ਸ਼੍ਰੀ ਦਸਮ ਗ੍ਰੰਥ

ਅੰਗ - 1032


ਨ੍ਰਿਪ ਕੀ ਪ੍ਰਭਾ ਹੇਰਿ ਛਕਿ ਰਹੀ ॥

ਉਹ ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ।

ਕੇਲ ਕਰੈ ਮੋ ਸੌ ਚਿਤ ਚਹੀ ॥

(ਉਹ) ਚਿਤ ਵਿਚ ਚਾਹੁੰਦੀ ਸੀ (ਕਿ ਰਾਜਾ) ਮੇਰੇ ਨਾਲ ਕੇਲ ਕਰੇ।

ਭਾਤਿ ਭਾਤਿ ਉਪਚਾਰ ਬਨਾਏ ॥

(ਉਸ ਨੇ) ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ,

ਕੈ ਸਿਹੁ ਰਾਵ ਹਾਥ ਨਹਿ ਆਏ ॥੨॥

ਪਰ ਕਿਸੇ ਤਰ੍ਹਾਂ ਰਾਜਾ ਹੱਥ ਨਾ ਆਇਆ ॥੨॥

ਜਬ ਤ੍ਰਿਯ ਸੋਇ ਸਦਨ ਮੈ ਜਾਵੈ ॥

ਜਦ ਉਹ ਇਸਤਰੀ ਸੌਣ ਲਈ ਸਦਨ ਵਿਚ ਜਾਂਦੀ

ਨ੍ਰਿਪ ਕੀ ਪ੍ਰਭਾ ਚਿਤ ਮੈ ਆਵੈ ॥

ਤਾਂ ਰਾਜੇ ਦੀ ਸੁੰਦਰਤਾ ਚਿਤ ਵਿਚ ਆ ਜਾਂਦੀ।

ਚਕਿ ਚਕਿ ਉਠੈ ਨੀਂਦ ਨਹਿ ਪਰੈ ॥

ਉਹ ਚੌਂਕ ਚੌਂਕ ਕੇ ਉਠ ਪੈਂਦੀ ਅਤੇ ਨੀਂਦਰ ਨਾ ਆਉਂਦੀ।

ਮੀਤ ਮਿਲਨ ਕੀ ਚਿੰਤਾ ਕਰੈ ॥੩॥

(ਹਰ ਵੇਲੇ) ਪ੍ਰੀਤਮ ਨੂੰ ਮਿਲਣ ਦੀ ਚਿੰਤਾ ਕਰਦੀ ਰਹਿੰਦੀ ॥੩॥

ਦੋਹਰਾ ॥

ਦੋਹਰਾ:

ਵੈ ਸਮ੍ਰਥ ਅਸਮ੍ਰਥ ਮੈ ਵੈ ਸਨਾਥ ਮੈ ਅਨਾਥ ॥

(ਮਨ ਵਿਚ ਵਿਚਾਰਦੀ ਕਿ) ਉਹ ਸਮਰਥ ਹੈ ਅਤੇ ਮੈਂ ਅਸਮਰਥ ਹਾਂ। ਉਹ ਸਨਾਥ ਹੈ ਅਤੇ ਮੈਂ ਅਨਾਥ ਹਾਂ।

ਜਤਨ ਕਵਨ ਸੋ ਕੀਜਿਯੈ ਆਵੈ ਜਾ ਤੇ ਹਾਥ ॥੪॥

(ਮੈਂ) ਕਿਹੜਾ ਯਤਨ ਕਰਾਂ ਜਿਸ ਨਾਲ (ਪ੍ਰੀਤਮ) ਹੱਥ ਵਿਚ ਆ ਜਾਵੇ ॥੪॥

ਚੌਪਈ ॥

ਚੌਪਈ:

ਕਾਸੀ ਬਿਖੈ ਕਰਵਤਹਿ ਲੈਹੋ ॥

(ਪ੍ਰੀਤਮ ਦੀ ਪ੍ਰਾਪਤੀ ਲਈ) ਮੈਂ ਕਾਸ਼ੀ ਵਿਚ ਕਲਵਤ੍ਰ ਸਹਾਰਾਂਗੀ।

ਪਿਯ ਕਾਰਨ ਅਪਨੋ ਜਿਯ ਦੈਹੋ ॥

ਪ੍ਰੀਤਮ ਲਈ (ਮੈਂ) ਆਪਣੇ ਆਪ ਨੂੰ ਸਾੜ ਦਿਆਂਗੀ।

ਮਨ ਭਾਵਤ ਪ੍ਰੀਤਮ ਜੌ ਪਾਊ ॥

ਜੇ (ਮੈਂ) ਮਨ ਭਾਉਂਦਾ ਪ੍ਰੀਤਮ ਪ੍ਰਾਪਤ ਕਰ ਲਵਾਂ

ਬਾਰ ਅਨੇਕ ਬਜਾਰ ਬਿਕਾਊ ॥੫॥

ਤਾਂ (ਉਸ ਲਈ) ਅਨੇਕ ਵਾਰ ਬਾਜ਼ਾਰ ਵਿਚ ਵਿਕ ਜਾਂਵਾ ॥੫॥

ਦੋਹਰਾ ॥

ਦੋਹਰਾ:

ਕਹਾ ਕਰੋਂ ਕੈਸੇ ਬਚੋਂ ਲਗੀ ਬਿਰਹ ਕੀ ਭਾਹ ॥

ਕੀ ਕਰਾਂ, ਕਿਵੇਂ ਬਚਾਂ, (ਮੈਨੂੰ) ਬਿਰਹੋਂ ਦੀ ਅੱਗ ਲਗੀ ਹੋਈ ਹੈ।

ਰੁਚਿ ਉਨ ਕੀ ਹਮ ਕੋ ਘਨੀ ਹਮਰੀ ਉਨੈ ਨ ਚਾਹ ॥੬॥

ਮੈਨੂੰ ਉਸ ਲਈ ਬਹੁਤ ਖਿਚ ਹੈ, ਪਰ ਉਸ ਨੂੰ ਮੇਰੀ ਕੋਈ ਚਾਹ ਨਹੀਂ ਹੈ ॥੬॥

ਨਾਜ ਮਤੀ ਤਬ ਆਪਨੀ ਲੀਨੀ ਸਖੀ ਬੁਲਾਇ ॥

ਨਾਜ ਮਤੀ ਨੇ ਤਦ ਆਪਣੀ ਇਕ ਸਖੀ ਨੂੰ ਬੁਲਾ ਕੇ (ਕਿਹਾ ਕਿ ਇਕ)

ਬਾਹੂ ਸਿੰਘ ਰਾਜਾ ਭਏ ਕਹੋ ਸੰਦੇਸੋ ਜਾਇ ॥੭॥

ਬਾਹੂ ਸਿੰਘ ਰਾਜਾ ਹੈ, (ਉਸ ਨੂੰ) ਜਾ ਕੇ ਸੁਨੇਹਾ ਦੇ ॥੭॥

ਬਚਨ ਸੁਨਤ ਤਾ ਕਉ ਸਖੀ ਤਹਾ ਪਹੂੰਚੀ ਆਇ ॥

ਉਸ ਦੀ ਗੱਲ ਸੁਣ ਕੇ ਸਖੀ ਉਥੇ ਜਾ ਪਹੁੰਚੀ।

ਨਾਜ ਮਤੀ ਜੈਸੇ ਕਹਿਯੋ ਤ੍ਯੋਂ ਤਿਨ ਕਹਿਯੋ ਸੁਨਾਇ ॥੮॥

(ਉਸ ਨੂੰ) ਜਿਵੇਂ ਨਾਜ ਮਤੀ ਨੇ ਕਿਹਾ ਸੀ, ਉਸੇ ਤਰ੍ਹਾਂ ਉਸ ਨੂੰ ਜਾ ਸੁਣਾਇਆ ॥੮॥

ਅੜਿਲ ॥

ਅੜਿਲ:

ਮੈ ਛਬਿ ਤੁਮਰੀ ਨਿਰਖ ਨਾਥ ਅਟਕਤ ਭਈ ॥

ਹੇ ਨਾਥ! ਮੈਂ ਤੇਰੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ

ਬਿਰਹ ਸਮੁੰਦ ਕੇ ਬੀਚ ਬੂਡਿ ਸਿਰ ਲੌ ਗਈ ॥

ਅਤੇ ਬਿਰਹੋਂ ਦੇ ਸਮੁੰਦਰ ਵਿਚ ਸਿਰ ਤਕ ਡੁਬ ਗਈ ਹਾਂ।

ਏਕ ਬਾਰ ਕਰਿ ਕ੍ਰਿਪਾ ਹਮਾਰੇ ਆਇਯੈ ॥

ਇਕ ਵਾਰ ਕ੍ਰਿਪਾ ਕਰ ਕੇ ਮੇਰੇ ਕੋਲ ਆਓ

ਹੋ ਮਨ ਭਾਵਤ ਕੋ ਹਮ ਸੋ ਭੋਗ ਕਮਾਇਯੈ ॥੯॥

ਅਤੇ ਮੇਰੇ ਨਾਲ ਮਨ ਇਛਿਤ ਭੋਗ ਕਮਾਓ ॥੯॥

ਚੌਪਈ ॥

ਚੌਪਈ:

ਜਬ ਚੇਰੀ ਅਸ ਜਾਇ ਉਚਾਰੀ ॥

ਜਦ ਦਾਸੀ ਨੇ ਇਹ ਗੱਲ (ਰਾਜੇ ਨੂੰ) ਜਾ ਕੇ ਦਸੀ।

ਤਬ ਰਾਜੈ ਯੌ ਹਿਯੈ ਬਿਚਾਰੀ ॥

ਤਦ ਰਾਜੇ ਨੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ।

ਸੋਊ ਬਾਤ ਇਹ ਤ੍ਰਿਯਹਿ ਕਹਿਜੈ ॥

ਇਸ ਇਸਤਰੀ ਨਾਲ ਉਹੀ ਗੱਲ ਕਰਨੀ ਚਾਹੀਦੀ ਹੈ

ਜਾ ਤੇ ਆਪ ਧਰਮ ਜੁਤ ਰਹਿਜੈ ॥੧੦॥

ਜਿਸ ਨਾਲ ਆਪ ਧਰਮ-ਸਹਿਤ ਰਹਿ ਸਕੀਏ ॥੧੦॥

ਅੜਿਲ ॥

ਅੜਿਲ:

ਦੋਇ ਸਤ੍ਰੁ ਹਮਰਿਨ ਤੇ ਏਕ ਸੰਘਾਰਿਯੈ ॥

(ਰਾਜੇ ਨੇ ਉੱਤਰ ਵਜੋਂ ਕਹਿ ਭੇਜਿਆ) ਮੇਰੇ ਦੋ ਵੈਰੀਆਂ ਵਿਚੋਂ ਇਕ ਨੂੰ (ਤੂੰ) ਮਾਰ ਦੇ

ਬਿਨਾ ਘਾਇ ਕੇ ਕਿਯੇ ਦੂਸਰੋ ਮਾਰਿਯੈ ॥

ਅਤੇ ਦੂਜੇ ਨੂੰ ਬਿਨਾ ਜ਼ਖ਼ਮ ਲਗਾਏ ਖ਼ਤਮ ਕਰ ਦੇ।

ਤਬ ਮੈ ਤੁਮ ਕੋ ਅਪਨੇ ਸਦਨ ਬੁਲਾਇ ਹੋਂ ॥

ਤਦ ਮੈਂ ਤੈਨੂੰ ਆਪਣੇ ਘਰ ਬੁਲਾਵਾਂਗਾ

ਹੋ ਮਨ ਭਾਵਤ ਕੇ ਤੁਮ ਸੋ ਭੋਗ ਕਮਾਇ ਹੋਂ ॥੧੧॥

ਅਤੇ ਮਨ ਭਾਉਂਦੇ ਭੋਗ ਤੇਰੇ ਨਾਲ ਕਰਾਂਗਾ ॥੧੧॥

ਜਾਇ ਸਹਚਰੀ ਕਹਿਯੋ ਤ੍ਰਿਯਾ ਸੁਨਿ ਪਾਇ ਕੈ ॥

ਤਦ ਦਾਸੀ ਨੇ ਸੁਣ ਕੇ ਅਤੇ ਜਾ ਕੇ ਇਸਤਰੀ ਨੂੰ ਦਸਿਆ।

ਪ੍ਰੀਤ ਰਾਵ ਕੀ ਬਧੀ ਉਠੀ ਮਰਰਾਇ ਕੈ ॥

ਰਾਜੇ ਦੀ ਪ੍ਰੀਤ ਵਿਚ ਬੰਨ੍ਹੀ ਹੋਈ (ਉਹ) ਅੰਗੜਾਈ ਲੈ ਕੇ ਉਠ ਖੜੋਤੀ।

ਹ੍ਵੈ ਕੈ ਬਾਜ ਅਰੂੜ ਭੇਖ ਨਰ ਧਾਰਿ ਕੈ ॥

ਉਹ ਮਰਦਾਵਾਂ ਭੇਸ ਬਣਾ ਕੇ ਘੋੜੇ ਉਤੇ ਚੜ੍ਹ ਬੈਠੀ

ਹੋ ਨ੍ਰਿਪ ਕੇ ਅਰਿ ਪੈ ਗਈ ਚਰਿਤ੍ਰ ਬਿਚਾਰਿ ਕੈ ॥੧੨॥

ਅਤੇ (ਇਕ) ਚਰਿਤ੍ਰ ਸੋਚ ਕੇ ਰਾਜੇ ਦੇ ਵੈਰੀ ਕੋਲ ਗਈ ॥੧੨॥

ਸੁਨੋ ਰਾਵ ਜੂ ਮੋ ਕੋ ਚਾਕਰ ਰਾਖਿਯੈ ॥

(ਕਹਿਣ ਲਗੀ) ਹੇ ਰਾਜਨ! ਮੈਨੂੰ ਆਪਣਾ ਨੌਕਰ ਰਖ ਲਵੋ।

ਤਹ ਕੋ ਕਰੋ ਮੁਹਿੰਮ ਜਹਾ ਕੋ ਭਾਖਿਯੈ ॥

(ਮੈਂ) ਉਥੋਂ ਦੀ ਮੁਹਿੰਮ ਕਰਾਂਗੀ, ਜਿਥੋਂ ਦੀ ਤੁਸੀਂ ਕਹੋਗੇ।

ਪ੍ਰਾਨ ਲੇਤ ਲੌ ਲਰੋਂ ਨ ਰਨ ਤੇ ਹਾਰਿਹੋਂ ॥

ਮੈਂ ਪ੍ਰਾਣ ਨਿਕਲਣ ਤਕ ਲੜਾਂਗੀ ਅਤੇ ਯੁੱਧ ਵਿਚ ਨਹੀਂ ਹਾਰਾਂਗੀ

ਹੌ ਬਿਨੁ ਅਰਿ ਮਾਰੈ ਖੇਤ ਨ ਬਾਜੀ ਟਾਰਿਹੋ ॥੧੩॥

ਅਤੇ ਵੈਰੀ ਨੂੰ ਯੁੱਧ-ਭੂਮੀ ਵਿਚ ਮਾਰੇ ਬਿਨਾ ਬਾਜ਼ੀ ਨਹੀਂ ਛਡਾਂਗੀ ॥੧੩॥

ਤਾ ਕੋ ਸੂਰ ਨਿਹਾਰਿ ਨ੍ਰਿਪਤਿ ਚਾਕਰ ਕਿਯੋ ॥

ਉਸ ਦੀ ਸੂਰਬੀਰਤਾ ਨੂੰ ਵੇਖ ਕੇ ਰਾਜੇ ਨੇ ਨੌਕਰ ਰਖ ਲਿਆ।

ਗ੍ਰਿਹ ਤੇ ਕਾਢਿ ਖਜਾਨੋ ਤਾ ਕੋ ਬਹੁ ਦਿਯੋ ॥

ਘਰ ਦੇ ਖ਼ਜ਼ਾਨੇ ਵਿਚੋਂ ਕਢ ਕੇ (ਉਸ ਨੂੰ) ਬਹੁਤ ਕੁਝ ਦਿੱਤਾ।


Flag Counter