(ਅਤੇ ਕਿਹਾ) ਕ੍ਰਿਪਾ ਕਰ ਕੇ ਕਲ ਵੀ ਸਾਡੇ ਘਰ ਆਉਣਾ ॥੫॥
ਭੋਗ ਕਰ ਕੇ ਰਾਜਾ ਚਲਾ ਗਿਆ ਅਤੇ ਦੂਜੇ ਦਿਨ ਫਿਰ ਆ ਗਿਆ।
(ਉਸ ਨੇ) ਇਸਤਰੀ ਨਾਲ ਫਿਰ ਬਹੁਤ ਕਾਮ-ਕੇਲ ਕੀਤੀ।
ਫਿਰ ਰਾਣੀ ਨੇ ਮਿਤਰ ਨਾਲ ਇਸ ਤਰ੍ਹਾਂ ਗੱਲ ਕੀਤੀ
ਕਿ ਹੇ ਮੇਰੇ ਪਿਆਰੇ! ਤੁਸੀਂ ਮੇਰਾ ਚਿਤ ਚੁਰਾ ਲਿਆ ਹੈ ॥੬॥
ਹੇ ਮਿਤਰ! ਜਿਸ ਤਰ੍ਹਾਂ ਨਾਲ ਤੁਹਾਨੂੰ ਪਤੀ ਰੂਪ ਵਿਚ ਪ੍ਰਾਪਤ ਕਰ ਸਕਾਂ,
ਇਸ ਲਈ ਅਜ ਮੈਂ ਉਹੀ ਚਰਿਤ੍ਰ ਕਰਦੀ ਹਾਂ।
ਹੇ ਸਾਜਨ! ਜੋ ਮੈਂ ਕਹਾਂ, ਉਹੀ ਤੁਸੀਂ ਆ ਕੇ ਕਰਨਾ
ਅਤੇ ਮੈਨੂੰ ਆਨੰਦ ਪੂਰਵਕ ਕਢ ਲੈ ਜਾਣਾ ॥੭॥
ਇਕ ਬਾਂਸ ਨਾਲ (ਇਕ) ਕੁਪੀ ਚੰਗੀ ਤਰ੍ਹਾਂ ਕਸ ਕੇ ਬੰਨ ਦਿੱਤੀ
ਅਤੇ ਸਭ ਨੂੰ ਵਿਖਾ ਕੇ ਚੰਗੀ ਤਰ੍ਹਾਂ ਰੇਤ ਵਿਚ ਗਡ ਦਿੱਤੀ।
ਜੋ ਵਿਅਕਤੀ ਰਾਤ ਨੂੰ ਆ ਕੇ ਅੱਖਾਂ ਬੰਨ੍ਹਵਾ ਕੇ
ਅਤੇ ਘੋੜੇ ਨੂੰ ਭਜਾ ਕੇ ਇਸ ਨੂੰ ਬਾਣ ਮਾਰੇਗਾ ॥੮॥
ਚੌਪਈ:
ਪਹਿਲਾਂ ਜੋ ਵਿਅਕਤੀ ਅੱਖਾਂ ਨੂੰ ਬੰਨ੍ਹਵਾਏਗਾ (ਮੁੰਦਵਾਏਗਾ)
ਅਤੇ ਹਨੇਰੀ ਰਾਤ ਵਿਚ ਘੋੜਾ ਭਜਾਏਗਾ।
ਸ਼ਬਦਬੇਧੀ ਨਿਸ਼ਾਣਾ (ਬਾਦਗਸਤਿਯਾ) ਬੰਨ੍ਹ ਕੇ ਇਸ (ਕੁਪੀ) ਨੂੰ ਤੀਰ ਮਾਰੇਗਾ,
ਉਹ ਰਾਣੀ ਨਾਲ ਰਮਣ ਕਰੇਗਾ ॥੯॥
ਇਹ ਗੱਲ ਸਾਰਿਆਂ ਨੇ ਸੁਣ ਲਈ।
ਘੋੜੇ ਦੌੜਾ ਕੇ ਤੀਰ ਚਲਾਏ।
ਪਰ ਹਨੇਰੀ ਰਾਤ ਵਿਚ ਅੱਖਾਂ ਬੰਦ ਕਰਵਾ ਕੇ
(ਜੋ ਕੋਈ ਵੀ ਤੀਰ ਦੀ) ਚੋਟ ਕਰਦਾ, ਉਹ ਚਲਾਉਂਦਾ ਕਿਧਰ ਨੂੰ ਸੀ ਅਤੇ ਪਹੁੰਚਦਾ ਕਿਧਰੇ ਹੋਰ ਸੀ ॥੧੦॥
