ਸ਼੍ਰੀ ਦਸਮ ਗ੍ਰੰਥ

ਅੰਗ - 949


ਮਤ ਭਏ ਤੁਮ ਮਦ ਭਏ ਸਕਿਯੋ ਕਛੂ ਨਹਿ ਪਾਇ ॥

ਤੁਸੀਂ ਸ਼ਰਾਬ ਦੇ ਨਸ਼ੇ ਵਿਚ ਬੇਸੁੱਧ ਸੌ, ਇਸ ਲਈ ਕੁਝ ਵੀ ਸਮਝ ਨਾ ਸਕੇ।

ਮਮ ਪ੍ਰਸਾਦ ਤੁਮਰੇ ਸਦਨ ਆਯੋ ਮੋਹਨ ਰਾਇ ॥੧੦॥

ਮੇਰੀ ਕ੍ਰਿਪਾ ਕਰ ਕੇ ਮੋਹਨ ਰਾਇ ਤੁਹਾਡੇ ਘਰ ਆਇਆ ਸੀ ॥੧੦॥

ਚੌਪਈ ॥

ਚੌਪਈ:

ਮੋਹਨ ਤੁਮ ਕੋ ਅਧਿਕ ਰਿਝਾਯੋ ॥

ਮੋਹਨ ਨੇ ਤੁਹਾਨੂੰ ਬਹੁਤ ਪ੍ਰਸੰਨ ਕੀਤਾ

ਭਾਤਿ ਭਾਤਿ ਕਰਿ ਭਾਵ ਲਡਾਯੋ ॥

ਅਤੇ ਭਾਂਤ ਭਾਂਤ ਦੇ ਭਾਵਾਂ ਭਰੇ ਲਾਡ ਕੀਤੇ।

ਤਬ ਤੁਮ ਕਛੁ ਸੰਕਾ ਨ ਬਿਚਾਰੀ ॥

ਤਦ ਤੁਸੀਂ ਬਿਨਾ ਕਿਸੇ ਸ਼ੰਕਾ ਨੂੰ ਵਿਚਾਰਨ ਦੇ

ਭੂਖਨ ਬਸਤ੍ਰ ਪਾਗ ਦੈ ਡਾਰੀ ॥੧੧॥

(ਉਸ ਨੂੰ) ਜ਼ੇਵਰ, ਬਸਤ੍ਰ ਅਤੇ ਕਪੜੇ ਦੇ ਦਿੱ ਤੇ ॥੧੧॥

ਤਾ ਸੋ ਅਧਿਕ ਕੇਲ ਤੈ ਕੀਨੋ ॥

ਤੁਸੀਂ ਉਸ ਨਾਲ ਬਹੁਤ ਕੇਲ-ਕ੍ਰੀੜਾ ਕੀਤੀ

ਭਾਤਿ ਭਾਤਿ ਤਾ ਕੌ ਰਸ ਲੀਨੋ ॥

ਅਤੇ ਕਈ ਤਰ੍ਹਾਂ ਨਾਲ ਉਸ ਦਾ ਰਸ ਮਾਣਿਆ।

ਬੀਤੀ ਰੈਨਿ ਪ੍ਰਾਤ ਜਬ ਭਯੋ ॥

ਜਦ ਰਾਤ ਬੀਤ ਗਈ ਅਤੇ ਸਵੇਰਾ ਹੋ ਗਿਆ,

ਤਬ ਤੁਮ ਤਾਹਿ ਬਿਦਾ ਕਰਿ ਦਯੋ ॥੧੨॥

ਤਾਂ ਤੁਸੀਂ ਉਸ ਨੂੰ ਵਿਦਾ ਕਰ ਦਿੱਤਾ ॥੧੨॥

ਤਬ ਤੇ ਅਧਿਕ ਮਤ ਹ੍ਵੈ ਸੋਯੋ ॥

ਤਦ ਤੋਂ (ਤੁਸੀਂ) ਅਧਿਕ ਮਸਤ ਹੋ ਕੇ ਸੌਂ ਗਏ

ਪਰੇ ਪਰੇ ਆਧੋ ਦਿਨ ਖੋਯੋ ॥

ਅਤੇ ਪਿਆਂ ਪਿਆਂ ਅੱਧਾ ਦਿਨ ਬੀਤ ਗਿਆ।

ਮਿਟਿ ਮਦ ਗਯੋ ਜਬੈ ਸੁਧ ਪਾਈ ॥

ਜਦੋਂ ਨਸ਼ਾ ਖ਼ਤਮ ਹੋ ਗਿਆ ਅਤੇ ਹੋਸ਼ ਆ ਗਈ,

ਤਬ ਮੋ ਕੌ ਤੈ ਲਯੋ ਬੁਲਾਈ ॥੧੩॥

ਤਦ ਤੁਸੀਂ ਮੈਨੂੰ ਬੁਲਾ ਲਿਆ ॥੧੩॥

ਯਹ ਸੁਨਿ ਬਾਤ ਰੀਝਿ ਜੜ ਗਯੋ ॥

