ਅਤੇ ਤੁਹਾਨੂੰ ਆਪਣਾ ਮਿਤਰ ਕਹਾਂਗੀ ॥੧੦॥
ਤੁਸੀਂ ਤਦ ਮੇਰੇ (ਘਰ) ਵਲ ਆਉਣਾ,
ਜਦ (ਤੁਸੀਂ) ਆਪਣੀ ਇਸਤਰੀ ਦਾ ਚਰਿਤ੍ਰ ਵੇਖ ਲਵੋਗੇ।
ਮੈਂ ਤੁਹਾਨੂੰ ਉਥੇ ਲੈ ਜਾ ਕੇ ਖੜਾ ਕਰਾਂਗੀ
ਅਤੇ ਉਸ ਨੂੰ ਕਹਾਂਗੀ ਕਿ (ਮੇਰਾ) ਮਿਤਰ ਆਇਆ ਹੈ ॥੧੧॥
ਦੋਹਰਾ:
ਜਦ ਉਹ ਇਸਤਰੀ ਖਿੜਕੀ ਖੋਲ ਕੇ ਅਤੇ ਅੱਖਾਂ ਪਸਾਰ ਕੇ ਵੇਖੇਗੀ,
ਤਦ ਤੁਸੀਂ ਆਪਣੇ ਮਨ ਵਿਚ ਉਸ ਦੇ ਚਰਿਤ੍ਰ ਬਾਰੇ ਵਿਚਾਰ ਕਰ ਲੈਣਾ ॥੧੨॥
ਉਸ ਨੂੰ ਉਥੇ ਖੜਾ ਕਰ ਕੇ ਆਪ ਉਸ (ਸ਼ਾਹਣੀ) ਕੋਲ ਚਲੀ ਗਈ।
ਮੇਰਾ ਪਤੀ ਆਇਆ ਹੈ, (ਤੁਸੀਂ ਚੰਗੀ ਤਰ੍ਹਾਂ) ਮਨਦਾ ਭਰੋਸਾ ਛਡ ਕੇ ਵੇਖ ਲਵੋ ॥੧੩॥
ਚੌਪਈ:
ਉਸ ਦੀ ਗੱਲ ਇਸਤਰੀ ਨੇ ਕੰਨ ਵਿਚ ਧਾਰਨ ਕਰ ਲਈ,
ਖਿੜਕੀ ਖੋਲ੍ਹ ਕੇ ਜਦ ਵੇਖਿਆ।
ਸ਼ਾਹ ਨੇ ਇਹ ਸਾਰਾ ਕੌਤਕ ਵੇਖਿਆ
ਅਤੇ (ਆਪਣੀ) ਇਸਤਰੀ ਨੂੰ ਦੁਰਾਚਾਰੀ ਸਮਝ ਲਿਆ ॥੧੪॥
ਉਸ ਇਸਤਰੀ ਨੇ ਮੈਨੂੰ ਸਚ ਕਿਹਾ ਹੈ।
ਇਹ ਕਹਿ ਕੇ ਸ਼ਾਹ ਚੁਪ ਹੋ ਗਿਆ।
ਉਸ ਨੇ ਆਪਣੀ ਇਸਤਰੀ ਨਾਲ ਪ੍ਰੇਮ ਛਡ ਦਿੱਤਾ
ਅਤੇ ਉਸ ਇਸਤਰੀ ਨਾਲ ਯਰਾਨਾ ਲਗਾ ਲਿਆ ॥੧੫॥
ਦੋਹਰਾ:
ਉਸ ਇਸਤਰੀ ਨੇ ਚੰਗੀ ਤਰ੍ਹਾਂ ਚਰਿਤ੍ਰ ਕਰ ਕੇ ਇਸਤਰੀ ਸਹਿਤ ਸ਼ਾਹ ਨੂੰ ਛਲ ਲਿਆ
ਅਤੇ ਉਸ ਨਾਲੋਂ ਪ੍ਰੇਮ ਤੁੜਵਾ ਕੇ ਆਪਣਾ ਯਾਰ ਬਣਾ ਲਿਆ ॥੧੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੫੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੧॥੮੭੯॥ ਚਲਦਾ॥
