ਸ਼੍ਰੀ ਦਸਮ ਗ੍ਰੰਥ

ਅੰਗ - 2


ਨਮਸਤੰ ਅਗੰਜੇ ॥

ਹੇ ਨਸ਼ਟ ਨਾ ਹੋ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਭੰਜੇ ॥

ਹੇ ਨਾ ਭੰਨੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਨਾਮੇ ॥

ਹੇ ਨਾਮ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਠਾਮੇ ॥੪॥

ਹੇ ਸਥਾਨ-ਰਹਿਤ! ਤੈਨੂੰ ਨਮਸਕਾਰ ਹੈ ॥੪॥

ਨਮਸਤੰ ਅਕਰਮੰ ॥

ਹੇ ਕਰਮ-ਅਤੀਤ! ਤੈਨੂੰ ਨਮਸਕਾਰ ਹੈ;

ਨਮਸਤੰ ਅਧਰਮੰ ॥

ਹੇ ਧਰਮ-ਅਤੀਤ! ਤੈਨੂੰ ਨਮਸਕਾਰ ਹੈ;

ਨਮਸਤੰ ਅਨਾਮੰ ॥

ਹੇ ਨਾਮਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਧਾਮੰ ॥੫॥

ਹੇ ਧਾਮ-ਰਹਿਤ! ਤੈਨੂੰ ਨਮਸਕਾਰ ਹੈ ॥੫॥

ਨਮਸਤੰ ਅਜੀਤੇ ॥

ਹੇ ਨਾ ਜਿਤੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਭੀਤੇ ॥

ਹੇ ਨਾ ਡਰਾਏ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਬਾਹੇ ॥

ਹੇ ਨਾ ਚਲਾਏ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਢਾਹੇ ॥੬॥

ਹੇ ਨਾ ਢਾਹੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ ॥੬॥

ਨਮਸਤੰ ਅਨੀਲੇ ॥

ਹੇ ਬਿਨਾ ਰੰਗ ਵਾਲੇ (ਉਜਲੇ)! ਤੈਨੂੰ ਨਮਸਕਾਰ ਹੈ;

ਨਮਸਤੰ ਅਨਾਦੇ ॥

ਹੇ ਬਿਨਾ ਆਦਿ (ਮੁੱਢ) ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਛੇਦੇ ॥

ਹੇ ਨਾ ਛੇਦੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਗਾਧੇ ॥੭॥

ਹੇ ਨਾ ਥਾਹ ਪਾਏ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ ॥੭॥

ਨਮਸਤੰ ਅਗੰਜੇ ॥

ਹੇ ਨਾ ਨਾਸ਼ ਕੀਤੇ ਜਾ ਸਕਣ ਵਾਲੇ (ਅਵਿਨਾਸ਼ੀ)! ਤੈਨੂੰ ਨਮਸਕਾਰ ਹੈ;

ਨਮਸਤੰ ਅਭੰਜੇ ॥

ਹੇ ਨਾ ਤੋੜੇ ਜਾ ਸਕਣ ਵਾਲੇ (ਅਖੰਡ ਸਰੂਪ)! ਤੈਨੂੰ ਨਮਸਕਾਰ ਹੈ;

ਨਮਸਤੰ ਉਦਾਰੇ ॥

ਹੇ ਉਦਾਰ ਸੁਭਾ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਪਾਰੇ ॥੮॥

ਹੇ ਅਪਰਅਪਾਰ! ਤੈਨੂੰ ਨਮਸਕਾਰ ਹੈ ॥੮॥

ਨਮਸਤੰ ਸੁ ਏਕੈ ॥

ਹੇ ਇਕੋ ਇਕ ਰੂਪ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਨੇਕੈ ॥

ਹੇ ਅਨੇਕ ਰੂਪ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਭੂਤੇ ॥

ਹੇ ਭੂਤਾਂ (ਪੰਜ ਤੱਤ੍ਵਾਂ- ਜਲ, ਧਰਤੀ, ਆਕਾਸ਼, ਵਾਯੂ ਅਤੇ ਅਗਨੀ) ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਜੂਪੇ ॥੯॥

ਹੇ ਬੰਧਨ ਤੋਂ ਰਹਿਤ! ਤੈਨੂੰ ਨਮਸਕਾਰ ਹੈ ॥੯॥

ਨਮਸਤੰ ਨ੍ਰਿਕਰਮੇ ॥

ਹੇ ਕਰਮਕਾਂਡਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਭਰਮੇ ॥

ਹੇ ਭਰਮਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਦੇਸੇ ॥

ਹੇ ਬਿਨਾ ਕਿਸੇ ਖ਼ਾਸ ਦੇਸ਼ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਭੇਸੇ ॥੧੦॥

ਹੇ ਬਿਨਾ ਕਿਸੇ ਖ਼ਾਸ ਭੇਸ ਵਾਲੇ! ਤੈਨੂੰ ਨਮਸਕਾਰ ਹੈ ॥੧੦॥

ਨਮਸਤੰ ਨ੍ਰਿਨਾਮੇ ॥

ਹੇ ਨਾਮ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਕਾਮੇ ॥

ਹੇ ਕਾਮਨਾ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਧਾਤੇ ॥

ਹੇ ਤੱਤ੍ਵਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਘਾਤੇ ॥੧੧॥

ਹੇ ਘਾਤ (ਮਾਰੇ ਜਾਣ) ਤੋਂ ਰਹਿਤ! ਤੈਨੂੰ ਨਮਸਕਾਰ ਹੈ ॥੧੧॥

ਨਮਸਤੰ ਨ੍ਰਿਧੂਤੇ ॥

ਹੇ ਨਾ ਹਿਲਾਏ ਜਾ ਸਕਣ ਵਾਲੇ (ਅਚਲ ਸਰੂਪ)! ਤੈਨੂੰ ਨਮਸਕਾਰ ਹੈ;

ਨਮਸਤੰ ਅਭੂਤੇ ॥

ਹੇ ਪੰਜ ਤੱਤ੍ਵਾਂ ਤੋਂ ਨਾ ਬਣਨ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਲੋਕੇ ॥

ਹੇ ਨਾ ਵੇਖੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਸੋਕੇ ॥੧੨॥

ਹੇ ਸੋਗੀ ਨਾ ਹੋ ਸਕਣ ਵਾਲੇ! ਤੈਨੂੰ ਨਮਸਕਾਰ ਹੈ ॥੧੨॥

ਨਮਸਤੰ ਨ੍ਰਿਤਾਪੇ ॥

ਹੇ ਸੰਤਾਪ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਥਾਪੇ ॥

ਹੇ ਸਥਾਪਨਾ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਤ੍ਰਿਮਾਨੇ ॥

ਹੇ ਤਿੰਨਾਂ ਕਾਲਾਂ (ਅਥਵਾ ਤਿੰਨਾਂ ਲੋਕਾਂ) ਵਿਚ ਮੰਨੇ ਜਾਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਨਿਧਾਨੇ ॥੧੩॥

ਹੇ (ਸਭ ਦੇ) ਭੰਡਾਰ ਸਰੂਪ! ਤੈਨੂੰ ਨਮਸਕਾਰ ਹੈ ॥੧੩॥

ਨਮਸਤੰ ਅਗਾਹੇ ॥

ਹੇ ਨਾ ਪਕੜੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਬਾਹੇ ॥

ਹੇ ਨਾ ਚਲਾਏ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਤ੍ਰਿਬਰਗੇ ॥

ਹੇ ਤਿੰਨ ਵਰਗਾਂ (ਧਰਮ, ਅਰਥ ਅਤੇ ਕਾਮ) ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਸਰਗੇ ॥੧੪॥

ਹੇ ਉਤਪੱਤੀ (ਸਰਗ) ਤੋਂ ਰਹਿਤ! ਤੈਨੂੰ ਨਮਸਕਾਰ ਹੈ ॥੧੪॥

ਨਮਸਤੰ ਪ੍ਰਭੋਗੇ ॥

ਹੇ ਉਤਮ ਫਲ (ਭੋਗ-ਸਾਮਗ੍ਰੀ) ਦੇਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਸੁਜੋਗੇ ॥

ਹੇ ਸਾਰੀਆਂ ਯੋਗਤਾਵਾਂ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਰੰਗੇ ॥

ਹੇ ਰੰਗ (ਵਰਣ) ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਭੰਗੇ ॥੧੫॥

ਹੇ ਅਟੁੱਟ! ਤੈਨੂੰ ਨਮਸਕਾਰ ਹੈ ॥੧੫॥

ਨਮਸਤੰ ਅਗੰਮੇ ॥

ਹੇ ਪਹੁੰਚ ਤੋਂ ਪਰੇ! ਤੈਨੂੰ ਨਮਸਕਾਰ ਹੈ;

ਨਮਸਤਸਤੁ ਰੰਮੇ ॥

ਹੇ ਸੁੰਦਰ ਸਰੂਪ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਜਲਾਸਰੇ ॥

ਹੇ ਜਲ-ਆਸ਼ੇ (ਸਮੁੰਦਰ)! ਤੈਨੂੰ ਨਮਸਕਾਰ ਹੈ;

ਨਮਸਤੰ ਨਿਰਾਸਰੇ ॥੧੬॥

ਹੇ ਬਿਨਾ ਆਸਰੇ ਵਾਲੇ! ਤੈਨੂੰ ਨਮਸਕਾਰ ਹੈ ॥੧੬॥

ਨਮਸਤੰ ਅਜਾਤੇ ॥

ਹੇ ਜਾਤੀ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਪਾਤੇ ॥

ਹੇ ਗੋਤ-ਬਰਾਦਰੀ (ਪਾਂਤੀ) ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਮਜਬੇ ॥

ਹੇ ਮਜ਼੍ਹਬ ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤਸਤੁ ਅਜਬੇ ॥੧੭॥

ਹੇ ਅਜਬ ਸਰੂਪ ਵਾਲੇ! ਤੈਨੂੰ ਨਮਸਕਾਰ ਹੈ ॥੧੭॥

ਅਦੇਸੰ ਅਦੇਸੇ ॥

ਹੇ ਦੇਸ-ਰਹਿਤ (ਸਰਬ-ਵਿਆਪੀ)! ਤੈਨੂੰ ਨਮਸਕਾਰ ਹੈ;

ਨਮਸਤੰ ਅਭੇਸੇ ॥

ਹੇ ਭੇਸ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਧਾਮੇ ॥

ਹੇ ਧਾਮ (ਠਿਕਾਣਾ) ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਬਾਮੇ ॥੧੮॥

ਹੇ ਮਾਇਆ (ਬਾਮ) ਰਹਿਤ! ਤੈਨੂੰ ਨਮਸਕਾਰ ਹੈ ॥੧੮॥

ਨਮੋ ਸਰਬ ਕਾਲੇ ॥

ਹੇ ਸਾਰਿਆਂ ਦੇ ਕਾਲ-ਸਰੂਪ! ਤੈਨੂੰ ਨਮਸਕਾਰ ਹੈ;

ਨਮੋ ਸਰਬ ਦਿਆਲੇ ॥

ਹੇ ਸਾਰਿਆਂ ਉਤੇ ਦਿਆਲੂ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਰੂਪੇ ॥

ਹੇ ਸਾਰਿਆਂ ਰੂਪਾਂ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਭੂਪੇ ॥੧੯॥

ਹੇ ਸਾਰਿਆਂ ਦੇ ਰਾਜੇ (ਭੂਪ)! (ਤੈਨੂੰ) ਨਮਸਕਾਰ ਹੈ ॥੧੯॥

ਨਮੋ ਸਰਬ ਖਾਪੇ ॥

ਹੇ ਸਾਰਿਆਂ ਨੂੰ ਖਪਾਉਣ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਥਾਪੇ ॥

ਹੇ ਸਾਰਿਆਂ ਨੂੰ ਸਥਾਪਿਤ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਕਾਲੇ ॥

ਹੇ ਸਾਰਿਆਂ ਦੇ ਕਾਲ-ਰੂਪ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਪਾਲੇ ॥੨੦॥

ਹੇ ਸਾਰਿਆਂ ਦੇ ਪਾਲਕ! (ਤੈਨੂੰ) ਨਮਸਕਾਰ ਹੈ ॥੨੦॥

ਨਮਸਤਸਤੁ ਦੇਵੈ ॥

ਹੇ (ਕਰਮ-ਫਲ) ਦੇਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਭੇਵੈ ॥

ਹੇ ਭੇਦ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਜਨਮੇ ॥

ਹੇ ਜਨਮ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਸੁਬਨਮੇ ॥੨੧॥

ਹੇ ਜਨਮ-ਸਹਿਤ! (ਸੰਤਾਨ ਅਥਵਾ ਪੁੱਤਰ ਰੂਪ ਵਿਚ ਪੈਦਾ ਹੋਣ ਵਾਲੇ-'ਸੁਵਨਮਯ') ਤੈਨੂੰ ਨਮਸਕਾਰ ਹੈ ॥੨੧॥

ਨਮੋ ਸਰਬ ਗਉਨੇ ॥

ਹੇ ਸਾਰਿਆਂ ਸਥਾਨਾਂ ਉਤੇ ਗਵਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਭਉਨੇ ॥

ਹੇ ਸਾਰਿਆਂ ਭੁਵਨਾਂ (ਲੋਕਾਂ) ਵਿਚ ਵਿਆਪਕ ਹੋਣ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਰੰਗੇ ॥

ਹੇ ਸਾਰਿਆਂ ਰੰਗਾਂ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਭੰਗੇ ॥੨੨॥

ਹੇ ਸਾਰਿਆਂ ਨੂੰ ਲਯ (ਨਸ਼ਟ) ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੨੨॥

ਨਮੋ ਕਾਲ ਕਾਲੇ ॥

ਹੇ ਕਾਲ ਦੇ ਵੀ ਕਾਲ! (ਤੈਨੂੰ) ਨਮਸਕਾਰ ਹੈ;

ਨਮਸਤਸਤੁ ਦਿਆਲੇ ॥

ਹੇ ਸਭ ਉਤੇ ਦਇਆ ਕਰਨ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਬਰਨੇ ॥

ਹੇ ਵਰਣਨ ਤੋਂ ਪਰੇ (ਅਕਥਨੀ)! ਤੈਨੂੰ ਨਮਸਕਾਰ ਹੈ;

ਨਮਸਤੰ ਅਮਰਨੇ ॥੨੩॥

ਹੇ ਮਰਨ ਤੋਂ ਪਰੇ (ਅਮਰ)! ਤੈਨੂੰ ਨਮਸਕਾਰ ਹੈ ॥੨੩॥

ਨਮਸਤੰ ਜਰਾਰੰ ॥

ਹੇ ਬੁਢਾਪੇ ਦੇ ਵੈਰੀ (ਬੁਢਾਪੇ ਤੋਂ ਮੁਕਤ)! ਤੈਨੂੰ ਨਮਸਕਾਰ ਹੈ;

ਨਮਸਤੰ ਕ੍ਰਿਤਾਰੰ ॥

ਹੇ ਕ੍ਰਿਤ ਕਰਮਾਂ ਦੇ ਵੈਰੀ (ਕਰਮ-ਨਾਸ਼ਕ)! ਤੈਨੂੰ ਨਮਸਕਾਰ ਹੈ;

ਨਮੋ ਸਰਬ ਧੰਧੇ ॥

ਹੇ ਸਾਰਿਆਂ ਧੰਧਿਆਂ ਦੇ ਪ੍ਰੇਰਕ! (ਤੈਨੂੰ) ਨਮਸਕਾਰ ਹੈ;

ਨਮੋਸਤ ਅਬੰਧੇ ॥੨੪॥

ਹੇ ਬੰਧਨਾਂ ਤੋਂ ਮੁਕਤ! ਤੈਨੂੰ ਨਮਸਕਾਰ ਹੈ ॥੨੪॥

ਨਮਸਤੰ ਨ੍ਰਿਸਾਕੇ ॥

ਹੇ ਸਾਕਾਂ-ਸੰਬੰਧਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਬਾਕੇ ॥

ਹੇ ਡਰ ('ਬਾਕ') ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਰਹੀਮੇ ॥

ਹੇ ਰਹਿਮ (ਦਇਆ) ਕਰਨ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਕਰੀਮੇ ॥੨੫॥

ਹੇ ਬਖ਼ਸ਼ਿਸ਼ (ਕਰਮ) ਕਰਨ ਵਾਲੇ! ਤੈਨੂੰ ਨਮਸਕਾਰ ਹੈ ॥੨੫॥

ਨਮਸਤੰ ਅਨੰਤੇ ॥

ਹੇ ਅਨੰਤ ਰੂਪ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਮਹੰਤੇ ॥

ਹੇ ਮਹਾਨ ਰੂਪ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤਸਤੁ ਰਾਗੇ ॥

ਹੇ ਪ੍ਰੇਮ (ਰਾਗ) ਸਰੂਪ! ਤੈਨੂੰ ਨਮਸਕਾਰ ਹੈ;

ਨਮਸਤੰ ਸੁਹਾਗੇ ॥੨੬॥

ਹੇ ਚੰਗੇ ਭਾਗਾਂ ਵਾਲੇ! ਤੈਨੂੰ ਨਮਸਕਾਰ ਹੈ ॥੨੬॥