ਸ਼੍ਰੀ ਦਸਮ ਗ੍ਰੰਥ

ਅੰਗ - 544


ਕੈਰਵ ਆਏ ਹੁਤੇ ਜਿਤਨੇ ਸਭ ਆਪਨੇ ਆਪਨੇ ਧਾਮਿ ਸਿਧਾਏ ॥

ਜਿਤਨੇ ਵੀ ਕੌਰਵ ਉਥੇ ਆਏ ਹੋਏ ਸਨ, ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ।

ਸ੍ਯਾਮ ਭਨੈ ਬਹੁਰੋ ਬ੍ਰਿਜਨਾਇਕ ਦੁਆਰਵਤੀ ਹੂ ਕੇ ਭੀਤਰ ਆਏ ॥੨੪੨੭॥

(ਕਵੀ) ਸ਼ਿਆਮ ਕਹਿੰਦੇ ਹਨ, ਫਿਰ ਸ੍ਰੀ ਕ੍ਰਿਸ਼ਨ ਦੁਆਰਿਕਾ ਵਿਚ ਆ ਗਏ ॥੨੪੨੭॥

ਦੋਹਰਾ ॥

ਦੋਹਰਾ:

ਜਗਿ ਤਹਾ ਕਰ ਕੈ ਚਲਿਯੋ ਸ੍ਯਾਮ ਭਨੈ ਬਸੁਦੇਵ ॥

(ਕਵੀ) ਸ਼ਿਆਮ ਕਹਿੰਦੇ ਹਨ, ਬਸਦੇਵ ਉਥੇ ਯੱਗ ਕਰ ਕੇ (ਵਾਪਸ) ਚਲਿਆ ਹੈ

ਜਿਹ ਕੋ ਸੁਤ ਚਉਦਹ ਭਵਨ ਸਭ ਦੇਵਨ ਕੋ ਭੇਵ ॥੨੪੨੮॥

ਜਿਸ ਦਾ ਪੁੱਤਰ ਚੌਦਾਂ ਲੋਕਾਂ ਦੇ ਸਾਰਿਆਂ ਦੇਵਤਿਆਂ ਦਾ ਦੇਵਤਾ ਹੈ ॥੨੪੨੮॥

ਚੌਪਈ ॥

ਚੌਪਈ:

ਚਲਿਯੋ ਸ੍ਯਾਮ ਜੂ ਪ੍ਰੇਮ ਬਢਾਈ ॥

ਪ੍ਰੇਮ ਨੂੰ ਵਧਾ ਕੇ ਸ੍ਰੀ ਕ੍ਰਿਸ਼ਨ ਚਲ ਪਏ।

ਪੂਜਿਯੋ ਚਰਨ ਪਿਤਾ ਕੇ ਜਾਈ ॥

ਜਾ ਕੇ ਪਿਤਾ ਦੇ ਚਰਨਾਂ ਦੀ ਪੂਜਾ ਕੀਤੀ।

ਤਾਤ ਜਬੈ ਲਖਿ ਆਵਤ ਪਾਏ ॥

ਪਿਤਾ ਨੇ ਜਦੋਂ (ਉਨ੍ਹਾਂ ਨੂੰ) ਆਉਂਦਿਆਂ ਵੇਖਿਆ,

ਤ੍ਰਿਭਵਨ ਕੇ ਕਰਤਾ ਠਹਰਾਏ ॥੨੪੨੯॥

(ਤਾਂ ਉਨ੍ਹਾਂ ਨੂੰ) ਤ੍ਰਿਭਵਨ ਦਾ ਕਰਤਾ ਮੰਨ ਲਿਆ ॥੨੪੨੯॥

ਬਹੁ ਬਿਧਿ ਹਰਿ ਕੀ ਉਸਤਤਿ ਕਰੀ ॥

ਬਹੁਤ ਤਰ੍ਹਾਂ ਨਾਲ ਕ੍ਰਿਸ਼ਨ ਦੀ ਉਸਤਤ ਕੀਤੀ।

ਮੂਰਤਿ ਹਰਿ ਕੀ ਚਿਤ ਮੈ ਧਰੀ ॥

ਸ੍ਰੀ ਕ੍ਰਿਸ਼ਨ ਦਾ ਸਰੂਪ ਚਿਤ ਵਿਚ ਟਿਕਾ ਲਿਆ।

ਆਪਨੋ ਪ੍ਰਭੁ ਲਖਿ ਪੂਜਾ ਕੀਨੀ ॥

ਆਪਣਾ ਪ੍ਰਭੂ ਜਾਣ ਕੇ ਪੂਜਾ ਕੀਤੀ।

ਸ੍ਰੀ ਜਦੁਬੀਰ ਜਾਨ ਸਭ ਲੀਨੀ ॥੨੪੩੦॥

ਸ੍ਰੀ ਕ੍ਰਿਸ਼ਨ ਨੇ (ਉਸ) ਸਾਰੀ (ਅਵਸਥਾ ਨੂੰ) ਜਾਣ ਲਿਆ ॥੨੪੩੦॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੁਰਖੇਤ੍ਰ ਬਿਖੈ ਜਗਿ ਕਰਕੈ ਗ੍ਵਾਰਿਨ ਕਉ ਗਿਆਨ ਦ੍ਰਿੜਾਇ ਦ੍ਵਾਰਵਤੀ ਜਾਤ ਭਏ ਧਿਆਇ ਸਮਾਪਤੰ ॥

