ਸ਼੍ਰੀ ਦਸਮ ਗ੍ਰੰਥ

ਅੰਗ - 1157


ਸਾਹ ਸਹਿਤ ਸਭ ਲੋਗ ਚਰਿਤ੍ਰ ਬਿਲੋਕਿ ਬਰ ॥

ਬਾਦਸ਼ਾਹ ਸਮੇਤ ਸਾਰੇ ਲੋਕ ਇਹ ਚਰਿਤ੍ਰ ਵੇਖ ਕੇ

ਦਾਤ ਦਾਤ ਸੋ ਕਾਟਿ ਕਹੈ ਹੈ ਦਯੋ ਕਰ ॥

ਅਤੇ ਦੰਦਾਂ ਨਾਲ ਆਪਣੇ ਹੱਥ ਕਟ ਕੇ ਕਹਿਣ ਲਗੇ ਕਿ (ਅਸੀਂ ਆਪਣੇ) ਹੱਥੀਂ ਘੋੜਾ ਦੇ ਦਿੱਤਾ ਹੈ।

ਕਹੈ ਹਮਾਰੀ ਮਤਿਹਿ ਕਵਨ ਕਾਰਨ ਭਯੋ ॥

ਕਹਿਣ ਲਗੇ ਕਿ ਸਾਡੀ ਬੁੱਧੀ ਨੂੰ ਕੀ ਹੋ ਗਿਆ

ਹੋ ਰਾਹਾ ਤਸਕਰ ਹਰਿਯੋ ਸੁਰਾਹਾ ਹਮ ਦਯੋ ॥੨੫॥

ਕਿ ਰਾਹੁ ਤਾਂ ਚੋਰ ਨੇ ਹਰਿਆ ਸੀ, ਪਰ ਸੁਰਾਹੁ ਅਸੀਂ (ਖ਼ੁਦ) ਦੇ ਦਿੱਤਾ ਹੈ ॥੨੫॥

ਦੋਹਰਾ ॥

ਦੋਹਰਾ:

ਸ੍ਵਰਨ ਮੰਜਰੀ ਬਾਜ ਹਰਿ ਮਿਤ੍ਰਹਿ ਦਏ ਬਨਾਇ ॥

ਸ੍ਵਰਨ ਮੰਜਰੀ ਨੇ ਘੋੜੇ ਚੁਰਾ ਕੇ ਮਿਤਰ ਨੂੰ ਦੇ ਦਿੱਤੇ

ਚਿਤ੍ਰ ਬਰਨ ਸੁਤ ਨ੍ਰਿਪ ਬਰਾ ਹ੍ਰਿਦੈ ਹਰਖ ਉਪਜਾਇ ॥੨੬॥

ਅਤੇ ਚਿਤ੍ਰ ਬਰਨ (ਨਾਂ ਦੇ) ਰਾਜੇ ਦੇ ਪੁੱਤਰ ਨੂੰ ਖ਼ੁਸ਼ੀ ਪੂਰਵਕ ਵਰ ਲਿਆ ॥੨੬॥

ਭਾਤਿ ਭਾਤਿ ਤਾ ਕੋ ਭਜੈ ਹ੍ਰਿਦੈ ਹਰਖ ਉਪਜਾਇ ॥

ਹਿਰਦੇ ਵਿਚ ਆਨੰਦ ਵਧਾ ਕੇ ਉਸ ਨਾਲ ਤਰ੍ਹਾਂ ਤਰ੍ਹਾਂ ਦਾ ਰਮਣ ਕੀਤਾ।

ਸੇਰ ਸਾਹਿ ਦਿਲੀਸ ਕਹ ਤ੍ਰਿਯਾ ਚਰਿਤ੍ਰ ਦਿਖਾਇ ॥੨੭॥

ਇਸਤਰੀ ਨੇ ਇਹ ਚਰਿਤ੍ਰ ਦਿੱਲੀ ਦੇ ਬਾਦਸ਼ਾਹ ਸ਼ੇਰਸ਼ਾਹ ਨੂੰ ਵਿਖਾਇਆ ॥੨੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਯਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੬॥੪੬੩੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੬॥੪੬੩੬॥ ਚਲਦਾ॥

