ਸ਼੍ਰੀ ਦਸਮ ਗ੍ਰੰਥ

ਅੰਗ - 341


ਪਉਨ ਚਲੈ ਨ ਰਹੈ ਜਮੁਨਾ ਥਿਰ ਮੋਹਿ ਰਹੈ ਧੁਨਿ ਜੋ ਸੁਨਿ ਪਾਵੈ ॥੪੭੪॥

(ਉਸ ਮੁਰਲੀ ਵਿਚੋਂ ਸੁਰ ਨਿਕਲਣ ਨਾਲ) ਪੌਣ ਚਲਣੋ ਰੁਕ ਜਾਂਦੀ ਹੈ, ਜਮਨਾ ਵੀ ਵਗਣੋ ਹਟ ਜਾਂਦੀ ਹੈ ਅਤੇ (ਹੋਰ ਵੀ) ਜੋ (ਬੰਸਰੀ ਦੀ) ਧੁੰਨ ਸੁਣ ਲੈਂਦਾ ਹੈ, ਮੋਹਿਤ ਹੋ ਜਾਂਦਾ ਹੈ ॥੪੭੪॥

ਕਾਨ੍ਰਹ ਬਜਾਵਤ ਹੈ ਸੁਰ ਸੋ ਫੁਨਿ ਗੋਪਿਨ ਕੇ ਮਨ ਮੈ ਜੋਊ ਭਾਵੈ ॥

ਕਾਨ੍ਹ ਸੁਰ ਨਾਲ (ਮੁਰਲੀ ਨੂੰ) ਵਜਾਉਂਦਾ ਹੈ, ਜੋ ਗੋਪੀਆਂ ਦੇ ਮਨ ਨੂੰ ਬਹੁਤ ਚੰਗੀ ਲਗਦੀ ਹੈ।

ਰਾਮਕਲੀ ਅਰੁ ਸੁਧ ਮਲ੍ਰਹਾਰ ਬਿਲਾਵਲ ਕੀ ਅਤਿ ਹੀ ਠਟ ਪਾਵੈ ॥

ਰਾਮਕਲੀ, ਸੁੱਧ ਮਲ੍ਹਾਰ ਅਤੇ ਬਿਲਾਵਲ (ਰਾਗ) ਦਾ ਬਹੁਤ ਹੀ ਠਾਠ ਬਝਦਾ ਹੈ।

ਰੀਝਿ ਰਹੈ ਸੁ ਸੁਰੀ ਅਸੁਰੀ ਮ੍ਰਿਗ ਛਾਡਿ ਮ੍ਰਿਗੀ ਬਨ ਕੀ ਚਲਿ ਆਵੈ ॥

ਦੇਵ-ਕੰਨਿਆਂ ਅਤੇ ਦੈਂਤ-ਕੰਨਿਆਂ (ਉਸ ਨੂੰ ਸੁਣ ਕੇ) ਪ੍ਰਸੰਨ ਹੋ ਜਾਂਦੀਆਂ ਹਨ ਅਤੇ ਬਨ ਦੀਆਂ ਹਿਰਨੀਆਂ ਹਿਰਨਾਂ ਨੂੰ ਛਡ ਕੇ (ਕਾਨ੍ਹ ਕੋਲ) ਭਜ ਕੇ ਆ ਜਾਂਦੀਆਂ ਹਨ।

ਸੋ ਮੁਰਲੀ ਮਹਿ ਸ੍ਯਾਮ ਪ੍ਰਬੀਨ ਮਨੋ ਕਰਿ ਰਾਗਨ ਰੂਪ ਦਿਖਾਵੈ ॥੪੭੫॥

ਉਸ ਮੁਰਲੀ (ਨੂੰ ਵਜਾਉਣ) ਵਿਚ ਕ੍ਰਿਸ਼ਨ ਇਤਨਾ ਪ੍ਰਬੀਨ ਹੈ ਮਾਨੋ ਰਾਗਾਂ ਨੂੰ ਸਾਕਾਰ ਕਰ ਕੇ ਵਿਖਾ ਦਿੰਦਾ ਹੋਵੇ ॥੪੭੫॥

