ਅਤੇ ਯਾਰ ਦਾ ਨਾਮ ਲੈ ਕੇ ਤੁਰਤ ਹੀ ਇਸ ਪਾਸੋਂ ਧਨ ਖੋਹ ਲਵਾਂਗਾ ॥੧੧॥
ਚੌਪਈ:
ਕਿਸੇ (ਦਾਸੀ) ਨੂੰ ਮੋਹਰਾਂ ਦਾ ਲਾਲਚ ਦਿੱਤਾ,
ਕਿਸੇ ਨੂੰ ਮਿਤਰਤਾ ਦਾ ਵਾਸਤਾ ਪਾਇਆ।
ਕਿਸੇ ਨਾਲ ਪ੍ਰੇਮ ਕਰਨਾ ਸ਼ੁਰੂ ਕੀਤਾ
ਅਤੇ ਕਿਸੇ ਇਸਤਰੀ ਨਾਲ ਭੋਗ ਕੀਤਾ ॥੧੨॥
ਦੋਹਰਾ:
ਕਿਸੇ ਨੂੰ ਸੁੰਦਰ ਬਸਤ੍ਰ ਦਿੱਤੇ ਅਤੇ ਕਿਸੇ ਨੂੰ ਧਨ ਦਿੱਤਾ।
ਇਸ ਤਰ੍ਹਾਂ ਸਾਰੀਆਂ ਦਾਸੀਆਂ ਨੂੰ ਰਾਜੇ ਨੇ ਆਪਣੇ ਵਸ ਵਿਚ ਕਰ ਲਿਆ ॥੧੩॥
ਚੌਪਈ:
ਇਸ ਤਰ੍ਹਾਂ (ਰਾਜੇ ਨੇ) ਬਾਹਰ ਦੀਆਂ (ਇਸਤਰੀਆਂ) ਨੂੰ ਵਸ ਵਿਚ ਕਰ ਲਿਆ।
ਸਾਰੀਆਂ ਇਸਤਰੀਆਂ ਰਾਜੇ ਦੇ ਪ੍ਰੇਮ ਵਿਚ ਢਲ ਗਈਆਂ।
ਜੋ (ਇਸਤਰੀ) ਰਾਜੇ ਨੂੰ ਭੇਦ ਨਹੀਂ ਦਿੰਦੀ ਸੀ,
ਉਸ ਇਸਤਰੀ ਨੂੰ ਰਾਜਾ ਨੇੜੇ ਨਹੀਂ ਆਣ ਦਿੰਦਾ ਸੀ ॥੧੪॥
ਦੋਹਰਾ:
ਸਾਰੀਆਂ ਦਾਸੀਆਂ ਰਾਜੇ ਦੇ ਵਸ ਵਿਚ ਹੋ ਗਈਆਂ ਅਤੇ ਸਭ ਨਾਲ ਪ੍ਰੇਮ ਕਰਨ ਲਗਾ।
ਜੋ ਗੱਲ ਵੀ ਉਹ ਇਸਤਰੀ (ਰਾਣੀ) ਕਰਦੀ, ਇਸ ਨੂੰ ਆ ਕੇ ਦਸ ਦਿੰਦੀਆਂ ॥੧੫॥
ਉਹ ਇਸਤਰੀ, ਸਾਰੀਆਂ ਦਾਸੀਆਂ ਨੂੰ ਜੋ ਗੱਲ ਕਹਿੰਦੀ,
ਉਸ ਦੇ ਮੂੰਹ ਅਗੇ ਤਾਂ ਹਾਂ ਹਾਂ ਕਰਦੀਆਂ (ਪਰ ਉਧਰ ਝਟਪਟ) ਰਾਜੇ ਨੂੰ ਆ ਕੇ ਦਸ ਦਿੰਦੀਆਂ ॥੧੬॥
ਚੌਪਈ:
ਇਕ ਦਿਨ ਰਾਜੇ ਨੇ ਵਿਚਾਰ ਕੀਤਾ
ਅਤੇ ਇਕ ਚਰਿਤ੍ਰ ਕਰਨ ਦਾ ਮਨ ਵਿਚ ਸੰਕਲਪ ਕੀਤਾ।
ਇਸ ਮੂਰਖ ਇਸਤਰੀ ਦਾ ਸਾਰਾ ਧਨ ਖੋਹ ਲਵਾਂ
ਅਤੇ ਲੈ ਕੇ, ਆਪਣੇ ਕੋਲੋਂ ਖਰਚ ਲਈ ਦਿਆ ਕਰਾਂ ॥੧੭॥
ਇਕ ਰਾਣੀ ਦੀ ਦਾਸੀ ਅਖਵਾਉਂਦੀ ਸੀ,