ਚੌਪਈ ॥

ਚੌਪਈ:

ਬੀਰ ਤਿਲਕ ਇਕ ਨ੍ਰਿਪਤਿ ਬਿਚਛਨ ॥

ਬੀਰ ਤਿਲਕ ਨਾਂ ਦਾ ਇਕ ਬੁੱਧੀਮਾਨ ਰਾਜਾ ਸੀ।

ਪੁਹਪ ਮੰਜਰੀ ਨਾਰਿ ਸੁਲਛਨ ॥

(ਉਸ ਦੀ) ਪੁਹਪ ਮੰਜਰੀ ਨਾਂ ਦੀ ਸੁਲੱਛਣੀ ਨਾਰੀ ਸੀ।

ਤਿਨ ਕੀ ਹਮ ਤੇ ਕਹਿ ਨ ਪਰਤ ਛਬਿ ॥

ਉਸ ਦੀ ਸੁੰਦਰਤਾ ਦਾ ਵਰਣਨ ਮੇਰੇ ਪਾਸੋਂ ਕੀਤਾ ਨਹੀਂ ਜਾ ਸਕਦਾ।

ਰਤਿ ਤਿਹ ਰਹਤ ਨਿਰਖਿ ਰਤਿ ਪਤਿ ਦਬਿ ॥੧॥

ਕਾਮ ਦੇਵ ਉਸ ਨੂੰ ਦਬਕ ਕੇ ਰਤਿ ਰੂਪ ਵਿਚ ਵੇਖਦਾ ਰਹਿੰਦਾ ॥੧॥

ਸ੍ਰੀ ਸੁਰਤਾਨ ਸਿੰਘ ਤਿਹ ਪੂਤਾ ॥

ਸੁਰਤਾਨ ਸਿੰਘ ਉਨ੍ਹਾਂ ਦਾ ਪੁੱਤਰ ਸੀ

ਜਨੁ ਬਿਧਿ ਗੜਾ ਦੁਤਿਯ ਪੁਰਹੂਤਾ ॥

(ਜਿਸ ਨੂੰ) ਮਾਨੋ ਵਿਧਾਤਾ ਨੇ ਦੂਜਾ ਇੰਦਰ ਬਣਾਇਆ ਹੋਵੇ।

ਜਬ ਵਹੁ ਤਰੁਨ ਭਯੋ ਲਖਿ ਪਾਯੋ ॥

ਜਦ (ਪਿਤਾ ਨੇ) ਉਸ ਨੂੰ ਜਵਾਨ ਹੁੰਦਾ ਵੇਖਿਆ

ਤਬ ਪਿਤ ਤਾ ਕੋ ਬ੍ਯਾਹ ਰਖਾਯੋ ॥੨॥

ਤਾਂ ਪਿਤਾ ਨੇ ਉਸ ਦਾ ਵਿਆਹ ਰਚਾ ਦਿੱਤਾ ॥੨॥

ਕਾਸਮੀਰ ਇਕ ਨ੍ਰਿਪਤਿ ਰਹਤ ਬਲ ॥

ਕਸ਼ਮੀਰ ਵਿਚ ਇਕ ਬਲਵਾਨ ਰਾਜਾ ਰਹਿੰਦਾ ਸੀ

ਰੂਪਮਾਨ ਧਨਮਾਨ ਰਣਾਚਲ ॥

ਜੋ ਰੂਪਮਾਨ ਅਤੇ ਧਨ ਵਾਲਾ ਸੀ ਤੇ ਯੁੱਧ ਵਿਚ (ਸਦਾ) ਅਚਲ ਰਹਿੰਦਾ ਸੀ।

ਤਾ ਕੇ ਧਾਮ ਸੁਤਾ ਇਕ ਸੁਨੀ ॥

ਉਸ ਦੇ ਘਰ ਇਕ ਪੁੱਤਰੀ ਸੁਣੀਂਦੀ ਸੀ

ਸਕਲ ਗੁਨਨ ਕੇ ਭੀਤਰ ਗੁਨੀ ॥੩॥

ਜੋ ਸਾਰਿਆਂ ਗੁਣਾਂ ਨਾਲ ਭਰਪੂਰ ਸੀ ॥੩॥