ਚੌਪਈ:
ਉੱਤਰ ਦੇਸ਼ ਵਿਚ ਇਕ ਵੱਡਾ ਰਾਜਾ ਸੀ
ਜੋ ਸੂਰਜ ਬੰਸ ਦਾ ਚਾਨਣ (ਸਮਝਿਆ ਜਾਂਦਾ) ਸੀ।
ਇੰਦ੍ਰ ਪ੍ਰਭਾ ਉਸ ਦੀ ਪਟਰਾਣੀ ਸੀ
ਅਤੇ ਬਿਜੈ ਸਿੰਘ ਰਾਜੇ ਨੇ ਉਸ ਨੂੰ ਵਰ ਕੇ ਲਿਆਂਦਾ ਸੀ ॥੧॥
ਦੋਹਰਾ:
ਉਨ੍ਹਾਂ ਦੇ ਘਰ ਇਕ ਅਮਿਤ ਰੂਪ ਵਾਲੀ ਸੁੰਦਰ ਪੁੱਤਰੀ ਸੀ
ਜਿਸ ਨੂੰ ਰਤੀ ਸਮਾਨ ਸਮਝ ਕੇ ਕਾਮ ਦੇਵ ਵੀ ਰੁਕ ਜਾਂਦਾ ਸੀ ॥੨॥
ਚੌਪਈ:
ਜਦ ਉਹ ਭਰ ਜਵਾਨ ਹੋ ਗਈ
ਤਾਂ ਉਸ ਨੂੰ ਪਿਤਾ ਗੰਗਾ (ਦੇ ਕੰਢੇ) ਲੈ ਗਿਆ।
ਉਥੇ ਵੱਡੇ ਵੱਡੇ ਰਾਜੇ ਆਏ ਹੁੰਦੇ ਹਨ।
ਉਨ੍ਹਾਂ ਵਿਚੋਂ ਕੋਈ ਚੰਗਾ ਵੇਖ ਕੇ (ਗੰਗਾ ਮਈਆ) ਇਸ ਨੂੰ ਦੇ ਦੇਵੇਗੀ ॥੩॥
(ਉਹ) ਚਲਦੇ ਚਲਦੇ ਗੰਗਾ ਦੇ ਕੰਢੇ ਆ ਗਏ
ਆਪਣੇ ਨਾਲ (ਬਹੁਤ ਸਾਰੀਆਂ) ਇਸਤਰੀਆਂ ਅਤੇ ਬੇਟੀਆਂ ਲੈ ਕੇ।
ਉਨ੍ਹਾਂ ਨੇ ਗੰਗਾ ਦੇ ਦਰਸ਼ਨ ਕੀਤੇ
ਅਤੇ ਪਿਛਲੇ ਪਾਪ ਮਿਟਾ ਦਿੱਤੇ ॥੪॥
ਉਥੇ ਵੱਡੇ ਵੱਡੇ ਰਾਜੇ ਆਏ ਹੋਏ ਸਨ।
(ਉਹ) ਸਾਰੇ ਉਸ ਰਾਜ ਕੁਮਾਰੀ ਨੂੰ ਵਿਖਾਏ (ਅਤੇ ਕਿਹਾ)
ਇਨ੍ਹਾਂ ਸਾਰਿਆਂ ਨੂੰ ਵੇਖੋ
ਅਤੇ ਜੋ ਚੰਗਾ ਲਗੇ, ਉਸੇ ਨੂੰ ਵਰ ਲਵੋ ॥੫॥
ਦੋਹਰਾ:
ਰਾਜਿਆਂ ਅਤੇ ਰਾਜ ਕੁਮਾਰਾਂ ਨੂੰ ਵੇਖ ਕੇ ਰਾਜ ਕੁਮਾਰੀ ਨੇ ਵਿਚਾਰ ਪੂਰਵਕ ਕਿਹਾ,
ਸੁਭਟ ਸਿੰਘ ਬਹੁਤ ਸੁੰਦਰ ਅਤੇ ਸੁਘੜ ਹੈ, ਉਸੇ ਰਾਜ ਕੁਮਾਰ ਨਾਲ ਵਿਆਹ ਕਰਾਂਗੀ ॥੬॥
ਉਸ (ਸੁਭਟ ਸਿੰਘ) ਦੇ ਬਹੁਤ ਅਧਿਕ ਰੂਪ ਨੂੰ ਵੇਖ ਕੇ ਸਾਰੇ ਰਾਜੇ ਈਰਖਾ ਕਰ ਰਹੇ ਸਨ (ਅਤੇ ਸੋਚ ਰਹੇ ਸਨ ਕਿ)