ਸ਼੍ਰੀ ਦਸਮ ਗ੍ਰੰਥ

ਅੰਗ - 1342


ਜਿਹ ਸਮਾਨ ਨਹਿ ਦੇਵ ਕੁਮਾਰੀ ॥੧॥

ਜਿਸ ਵਰਗੀ ਕੋਈ ਦੇਵ ਕੰਨਿਆ ਵੀ ਨਹੀਂ ਸੀ ॥੧॥

ਤਹ ਇਕ ਹੁਤਾ ਸਾਹ ਕਾ ਬੇਟਾ ॥

ਉਥੇ ਇਕ ਸ਼ਾਹ ਦਾ ਪੁੱਤਰ ਸੀ,

ਜਿਹ ਸਮਾਨ ਕੋ ਭਯੋ ਨ ਭੇਟਾ ॥

ਜਿਸ ਵਰਗਾ ਕਿਤੇ ਕੋਈ ਮਿਲਿਆ ਨਹੀਂ ਸੀ।

ਏਕ ਸੁਘਰ ਅਰੁ ਸੁੰਦਰ ਘਨੋ ॥

(ਉਹ) ਇਕ ਸੁਘੜ ਸੀ ਅਤੇ (ਦੂਜੇ) ਬਹੁਤ ਸੁੰਦਰ ਸੀ।

ਜਨੁ ਅਵਤਾਰ ਮਦਨ ਕੋ ਬਨੋ ॥੨॥

ਮਾਨੋ ਕਾਮ ਦੇਵ ਦਾ ਅਵਤਾਰ ਬਣਿਆ ਹੋਵੇ ॥੨॥

ਭੂਪ ਸੁਤਾ ਤਿਹ ਨਿਰਖਿ ਲੁਭਾਈ ॥

ਰਾਜ ਕੁਮਾਰੀ ਉਸ ਨੂੰ ਵੇਖ ਕੇ ਮੋਹਿਤ ਹੋ ਗਈ

ਗਿਰੀ ਭੂਮਿ ਜਨੁ ਨਾਗ ਚਬਾਈ ॥

ਅਤੇ ਧਰਤੀ ਉਤੇ ਡਿਗ ਪਈ, ਮਾਨੋ ਸੱਪ ਨੇ ਡੰਗੀ ਹੋਵੇ।

ਸਖੀ ਏਕ ਤਿਹ ਤੀਰ ਪਠਾਈ ॥

(ਉਸ ਨੇ) ਇਕ ਸਖੀ ਨੂੰ ਉਸ ਕੋਲ ਭੇਜਿਆ

ਗਾਜਿ ਰਾਇ ਕਹ ਲਿਯਾ ਬੁਲਾਈ ॥੩॥

ਅਤੇ ਗਾਜਿ ਰਾਇ ਨੂੰ ਬੁਲਾ ਲਿਆ ॥੩॥

ਜਬ ਤਿਹ ਲਖਾ ਸਜਨ ਘਰ ਆਯੋ ॥

ਜਦ ਉਸ ਨੇ ਸੱਜਨ ਨੂੰ ਘਰ ਆਇਆ ਵੇਖਿਆ

ਕੰਠ ਗੌਹਰਾ ਰਾਇ ਲਗਾਯੋ ॥

ਤਾਂ ਗੌਹਰਾ ਰਾਇ ਨੇ (ਉਸ ਨੂੰ) ਗਲੇ ਨਾਲ ਲਗਾ ਲਿਆ।

ਬਹੁ ਬਿਧਿ ਕਰੇ ਤਵਨ ਸੌ ਭੋਗਾ ॥

ਉਸ ਨਾਲ ਬਹੁਤ ਤਰ੍ਹਾਂ ਦਾ ਰਮਣ ਕੀਤਾ

ਦੂਰਿ ਕਰਾ ਜਿਯ ਕਾ ਸਭ ਸੋਗਾ ॥੪॥

ਅਤੇ ਮਨ ਦਾ ਸਾਰਾ ਗ਼ਮ ਦੂਰ ਕਰ ਦਿੱਤਾ ॥੪॥

ਭੋਗ ਕਰਤ ਭਾਯੋ ਅਤਿ ਪ੍ਯਾਰੋ ॥

ਰਮਣ ਕਰਨ ਦੌਰਾਨ ਉਹ ਪਿਆਰਾ ਬਹੁਤ ਚੰਗਾ ਲਗਣ ਲਗ ਗਿਆ।

ਛਿਨ ਨ ਕਰਤ ਆਪਨ ਤੇ ਨ੍ਯਾਰੋ ॥

(ਉਸ ਨੂੰ) ਛਿਣ ਭਰ ਲਈ ਵੀ ਆਪਣੇ ਤੋਂ ਦੂਰ ਨਾ ਕੀਤਾ।

ਭਾਤਿ ਭਾਤਿ ਕੀ ਕੈਫ ਪਿਲਾਵੈ ॥

(ਉਸ ਨੂੰ) ਤਰ੍ਹਾਂ ਤਰ੍ਹਾਂ ਦੀ ਸ਼ਰਾਬ ਪਿਲਾਉਂਦੀ ਸੀ

ਸੁਭ੍ਰ ਸੇਜ ਚੜਿ ਭੋਗ ਕਮਾਵੈ ॥੫॥