ਸੁਨ ਕੈ ਮੁਰਲੀ ਧੁਨਿ ਕਾਨਰ ਕੀ ਮਨ ਮੈ ਸਭ ਗ੍ਵਾਰਿਨ ਰੀਝਿ ਰਹੀ ਹੈ ॥

ਕਾਨ੍ਹ ਦੀ ਮੁਰਲੀ ਦੀ ਧੁਨ ਸੁਣ ਕੇ ਸਾਰੀਆਂ ਗੋਪੀਆਂ ਮਨ ਵਿਚ ਰੀਝ ਰਹੀਆਂ ਹਨ।

ਜੋ ਗ੍ਰਿਹ ਲੋਗਨ ਬਾਤ ਕਹੀ ਤਿਨ ਹੂੰ ਫੁਨਿ ਊਪਰਿ ਸੀਸ ਸਹੀ ਹੈ ॥

ਜੋ ਘਰ ਦੇ ਲੋਕਾਂ ਨੇ ਬਾਤ ਕਹੀ ਹੈ (ਅਰਥਾਤ ਊਜ ਲਾਈ ਹੈ) ਉਹ ਸਾਰੀ ਉਨ੍ਹਾਂ ਨੇ ਸਿਰ ਮੱਥੇ ਸਹਿ ਲਈ ਹੈ।

ਸਾਮੁਹਿ ਧਾਇ ਚਲੀ ਹਰਿ ਕੇ ਉਪਮਾ ਤਿਹ ਕੀ ਕਬਿ ਸ੍ਯਾਮ ਕਹੀ ਹੈ ॥

ਉਹ ਕ੍ਰਿਸ਼ਨ ਦੇ ਸਾਹਮਣੇ ਭਜ ਕੇ ਆ ਗਈਆਂ ਹਨ। ਉਨ੍ਹਾਂ ਦੀ ਉਪਮਾ ਸ਼ਿਆਮ ਕਵੀ ਨੇ ਇਸ ਤਰ੍ਹਾਂ ਕਹੀ ਹੈ,

ਮਾਨਹੁ ਪੇਖਿ ਸਮਸਨ ਕੇ ਮੁਖ ਧਾਇ ਚਲੀ ਮਿਲਿ ਜੂਥ ਅਹੀ ਹੈ ॥੪੭੬॥

ਮਾਨੋ ਲਾਲ ਰੰਗ ਦੇ ਕੀੜਿਆਂ ('ਸਮਸਨ') ਨੂੰ ਵੇਖ ਕੇ ਨਾਗਣਾਂ ਦੇ ਝੁੰਡ ਮਿਲ ਕੇ ਚਲ ਪਏ ਹੋਣ ॥੪੭੬॥

ਜਿਨਿ ਰੀਝਿ ਬਿਭੀਛਨ ਰਾਜੁ ਦਯੋ ਕੁਪ ਕੈ ਦਸ ਸੀਸ ਦਈ ਜਿਨਿ ਪੀੜਾ ॥

ਜਿਸ ਨੇ ਰੀਝ ਕੇ ਵਿਭੀਸ਼ਣ ਨੂੰ (ਲੰਕਾ ਦਾ) ਰਾਜ ਦਿੱਤਾ ਸੀ ਅਤੇ ਕ੍ਰੋਧਵਾਨ ਹੋ ਕੇ ਰਾਵਣ ਨੂੰ ਕਸ਼ਟ ਦਿੱਤਾ ਸੀ।

