ਜਿਸ ਤਰ੍ਹਾਂ ਉਸ ਨੇ ਕਿਹਾ ਉਹੀ (ਮੈਂ) ਕੰਮ ਕੀਤਾ ॥੭॥
ਦੋਹਰਾ:
ਸਤੂਆਂ ਦਾ ਹਾਥੀ ਬਣਾ ਕੇ ਜੇ ਕੋਈ ਦੰਦਾਂ ਨਾਲ ਖਾਏਗਾ,
ਉਸ ਨੂੰ ਮਸਤ ਹਾਥੀ ('ਗੈਵਰ') ਦਾ ਡਰ ਕਦੇ ਵੀ ਨਹੀਂ ਹੋਏਗਾ ॥੮॥
ਉਹ ਮੂਰਖ ਗੱਲ ਸੁਣ ਕੇ ਫੁਲ ਗਿਆ ਅਤੇ ਭੇਦ ਨੂੰ ਸਮਝ ਨਾ ਸਕਿਆ।
(ਉਸ ਨੇ ਸੋਚਿਆ ਕਿ) ਸਤੂਆਂ ਦਾ ਹਾਥੀ (ਮੈਥੋਂ) ਚਬਵਾ ਕੇ ਮੈਨੂੰ ਇਸਤਰੀ ਨੇ ਬਚਾ ਲਿਆ ਹੈ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੯॥੧੫੬੨॥ ਚਲਦਾ॥
ਦੋਹਰਾ:
ਇਟਾਵਾ ਸ਼ਹਿਰ ਵਿਚ ਨਾਨਾ ਨਾਂ ਦਾ ਇਕ ਸੁਨਿਆਰਾ ਰਹਿੰਦਾ ਸੀ।
ਪਰਮਾਤਮਾ ਨੇ ਉਸ ਦੀ ਦੇਹੀ ਨੂੰ ਬਹੁਤ ਸੁੰਦਰ ਬਣਾਇਆ ਸੀ ॥੧॥
ਚੌਪਈ:
ਜੋ ਇਸਤਰੀ ਉਸ ਨੂੰ ਵੇਖ ਲੈਂਦੀ,
ਉਹ ਆਪਣੇ ਆਪ ਨੂੰ ਧੰਨ ਸਮਝਦੀ।
'ਉਸ ਦੇ ਰੂਪ ਦੇ ਸਮਾਨ ਹੋਰ ਕੋਈ ਨਹੀਂ'।
ਇਹ ਕਹਿ ਕੇ ਇਸਤਰੀਆਂ ਬਲਿਹਾਰੇ ਜਾਂਦੀਆਂ ਸਨ ॥੨॥
ਦੋਹਰਾ:
(ਉਥੇ) ਦੀਪ ਕਲਾ ਨਾਂ ਦੀ ਇਕ ਰਾਜ ਕੁਮਾਰੀ ਸੀ।
ਉਸ ਕੋਲ ਬੇਹਿਸਾਬਾ ਧਨ ਸੀ ਅਤੇ ਹਜ਼ਾਰਾਂ ਦਾਸੀਆਂ ਰਹਿੰਦੀਆਂ ਸਨ ॥੩॥
ਉਸ ਨੇ ਇਕ ਦਾਸੀ ਭੇਜ ਕੇ ਸੁਨਿਆਰੇ ਨੂੰ ਬੁਲਾ ਲਿਆ।
ਉਸ ਨਾਲ ਰਾਤ ਦਿਨ ਸਹਿਵਾਸ ਕਰਦੀ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕਰਦੀ ॥੪॥
ਚੌਪਈ:
ਉਸ (ਸੁਨਿਆਰੇ) ਨੂੰ ਰਾਤ ਦਿਨ ਘਰ ਬੁਲਾਉਂਦੀ
ਅਤੇ ਉਸ ਨਾਲ ਕਾਮ-ਕ੍ਰੀੜਾ ਕਰਦੀ।
