ਸ਼੍ਰੀ ਦਸਮ ਗ੍ਰੰਥ

ਅੰਗ - 740


ਪ੍ਰਥਮ ਬਰਮਣੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਬਰਮਣੀ' (ਕਵਚ ਧਾਰੀਆਂ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨ ਲੇਹੁ ਬੁਧਿਵਾਨ ॥੪੯੦॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨੋ! ਵਿਚਾਰ ਲਵੋ ॥੪੯੦॥

ਤਨੁਤ੍ਰਾਣਨੀ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਤਨੁਤ੍ਰਾਣਨੀ' (ਕਵਚ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੪੯੧॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨੋ! ਸੋਚ ਲਵੋ ॥੪੯੧॥

ਪ੍ਰਥਮ ਚਰਮਣੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰਿ ॥

ਪਹਿਲਾਂ 'ਚਰਮਣੀ' (ਢਾਲਾਂ ਵਾਲੀ ਸੈਨਾ) ਸ਼ਬਦ ਕਹੋ, ਅੰਤ ਉਤੇ 'ਰਿਪੁ ਅਰਿ' ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੯੨॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਕਵੀਓ! ਮਨ ਵਿਚ ਧਾਰਨ ਕਰ ਲਵੋ ॥੪੯੨॥

ਪ੍ਰਥਮ ਸਿਪਰਣੀ ਸਬਦ ਕਹਿ ਰਿਪੁ ਅਰਿ ਉਚਰਹੁ ਅੰਤਿ ॥

ਪਹਿਲਾਂ 'ਸਿਪਰਣੀ' (ਢਾਲਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਕਹੋ।

ਨਾਮ ਤੁਪਕ ਜੂ ਕੇ ਸਕਲ ਨਿਕਸਤ ਚਲਤ ਅਨੰਤ ॥੪੯੩॥

(ਇਸ ਤਰ੍ਹਾਂ) ਤੁਪਕ ਦੇ ਅਨੰਤ ਨਾਮ ਬਣਦੇ ਜਾਣਗੇ ॥੪੯੩॥

ਸਬਦ ਸਲਣੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਸਲਣੀ' (ਤੀਰ ਕਮਾਨਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਸੁਘਰ ਲੀਜੀਅਹੁ ਚੀਨ ॥੪੯੪॥

ਇਹ ਤੁਪਕ ਦਾ ਨਾਮ ਬਣਦਾ ਹੈ। ਸੂਝਵਾਨੋ! ਸੋਚ ਲਵੋ ॥੪੯੪॥

ਪ੍ਰਥਮੈ ਚਕ੍ਰਣਿ ਸਬਦਿ ਕਹਿ ਰਿਪੁ ਅਰਿ ਪਦ ਕੇ ਦੀਨ ॥

ਪਹਿਲਾਂ 'ਚਕ੍ਰਣਿ' (ਚੱਕ੍ਰਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੪੯੫॥

ਇਹ ਤੁਪਕ ਦਾ ਨਾਮ ਹੁੰਦਾ ਹੈ। ਵਿਚਾਰਵਾਨੋ! ਸਮਝ ਲਵੋ ॥੪੯੫॥

ਆਦਿ ਖੜਗਨੀ ਸਬਦ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਖੜਗਨੀ' ਸ਼ਬਦ ਕਹਿ ਕੇ, ਫਿਰ ਅੰਤ ਤੇ 'ਰਿਪੁ ਅਰਿ' ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੪੯੬॥

ਇਹ ਨਾਮ ਤੁਪਕ ਦਾ ਬਣਦਾ ਹੈ। ਕਵੀ ਜਨੋ! ਵਿਚਾਰ ਕਰ ਲਵੋ ॥੪੯੬॥

ਅਸਿਨੀ ਆਦਿ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਅਸਿਨੀ' (ਤਲਵਾਰ ਧਾਰੀਆਂ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਸ਼ਬਦ ਰਖੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੪੯੭॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੁਜਾਨੋ! ਜਾਣ ਲਵੋ ॥੪੯੭॥