ਮਾਰੁਤ ਹ੍ਵੈ ਦਲ ਦੈਤਨ ਕੋ ਛਿਨ ਮੈ ਘਨ ਸੋ ਕਰ ਦੀਨ ਉਝੀੜਾ ॥

(ਜਿਸ ਨੇ) ਪੌਣ ਦਾ ਰੂਪ ਧਾਰ ਕੇ ਦੈਂਤਾਂ ਦੇ ਦਲ ਰੂਪ ਬਦਲਾਂ ਨੂੰ ਛਿਣ ਭਰ ਵਿਚ ਉਜਾੜ ਦਿੱਤਾ ਸੀ।

ਜਾਹਿ ਮਰਿਯੋ ਮੁਰ ਨਾਮ ਮਹਾ ਸੁਰ ਆਪਨ ਹੀ ਲੰਘਿ ਮਾਰਗੁ ਭੀੜਾ ॥

ਜਿਸ ਨੇ ਮੁਰ ਨਾਂ ਦੇ ਵੱਡੇ ਦੈਂਤ ਨੂੰ ਤੰਗ ਮਾਰਗ ਤੋਂ ਲੰਘ ਕੇ ਮਾਰਿਆ ਸੀ।

ਸੋ ਫੁਨਿ ਭੂਮਿ ਬਿਖੈ ਬ੍ਰਿਜ ਕੀ ਸੰਗਿ ਗੋਪਿਨ ਕੈ ਸੁ ਕਰੈ ਰਸ ਕ੍ਰੀੜਾ ॥੪੭੭॥

ਉਹ ਫਿਰ ਬ੍ਰਜ-ਭੂਮੀ ਵਿਚ ਗੋਪੀਆਂ ਨਾਲ ਰਸ ਕ੍ਰੀੜਾ ਕਰ ਰਿਹਾ ਹੈ ॥੪੭੭॥

ਖੇਲਤ ਕਾਨ੍ਰਹ ਸੋਊ ਤਿਨ ਸੋ ਜਿਹ ਕੀ ਸੁ ਕਰੈ ਸਭ ਹੀ ਜਗ ਜਾਤ੍ਰਾ ॥

ਉਨ੍ਹਾਂ ਨਾਲ ਓਹੀ ਕਾਨ੍ਹ ਖੇਡ ਰਿਹਾ ਹੈ ਜਿਸ ਦੀ ਸਾਰਾ ਜਗ ਯਾਤ੍ਰਾ (ਅਰਥਾਤ ਦਰਸ਼ਨ) ਕਰਦਾ ਹੈ।

ਸੋ ਸਭ ਹੀ ਜਗ ਕੋ ਪਤਿ ਹੈ ਤਿਨ ਜੀਵਨ ਕੇ ਬਲ ਕੀ ਪਰ ਮਾਤ੍ਰਾ ॥

ਉਹ ਸਾਰੇ ਜਗਤ ਦਾ ਸੁਆਮੀ ਹੈ ਅਤੇ ਉਨ੍ਹਾਂ ਦੇ ਜੀਵਨ ਦੇ ਬਲ ਦਾ ਆਧਾਰ ਹੈ।

ਰਾਮ ਹ੍ਵੈ ਰਾਵਨ ਸੋ ਜਿਨ ਹੂੰ ਕੁਪਿ ਜੁਧ ਕਰਿਯੋ ਕਰਿ ਕੈ ਪ੍ਰਮ ਛਾਤ੍ਰਾ ॥

ਜਿਸ ਨੇ ਰਾਮ ਰੂਪ ਧਾਰ ਕੇ ਪੂਰੇ ਪਰਾਕ੍ਰਮ (ਛਤ੍ਰੀਪੁਣੇ) ਨਾਲ ਕ੍ਰੋਧਿਤ ਹੋ ਕੇ ਰਾਵਣ ਨਾਲ ਯੁੱਧ ਕੀਤਾ ਸੀ।