ਪ੍ਰੇਮ ਪੂਰਵਕ ਉਸ ਨਾਲ ਰਮਣ ਕਰਦੀ
ਅਤੇ ਉਸ ਲਈ ਪ੍ਰਾਣ ਨਿਛਾਵਰ ਕਰਦੀ ॥੫॥
(ਉਸ ਨੂੰ) ਇਕ ਦਿਨ ਘਰ ਬੁਲਾਇਆ,
ਤਦ ਤਕ ਉਸ ਦਾ ਪਿਤਾ ਘਰ ਆ ਗਿਆ।
ਜਦੋਂ ਕੁਝ ਵਾਹ ਨਾ ਲਗੀ, ਤਾਂ ਇਹ ਯਤਨ ਕੀਤਾ
ਕਿ (ਉਸ ਦੀ ਅੱਖ ਵਿਚ) ਸੁਰਮਾ ਪਾ ਕੇ ਵਿਦਾ ਕਰ ਦਿੱਤਾ ॥੬॥
ਦੋਹਰਾ:
ਉਸ ਦਾ ਪਿਤਾ ਬਹੁਤ ਮੂਰਖ ਸੀ, ਉਹ ਭੇਦ ਨੂੰ ਨਾ ਸਮਝ ਸਕਿਆ।
(ਉਸ) ਇਸਤਰੀ ਨੇ ਅੱਖਾਂ ਵਿਚ ਸੁਰਮਾ ਪਾ ਕੇ ਮਿਤਰ ਨੂੰ ਵਿਦਾ ਕਰ ਦਿੱਤਾ ॥੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੦॥੧੫੬੯॥ ਚਲਦਾ॥
ਦੋਹਰਾ:
ਗੋਬਿੰਦ ਚੰਦ ਰਾਜੇ ਦਾ ਮਾਧਵਾਨਲ (ਨਾਂ ਦਾ ਇਕ) ਜਿਗਰੀ ਮਿੱਤਰ ਸੀ
ਜੋ ਵਿਆਕਰਣ ਖਟ-ਸ਼ਾਸਤ੍ਰ, ਕੋਕ ਸ਼ਾਸਤ੍ਰ ਅਤੇ ਸੰਗੀਤ ਪੜ੍ਹਦਾ ਸੀ ॥੧॥
ਚੌਪਈ:
ਉਹ ਮਿਠੀ ਮਿਠੀ ਧੁਨ ਨਾਲ ਬੰਸਰੀ ਵਜਾਉਂਦਾ ਸੀ।
(ਜਿਸ ਨੂੰ) ਜੇ ਕੋਈ ਇਸਤਰੀ ਕੰਨਾਂ ਨਾਲ ਸੁਣ ਲੈਂਦੀ
ਤਾਂ ਚਿਤ ਵਿਚ ਅਧਿਕ ਮਸਤ ਹੋ ਕੇ ਝੂਮਦੀ।
ਉਸ ਨੂੰ ਘਰ ਦੀ ਸਾਰੀ ਸੁੱਧ ਬੁੱਧ ਭੁਲ ਜਾਂਦੀ ॥੨॥
ਸ਼ਹਿਰ ਦੇ ਨਿਵਾਸੀ ਰਾਜੇ ਕੋਲ ਚਲ ਕੇ ਆਏ
ਅਤੇ ਆ ਕੇ ਰਾਜੇ ਪ੍ਰਤਿ ਬਚਨ ਕਹੇ।
ਜਾਂ ਤਾਂ ਮਾਧਵਾਨਲ ਨੂੰ ਹੁਣ ਮਾਰ ਦਿਓ,
ਨਹੀਂ ਤਾਂ ਇਸ ਨੂੰ ਦੇਸ ਨਿਕਾਲਾ ਦੇ ਦਿਓ ॥੩॥
ਦੋਹਰਾ:
ਇਹ ਸਾਡੀਆਂ ਇਸਤਰੀਆਂ ਦੇ ਚਿਤ ਭਰਮਾ ਲੈਂਦਾ ਹੈ।
ਜਾਂ ਤਾਂ ਸਾਨੂੰ ਸਾਰਿਆਂ ਨੂੰ ਕਢ ਦਿਓ ਅਤੇ ਇਸ ਨੂੰ ਰਖ ਲਵੋ ॥੪॥