ਨਿਸਤ੍ਰਿਸਨੀ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ ॥

(ਪਹਿਲਾਂ) 'ਨਿਸਤ੍ਰਿਸਨੀ' (ਤੀਹ ਉਂਗਲ ਲੰਬੀਆਂ ਤਲਵਾਰਾਂ ਵਾਲੀ ਸੈਨਾ) ਸ਼ਬਦ ਉਚਾਰ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਨਿਕਸਤ ਚਲਤ ਪ੍ਰਮਾਨ ॥੪੯੮॥

(ਇਹ) ਨਾਮ ਤੁਪਕ ਦੇ ਬਣਦੇ ਜਾਂਦੇ ਹਨ ॥੪੯੮॥

ਖਗਨੀ ਆਦਿ ਬਖਾਨਿ ਕੈ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਖਗਨੀ' (ਖਗ, ਖੜਗ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੪੯੯॥

(ਇਹ) ਤੁਪਕ ਦਾ ਨਾਮ ਬਣਦਾ ਹੈ। ਸੁਜਾਨੋ! ਸਮਝ ਲਵੋ ॥੪੯੯॥

ਸਸਤ੍ਰ ਏਸ੍ਰਣੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਸਸਤ੍ਰ ਏਸ੍ਰਣੀ' (ਸ਼ਸਤ੍ਰਾਂ ਦੇ ਸੁਆਮੀਆਂ ਦੀ ਸੈਨਾ) ਪਦ ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੫੦੦॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਪ੍ਰਬੀਨੋ! ਵਿਚਾਰ ਕਰ ਲਵੋ ॥੫੦੦॥

ਸਸਤ੍ਰ ਰਾਜਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਸਸਤ੍ਰ ਰਾਜਨੀ' (ਖੜਗ ਧਾਰੀ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਬਿਚਾਰ ॥੫੦੧॥

(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਕਵੀਓ! ਵਿਚਾਰ ਲਵੋ ॥੫੦੧॥

ਸਸਤ੍ਰ ਰਾਟਨੀ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਸਸਤ੍ਰ ਰਾਟਨੀ' (ਖੜਗਧਾਰੀਆਂ ਦੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪ੍ਰਮਾਨ ॥੫੦੨॥

(ਇਹ) ਨਾਮ ਤੁਪਕ ਦਾ ਹੈ। ਪ੍ਰਬੀਨੋ! ਵਿਚਾਰ ਲਵੋ ॥੫੦੨॥

ਆਦਿ ਸੈਫਨੀ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਸੈਫਨੀ' (ਸੈਫਧਾਰੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੫੦੩॥

(ਇਹ) ਨਾਮ ਤੁਪਕ ਦਾ ਬਣਦਾ ਹੈ। ਸੁਜਾਨ ਲੋਕੋ! ਸਮਝ ਲਵੋ ॥੫੦੩॥

ਆਦਿ ਤੇਗਨੀ ਸਬਦ ਕਹਿ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਤੇਗਨੀ' (ਤੇਗਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੫੦੪॥

(ਇਹ) ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ! ਸਮਝ ਲਵੋ ॥੫੦੪॥

ਆਦਿ ਕ੍ਰਿਪਾਨਨਿ ਸਬਦ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਕ੍ਰਿਪਾਨਨਿ' (ਕ੍ਰਿਪਾਨਾਂ ਵਾਲੀ ਫੌਜ) ਸ਼ਬਦ ਕਹਿ ਕੇ ਫਿਰ ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜ ਦਿਓ।

ਨਾਮ ਤੁਪਕ ਹੋਤ ਹੈ ਲੀਜਹੁ ਚਤੁਰ ਪ੍ਰਮਾਨ ॥੫੦੫॥

(ਇਹ) ਨਾਮ ਤੁਪਕ ਦਾ ਬਣਦਾ ਹੈ। ਚਤੁਰ ਲੋਗੋ! ਸੋਚ ਲਵੋ ॥੫੦੫॥

ਸਮਸੇਰਣੀ ਉਚਾਰਿ ਕੈ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਸਮਸੇਰਣੀ' (ਸ਼ਮਸ਼ੀਰਾਂ ਵਾਲੀ ਸੈਨਾ) ਪਦ ਉਚਾਰ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਮਹਿ ਜਾਨ ॥੫੦੬॥