ਇਥੇ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਕੁਲਖੇਤ੍ਰ ਵਿਚ ਯੱਗ ਕਰ ਕੇ ਗੋਪੀਆਂ ਨੂੰ ਗਿਆਨ ਦ੍ਰਿੜ੍ਹਾਇਆ ਅਤੇ ਦੁਆਰਿਕਾ ਨੂੰ ਚਲੇ ਗਏ, ਅਧਿਆਇ ਦੀ ਸਮਾਪਤੀ।

ਅਥ ਦੇਵਕੀ ਕੇ ਛਠਹੀ ਪੁਤ੍ਰ ਬਲਿ ਲੋਕ ਤੇ ਲਿਆਇ ਦੇਨਿ ਕਥਨੰ ॥

ਹੁਣ ਦੇਵਕੀ ਦੇ ਛੇਆਂ ਪੁੱਤਰਾਂ ਨੂੰ ਬਲਿ ਲੋਕ ਤੋਂ ਲਿਆ ਦੇਣ ਦਾ ਕਥਨ:

ਸਵੈਯਾ ॥

ਸਵੈਯਾ:

ਸ੍ਰੀ ਬ੍ਰਿਜਨਾਇਕ ਪੈ ਤਬ ਹੀ ਕਬਿ ਸ੍ਯਾਮ ਕਹੈ ਚਲਿ ਦੇਵਕੀ ਆਈ ॥

ਕਵੀ ਸ਼ਿਆਮ ਕਹਿੰਦੇ ਹਨ, ਤਦੋਂ ਸ੍ਰੀ ਕ੍ਰਿਸ਼ਨ ਕੋਲ ਦੇਵਕੀ ਚਲ ਕੇ ਆਈ।

ਚਉਦਹ ਲੋਕਨ ਕੇ ਕਰਤਾ ਤੁਮ ਸਤਿ ਇਹੈ ਮਨ ਮੈ ਠਹਰਾਈ ॥

(ਕਹਿਣ ਲਗੀ) ਮੈਂ ਮਨ ਵਿਚ ਯਕੀਨ ਕਰ ਲਿਆ ਹੈ ਕਿ ਤੁਸੀਂ ਚੌਦਾਂ ਲੋਕਾਂ ਦੇ ਕਰਤਾ ਹੋ।

ਹੋ ਮਧੁ ਕੀਟਭ ਕੇ ਕਰਤਾ ਬਧ ਐਸੇ ਕਰੀ ਹਰਿ ਜਾਨਿ ਬਡਾਈ ॥

(ਤੁਸੀਂ ਹੀ) ਮਧੁ ਅਤੇ ਕੈਟਭ ਦਾ ਬਧ ਕਰਨ ਵਾਲੇ ਹੋ, (ਕ੍ਰਿਸ਼ਨ ਨੂੰ) ਪ੍ਰਭੂ ਜਾਣ ਕੇ ਇਸ ਤਰ੍ਹਾਂ ਵਡਿਆਈ ਕੀਤੀ।

ਪੁਤ੍ਰ ਜਿਤੇ ਹਮਰੈ ਹਨੇ ਕੰਸ ਸੋਊ ਹਮ ਕਉ ਤੁਮ ਦੇਹੁ ਮੰਗਾਈ ॥੨੪੩੧॥

(ਅਤੇ ਕਿਹਾ) ਜਿਤਨੇ ਮੇਰੇ ਪੁੱਤਰ ਕੰਸ ਨੇ ਮਾਰੇ ਹਨ, ਉਹ ਤੁਸੀਂ ਮੈਨੂੰ ਮੰਗਵਾ ਦਿਓ ॥੨੪੩੧॥

ਆਨਿ ਦੀਏ ਬਲਿ ਲੋਕ ਤੇ ਬਾਲਕ ਮਾਇ ਕੇ ਬੈਨ ਜਬੈ ਸੁਨਿ ਪਾਏ ॥

ਜਦੋਂ ਮਾਤਾ ਦੇ ਬੋਲ ਸੁਣੇ ਤਾਂ ਬਲਿ-ਲੋਕ (ਪਾਤਾਲ) ਤੋਂ ਬਾਲਕ ਲਿਆ ਦਿੱਤੇ।

ਦੇਵਕੀ ਬਾਲਕ ਜਾਨਿ ਤਿਨੈ ਕਬਿ ਸ੍ਯਾਮ ਕਹੈ ਉਠਿ ਕੰਠਿ ਲਗਾਏ ॥

ਕਵੀ ਸ਼ਿਆਮ ਕਹਿੰਦੇ ਹਨ, ਦੇਵਕੀ ਨੇ ਉਨ੍ਹਾਂ ਨੂੰ ਪੁੱਤਰ ਜਾਣ ਕੇ ਗਲ ਨਾਲ ਲਾ ਲਿਆ।

ਜਨਮਨ ਕੀ ਸੁਧਿ ਭੀ ਤਿਨ ਕੇ ਹਮ ਬਾਮਨ ਹੈ ਇਹ ਬੈਨ ਸੁਨਾਏ ॥

(ਕ੍ਰਿਸ਼ਨ ਦੀ ਕ੍ਰਿਪਾ ਕਰ ਕੇ) ਉਨ੍ਹਾਂ ਨੂੰ (ਪਿਛਲੇ) ਜਨਮਾਂ ਦੀ ਯਾਦ ਆ ਗਈ ਅਤੇ ਉਨ੍ਹਾਂ ਨੇ ਬਚਨ ਸੁਣਾਏ ਕਿ ਅਸੀਂ ਬ੍ਰਾਹਮਣ ਹਾਂ।


Flag Counter