ਸ਼੍ਰੀ ਦਸਮ ਗ੍ਰੰਥ

ਅੰਗ - 1075


ਚੌਪਈ ॥

ਚੌਪਈ:

ਮਿਸਰੀ ਕੇ ਹੀਰਾ ਕਰ ਲਿਯੋ ॥

(ਉਸ ਨੇ) ਮਿਸਰੀ ਦਾ ਹੀਰਾ ਹੱਥ ਵਿਚ ਲਿਆ

ਲੈ ਹਜਰਤਿ ਕੇ ਹਾਜਰ ਕਿਯੋ ॥

ਅਤੇ ਲੈ ਕੇ ਬਾਦਸ਼ਾਹ ਦੇ ਹਾਜ਼ਰ ਕੀਤਾ।

ਸਾਹਜਹਾ ਤਿਹ ਕਛੂ ਨ ਚੀਨੋ ॥

ਸ਼ਾਹਜਹਾਨ ਨੇ ਉਸ (ਹੀਰੇ) ਨੂੰ ਨਾ ਪਛਾਣਿਆ

ਤੀਸ ਹਜਾਰ ਰੁਪੈਯਾ ਦੀਨੋ ॥੮॥

ਅਤੇ ਤੀਹ ਹਜ਼ਾਰ ਰੁਪਇਆ ਦੇ ਦਿੱਤਾ ॥੮॥

ਇਹ ਛਲ ਸੌ ਸਾਹਹਿ ਛਲਿ ਗਈ ॥

ਇਸ ਛਲ ਨਾਲ (ਉਹ ਇਸਤਰੀ) ਬਾਦਸ਼ਾਹ ਨੂੰ ਛਲ ਗਈ

ਉਠੀ ਸਭਾ ਆਵਤ ਸੋਊ ਭਈ ॥

ਅਤੇ ਸਭਾ ਤੋਂ ਉਠ ਕੇ ਆ ਗਈ।

ਪੰਦ੍ਰਹ ਸਹਸ੍ਰ ਆਪੁ ਤ੍ਰਿਯ ਲੀਨੋ ॥

(ਉਸ) ਇਸਤਰੀ ਨੇ ਪੰਦ੍ਰਹਾ ਹਜ਼ਾਰ ਆਪ ਰਖ ਲਏ

ਪੰਦ੍ਰਹ ਸਹਸ੍ਰ ਮੀਤ ਕੋ ਦੀਨੋ ॥੯॥

ਅਤੇ ਪੰਦ੍ਰਹਾ ਹਜ਼ਾਰ ਮਿਤਰ ਨੂੰ ਦੇ ਦਿੱਤੇ ॥੯॥

ਦੋਹਰਾ ॥

ਦੋਹਰਾ:

ਸਾਹਜਹਾ ਛਲਿ ਮੀਤ ਸੌ ਕਾਮ ਕਲੋਲ ਕਮਾਇ ॥

ਸ਼ਾਹਜਹਾਨ ਨੂੰ ਛਲ ਕੇ ਅਤੇ ਮਿਤਰ ਨਾਲ ਕਾਮ-ਕ੍ਰੀੜਾ ਕਰ ਕੇ

ਧਾਮ ਆਨਿ ਪਹੁਚਤ ਭਈ ਸਕਿਯੋ ਨ ਕੋਊ ਪਾਇ ॥੧੦॥

ਆਪਣੇ ਘਰ ਵਿਚ ਆ ਗਈ। ਕੋਈ ਵੀ (ਉਸ ਦੇ ਭੇਦ ਨੂੰ) ਨਾ ਪਾ ਸਕਿਆ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੯॥੩੫੮੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੯॥੩੫੮੯॥ ਚਲਦਾ॥

ਚੌਪਈ ॥

ਚੌਪਈ:

ਇਕ ਦਿਨ ਬਾਗ ਚੰਚਲਾ ਗਈ ॥

ਇਕ ਦਿਨ ਬਾਗ਼ ਵਿਚ ਇਸਤਰੀਆਂ ਗਈਆਂ

ਹਸਿ ਹਸਿ ਬਚਨ ਬਖਾਨਤ ਭਈ ॥

ਅਤੇ ਹਸ ਹਸ ਕੇ ਗੱਲਾਂ ਕਰਨ ਲਗੀਆਂ।

ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾ ॥

ਉਥੇ ਇਕ ਨਿਸਿ ਰਾਜ ਪ੍ਰਭਾ ਨਾਂ ਦੀ ਇਸਤਰੀ ਸੀ।

ਐਸੀ ਭਾਤਿ ਉਚਾਰਿਯੋ ਉਹਾ ॥੧॥

ਉਸ ਨੇ ਉਥੇ ਇਸ ਤਰ੍ਹਾਂ ਕਿਹਾ ॥੧॥

ਜੌ ਰਾਜੇ ਤੇ ਬਾਰਿ ਭਿਰਾਊ ॥

ਜੇ (ਮੈਂ) ਰਾਜੇ ਤੋਂ ਪਾਣੀ ਭਰਵਾਵਾਂ

ਅਪਨੀ ਝਾਟੈ ਸਭੈ ਮੁੰਡਾਊ ॥

ਅਤੇ ਆਪਣੀਆਂ ਸਾਰੀਆਂ ਝਾਂਟਾਂ ਉਸ ਤੋਂ ਮੁਨਵਾਵਾਂ।

ਤਬ ਤ੍ਰਿਯ ਹੋਡ ਸਕਲ ਤੁਮ ਹਾਰਹੁ ॥

ਤਦ ਹੇ ਇਸਤਰੀਓ! ਤੁਸੀਂ ਸਾਰੀਆਂ ਸ਼ਰਤ ਹਾਰ ਜਾਓਗੀਆਂ।

ਨਿਜੁ ਨੈਨਨ ਇਹ ਚਰਿਤ ਨਿਹਾਰਹੁ ॥੨॥

ਆਪਣੀਆਂ ਅੱਖਾਂ ਨਾਲ (ਮੇਰਾ) ਇਹ ਚਰਿਤ੍ਰ ਵੇਖਿਓ ॥੨॥

ਯੌ ਕਹਿ ਕੈ ਸੁਭ ਭੇਸ ਬਨਾਯੋ ॥

ਇਹ ਕਹਿ ਕੇ ਉਸ ਨੇ ਸੁੰਦਰ ਭੇਸ ਬਣਾਇਆ

ਦੇਵ ਅਦੇਵਨ ਕੋ ਬਿਰਮਾਯੋ ॥

ਅਤੇ ਦੇਵਤਿਆਂ ਤੇ ਦੈਂਤਾ ਨੂੰ (ਆਪਣੀ ਸੁੰਦਰਤਾ ਨਾਲ) ਭਰਮਾ ਦਿੱਤਾ।

ਚਰਿਤ੍ਰ ਸਿੰਘ ਰਾਜਾ ਜਬ ਆਯੋ ॥

ਜਦ ਚਰਿਤ੍ਰ ਸਿੰਘ ਰਾਜਾ ਆਇਆ

ਸੁਨਿ ਇਹ ਬਚਨ ਚੰਚਲਾ ਪਾਯੋ ॥੩॥

ਤਾਂ ਇਸਤਰੀਆਂ ਨੇ ਇਹ ਗੱਲ ਸੁਣ ਲਈ (ਭਾਵ ਰਾਜੇ ਦੀ ਆਮਦ ਦਾ ਪਤਾ ਚਲ ਗਿਆ) ॥੩॥

ਬੈਠ ਝਰੋਖਾ ਦਈ ਦਿਖਾਈ ॥

ਉਸ ਨੇ ਝਰੋਖੇ ਵਿਚ ਬੈਠ ਕੇ ਰਾਜੇ ਨੂੰ ਵਿਖਾਲੀ ਦਿੱਤੀ।

ਰਾਜਾ ਰਹੇ ਰੂਪ ਉਰਝਾਈ ॥

ਰਾਜਾ ਉਸ ਦੇ ਰੂਪ ਉਤੇ ਮੋਹਿਤ ਹੋ ਗਿਆ।

ਏਕ ਬਾਰ ਇਹ ਕੌ ਜੌ ਪਾਊ ॥

(ਰਾਜਾ ਮਨ ਵਿਚ ਸੋਚਣ ਲਗਾ ਕਿ) ਜੇ ਇਕ ਵਾਰ ਮੈਂ ਇਸ ਨੂੰ ਪ੍ਰਾਪਤ ਕਰ ਲਵਾਂ

ਜਨਮ ਸਹਸ੍ਰ ਲਗੇ ਬਲਿ ਜਾਊ ॥੪॥

ਤਾਂ ਹਜ਼ਾਰ ਜਨਮ ਤਕ (ਇਸ ਤੋਂ) ਵਾਰਨੇ ਜਾਵਾਂ ॥੪॥

ਪਠੈ ਸਹਚਰੀ ਲਈ ਬੁਲਾਈ ॥

ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ

ਪ੍ਰੀਤਿ ਸਹਿਤ ਰਸ ਰੀਤੁਪਜਾਈ ॥

ਅਤੇ ਪ੍ਰੀਤ ਸਹਿਤ ਰਤੀ ਰਸ ਨੂੰ ਪੈਦਾ ਕੀਤਾ।

ਅਬਲਾ ਤਬ ਮੁਰਛਿਤ ਹ੍ਵੈ ਗਈ ॥

ਇਸਤਰੀ ਤਦ ਬੇਹੋਸ਼ ਹੋ ਗਈ

ਪਾਨਿ ਪਾਨਿ ਉਚਰਤ ਮੁਖ ਭਈ ॥੫॥

ਅਤੇ ਮੂੰਹੋਂ ਪਾਣੀ ਪਾਣੀ ਕਹਿਣ ਲਗੀ ॥੫॥

ਉਠ ਕਰਿ ਆਪੁ ਰਾਵ ਤਬ ਗਯੋ ॥

ਤਦ ਰਾਜਾ ਆਪ ਉਠ ਕੇ ਗਿਆ

ਤਾ ਕਹ ਪਾਨਿ ਪਯਾਵਤ ਭਯੋ ॥

ਅਤੇ ਉਸ ਨੂੰ ਪਾਣੀ ਪਿਲਾਣ ਲਗਾ।

ਪਾਨਿ ਪਿਏ ਬਹੁਰੇ ਸੁਧਿ ਭਈ ॥

ਪਾਣੀ ਪੀਣ ਨਾਲ ਫਿਰ ਉਸ ਨੂੰ ਹੋਸ਼ ਆਈ

ਰਾਜੈ ਫਿਰਿ ਚੁੰਬਨ ਤਿਹ ਲਈ ॥੬॥

ਅਤੇ ਰਾਜੇ ਨੇ ਫਿਰ ਉਸ ਦਾ ਚੁੰਬਣ ਲਿਆ ॥੬॥

ਜਬ ਸੁਧਿ ਮੈ ਅਬਲਾ ਕਛੁ ਆਈ ॥

ਜਦ ਉਹ ਇਸਤਰੀ ਜ਼ਰਾ ਹੋਸ਼ ਵਿਚ ਆਈ

ਬਹੁਰਿ ਕਾਮ ਕੀ ਕੇਲ ਮਚਾਈ ॥

ਤਾਂ ਫਿਰ ਕਾਮ-ਕ੍ਰੀੜਾ ਸ਼ੁਰੂ ਕਰ ਦਿੱਤੀ।

ਦੋਊ ਤਰਨ ਨ ਕੋਊ ਹਾਰੈ ॥

ਦੋਵੇਂ ਜਵਾਨ ਸਨ, ਕੋਈ ਹਾਰ ਨਹੀਂ ਰਿਹਾ ਸੀ।

ਯੌ ਰਾਜਾ ਤਿਹ ਸਾਥ ਬਿਹਾਰੈ ॥੭॥

ਇਸ ਤਰ੍ਹਾਂ ਰਾਜਾ ਉਸ ਨਾਲ ਰਮਣ ਕਰ ਰਿਹਾ ਸੀ ॥੭॥

ਬਹੁਰਿ ਬਾਲ ਇਹ ਭਾਤਿ ਉਚਾਰੀ ॥

ਫਿਰ ਇਸਤਰੀ ਨੇ ਇਸ ਤਰ੍ਹਾਂ ਕਿਹਾ,

ਸੁਨੋ ਰਾਵ ਤੁਮ ਬਾਤ ਹਮਾਰੀ ॥

ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ।

ਤ੍ਰਿਯ ਕੀ ਝਾਟਿ ਨ ਮੂੰਡੀ ਜਾਈ ॥

ਮੈਂ ਵੇਦਾਂ ਪੁਰਾਣਾਂ ਵਿਚ ਸੁਣਿਆ ਹੈ

ਬੇਦ ਪੁਰਾਨਨ ਮੈ ਸੁਨਿ ਪਾਈ ॥੮॥

ਕਿ ਇਸਤਰੀ ਦੀ ਝਾਂਟ ਮੁੰਨੀ ਨਹੀਂ ਜਾਂਦੀ ॥੮॥

ਹਸਿ ਕਰਿ ਰਾਵ ਬਚਨ ਯੌ ਠਾਨ੍ਰਯੋ ॥

ਹਸ ਕੇ ਰਾਜੇ ਨੇ ਕਿਹਾ (ਕਿ ਇਸ ਗੱਲ ਨੂੰ)

ਮੈ ਅਪੁਨੇ ਜਿਯ ਸਾਚ ਨ ਜਾਨ੍ਯੋ ॥

ਮੈਂ ਆਪਣੇ ਮਨ ਵਿਚ ਸਚ ਨਹੀਂ ਮੰਨਦਾ।


Flag Counter