
jo battahaa jan ghaavat hai koaoo jaat chaliyo pikh kai madhimai hai |

ਪੈ ਖਿਝ ਕੈ ਅਤਿ ਹੀ ਗੁਪੀਆ ਇਹ ਭਾਤਿ ਕਹਿਯੋ ਤਿਨ ਕੀ ਸਮ ਏ ਹੈ ॥੫੧੦॥
pai khijh kai at hee gupeea ih bhaat kahiyo tin kee sam e hai |510|

ਜਬ ਹੀ ਇਹ ਗ੍ਵਾਰਿਨ ਬਾਤ ਕਹੀ ਤਬ ਹੀ ਤਿਨ ਕੇ ਸੰਗ ਕਾਨ੍ਰਹ ਹਸੈ ॥
jab hee ih gvaarin baat kahee tab hee tin ke sang kaanrah hasai |

ਜਿਹ ਨਾਮ ਕੇ ਲੇਤ ਜਰਾ ਮੁਖ ਤੇ ਤਜ ਕੈ ਗਨਕਾ ਸਭ ਪਾਪ ਨਸੇ ॥
jih naam ke let jaraa mukh te taj kai ganakaa sabh paap nase |

ਨ ਜਪਿਯੋ ਜਿਹ ਜਾਪ ਸੋਊ ਉਜਰੇ ਜਿਹ ਜਾਪ ਜਪਿਯੋ ਸੋਊ ਧਾਮ ਬਸੇ ॥
n japiyo jih jaap soaoo ujare jih jaap japiyo soaoo dhaam base |

ਤਿਨ ਗੋਪਿਨ ਸੋ ਇਹ ਭਾਤਿ ਕਹਿਯੋ ਹਮਹੂੰ ਅਤਿ ਹੀ ਰਸ ਬੀਚ ਫਸੇ ॥੫੧੧॥
tin gopin so ih bhaat kahiyo hamahoon at hee ras beech fase |511|

ਕਹਿ ਕੈ ਇਹ ਬਾਤ ਹਸੇ ਹਰਿ ਜੂ ਉਠ ਕੈ ਜਮੁਨਾ ਜਲ ਬੀਚ ਤਰੇ ॥
keh kai ih baat hase har joo utth kai jamunaa jal beech tare |

ਛਿਨ ਏਕ ਲਗਿਯੋ ਨ ਤਬੈ ਤਿਹ ਕੋ ਲਖਿ ਕੈ ਜਮੁਨਾ ਕਹ ਪਾਰ ਪਰੇ ॥
chhin ek lagiyo na tabai tih ko lakh kai jamunaa kah paar pare |

ਲਖਿ ਕੈ ਜਲ ਕੋ ਸੰਗ ਗੋਪਿਨ ਕੇ ਭਗਵਾਨ ਮਹਾ ਉਪਹਾਸ ਕਰੇ ॥
lakh kai jal ko sang gopin ke bhagavaan mahaa upahaas kare |

ਬਹੁ ਹੋਰਨਿ ਤੈ ਅਰੁ ਬ੍ਰਯਾਹਨਿ ਤੈ ਕੁਰਮਾਤਨ ਤੈ ਅਤਿ ਸੋਊ ਖਰੇ ॥੫੧੨॥
bahu horan tai ar brayaahan tai kuramaatan tai at soaoo khare |512|

ਕਾਨ੍ਰਹ ਬਾਚ ॥
kaanrah baach |

ਸਵੈਯਾ ॥
savaiyaa |

ਰਜਨੀ ਪਰ ਗੀ ਤਬ ਹੀ ਭਗਵਾਨ ਕਹਿਯੋ ਹਸਿ ਕੈ ਹਮ ਰਾਸ ਕਰੈ ॥
rajanee par gee tab hee bhagavaan kahiyo has kai ham raas karai |

ਸਸਿ ਰਾਜਤ ਹੈ ਸਿਤ ਗੋਪਿਨ ਕੇ ਮੁਖ ਸੁੰਦਰ ਸੇਤ ਹੀ ਹਾਰ ਡਰੈ ॥
sas raajat hai sit gopin ke mukh sundar set hee haar ddarai |


Flag Counter