ਸ਼੍ਰੀ ਦਸਮ ਗ੍ਰੰਥ

ਅੰਗ - 667


ਨਹੀ ਮੁਰਤ ਅੰਗ ॥੩੯੫॥

ਅਤੇ (ਇਸ ਕਰਮਾਚਾਰ ਤੋਂ) ਅੰਗ ਨਹੀਂ ਮੋੜਦਾ ਸੀ ॥੩੯੫॥

ਅਤਿ ਛਬਿ ਪ੍ਰਕਾਸ ॥

(ਉਸ ਦੀ) ਛਬੀ ਦਾ ਬਹੁਤ ਪ੍ਰਕਾਸ਼ ਸੀ,

ਨਿਸਿ ਦਿਨ ਨਿਰਾਸ ॥

ਰਾਤ ਦਿਨ ਆਸ ਤੋਂ ਪਰੇ ਰਹਿੰਦਾ ਸੀ।

ਮੁਨਿ ਮਨ ਸੁਬਾਸ ॥

ਮੁਨੀ ਦਾ ਮਨ ਸੁਗੰਧ ਯੁਕਤ ਸੀ (ਅਰਥਾਤ ਚੰਗੀ ਭਾਵਨਾ ਵਾਲਾ ਸੀ)।

ਗੁਨ ਗਨ ਉਦਾਸ ॥੩੯੬॥

ਉਹ ਵੈਰਾਗ ('ਉਦਾਸ') ਦਾ ਪੁੰਜ ਸੀ ॥੩੯੬॥

ਅਬਯਕਤ ਜੋਗ ॥

(ਉਸ ਦਾ) ਯੋਗ ਅਕਥਨੀ ਸੀ।

ਨਹੀ ਕਉਨ ਸੋਗ ॥

(ਉਸ ਨੂੰ) ਕੋਈ ਵੀ ਸੋਗ ਨਹੀਂ ਸੀ।

ਨਿਤਪ੍ਰਤਿ ਅਰੋਗ ॥

ਨਿੱਤ ਪ੍ਰਤਿ ਰੋਗ ਤੋਂ ਰਹਿਤ ਸੀ

ਤਜਿ ਰਾਜ ਭੋਗ ॥੩੯੭॥

ਅਤੇ ਰਾਜ-ਭੋਗ ਨੂੰ ਛੱਡ ਦਿੱਤਾ ਸੀ ॥੩੯੭॥

ਮੁਨ ਮਨਿ ਕ੍ਰਿਪਾਲ ॥

ਮੁਨੀ ਕ੍ਰਿਪਾਲੂ ਮਨ ਵਾਲਾ

ਗੁਨ ਗਨ ਦਿਆਲ ॥

ਅਤੇ ਦਿਆਲਤਾ ਦੇ ਗੁਣਾਂ ਦੇ ਸਮੂਹ ਵਾਲਾ ਸੀ।

ਸੁਭਿ ਮਤਿ ਸੁਢਾਲ ॥

ਸੁੰਦਰ ਅਤੇ ਸ਼ੁਭ ਮਤ ਵਾਲਾ

ਦ੍ਰਿੜ ਬ੍ਰਿਤ ਕਰਾਲ ॥੩੯੮॥

ਅਤੇ ਦ੍ਰਿੜ੍ਹ ਅਤੇ ਕਠੋਰ ਬਿਰਤੀ ਵਾਲਾ ਸੀ ॥੩੯੮॥

ਤਨ ਸਹਤ ਸੀਤ ॥

(ਉਹ) ਸ਼ਰੀਰ ਉਤੇ ਠੰਡ ਸਹਾਰਦਾ ਸੀ

ਨਹੀ ਮੁਰਤ ਚੀਤ ॥

(ਅਤੇ ਅਜਿਹਾ ਕਰਨ ਤੋਂ) ਉਸ ਦਾ ਮਨ ਮੁੜਦਾ ਨਹੀਂ ਸੀ।

ਬਹੁ ਬਰਖ ਬੀਤ ॥

(ਅਜਿਹਾ ਕਰਦਿਆਂ) ਬਹੁਤ ਵਰ੍ਹੇ ਬੀਤ ਗਏ ਸਨ,

ਜਨੁ ਜੋਗ ਜੀਤ ॥੩੯੯॥

ਮਾਨੋ ਉਸ ਨੇ ਯੋਗ ਨੂੰ ਹੀ ਜਿਤ ਲਿਆ ਹੋਵੇ ॥੩੯੯॥

ਚਾਲੰਤ ਬਾਤ ॥

ਹਵਾ ਦੇ ਚਲਣ ਨਾਲ

ਥਰਕੰਤ ਪਾਤ ॥

ਪੱਤਰ ਥਰ ਥਰ ਕੰਬਣ ਲਗਦੇ ਸਨ।

ਪੀਅਰਾਤ ਗਾਤ ॥

ਸ਼ਰੀਰ ਪੀਲਾ ਪੈ ਗਿਆ ਸੀ,

ਨਹੀ ਬਦਤ ਬਾਤ ॥੪੦੦॥

(ਮੂੰਹੋਂ) ਗੱਲ ਕਹੀ ਨਹੀਂ ਜਾ ਸਕਦੀ ਸੀ ॥੪੦੦॥

ਭੰਗੰ ਭਛੰਤ ॥

ਭੰਗ ਖਾਂਦੇ ਸਨ,

ਕਾਛੀ ਕਛੰਤ ॥

(ਯੋਗ ਦੇ) ਭੇਸ ਧਾਰਦੇ ਸਨ,

ਕਿੰਗ੍ਰੀ ਬਜੰਤ ॥

ਕਿੰਗਰੀ ਵਜਾਉਂਦੇ ਹਨ,

ਭਗਵਤ ਭਨੰਤ ॥੪੦੧॥

ਭਗਵਾਨ ਦੇ ਗੁਣ ਗਾਉਂਦੇ ਸਨ ॥੪੦੧॥

ਨਹੀ ਡੁਲਤ ਅੰਗ ॥

(ਮੁਨੀ ਦਾ) ਸ਼ਰੀਰ ਡੋਲਦਾ ਨਹੀਂ ਸੀ,

ਮੁਨਿ ਮਨ ਅਭੰਗ ॥

ਮੁਨੀ ਦਾ ਮਨ ਭੰਗ ਹੋਣ ਵਾਲਾ ਨਹੀਂ ਸੀ,

ਜੁਟਿ ਜੋਗ ਜੰਗ ॥

ਯੋਗ ਦੀ ਜੰਗ ਵਿਚ ਜੁਟਿਆ ਹੋਇਆ ਸੀ,

ਜਿਮਿ ਉਡਤ ਚੰਗ ॥੪੦੨॥

ਜਿਵੇਂ (ਆਕਾਸ਼ ਅੰਦਰ) ਗੁਡੀ ਉਡਦੀ ਹੈ ॥੪੦੨॥

ਨਹੀ ਕਰਤ ਹਾਇ ॥

ਤਪ ਨੂੰ ਚਾਉ ਨਾਲ ਕਰਦਾ ਸੀ,

ਤਪ ਕਰਤ ਚਾਇ ॥

(ਤਪ ਦੇ ਔਖ ਕਾਰਨ ਕਦੇ) ਹਾਇ ਤਕ ਨਹੀਂ ਉਚਾਰਦਾ ਸੀ।

ਨਿਤਪ੍ਰਤਿ ਬਨਾਇ ॥

ਬਹੁਤ ਪ੍ਰੇਮ ਨਾਲ ਹਰ ਰੋਜ਼

ਬਹੁ ਭਗਤ ਭਾਇ ॥੪੦੩॥

ਭਗਤੀ ਕਰਦਾ ਸੀ ॥੪੦੩॥

ਮੁਖ ਭਛਤ ਪਉਨ ॥

ਮੂੰਹ ਨਾਲ ਹਵਾ ਭਖਦਾ ਸੀ,

ਤਜਿ ਧਾਮ ਗਉਨ ॥

ਘਰ ਨੂੰ ਜਾਣਾ ਛਡ ਦਿੱਤਾ ਸੀ।

ਮੁਨਿ ਰਹਤ ਮਉਨ ॥

ਮੁਨੀ ਚੁਪ ਰਹਿੰਦਾ ਸੀ।

ਸੁਭ ਰਾਜ ਭਉਨ ॥੪੦੪॥

(ਇਹੀ ਉਸ ਦਾ) ਸ਼ੁਭ ਰਾਜ ਭਵਨ ਸੀ ॥੪੦੪॥

ਸੰਨ੍ਯਾਸ ਦੇਵ ॥

(ਉਸ) ਸੰਨਿਆਸ ਦੇਵ ਮੁਨੀ ਦੇ ਮਨ ਦਾ ਭੇਦ

ਮੁਨਿ ਮਨ ਅਭੇਵ ॥

ਨਹੀਂ ਪਾਇਆ ਜਾ ਸਕਦਾ।

ਅਨਜੁਰਿ ਅਜੇਵ ॥

(ਉਹ) ਬੁਢਾਪੇ ਤੋਂ ਰਹਿਤ ਅਤੇ ਨਾ ਜਿਤੇ ਜਾ ਸਕਣ ਵਾਲਾ ਸੀ,

ਅੰਤਰਿ ਅਤੇਵ ॥੪੦੫॥

(ਉਸ ਦਾ) ਹਿਰਦਾ ਬਹੁਤ ਵੱਡਾ ਹੈ (ਅਥਵਾ ਅਡੋਲ ਸੀ) ॥੪੦੫॥

ਅਨਭੂ ਪ੍ਰਕਾਸ ॥

ਅਨੁਭਵ ਦੁਆਰਾ ਪ੍ਰਕਾਸ਼ਮਾਨ ਸੀ,

ਨਿਤਪ੍ਰਤਿ ਉਦਾਸ ॥

ਸਦਾ ਉਦਾਸ (ਵਿਰਕਤ) ਰਹਿੰਦਾ ਸੀ,

ਗੁਨ ਅਧਿਕ ਜਾਸ ॥

(ਉਸ ਵਿਚ) ਬਹੁਤ ਅਧਿਕ ਗੁਣ ਸਨ।

ਲਖਿ ਲਜਤ ਅਨਾਸ ॥੪੦੬॥

(ਉਸ ਨੂੰ) ਵੇਖ ਕੇ ਆਸ ਮੁਕਤ ਵੀ ਸ਼ਰਮਸਾਰ ਹੁੰਦਾ ਸੀ ॥੪੦੬॥

ਬ੍ਰਹਮੰਨ ਦੇਵ ॥

ਰਿਸ਼ੀਆਂ ਦਾ ਮੁਖੀ (ਦੱਤ) ਸਮੂਹ ਗੁਣਾਂ ਵਾਲਾ

ਗੁਨ ਗਨ ਅਭੇਵ ॥

ਅਤੇ ਭੇਦ ਤੋਂ ਪਰੇ ਸੀ।

ਦੇਵਾਨ ਦੇਵ ॥

(ਉਹ) ਦੇਵਤਿਆਂ ਦਾ ਵੀ ਦੇਵਤਾ ਸੀ


Flag Counter