ਸੋ ਹਰਿ ਬੀਚ ਅਹੀਰਿਨ ਕੇ ਕਰਿਬੇ ਕਹੁ ਕਉਤੁਕ ਕੀਨ ਸੁ ਨਾਤ੍ਰਾ ॥੪੭੮॥

ਉਸੇ ਕ੍ਰਿਸ਼ਨ ਨੇ ਗੋਪੀਆਂ ਵਿਚ ਕੌਤਕ ਕਰਨ ਲਈ (ਇਹ) ਨਾਤਾ ਜੋੜਿਆ ਹੈ ॥੪੭੮॥

ਦੋਹਰਾ ॥

ਦੋਹਰਾ:

ਜਬੈ ਕ੍ਰਿਸਨ ਸੰਗ ਗੋਪੀਅਨ ਕਰੀ ਮਾਨੁਖੀ ਬਾਨ ॥

ਜਦੋਂ ਕ੍ਰਿਸ਼ਨ ਨਾਲ ਗੋਪੀਆਂ ਨੇ ਮਨੁੱਖਾਂ ਵਾਲਾ ਵਿਵਹਾਰ ਕੀਤਾ (ਅਰਥਾਤ ਸੰਯੋਗ ਕੀਤਾ)

ਸਭ ਗੋਪੀ ਤਬ ਯੌ ਲਖਿਯੋ ਭਯੋ ਬਸ੍ਰਯ ਭਗਵਾਨ ॥੪੭੯॥

ਤਦੋਂ ਸਾਰੀਆਂ ਗੋਪੀਆਂ ਨੇ ਇਹ ਸਮਝ ਲਿਆ ਕਿ ਭਗਵਾਨ (ਸਾਡੇ) ਵਸ ਵਿਚ ਹੋ ਗਿਆ ਹੈ ॥੪੭੯॥

ਸਵੈਯਾ ॥

ਸਵੈਯਾ:

ਕਾਨ੍ਰਹ ਤਬੈ ਸੰਗ ਗੋਪਿਨ ਕੇ ਤਬ ਹੀ ਫੁਨਿ ਅੰਤ੍ਰ ਧਿਆਨ ਹ੍ਵੈ ਗਈਯਾ ॥

ਤਦ ਫਿਰ ਗੋਪੀਆਂ ਦੇ ਸੰਗ ਵਿਚੋਂ ਕਾਨ੍ਹ ਅੰਤਰ ਧਿਆਨ (ਅਰਥਾਤ ਨਜ਼ਰ ਤੋਂ ਦੂਰ) ਹੋ ਗਿਆ।

ਖੇ ਕਹ ਗਯੋ ਧਰਨੀ ਧਸਿ ਗਯੋ ਕਿਧੋ ਮਧਿ ਰਹਿਯੋ ਸਮਝਿਯੋ ਨਹੀ ਪਈਯਾ ॥

ਖਗੋਲ ਵਿਚ ਚਲਾ ਗਿਆ, ਧਰਤੀ ਵਿਚ ਧਸ ਗਿਆ ਜਾਂ (ਉਨ੍ਹਾਂ ਗੋਪੀਆਂ ਦੇ) ਵਿਚ ਹੀ (ਅਦ੍ਰਿਸ਼ ਰੂਪ ਵਿਚ) ਰਿਹਾ, (ਇਸ ਦੀ) ਕਿਸੇ ਨੂੰ ਸਮਝ ਨਾ ਪਈ।

ਗੋਪਿਨ ਕੀ ਜਬ ਯੌ ਗਤਿ ਭੀ ਤਬ ਤਾ ਛਬਿ ਕੋ ਕਬਿ ਸ੍ਯਾਮ ਕਹਇਯਾ ॥

ਗੋਪੀਆਂ ਦੀ ਜਦੋਂ ਇਹੋ ਜਿਹੀ ਹਾਲਤ ਹੋ ਗਈ, ਤਦੋਂ ਉਸ ਦੀ ਛਬੀ ਨੂੰ ਕਵੀ ਸ਼ਿਆਮ ਨੇ (ਇਸ ਤਰ੍ਹਾਂ) ਕਿਹਾ


Flag Counter