(ਇਹ) ਤੁਪਕ ਦਾ ਨਾਮ ਹੈ। ਵਿਦਵਾਨੋ! ਸਮਝ ਲਵੋ ॥੫੦੬॥

ਆਦਿ ਖੰਡਨੀ ਸਬਦ ਕਹਿ ਰਿਪੁ ਅਰਿ ਬਹੁਰਿ ਉਚਾਰਿ ॥

ਪਹਿਲਾਂ 'ਖੰਡਨੀ' (ਖੰਡੇਧਾਰੀ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੫੦੭॥

(ਇਹ) ਨਾਮ ਤੁਪਕ ਦਾ ਹੁੰਦਾ ਹੈ। ਕਵੀਓ! ਵਿਚਾਰ ਕਰ ਲਵੋ ॥੫੦੭॥

ਖਲਖੰਡਨ ਪਦ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਖਲਖੰਡਨਿ' (ਖਲਾਂ ਦਾ ਖੰਡਨ ਕਰਨ ਵਾਲੀ, ਖੜਗ) ਪਦ ਕਹੋ। (ਫਿਰ) 'ਰਿਪੁ ਅਰਿ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੫੦੮॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਪ੍ਰਬੀਨੋ! ਵਿਚਾਰ ਕਰ ਲਵੋ ॥੫੦੮॥

ਕਵਚਾਤਕਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਕਵਚਾਂਤਕਨੀ' (ਕਵਚ ਨੂੰ ਤੋੜਨ ਵਾਲੀ ਤਲਵਾਰ ਧਾਰੀ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੫੦੯॥

(ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀਓ! ਵਿਚਾਰ ਲਵੋ ॥੫੦੯॥

ਧਾਰਾਧਰਨੀ ਆਦਿ ਕਹਿ ਰਿਪੁ ਅਰਿ ਪਦ ਕੇ ਦੀਨ ॥

ਪਹਿਲਾਂ 'ਧਾਰਾਧਰਨੀ' (ਧਾਰਦਾਰ ਤਲਵਾਰਾਂ ਨੂੰ ਧਾਰਨ ਕਰਨ ਵਾਲੀ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੫੧੦॥

(ਇਹ) ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ! ਸਮਝ ਲਵੋ ॥੫੧੦॥

ਕਵਚ ਤਾਪਨੀ ਆਦਿ ਕਹਿ ਰਿਪੁ ਅਰਿ ਪਦ ਕੈ ਦੀਨ ॥

ਪਹਿਲਾਂ 'ਕਵਚ ਤਾਪਨੀ' ਪਦ ਕਹਿ ਕੇ (ਫਰ) 'ਰਿਪੁ ਅਰਿ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੫੧੧॥

(ਇਹ) ਨਾਮ ਤੁਪਕ ਦਾ ਬਣਦਾ ਹੈ। ਸਮਝਦਾਰੋ! ਸੋਚ ਕਰ ਲਵੋ ॥੫੧੧॥

ਤਨੁ ਤ੍ਰਾਣਿ ਅਰਿ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਤਨੁ ਤ੍ਰਾਣਿ ਅਰਿ' (ਕਵਚਾਂ ਦੀ ਵੈਰਨ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੫੧੨॥

(ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰ ਪੁਰਸ਼ੋ! ਸਮਝ ਲਵੋ ॥੫੧੨॥

ਕਵਚ ਘਾਤਨੀ ਆਦਿ ਕਹਿ ਰਿਪੁ ਅਰਿ ਅੰਤਿ ਬਖਾਨ ॥

ਪਹਿਲਾਂ 'ਕਵਚ ਘਾਤਨੀ' ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਚਤੁਰ ਪ੍ਰਮਾਨ ॥੫੧੩॥

(ਇਹ) ਨਾਮ ਤੁਪਕ ਦਾ ਬਣਦਾ ਹੈ। ਚਤੁਰ ਲੋਗੋ! ਵਿਚਾਰ ਲਵੋ ॥੫੧੩॥