ਇਹ ਗੱਲ ਸੁਣ ਕੇ (ਉਹ) ਮੂਰਖ ਬਹੁਤ ਖ਼ੁਸ਼ ਹੋ ਗਿਆ

ਛੋਰਿ ਭੰਡਾਰ ਅਧਿਕ ਧਨੁ ਦਯੋ ॥

ਅਤੇ ਖ਼ਜ਼ਾਨਾ ਖੋਲ ਕੇ ਬਹੁਤ ਧਨ (ਦੂਤ ਨੂੰ) ਦਿੱਤਾ।

ਭੇਦ ਅਭੇਦ ਕਛੁ ਨੈਕੁ ਨ ਚੀਨੋ ॥

(ਉਸ ਨੇ) ਭੇਦ ਅਭੇਦ ਕੁਝ ਨਾ ਜਾਣਿਆ।

ਲੂਟ੍ਯੋ ਹੁਤੋ ਲੂਟਿ ਧਨੁ ਲੀਨੋ ॥੧੪॥

(ਦੂਤ ਨੇ ਲੋਕਾਂ ਤੋਂ) ਲੁਟਿਆ ਹੋਇਆ ਧਨ (ਉਸ ਤੋਂ) ਲੁਟ ਲਿਆ ॥੧੪॥

ਯਹ ਚਰਿਤ੍ਰ ਵਹ ਨਿਤਿ ਬਨਾਵੈ ॥

ਇਸ ਪ੍ਰਕਾਰ ਦਾ ਚਰਿਤ੍ਰ ਉਹ ਨਿੱਤ ਕਰਦਾ ਸੀ

ਮਦਰੋ ਪ੍ਰਯਾਇ ਅਧਿਕ ਤਿਹ ਸ੍ਵਾਵੈ ॥

ਅਤੇ ਜ਼ਿਆਦਾ ਸ਼ਰਾਬ ਪਿਲਾ ਕੇ ਉਸ ਨੂੰ ਸੰਵਾ ਦਿੰਦਾ ਸੀ।

ਸੁਧਿ ਬਿਨੁ ਭਯੋ ਤਾਹਿ ਜਬ ਜਾਨੈ ॥

ਜਦ ਉਸ ਨੂੰ ਬੇਸੁੱਧ ਵੇਖਦਾ

ਲੇਤ ਉਤਾਰਿ ਜੁ ਕਛੁ ਮਨੁ ਮਾਨੈ ॥੧੫॥

ਤਾਂ ਜੋ ਮਨ ਵਿਚ ਆਉਂਦਾ, (ਉਸ ਦੇ ਸ਼ਰੀਰ ਤੋਂ) ਉਤਾਰ ਲੈਂਦਾ ॥੧੫॥

ਦੋਹਰਾ ॥

ਦੋਹਰਾ:

ਐਸੇ ਕਰੈ ਚਰਿਤ੍ਰ ਵਹੁ ਸਕੈ ਮੂੜ ਨਹਿ ਪਾਇ ॥

ਉਹ (ਦੂਤ) ਰੋਜ਼ ਅਜਿਹਾ ਚਰਿਤ੍ਰ ਕਰਦਾ ਅਤੇ ਮੂਰਖ (ਤਾਸ ਬੇਗ) ਉਸ ਨੂੰ ਨਾ ਸਮਝਦਾ।

ਮਦਰੋ ਅਧਿਕ ਪਿਵਾਇ ਕੈ ਮੂੰਡ ਮੂੰਡ ਲੈ ਜਾਇ ॥੧੬॥

(ਉਸ ਨੂੰ) ਜ਼ਿਆਦਾ ਸ਼ਰਾਬ ਪਿਲਾ ਕੇ (ਉਸ ਦਾ ਸਾਰਾ ਧਨ) ਲੁਟ ਕੇ ਲੈ ਜਾਂਦਾ ॥੧੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਾਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੫॥੧੯੬੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਪੰਜਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੫॥੧੯੬੨॥ ਚਲਦਾ॥

ਚੌਪਈ ॥

ਚੌਪਈ:

ਚਾਰ ਯਾਰ ਮਿਲਿ ਮਤਾ ਪਕਾਯੋ ॥

ਚਾਰ ਯਾਰਾਂ ਨੇ ਮਿਲ ਕੇ ਇਕ ਮਤਾ ਪਕਾਇਆ

ਹਮ ਕੌ ਭੂਖਿ ਅਧਿਕ ਸੰਤਾਯੋ ॥

ਕਿ ਸਾਨੂੰ ਭੁਖ ਬਹੁਤ ਤੰਗ ਕਰ ਰਹੀ ਹੈ।

ਤਾ ਤੇ ਜਤਨ ਕਛੂ ਅਬ ਕਰਿਯੈ ॥

ਇਸ ਲਈ ਹੁਣ (ਖਾਣੇ ਦਾ) ਕੁਝ ਉਪਾ ਕਰਨਾ ਚਾਹੀਦਾ ਹੈ।

ਬਕਰਾ ਯਾ ਮੂਰਖ ਕੋ ਹਰਿਯੈ ॥੧॥

(ਮਾਰਗ ਉਤੇ ਜਾ ਰਹੇ) ਇਸ ਮੂਰਖ ਦਾ ਬਕਰਾ ਖੋਹ ਲੈਣਾ ਚਾਹੀਦਾ ਹੈ ॥੧॥

ਕੋਸ ਕੋਸ ਲਗਿ ਠਾਢੇ ਭਏ ॥

ਉਹ ਕੋਹ ਕੋਹ ਦੇ ਫ਼ਾਸਲੇ ਉਤੇ ਖੜੇ ਹੋ ਗਏ

ਮਨ ਮੈ ਇਹੈ ਬਿਚਾਰਤ ਭਏ ॥

ਅਤੇ ਮਨ ਵਿਚ ਸਾਰਿਆਂ ਨੇ ਇਹ ਵਿਚਾਰ ਲਿਆ

ਵਹ ਜਾ ਕੇ ਆਗੇ ਹ੍ਵੈ ਆਯੋ ॥

ਕਿ ਉਹ ਜਿਸ ਦੇ ਅਗੋਂ ਲੰਘੇ,

ਤਿਨ ਤਾ ਸੋ ਇਹ ਭਾਤਿ ਸੁਨਾਯੋ ॥੨॥

ਉਹ ਉਸ ਨੂੰ ਇਸ ਤਰ੍ਹਾਂ ਕਹੇ ॥੨॥

ਕਹਾ ਸੁ ਏਹਿ ਕਾਧੋ ਪੈ ਲਯੋ ॥

ਇਸ (ਕੁੱਤੇ ਨੂੰ) ਕਿਸ ਲਈ ਮੋਢੇ ਉਤੇ ਚੁਕਿਆ ਹੋਇਆ ਹੈ।

ਕਾ ਤੋਰੀ ਮਤਿ ਕੋ ਹ੍ਵੈ ਗਯੋ ॥

ਤੇਰੀ ਅਕਲ ਨੂੰ ਕੀ ਹੋ ਗਿਆ ਹੈ।

ਯਾ ਕੋ ਪਟਕਿ ਧਰਨਿ ਪਰ ਮਾਰੋ ॥

ਇਸ ਨੂੰ ਪਟਕਾ ਕੇ ਧਰਤੀ ਉਤੇ ਸੁਟੋ

ਸੁਖ ਸੇਤੀ ਨਿਜ ਧਾਮ ਸਿਧਾਰੋ ॥੩॥

ਅਤੇ ਸੁਖ ਪੂਰਵਕ ਆਪਣੇ ਘਰ ਨੂੰ ਜਾਓ ॥੩॥

ਦੋਹਰਾ ॥

ਦੋਹਰਾ:

ਭਲੌ ਮਨੁਖ ਪਛਾਨਿ ਕੈ ਤੌ ਹਮ ਭਾਖਤ ਤੋਹਿ ॥

ਤੈਨੂੰ ਭਲਾ ਮਨੁੱਖ ਸਮਝ ਕੇ ਅਸੀਂ ਇਹ ਕਹਿੰਦੇ ਹਾਂ।

ਕੂਕਰ ਤੈ ਕਾਧੈ ਲਯੋ ਲਾਜ ਲਗਤ ਹੈ ਮੋਹਿ ॥੪॥

(ਤੁਸੀਂ) ਕੁੱਤੇ ਨੂੰ ਮੋਢੇ ਉਤੇ ਚੁਕਿਆ ਹੋਇਆ ਹੈ ਅਤੇ ਮੈਨੂੰ ਸ਼ਰਮ ਆਉਂਦੀ ਹੈ ॥੪॥

ਚੌਪਈ ॥

ਚੌਪਈ:

ਚਾਰਿ ਕੋਸ ਮੂਰਖ ਜਬ ਆਯੋ ॥

ਜਦ ਉਹ ਮੂਰਖ ਚਾਰ ਕੋਹ ਚਲਦਾ ਹੋਇਆ ਆਇਆ

ਚਹੂੰਅਨ ਯੌ ਬਚ ਭਾਖਿ ਸੁਨਾਯੋ ॥

(ਤਾਂ) ਚੌਹਾਂ ਨੇ (ਉਸ ਨੂੰ) ਇਹੋ ਗੱਲ ਕਹੀ।

ਸਾਚੁ ਸਮੁਝਿ ਲਾਜਤ ਚਿਤ ਭਯੋ ॥

(ਉਹ ਇਸ ਨੂੰ) ਸੱਚ ਸਮਝ ਕੇ ਮਨ ਵਿਚ ਬਹੁਤ ਲਜਿਤ ਹੋਇਆ

ਬਕਰਾ ਸ੍ਵਾਨਿ ਜਾਨਿ ਤਜਿ ਦਯੋ ॥੫॥

ਅਤੇ ਬਕਰੇ ਨੂੰ ਕੁੱਤਾ ਸਮਝ ਕੇ ਛਡ ਦਿੱਤਾ ॥੫॥


Flag Counter