ਦੇਸ ਦੇਸਾਂਤਰਾਂ ਦੇ ਰਾਜੇ ਚਲ ਕੇ ਆਉਂਦੇ।
ਦੋਵੇਂ ਅੱਖਾਂ ਬੰਦ ਕਰ ਕੇ ਤੀਰ ਚਲਾਉਂਦੇ।
ਅੱਧੀ ਰਾਤ ਨੂੰ ਕੁਝ ਨਜ਼ਰ ਨਹੀਂ ਸੀ ਆਉਂਦਾ।
(ਉਹ ਤੀਰ ਦੀ) ਚੋਟ ਕਿਧਰੇ ਕਰਦੇ, ਪਰ (ਉਹ) ਕਿਤੇ ਹੋਰ ਹੀ ਜਾ ਕੇ ਡਿਗਦੇ ॥੧੧॥
ਦੋਹਰਾ:
ਅੱਧੀ ਰਾਤ ਨੂੰ ਅੱਖਾਂ ਬੰਦ ਕਰ ਕੇ ਸਭ ਕੋਈ ਤੀਰ ਚਲਾਉਂਦੇ।
ਪਰ ਰਾਣੀ ਨੂੰ ਜਿਤ ਨਾ ਸਕਦੇ, ਸਗੋਂ ਆਪਣੀਆਂ ਰਾਣੀਆਂ ਦੇ ਜਾਂਦੇ ॥੧੨॥
ਚੌਪਈ:
ਰਾਜਾ (ਹਿੰਮਤ ਸਿੰਘ) ਇਸ ਕਰ ਕੇ ਬਹੁਤ ਖ਼ੁਸ਼ ਹੋਇਆ
ਕਿ ਰਾਣੀ ਨੇ ਚੰਗੀ ਭੇਦ ਦੀ ਗੱਲ ਦਸੀ ਹੈ।
ਸੁਜਨਿ ਕੁਅਰਿ ਨੂੰ ਤਾਂ ਕੋਈ ਪ੍ਰਾਪਤ ਨਹੀਂ ਕਰ ਸਕਦਾ,
ਪਰ ਆਪਣੀਆਂ ਰਾਣੀਆਂ ਮੈਨੂੰ ਦੇ ਜਾਂਦੇ ਹਨ ॥੧੩॥
ਤਦ ਤਕ ਪਰਮ ਸਿੰਘ ਆ ਗਿਆ
ਜਿਸ ਨੇ ਰਾਣੀ ਨਾਲ ਰਤੀ ਮਨਾਈ ਸੀ।
ਉਸ ਨੂੰ ਚੰਗੀ ਤਰ੍ਹਾਂ ਨਾਲ ਠਿਕਾਣਾ ਦਿੱਤਾ ਗਿਆ
ਅਤੇ ਭਾਂਤ ਭਾਂਤ ਨਾਲ ਆਦਰ ਕੀਤਾ ਗਿਆ ॥੧੪॥
ਰਾਤ ਪੈਣ ਤੇ ਰਾਣੀ ਨੇ ਬੁਲਾਇਆ।
ਉਸ ਨਾਲ ਫਿਰ ਕਾਮ-ਕ੍ਰੀੜਾ ਕੀਤੀ।
ਹਨੇਰਾ ਪੈਣ ਤੇ ਬਾਂਸ ਉਤਾਰ ਲਿਆ
ਅਤੇ ਕੁਪੀ ਨੂੰ ਧਰਤੀ ਉਤੇ ਧਰ ਦਿੱਤਾ ॥੧੫॥
ਦੋਹਰਾ:
ਕੁਪੀ ਵਿਚ ਬਾਣ ਮਾਰ ਕੇ (ਫਿਰ) ਉਸੇ ਤਰ੍ਹਾਂ ਰਖ ਦਿੱਤੀ।
ਰਤੀ-ਕ੍ਰੀੜਾ ਕਰ ਕੇ ਅਤੇ ਸਾਰੀ ਗੱਲ ਸਮਝਾ ਕੇ (ਮਿਤਰ ਨੂੰ) ਵਿਦਾ ਕਰ ਦਿੱਤਾ ॥੧੬॥
ਚੌਪਈ:
(ਉਸ ਨੂੰ ਸਮਝਾਇਆ ਕਿ) ਤੁਸੀਂ ਹੁਣ ਹੀ ਰਾਜੇ ਕੋਲ ਜਾਓ
ਅਤੇ ਇਸ ਤਰ੍ਹਾਂ ਬਚਨ ਕਹਿਣਾ