(ਪਰ) ਉਹ ਸਾਰਾ ਭੇਦ ਆ ਕੇ ਰਾਜੇ ਨੂੰ ਦਸ ਦਿੰਦੀ ਸੀ।
ਇਸਤਰੀ (ਰਾਣੀ) ਉਸ ਨੂੰ ਆਪਣਾ ਸਮਝਦੀ ਸੀ,
(ਪਰ ਉਹ) ਮੂਰਖ ਇਸਤਰੀ ਭੇਦ ਨੂੰ ਨਹੀਂ ਸਮਝਦੀ ਸੀ ॥੧੮॥
(ਰਾਣੀ) ਆਪਣੇ ਪੁੱਤਰ ਤੋਂ ਉਸ (ਦਾਸੀ) ਨੂੰ ਮਾਤਾ ਅਖਵਾਉਂਦੀ ਸੀ
ਅਤੇ (ਉਸ ਉਤੇ) ਘਰੋਂ ਬਹੁਤ ਧਨ ਲੁਟਾਉਂਦੀ ਸੀ।
ਉਹ ਚਿਤ ਦੀ ਕੋਈ ਗੱਲ (ਦਾਸੀ ਨਾਲ) ਕਰਦੀ ਸੀ,
ਉਹ ਰਾਜੇ ਨੂੰ ਕਹਿ ਕੇ ਸਮਝਾ ਦਿੰਦੀ ਸੀ ॥੧੯॥
(ਇਕ ਵਾਰ ਰਾਜੇ ਨੇ ਦਾਸੀ ਨੂੰ ਸਮਝਾਇਆ ਕਿ) ਮੈਂ ਤੈਨੂੰ ਬਹੁਤ ਮਾੜਾ ਚੰਗਾ ਕਹਾਂਗਾ
ਅਤੇ ਉਸ ਦੇ ਸਾਹਮਣੇ ਰੁਸਿਆ ਰਹਾਂਗਾ।
'ਉਸ ਦੀ' ਕਹਿ ਕੇ (ਮੈਂ) ਤੈਨੂੰ ਬਹੁਤ ਮਾਰਾਂਗਾ
ਅਤੇ ਤੈਨੂੰ ਚਿਤ ਤੋਂ ਵਿਸਾਰ ਦਿਆਂਗਾ, ਪਰ ਇਹ (ਭੇਦ) ਉਹ ਇਸਤਰੀ ਨਹੀਂ ਸਮਝੇਗੀ ॥੨੦॥
ਦੋਹਰਾ:
ਰਾਜੇ ਨੇ (ਦਾਸੀ ਨੂੰ) ਇਸ ਤਰ੍ਹਾਂ ਕਿਹਾ ਕਿ (ਤੂੰ) ਉਸੇ ਦੀ ਹੋ ਕੇ ਰਹਿ।
ਜੋ ਉਹ ਇਸਤਰੀ ਕਹੇ, ਉਸ ਸਭ ਦਾ ਭੇਦ ਮੈਨੂੰ ਦੇ ਦਿਆ ਕਰ ॥੨੧॥
ਉਹ (ਦਾਸੀ) ਉਸ (ਰਾਣੀ) ਦੀ ਹੀ ਹੋਈ ਰਹੀ ਅਤੇ ਉਸ ਨੂੰ ਅਧਿਕ ਪ੍ਰਸੰਨ ਕਰਦੀ ਰਹੀ।
ਜੋ ਭੇਦ ਦੀ ਗੱਲ ਅਬਲਾ (ਰਾਣੀ) ਕਰਦੀ, ਉਹ ਆ ਕੇ ਰਾਜੇ ਨੂੰ ਦਸ ਦਿੰਦੀ ॥੨੨॥
ਚੌਪਈ:
ਰਾਜੇ ਨੇ ਇਕ ਇਸਤਰੀ ਨੂੰ ਬੁਲਾਇਆ।
ਉਸ ਨੂੰ ਕੁਝ ਧਨ ਦਾ ਲੋਭ ਦਿੱਤਾ।
ਜੋ ਮੈਂ ਕਿਹਾ ਹੈ (ਉਸ ਨੂੰ) ਉਸੇ ਤਰ੍ਹਾਂ ਜਾ ਕੇ ਕਹੀਂ
ਕਿ ਮੈਨੂੰ ਤੇਰੇ ਮਿਤਰ ਨੇ ਤੇਰੇ ਕੋਲ ਭੇਜਿਆ ਹੈ ॥੨੩॥
ਦੋਹਰਾ:
ਰਾਜੇ ਨੇ ਉਸ ਨਾਰੀ ਨੂੰ ਧਨ ਦੇ ਕੇ ਆਪਣਾ ਬਣਾ ਲਿਆ