ਅਤੇ (ਪਿੱਛੇ ਨੂੰ) ਨਹੀਂ ਵੇਖਦੇ ॥੮੦੪॥
ਹੋਰ ਭੇਸ ਬਦਲ ਕੇ
ਕੇਸ ਖੁੱਲ੍ਹੇ ਛੱਡ ਕੇ,
ਸ਼ਸਤ੍ਰਾਂ ਨੂੰ ਛੱਡ ਕੇ-
ਭੇਟਾ ('ਕੋਰ') ਵਜੋਂ- (ਭੱਜੇ ਜਾ ਰਹੇ ਹਨ ॥੮੦੫॥
ਦੋਹਰਾ
ਦੋਹਾਂ ਪਾਸਿਆਂ ਤੋਂ ਸੂਰਮੇ ਮਾਰੇ ਗਏ, ਦੋ ਪਹਿਰ ਚੰਗਾ ਯੁੱਧ ਮਚਿਆ।
ਸਾਰੀ ਸੈਨਾ ਮਾਰੀ ਗਈ, ਸ੍ਰੀ ਰਾਮ ਹੀ ਇਕੱਲੇ ਰਹਿ ਗਏ ॥੮੦੬॥
(ਜਿਨ੍ਹਾਂ ਨੇ) ਨਿਡਰ ਹੋ ਕੇ ਤਿੰਨਾਂ ਭਰਾਵਾਂ ਨੂੰ ਮਾਰ ਦਿੱਤਾ ਅਤੇ ਸਾਰੀ ਸੈਨਾ ਨੂੰ ਸੰਘਾਰ ਦਿੱਤਾ,
ਲਵ ਅਤੇ ਕੁਸ਼ (ਉਨ੍ਹਾਂ ਦੋਹਾਂ ਭਰਾਵਾਂ) ਨੇ ਸ੍ਰੀ ਰਾਮ ਨੂੰ ਯੁੱਧ ਲਈ ਵੰਗਾਰਿਆ ॥੮੦੭॥
ਸਾਰੀ ਸੈਨਾ ਨੂੰ ਮਰਵਾ ਕੇ ਕਿੱਥੇ ਜਾ ਕੇ ਲੁਕੇ ਬੈਠੇ ਹੋ ?
ਹੇ ਕੌਸ਼ਲ ਦੇਸ਼ ਦੇ ਰਾਜੇ (ਸ੍ਰੀ ਰਾਮ) ਹੁਣ ਤੁਸੀਂ ਆਪ ਆ ਕੇ ਸਾਡੇ ਨਾਲ ਯੁੱਧ ਕਰੋ ॥੮੦੮॥
ਸ੍ਰੀ ਰਾਮ ਨੇ ਬਾਲਕਾਂ ਨੂੰ ਆਪਣੇ ਮੁਹਾਂਦਰੇ ਵਾਲਾ ਵੇਖ ਕੇ ਹੱਸ ਕੇ ਬਚਨ ਕਿਹਾ-
ਹੇ ਬਾਲਕੋ! ਤੁਹਾਡਾ ਪਿਤਾ ਕੌਣ ਹੈ? ਅਤੇ ਤੁਹਾਡੀ ਮਾਤਾ ਕੌਣ ਹੈ? ॥੮੦੯॥
ਅਕਰਾ ਛੰਦ
ਮਿਥਲਾ ਸ਼ਹਿਰ
ਸ਼ੋਭਾਸ਼ਾਲੀ ਰਾਜੇ ਜਨਕ
ਦੀ ਬਹੁਤ ਸ਼ੋਭਾਸ਼ਾਲੀ
ਪੁੱਤਰੀ ਸੀਤਾ ਹੈ ॥੮੧੦॥
ਉਹ ਬਣ ਵਿੱਚ ਆਈ ਹੈ।
ਉਸ ਨੇ ਸਾਨੂੰ ਜਨਮ ਦਿੱਤਾ ਹੈ।
ਅਸੀਂ ਦੋਵੇਂ ਭਰਾ ਹਾਂ।
ਹੇ ਰਘੂ ਕੁਲ ਦੇ ਰਾਜੇ! ਸੁਣ ਲਵੋ ॥੮੧੧॥
ਸੀਤਾ ਰਾਣੀ (ਦੇ ਪੁੱਤਰ ਹੋਣ ਦੀ ਗੱਲ) ਸੁਣ ਕੇ