ਬੋਲਿ ਦਿਜੰਬਰਨ ਘਰੀ ਸੁਧਾਈ ॥

ਸ੍ਰੇਸ਼ਠ ਬ੍ਰਾਹਮਣਾਂ ਨੂੰ ਬੁਲਾ ਕੇ (ਉਸ ਦੇ ਵਿਆਹ ਦੀ) ਘੜੀ ਨਿਸਚਿਤ ਕੀਤੀ

ਨ੍ਰਿਪ ਸੁਤ ਕੇ ਸੰਗ ਕਰੀ ਸਗਾਈ ॥

ਅਤੇ ਰਾਜੇ (ਬੀਰ ਤਿਲਕ) ਦੇ ਪੁੱਤਰ ਨਾਲ ਉਸ ਦੀ ਮੰਗਣੀ ਕੀਤੀ।

ਅਧਿਕ ਸੁ ਦਰਬੁ ਪਠੈ ਦਿਯ ਤਾ ਕੌ ॥

ਉਸ ਵਲ ਬਹੁਤ ਸਾਰਾ ਧਨ ਭੇਜ ਦਿੱਤਾ

ਬ੍ਯਾਹ ਬਿਚਾਰਿ ਬੁਲਾਯੋ ਵਾ ਕੌ ॥੪॥

ਅਤੇ ਉਸ ਨੂੰ ਵਿਆਹ (ਦਾ ਸਮਾਂ) ਵਿਚਾਰ ਕੇ ਸਦ ਭੇਜਿਆ ॥੪॥

ਸੁਤਾ ਕੋ ਬ੍ਯਾਹ ਜਬੈ ਤਿਨ ਦਿਯਾਇਸਿ ॥

ਜਿਸ ਦਿਨ ਉਸ ਨੇ ਪੁੱਤਰੀ ਦਾ ਵਿਆਹ ਕਰਨਾ ਮਿਥਿਆ

ਹਾਟ ਪਾਟ ਬਸਤ੍ਰਨ ਸਭ ਛਾਇਸਿ ॥

ਤਾਂ ਸਭ ਗਲੀਆਂ ਅਤੇ ਬਾਜ਼ਾਰ ਬਸਤ੍ਰਾਂ ਨਾਲ ਸਜਾ ਦਿੱਤੇ।

ਘਰ ਘਰ ਗੀਤ ਚੰਚਲਾ ਗਾਵਤ ॥

ਘਰ ਘਰ ਵਿਚ ਇਸਤਰੀਆਂ ਗੀਤ ਗਾਣ ਲਗੀਆਂ

ਭਾਤਿ ਭਾਤਿ ਬਾਦ੍ਰਿਤ ਬਜਾਵਤ ॥੫॥

ਅਤੇ ਭਾਂਤ ਭਾਂਤ ਦੇ ਵਾਜੇ ਵਜਾਣ ਲਗੀਆਂ ॥੫॥

ਸਕਲ ਬ੍ਯਾਹ ਕੀ ਰੀਤਿ ਕਰਹਿ ਤੇ ॥

ਉਨ੍ਹਾਂ ਨੇ ਵਿਆਹ ਦੀਆਂ ਸਾਰੀਆਂ ਰੀਤਾਂ ਕੀਤੀਆਂ

ਅਧਿਕ ਦਿਜਨ ਕਹ ਦਾਨ ਕਰਹਿ ਵੇ ॥

ਅਤੇ ਬ੍ਰਾਹਮਣਾਂ ਨੂੰ ਬਹੁਤ ਦਾਨ ਆਦਿ ਦਿੱਤਾ।

ਜਾਚਕ ਸਭੈ ਭੂਪ ਹ੍ਵੈ ਗਏ ॥

ਸਾਰੇ ਭਿਖਾਰੀ ਰਾਜੇ ਬਣ ਗਏ

ਜਾਚਤ ਬਹੁਰਿ ਨ ਕਾਹੂ ਭਏ ॥੬॥

ਅਤੇ ਫਿਰ ਕਿਤੇ ਮੰਗਣ ਨਹੀਂ ਗਏ ॥੬॥

ਦੋਹਰਾ ॥

ਦੋਹਰਾ:

ਸਕਲ ਰੀਤਿ ਕਰਿ ਬ੍ਯਾਹ ਕੀ ਚੜੇ ਜਨੇਤ ਬਨਾਇ ॥

ਵਿਆਹ ਦੀਆਂ ਸਾਰੀਆਂ ਰੀਤਾਂ ਕਰ ਕੇ (ਲੜਕੇ ਵਾਲੇ) ਬਰਾਤ ਬਣਾ ਕੇ ਚੜ੍ਹ ਪਏ।

ਭਾਤਿ ਭਾਤਿ ਸੋ ਕੁਅਰ ਬਨਿ ਪ੍ਰਭਾ ਨ ਬਰਨੀ ਜਾਇ ॥੭॥

ਕੁੰਵਰ ਨੇ ਭਾਂਤ ਭਾਂਤ ਦੇ (ਸਾਜ ਸ਼ਿੰਗਾਰ) ਬਣਾਏ, (ਜਿਸ ਦੀ) ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੭॥

ਚੌਪਈ ॥

ਚੌਪਈ:

ਕਾਸਮੀਰ ਭੀਤਰ ਪਹੁਚੇ ਜਬ ॥

ਜਦ ਕਸ਼ਮੀਰ ਵਿਚ ਪਹੁੰਚੇ,

ਬਾਜਨ ਲਗੇ ਬਦਿਤ੍ਰ ਅਮਿਤ ਤਬ ॥

ਤਦ ਬੇਸ਼ੁਮਾਰ ਵਾਜੇ ਵਜਣ ਲਗੇ।

ਨਾਚਤ ਪਾਤ੍ਰ ਅਪਾਰ ਅਨੂਪਾ ॥

ਅਪਾਰ ਅਤੇ ਅਨੂਪਮ (ਸੁੰਦਰਤਾ ਵਾਲੀਆਂ) ਵੇਸਵਾਵਾਂ ਨਚ ਰਹੀਆਂ ਸਨ।

ਕੰਚਨਿ ਹੁਰਕੁਨਿ ਰੂਪ ਸਰੂਪਾ ॥੮॥

(ਉਨ੍ਹਾਂ ਦੇ) ਸਰੂਪ ਸੋਨੇ ਅਤੇ ਅੱਗ ਦੀ ਲਾਟ ('ਹੁਰਕੁਨਿ') ਵਰਗੇ ਸਨ ॥੮॥

ਹਾਟ ਪਾਟ ਸਭ ਬਸਤ੍ਰਨ ਛਾਏ ॥

ਸਭ ਗਲੀਆਂ ਅਤੇ ਬਾਜ਼ਾਰ ਬਸਤ੍ਰਾਂ ਨਾਲ ਸਜਾਏ ਗਏ

ਅਗਰ ਚੰਦਨ ਭੇ ਮਗੁ ਛਿਰਕਾਏ ॥

ਅਤੇ ਅਗਰ ਤੇ ਚੰਦਨ ਦਾ ਰਸਤੇ ਵਿਚ ਛਿੜਕਾਓ ਕਰਵਾਇਆ ਗਿਆ।

ਸਭ ਘਰ ਬਾਧੀ ਬੰਧਨਵਾਰੈ ॥

ਸਭ ਘਰਾਂ ਦੇ (ਦੁਆਰ ਤੇ) ਬੰਧਨਵਾਰ ਬੰਨ੍ਹੇ ਹੋਏ ਸਨ

ਗਾਵਤ ਗੀਤ ਸੁਹਾਵਤ ਨਾਰੈ ॥੯॥

ਅਤੇ ਸੁੰਦਰ ਇਸਤਰੀਆਂ ਗੀਤ ਗਾਉਂਦੀਆਂ ਸ਼ੋਭਦੀਆਂ ਸਨ ॥੯॥

ਅਗੂਆ ਲੇਨ ਅਗਾਊ ਆਏ ॥

ਅਗਵਾਨੀ ਕਰਨ ਵਾਲੇ ਅਗੋਂ ਲੈਣ ਆਏ

ਆਦਰ ਸੌ ਕੁਅਰਹਿ ਗ੍ਰਿਹ ਲ੍ਯਾਏ ॥

ਅਤੇ ਆਦਰ ਨਾਲ ਕੁੰਵਰ ਨੂੰ ਘਰ ਲੈ ਕੇ ਆਏ।

ਭਾਤਿ ਭਾਤਿ ਤੇ ਕਰੈ ਬਡਾਈ ॥

(ਉਨ੍ਹਾਂ ਨੇ) ਭਾਂਤ ਭਾਂਤ ਨਾਲ ਵਡਿਆਈ ਕੀਤੀ,

ਜਾਨੁਕ ਰਾਕਨਿ ਧਨਿ ਨਿਧਿ ਪਾਈ ॥੧੦॥

ਮਾਨੋ (ਕਿਸੇ) ਕੰਗਾਲ ਨੇ ਧਨ ਦਾ ਖ਼ਜ਼ਾਨਾ ਪ੍ਰਾਪਤ ਕਰ ਲਿਆ ਹੋਵੇ ॥੧੦॥

ਅੜਿਲ ॥

ਅੜਿਲ:

ਤਬ ਜਸ ਤਿਲਕ ਮੰਜਰੀ ਲਈ ਬੁਲਾਇ ਕੈ ॥

ਤਦ ਜਸ ਤਿਲਕ ਮੰਜਰੀ ਨੂੰ ਬੁਲਾਇਆ ਗਿਆ

ਬ੍ਯਾਹ ਦਈ ਨ੍ਰਿਪ ਸੁਤ ਕੇ ਸਾਥ ਬਨਾਇ ਕੈ ॥

ਅਤੇ ਚੰਗੀ ਰੀਤ ਨਾਲ (ਉਸ ਨੂੰ) ਰਾਜੇ ਦੇ ਪੁੱਤਰ ਨਾਲ ਵਿਆਹ ਦਿੱਤਾ ਗਿਆ।

ਦਾਜ ਅਮਿਤ ਧਨ ਦੀਯੋ ਬਿਦਾ ਕਰਿ ਕੈ ਦਏ ॥

ਦਾਜ ਅਤੇ ਬੇਹਿਸਾਬ ਧਨ ਦੇ ਕੇ (ਉਨ੍ਹਾਂ ਨੂੰ) ਵਿਦਾ ਕਰ ਦਿੱਤਾ ਗਿਆ

ਹੋ ਬਿਰਜਵਤੀ ਨਗਰੀ ਪ੍ਰਤਿ ਤੇ ਆਵਤ ਭਏ ॥੧੧॥

ਅਤੇ ਉਹ ਬਿਰਜਵਤੀ ਨਗਰੀ ਵਲ ਆ ਗਏ ॥੧੧॥

ਚੌਪਈ ॥

ਚੌਪਈ:

ਏਕ ਸਾਹ ਕੇ ਸਦਨ ਉਤਾਰੇ ॥

(ਉਨ੍ਹਾਂ ਨੂੰ) ਇਕ ਸ਼ਾਹ ਦੇ ਘਰ ਉਤਾਰਿਆ ਗਿਆ

ਗ੍ਰਿਹ ਜੈ ਹੈ ਲਖਿ ਹੈ ਜਬ ਤਾਰੇ ॥

ਕਿ ਜਦ ਸ਼ੁਭ ਤਾਰਾ ਦਿਖੇਗਾ ਤਦ (ਉਹ) ਘਰ ਨੂੰ ਜਾ ਸਕਣਗੇ।

ਕੁਅਰਿ ਸਾਹ ਕੋ ਪੂਤ ਨਿਹਾਰਾ ॥

ਕੁਮਾਰੀ ਨੇ (ਜਦ) ਸ਼ਾਹ ਦਾ ਪੁੱਤਰ ਵੇਖਿਆ,

ਤਿਹ ਤਨ ਤਾਨਿ ਮਦਨ ਸਰ ਮਾਰਾ ॥੧੨॥

ਤਾਂ ਉਸ ਦੇ ਸ਼ਰੀਰ ਵਿਚ ਕਾਮ ਦੇਵ ਨੇ ਖਿਚ ਕੇ ਬਾਣ ਮਾਰਿਆ ॥੧੨॥

ਦੋਹਰਾ ॥

ਦੋਹਰਾ:

ਨਿਰਖਿਤ ਰਹੀ ਲੁਭਾਇ ਛਬਿ ਮਨ ਮੈ ਕਿਯਾ ਬਿਚਾਰ ॥

(ਉਹ ਸ਼ਾਹ ਦੇ ਪੁੱਤਰ ਦੀ) ਛਬੀ ਨੂੰ ਵੇਖ ਕੇ ਮੋਹਿਤ ਹੋ ਗਈ ਅਤੇ ਮਨ ਵਿਚ ਵਿਚਾਰ ਕੀਤਾ

ਨ੍ਰਿਪ ਸੁਤ ਸੰਗ ਨ ਜਾਇ ਹੌ ਇਹੈ ਹਮਾਰੋ ਯਾਰ ॥੧੩॥

ਕਿ ਹੁਣ ਰਾਜੇ ਦੇ ਪੁੱਤਰ ਨਾਲ ਨਹੀਂ ਜਾਵਾਂਗੀ ਅਤੇ ਇਹੀ (ਸ਼ਾਹ ਦਾ ਪੁੱਤਰ) ਮੇਰਾ ਯਾਰ ਹੋਵੇਗਾ ॥੧੩॥

ਚੌਪਈ ॥

ਚੌਪਈ:

ਬੋਲਿ ਲਿਯਾ ਤਾ ਕੋ ਅਪੁਨੇ ਘਰ ॥

ਉਸ ਨੂੰ ਆਪਣੇ ਨਿਵਾਸ ਵਿਚ ਬੁਲਾ ਲਿਆ।

ਰਤਿ ਮਾਨੀ ਤਾ ਸੌ ਹਸਿ ਹਸਿ ਕਰਿ ॥

ਉਸ ਨਾਲ ਹੱਸ ਹੱਸ ਕੇ ਰਤੀ-ਕ੍ਰੀੜਾ ਕੀਤੀ।

ਆਲਿੰਗਨ ਚੁੰਬਨ ਬਹੁ ਲਏ ॥

ਬਹੁਤ ਸਾਰੇ ਆਲਿੰਗਨ ਅਤੇ ਚੁੰਬਨ ਲਏ

ਬਿਬਿਧ ਬਿਧਨ ਸੌ ਆਸਨ ਦਏ ॥੧੪॥

ਅਤੇ ਕਈ ਤਰ੍ਹਾਂ ਦੇ ਆਸਣ ਦਿੱਤੇ ॥੧੪॥

ਅੜਿਲ ॥

ਅੜਿਲ:

ਬਿਹਸਿ ਬਿਹਸਿ ਦੋਊ ਕੁਅਰ ਕਲੋਲਨ ਕੌ ਕਰੈ ॥

ਹੱਸ ਹੱਸ ਕੇ ਦੋਵੇਂ ਮਿਤਰ ਖ਼ੂਬ ਕਾਮ-ਕਲੋਲਾਂ ਕਰਦੇ ਸਨ

ਬਿਬਿਧ ਬਿਧਨ ਕੋਕਨ ਕੇ ਮਤ ਕੌ ਉਚਰੈ ॥

ਅਤੇ ਅਨੇਕ ਵਿਧੀਆਂ ਨਾਲ ਕੋਕ-ਸ਼ਾਸਤ੍ਰ ਦੇ ਮਤ ਨੂੰ ਉਚਾਰਦੇ ਸਨ।


Flag Counter