ਅਤੇ ਸੁੰਦਰ ਸੇਜ ਉਤੇ ਚੜ੍ਹ ਕੇ ਸੰਯੋਗ ਕਰਦੀ ਸੀ ॥੫॥

ਤਬ ਤਹ ਤਾਤ ਤਵਨ ਕਾ ਆਯੋ ॥

ਤਦ ਉਸ ਦਾ ਪਿਤਾ ਉਥੇ ਆ ਗਿਆ।

ਤ੍ਰਸਤ ਦੇਗ ਮਹਿ ਤਾਹਿ ਛਪਾਯੋ ॥

ਡਰ ਦੇ ਮਾਰੇ ਉਸ (ਯਾਰ) ਨੂੰ ਦੇਗ ਵਿਚ ਲੁਕਾ ਦਿੱਤਾ।

ਰੌਜਨ ਮੂੰਦਿ ਹੌਜ ਮਹਿ ਧਰਾ ॥

(ਦੇਗ ਦਾ) ਮੂੰਹ ਬੰਦ ਕਰ ਕੇ ਹੌਜ਼ (ਤਾਲਾਬ) ਵਿਚ ਰਖ ਦਿੱਤਾ।

ਏਕ ਬੂੰਦ ਜਲ ਬੀਚ ਨ ਪਰਾ ॥੬॥

(ਉਸ ਅੰਦਰ) ਪਾਣੀ ਦੀ ਇਕ ਬੂੰਦ ਵੀ ਨਾ ਜਾਣ ਦਿੱਤੀ ॥੬॥

ਪਿਤਹਿ ਤਾਲ ਤਤਕਾਲ ਦਿਖਾਯੋ ॥

(ਉਸ ਨੇ) ਪਿਤਾ ਨੂੰ ਉਸੇ ਵੇਲੇ ਹੌਜ਼ ('ਤਾਲ') ਵਿਖਾ ਦਿੱਤਾ

ਬੀਚ ਬੇਰੀਯਨ ਡਾਰਿ ਫਿਰਾਯੋ ॥

ਅਤੇ ਬੇੜੀ ਵਿਚ ਪਾ ਕੇ (ਸਾਰੇ ਤਾਲਾਬ) ਵਿਚ ਫਿਰਾ ਦਿੱਤਾ।

ਦੀਏ ਜਰਾਇ ਬੀਚ ਤਿਹ ਡਾਰੇ ॥

ਉਸ ਵਿਚ ਦੀਵੇ ਜਗਾ ਕੇ ਰਖ ਦਿੱਤੇ,

ਜਨੁ ਕਰਿ ਚੜੇ ਰੈਨਿ ਕੇ ਤਾਰੇ ॥੭॥

ਮਾਨੋ ਰਾਤ ਨੂੰ ਤਾਰੇ ਨਿਕਲ ਆਏ ਹੋਣ ॥੭॥

ਪਿਤਹਿ ਅਚੰਭਵ ਐਸ ਦਿਖਾਯੋ ॥

(ਉਸ ਨੇ) ਪਿਤਾ ਨੂੰ ਅਜਿਹਾ ਅਚਰਜ ਦ੍ਰਿਸ਼ ਵਿਖਾ ਕੇ

ਸਮਾਧਾਨ ਕਰਿ ਧਾਮ ਪਠਾਯੋ ॥

ਅਤੇ ਤਸੱਲੀ ਕਰਾ ਕੇ ਘਰ ਭੇਜ ਦਿੱਤਾ।

ਮਿਤ੍ਰਹਿ ਕਾਢ ਸੇਜ ਪਰ ਲੀਨਾ ॥

(ਫਿਰ) ਮਿਤਰ ਨੂੰ (ਦੇਗ ਵਿਚੋਂ) ਕਢ ਕੇ ਸੇਜ ਉਤੇ ਲੈ ਲਿਆ

ਕਾਮ ਭੋਗ ਬਹੁ ਬਿਧਿ ਤਨ ਕੀਨਾ ॥੮॥

ਅਤੇ ਉਸ ਨਾਲ ਬਹੁਤ ਤਰ੍ਹਾਂ ਨਾਲ ਕਾਮ-ਕ੍ਰੀੜਾ ਕੀਤੀ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨਬੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੦॥੬੯੫੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੦॥੬੯੫੪॥ ਚਲਦਾ॥

ਚੌਪਈ ॥

ਚੌਪਈ:

ਬਰਬਰੀਨ ਕੋ ਦੇਸ ਬਸਤ ਜਹ ॥

ਜਿਥੇ ਬਰਬਰੀਨ ਨਾਂ ਦਾ ਦੇਸ ਆਬਾਦ ਸੀ,

ਬਰਬਰ ਪੁਰ ਇਕ ਨਗਰ ਹੁਤੋ ਤਹ ॥

ਉਥੇ ਬਰਬਰ ਪੁਰ ਨਾਂ ਦਾ ਨਗਰ ਹੁੰਦਾ ਸੀ।

ਅਫਕਨ ਸੇਰ ਤਹਾ ਕਾ ਰਾਜਾ ॥

ਅਫਕਨ (ਅਫ਼ਗ਼ਨ) ਸ਼ੇਰ ਨਾਂ ਦਾ ਉਥੋਂ ਦਾ ਰਾਜਾ ਸੀ।

ਜਿਹ ਸਮਾਨ ਬਿਧਿ ਦੁਤਿਯ ਨ ਸਾਜਾ ॥੧॥

ਉਸ ਵਰਗਾ ਵਿਧਾਤਾ ਨੇ ਹੋਰ ਕੋਈ ਨਹੀਂ ਬਣਾਇਆ ਸੀ ॥੧॥

ਪੀਰ ਮੁਹੰਮਦ ਤਹ ਇਕ ਕਾਜੀ ॥

ਉਥੇ ਪੀਰ ਮੁਹੰਮਦ ਨਾਂ ਦਾ ਕਾਜ਼ੀ ਸੀ,

ਦੇਹ ਕੁਰੂਪ ਨਾਥ ਜਿਹ ਸਾਜੀ ॥

ਜਿਸ ਦਾ ਸ਼ਰੀਰ ਵਿਧਾਤਾ ਨੇ ਬਹੁਤ ਕੁਰੂਪ ਬਣਾਇਆ ਸੀ।

ਧਾਮ ਖਾਤਿਮਾ ਬਾਨੋ ਨਾਰੀ ॥

ਉਸ ਦੇ ਘਰ ਖ਼ਾਤਿਮਾ ਬਾਨੋ ਨਾਂ ਦੀ ਇਸਤਰੀ ਸੀ,

ਜਿਹ ਸਮਾਨ ਨਹਿ ਰਾਜ ਦੁਲਾਰੀ ॥੨॥

ਜਿਸ ਵਰਗੀ ਕੋਈ ਰਾਜ ਕੁਮਾਰੀ ਵੀ ਨਹੀਂ ਸੀ ॥੨॥

ਸੋਰਠਾ ॥

ਸੋਰਠਾ:

ਸੁੰਦਰ ਤਾ ਕੀ ਨਾਰਿ ਅਤਿ ਕੁਰੂਪ ਕਾਜੀ ਰਹੈ ॥

ਉਸ ਦੀ ਇਸਤਰੀ ਬਹੁਤ ਸੁੰਦਰ ਸੀ ਪਰ ਕਾਜ਼ੀ (ਆਪ) ਬਹੁਤ ਕੁਰੂਪ ਹੁੰਦਾ ਸੀ।

ਤਬ ਤਿਨ ਕਿਯਾ ਬਿਚਾਰਿ ਕਿਹ ਬਿਧਿ ਬਧ ਯਾ ਕੌ ਕਰੋ ॥੩॥

ਤਦ ਉਸ (ਇਸਤਰੀ) ਨੇ ਵਿਚਾਰ ਕੀਤਾ ਕਿ ਇਸ ਦਾ ਕਿਵੇਂ ਬਧ ਕੀਤਾ ਜਾਏ ॥੩॥

ਚੌਪਈ ॥

ਚੌਪਈ:

ਸਾਹ ਪੁਤ੍ਰ ਤਿਹ ਪੁਰ ਇਕ ਆਯੋ ॥

ਉਸ ਨਗਰ ਵਿਚ ਇਕ ਸ਼ਾਹ ਦਾ ਪੁੱਤਰ ਆਇਆ।

ਬਾਕੇ ਰਾਇ ਸਰੂਪ ਸਵਾਯੋ ॥

(ਉਸ) ਬਾਂਕੇ ਰਾਇ ਦਾ ਸਰੂਪ ਬਹੁਤ ਅਧਿਕ ਸੁੰਦਰ ਸੀ।

ਕਾਜੀ ਕੀ ਇਸਤ੍ਰੀ ਤਿਹ ਲਹਾ ॥

ਕਾਜ਼ੀ ਦੀ ਪਤਨੀ ਨੇ ਉਸ ਨੂੰ ਵੇਖਿਆ

ਬਰੌ ਇਸੀ ਕਹ ਚਿਤ ਯੌ ਕਹਾ ॥੪॥

ਅਤੇ ਚਿਤ ਵਿਚ ਸੋਚਿਆ ਕਿ ਇਸੇ ਨਾਲ ਵਿਆਹ ਕੀਤਾ ਜਾਏ ॥੪॥

ਮੁਸਲਮਾਨ ਬਹੁ ਧਾਮ ਬੁਲਾਵਤ ॥

(ਉਹ) ਬਹੁਤ ਮੁਸਲਮਾਨਾਂ ਨੂੰ ਘਰ ਬੁਲਾਉਂਦੀ ਸੀ