ਅਤੇ ਉਸ ਦੀ ਰਾਜੇ ਨਾਲ ਭੇਂਟ ਹੋਈ।
ਉਸ ਦਾ ਰੂਪ ਵੇਖ ਕੇ ਰਾਜਾ ਮੋਹਿਤ ਹੋ ਗਿਆ।
ਕਹਿਣ ਲਗਿਆ ਕਿ ਇਹ ਨਰੀ ਜਾਂ ਨਾਗਨੀ ਵਿਚੋਂ ਕੌਣ ਹੈ? ॥੮॥
(ਪੁਛਣ ਲਗਿਆ) ਹੇ ਰਾਣੀ! ਤੂੰ ਕਿਸ ਦਾ ਰੂਪ ਹੈਂ।
ਕੀ ਤੂੰ ਅਪੱਛਰਾਂ ਹੈਂ, ਸਚ ਦਸ।
ਜਾਂ ਤੂੰ ਕਾਮ ਦੀ ਇਸਤਰੀ ਹੈਂ।
ਜਾਂ ਚੰਦ੍ਰਮਾ ਦੀ ਕੁਮਾਰੀ ਹੈਂ ॥੯॥
ਉਸ ਨਾਲ ਭਾਂਤ ਭਾਂਤ ਦੀ ਚਰਚਾ ਕੀਤੀ
ਅਤੇ ਵੇਦ, ਵਿਆਕਰਨ ਅਤੇ ਕੋਕ ਸ਼ਾਸਤ੍ਰ ਦਾ ਉਚਾਰਨ ਕੀਤਾ।
ਜਿਵੇਂ ਕਿਵੇਂ (ਰਾਣੀ ਨੇ) ਰਾਜੇ ਦਾ ਦਿਲ ਜਿਤ ਲਿਆ
ਅਤੇ ਬਿਨਾ ਘਾਓ ਦੇ (ਪ੍ਰੇਮ ਦੇ ਤੀਰਾਂ ਨਾਲ) ਆਪਣੇ ਪਤੀ ਨੂੰ ਘਾਇਲ ਕਰ ਦਿੱਤਾ ॥੧੦॥
(ਉਸ) ਨਾਰੀ ਦਾ ਅਨੂਪਮ ਰੂਪ ਵੇਖ ਕੇ
ਰਾਜਾ ਮਨ ਵਿਚ ਮਗਨ ਹੋ ਗਿਆ।
(ਵਿਚਾਰਨ ਲਗਿਆ ਕਿ) ਜੇ ਇਕ ਵਾਰ ਇਸ ਨੂੰ ਪ੍ਰਾਪਤ ਕਰ ਲਵਾਂ
ਤਾਂ ਅਨੇਕ ਜਨਮਾਂ ਤਕ ਇਸ ਤੋਂ ਬਲਿਹਾਰ ਜਾਵਾਂ ॥੧੧॥
ਰਾਜੇ ਨੇ ਇਸਤਰੀ ਨੂੰ ਬਹੁਤ ਪ੍ਰਸੰਨ ਕੀਤਾ
ਅਤੇ ਅਨੇਕ ਤਰ੍ਹਾਂ ਨਾਲ ਉਸ ਨੂੰ ਉਲਝਾ ਲਿਆ।
(ਉਸ ਨੇ) ਮਨ ਵਿਚ ਵਿਚਾਰ ਕੀਤਾ ਕਿ ਇਸ ਨਾਲ ਰਮਣ ਕਰਾਂ।
(ਇਸ ਲਈ ਉਸ ਨੇ) ਰਾਣੀ ਨੂੰ ਇਸ ਤਰ੍ਹਾਂ ਕਿਹਾ ॥੧੨॥
ਆਓ! ਮੈਂ ਅਤੇ ਤੂੰ ਦੋਵੇਂ ਮਿਲ ਕੇ ਰਮਣ ਕਰੀਏ।
ਇਥੇ ਸਾਨੂੰ ਹੋਰ ਕੋਈ ਵੇਖ ਨਹੀਂ ਰਿਹਾ।
(ਤੂੰ ਆਪਣੀ) ਜਵਾਨੀ ਨੂੰ ਕਿਉਂ ਵਿਅਰਥ ਗਵਾ ਰਹੀ ਹੈਂ।
ਰਾਣੀ ਬਣ ਕੇ ਕਿਉਂ ਨਹੀਂ (ਮੇਰੀ) ਸੇਜ ਨੂੰ ਸੁਸ਼ੋਭਿਤ ਕਰਦੀ ॥੧੩॥
ਅਜਿਹੇ ਸੁੰਦਰ ਸ਼ਰੀਰ ਨੂੰ ਮਿਟੀ ਵਿਚ ਨਾ ਰੋਲੋ
ਅਤੇ ਆਪਣੇ ਜੋਬਨ ਜਾਲ ਨੂੰ ਵਿਅਰਥ ਨਾ ਗਵਾਵੋ।
ਜਦ ਬੁਢਾਪਾ ਆ ਜਾਏਗਾ,
ਤਾਂ ਇਸ ਜਵਾਨੀ ਲਈ ਤਦ ਪਛਤਾਓਗੀ ॥੧੪॥
ਇਸ ਜੋਬਨ ਦਾ ਕੀ ਗੁਮਾਨ ਹੈ
ਜੋ ਕਿਸੇ ਉਤੇ ਵੀ ਸਥਾਈ ਤੌਰ ਤੇ ਨਹੀਂ ਰਿਹਾ।
ਆਓ, ਦੋਵੇਂ ਭੋਗ ਵਿਲਾਸ ਕਰੀਏ।
ਇਸ (ਜਵਾਨੀ) ਦਾ ਕੀ ਭਰੋਸਾ ਕਰਨਾ ਹੈ ॥੧੫॥
ਅੜਿਲ:
ਧਨ ਅਤੇ ਜੋਬਨ ਦਾ ਕਦੇ ਗੁਮਾਨ ਨਹੀਂ ਕਰਨਾ ਚਾਹੀਦਾ।
ਹੇ ਜਵਾਨ ਇਸਤਰੀ! ਮੈਨੂੰ ਸੁਖ ਦੇ ਅਤੇ ਆਪ ਵੀ ਸੁਖ ਲੈ।
ਜਵਾਨੀ ਚਲੀ ਜਾਏਗੀ ਅਤੇ ਬੁਢਾਪਾ ਆ ਜਾਵੇਗਾ।
(ਤੂੰ) ਇਸ ਸਮੇਂ ਨੂੰ ਯਾਦ ਕਰ ਕੇ, (ਸਮਾਂ ਬੀਤ ਜਾਣ ਤੇ) ਬਹੁਤ ਪਛਤਾਏਂਗੀ ॥੧੬॥
ਚੌਪਈ:
(ਰਾਣੀ ਨੇ ਕਿਹਾ) ਜੇ (ਤੁਸੀਂ) ਪਹਿਲਾਂ ਮੇਰੀ ਕਹੀ ਗੱਲ ਨੂੰ ਮੰਨੋ,
ਉਸ ਪਿਛੋਂ ਮੇਰੇ ਨਾਲ ਰਮਣ ਕਰੋ।
ਪਹਿਲਾਂ ਮੈਨੂੰ ਹੱਥ ਨਾਲ ਬਚਨ ਦਿਓ।
ਹੇ ਨਾਥ! ਤਦ ਮੈਂ ਤੁਹਾਡਾ ਬਚਨ ਮੰਨਾਂਗੀ ॥੧੭॥
ਅੜਿਲ:
ਪਹਿਲਾਂ (ਆਪਣੀ) ਇਸਤਰੀ ਦਾ ਦੋਸ਼ ਖਿਮਾ ਕਰ ਦਿਓ।
ਹੇ ਸ੍ਰੇਸ਼ਠ ਰਾਜੇ! ਉਸ ਪਿਛੋਂ ਮੇਰਾ ਮਨ ਲੈ ਲੈਣਾ।
(ਰਾਜੇ ਨੇ) ਤਦ ਇਸਤਰੀ ਦੇ ਦੋਸ਼ ਨੂੰ ਖਿਮਾ ਕਰਨ ਦਾ ਬਚਨ ਦਿੱਤਾ।
ਜਦ ਸੰਨਿਆਸਣ ਨੇ ਆਪਣੇ ਕੰਨਾਂ ਨਾਲ ਸੁਣਿਆ ॥੧੮॥
ਚੌਪਈ:
(ਹੁਣ ਰਾਜਾ) ਇਕ ਦਿਨ (ਪਹਿਲੀ) ਰਾਣੀ ਦੇ ਘਰ ਆਂਦਾ