ਸ਼੍ਰੀ ਦਸਮ ਗ੍ਰੰਥ

ਅੰਗ - 927


ਆਨਿ ਪਰਿਯੋ ਪਚਮਾਰ ਸਭਨ ਸੁਨਿ ਪਾਇਯੋ ॥

ਸ਼ੇਰ ਮਾਰ (ਖੂਹੀ ਵਿਚ) ਆ ਡਿਗਿਆ ਹੈ ਇਹ (ਗੱਲ) ਸਾਰਿਆਂ ਨੇ ਸੁਣ ਲਈ।

ਅਤਿ ਲਸਕਰ ਚਿਤ ਮਾਹਿ ਸੁ ਤ੍ਰਾਸ ਬਢਾਇਯੋ ॥

ਤਾਂ ਸਾਰੇ ਲਸ਼ਕਰ ਦੇ ਮਨ ਵਿਚ ਬਹੁਤ ਡਰ ਵਿਆਪਤ ਹੋ ਗਿਆ।

ਲੋਹ ਅਧਿਕ ਤਿਨ ਮਾਹਿ ਭਾਤਿ ਐਸੀ ਪਰਿਯੋ ॥

ਉਨ੍ਹਾਂ ਦੀ ਆਪਸ ਵਿਚ ਇਸ ਤਰ੍ਹਾਂ ਦੀ ਲੜਾਈ ਹੋ ਗਈ

ਹੋ ਜੋਧਾ ਤਿਨ ਤੇ ਏਕ ਨ ਜਿਯਤੇ ਉਬਰਿਯੋ ॥੨੫॥

ਕਿ ਉਨ੍ਹਾਂ ਵਿਚੋਂ ਇਕ ਵੀ ਯੋਧਾ ਜੀਉਂਦਾ ਨਾ ਬਚਿਆ ॥੨੫॥

ਦੋਹਰਾ ॥

ਦੋਹਰਾ:

ਪੂਤ ਪਿਤਾ ਕੇ ਸਿਰ ਦਈ ਪਿਤਾ ਪੂਤ ਸਿਰ ਮਾਹਿ ॥

ਪਿਤਾ ਨੇ ਪੁੱਤਰ ਦੇ ਸਿਰ ਵਿਚ (ਹਥਿਆਰ) ਮਾਰਿਆ ਅਤੇ ਪੁੱਤਰ ਨੇ ਪਿਤਾ ਦੇ ਸਿਰ ਵਿਚ ਮਾਰਿਆ।

ਇਸੀ ਭਾਤਿ ਸਭ ਕਟਿ ਮਰੇ ਰਹਿਯੋ ਸੁਭਟ ਕੋਊ ਨਾਹਿ ॥੨੬॥

ਇਸ ਤਰ੍ਹਾਂ ਸਾਰੇ ਸੂਰਮੇ ਕਟ ਮਰੇ, ਕੋਈ ