ਉਸ ਪਾਸ ਇਕ ਬਿਸ੍ਵਮਤੀ ਇਸਤਰੀ ਸੀ,
ਜਿਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੧॥
ਉਸ ਰਾਜੇ ਨੇ ਇਕ ਨੈਣ ਵੇਖੀ।
ਉਸ ਨੂੰ ਬਹੁਤ ਰੂਪਮਾਨ ਅਤੇ ਗੁਣਵਾਨ ਸਮਝਿਆ।
ਉਸ ਨੂੰ ਪਕੜ ਕੇ ਮਹੱਲ ਵਿਚ ਲੈ ਆਇਆ।
ਉਸ ਨਾਲ ਕਾਮ ਭੋਗ ਕੀਤਾ ॥੨॥
ਉਸ ਨੂੰ ਰਾਜੇ ਨੇ ਆਪਣੀ ਇਸਤਰੀ ਬਣਾ ਲਿਆ
ਅਤੇ ਭਾਂਤ ਭਾਂਤ ਦਾ ਉਸ ਨਾਲ ਰਮਣ ਕੀਤਾ।
ਉਸ ਇਸਤਰੀ ਦੀ 'ਕੁਵੇਟ' ('ਕੁਵਾਟ'-ਕੁਮਾਰਗ ਉਤੇ ਜਾਣ ਦੀ ਰੁਚੀ) ਨਹੀਂ ਗਈ
ਅਤੇ ਹੋਰਨਾਂ (ਬੰਦਿਆਂ) ਨਾਲ ਰਮਣ ਕਰਦੀ ਰਹੀ ॥੩॥
ਇਕ ਦਿਨ ਜਦ ਅੱਧੀ ਰਾਤ ਹੋ ਗਈ,
ਤਾਂ ਉਹ ਨੈਣ ਯਾਰ ਦੇ ਘਰ ਚਲੀ ਗਈ।
ਚੌਕੀਦਾਰਾਂ ਨੇ ਉਸ ਨੂੰ ਪਕੜ ਲਿਆ
ਅਤੇ ਨੱਕ ਕਟ ਕੇ ਫਿਰ ਛਡ ਦਿੱਤਾ ॥੪॥
ਨੈਣ ਕਟੀ ਹੋਈ ਨੱਕ ਹੱਥ ਵਿਚ ਲੈ ਕੇ
ਫਿਰ ਰਾਜੇ ਦੇ ਘਰ ਅੰਦਰ ਆ ਗਈ।
ਤਦ ਰਾਜੇ ਨੇ ਵਾਲ ਮੁੰਨਣ ਲਈ
ਉਸ ਤੋਂ ਉਸਤਰਾ ਮੰਗਿਆ ॥੫॥
ਤਦ ਉਸ ਨੇ ਉਹ ਉਸਤਰਾ ਦਿੱਤਾ,
ਜਿਸ ਨਾਲ ਪਹਿਲਾਂ ਕਦੇ ਵਾਲ ਨਹੀਂ ਮੁੰਨੇ ਸਨ।
ਰਾਜਾ ਉਸ ਨੂੰ ਵੇਖ ਕੇ ਬਹੁਤ ਕ੍ਰੋਧਿਤ ਹੋਇਆ
ਅਤੇ ਪਕੜ ਕੇ ਉਸ ਇਸਤਰੀ ਵਲ ਸੁਟਿਆ ॥੬॥
ਤਦ ਉਹ ਇਸਤਰੀ 'ਹਾਇ ਹਾਇ' ਕਰਨ ਲਗੀ,
ਹੇ ਰਾਜਾ ਜੀ! (ਤੁਸੀਂ ਮੇਰੀ) ਨੱਕ ਹੀ ਵਢ ਸੁਟੀ ਹੈ।
ਤਦ ਰਾਜਾ ਉਸ ਨੂੰ ਵੇਖਣ ਲਈ ਵਧਿਆ
ਅਤੇ ਲਹੂ ਲਿਬੜਿਆ ਮੂੰਹ ਵੇਖ ਕੇ ਹੈਰਾਨ ਰਹਿ ਗਿਆ ॥੭॥
ਤਦ ਰਾਜੇ ਨੇ 'ਹਾਇ ਹਾਇ' ਸ਼ਬਦ ਉਚਾਰੇ
(ਅਤੇ ਕਿਹਾ) ਕਿ ਮੈਂ ਇਹ ਸੋਚਿਆ ਤਕ ਨਹੀਂ ਸੀ।
ਉਸ ਇਸਤਰੀ ਦੀ ਚਾਲਾਕੀ ਵੇਖੋ
ਕਿ (ਸਾਰੀ) ਬੁਰਿਆਈ ਰਾਜੇ ਦੇ ਸਿਰ ਮੜ੍ਹ ਦਿੱਤੀ ॥੮॥
ਦੋਹਰਾ:
ਉਸ ਰਾਜੇ ਨੇ ਭੇਦ ਅਭੇਦ ਦਾ ਮਨ ਵਿਚ ਵਿਚਾਰ ਨਾ ਕੀਤਾ।
(ਉਸ) ਇਸਤਰੀ ਨੇ ਨੱਕ (ਕਿਤੇ ਹੋਰ ਕਟਾਈ ਸੀ) ਪਰ ਬੁਰਿਆਈ ਉਸ (ਰਾਜੇ) ਦੇ ਸਿਰ ਮੜ੍ਹ ਦਿੱਤੀ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੩॥੫੯੫੮॥ ਚਲਦਾ॥
ਚੌਪਈ:
ਦੱਛਣ (ਦਿਸ਼ਾ) ਵਿਚ ਇਕ ਦਛਿਨ ਸੈਨ ਨਾਂ ਦਾ ਰਾਜਾ ਸੀ।
ਉਹ ਅਨੇਕ ਸ਼ਾਸਤ੍ਰ ਸਮ੍ਰਿਤੀਆਂ ਜਾਣਦਾ ਸੀ।
ਉਸ (ਰਾਜੇ) ਦੇ ਘਰ ਦਛਿਨ ਦੇ (ਦੇਈ) ਨਾਂ ਦੀ ਇਸਤਰੀ ਸੀ।
(ਇੰਜ ਲਗਦੀ ਸੀ) ਮਾਨੋ ਆਕਾਸ਼ ਵਿਚ ਚੰਦ੍ਰਮਾ ਚੜ੍ਹਿਆ ਹੋਵੇ ॥੧॥
ਰਾਣੀ ਦੀ ਅਸੀਮ ਸੁੰਦਰਤਾ ਸੀ,
ਜਿਸ ਦੀ ਪ੍ਰਭਾ ਨੂੰ ਵੇਖ ਕੇ ਸੂਰਜ ਦਬਿਆ ਦਬਿਆ ਰਹਿੰਦਾ ਸੀ।
ਰਾਜਾ ਉਸ ਉਤੇ ਬਹੁਤ ਮੋਹਿਤ ਸੀ
ਜਿਵੇਂ ਭੌਰਾ ਕਮਲ ਦੀ ਪੰਖੜੀ ਉਤੇ ਹੁੰਦਾ ਹੈ ॥੨॥
ਉਥੇ (ਇਕ) ਸ਼ਾਹ ਦੀ ਪੁੱਤਰੀ ਹੁੰਦੀ ਸੀ।
ਉਸ ਨੇ (ਇਕ ਦਿਨ) ਰਾਜੇ ਦੀ ਸੁੰਦਰਤਾ ਵੇਖੀ।
ਉਸ ਦਾ ਨਾਮ ਸੁਕੁਮਾਰ ਦੇਈ ਸੀ,
ਜਿਸ ਵਰਗੀ ਧਰਤੀ ਉਤੇ ਕੋਈ ਇਸਤਰੀ ਨਹੀਂ ਹੋਈ ਸੀ ॥੩॥
ਸ਼ਾਹ ਦੀ ਪੁੱਤਰੀ ਨੇ ਮਨ ਵਿਚ ਕਿਹਾ
ਕਿ ਜਦ ਦਾ ਉਸ ਨੂੰ ਵੇਖਿਆ ਹੈ, ਮਨ (ਉਸ ਵਿਚ) ਅਟਕ ਗਿਆ ਹੈ।
ਕਿਹੜੇ ਯਤਨ ਨਾਲ ਰਾਜੇ ਨੂੰ ਪ੍ਰਾਪਤ ਕਰਾਂ
ਅਤੇ (ਉਸ ਦੇ) ਮਨ ਤੋਂ ਪਹਿਲੀ ਇਸਤਰੀ ਨੂੰ ਭੁਲਵਾ ਦਿਆਂ ॥੪॥
ਉਸ ਨੇ ਸਾਰੇ ਅਤਿ ਉਤਮ ਬਸਤ੍ਰ ਉਤਾਰ ਦਿੱਤੇ
ਅਤੇ ਮੇਖਲਾ ਆਦਿ ਬਸਤ੍ਰ ਸ਼ਰੀਰ ਉਤੇ ਧਾਰਨ ਕਰ ਲਏ।
ਉਸ (ਰਾਜੇ) ਦੇ ਦੁਆਰ ਉਤੇ ਧੂਣੀ ਧੁੰਮਾ ਦਿੱਤੀ।
ਕਿਸੇ ਇਸਤਰੀ ਪੁਰਸ਼ ਨੇ (ਇਸ ਨੂੰ) ਨਾ ਵਿਚਾਰਿਆ ॥੫॥
ਜਦ ਕੁਝ ਦਿਨ ਬੀਤ ਗਏ,
ਤਾਂ ਰਾਜਾ ਨਗਰ ਵੇਖਣ ਲਈ ਨਿਕਲਿਆ।
ਸਾਰਿਆਂ ਦੀਆਂ ਗੱਲਾਂ ਸੁਣਨ ਲਈ
ਰਾਜਾ ਸਾਧ ਦਾ ਭੇਖ ਧਾਰ ਕੇ ਨਿਕਲਿਆ ॥੬॥
ਉਸ ਇਸਤਰੀ ਨੇ ਵੀ ਸਾਧ ਦਾ ਰੂਪ ਧਾਰ ਕੇ
ਰਾਜੇ ਨੂੰ ਵੇਖ ਕੇ ਬਚਨ ਉਚਾਰੇ।
ਮੂਰਖ ਮਤਿ ਵਾਲੇ ਰਾਜੇ ਨੂੰ ਕੀ ਹੋ ਗਿਆ ਹੈ
ਜੋ ਚੰਗੇ ਮਾੜੇ ਦੀ ਸਥਿਤੀ ਨੂੰ ਸਮਝਦਾ ਹੀ ਨਹੀਂ ॥੭॥
ਜੋ ਰਾਣੀ ਬਹੁਤ ਦੁਰਾਚਾਰ ਕਰਦੀ ਹੈ,
ਉਸ ਦੇ ਘਰ ਰਾਜਾ ਨਿੱਤ ਜਾਂਦਾ ਹੈ।
ਮੂਰਖ (ਰਾਜਾ) ਇਹ ਸਮਝਦਾ ਹੈ (ਕਿ ਇਹ) ਮੇਰੇ ਨਾਲ ਹਿਤ ਕਰਦੀ ਹੈ।
ਪਰ ਉਹ ਨਿੱਤ ਯਾਰਾਂ ਨੂੰ ਨਾਲ ਲੈ ਕੇ ਸੌਂਦੀ ਹੈ ॥੮॥
(ਜਦ) ਰਾਜੇ ਨੇ ਇਹ ਗੱਲ ਕੰਨਾਂ ਨਾਲ ਸੁਣੀ
ਤਾਂ ਉਸ ਨੂੰ ਜਾ ਕੇ ਪੁਛਣ ਲਗਾ,।
ਹੇ ਸਾਧ ਜੀ! ਇਥੋਂ ਦਾ ਰਾਜਾ ਕੀ ਕਰੇ।
ਜੋ ਤੁਸੀਂ ਕਹਿ ਰਹੇ ਹੋ, (ਉਸ ਨੂੰ) ਕਿਹੜੀ ਵਿਧੀ ਨਾਲ ਦੂਰ ਕਰੇ ॥੯॥
(ਸਾਧ ਨੇ ਉੱਤਰ ਦਿੱਤਾ) ਇਸ ਰਾਜੇ ਜੋਗ ਅਜਿਹੀ ਨਾਰੀ ਨਹੀਂ ਹੈ।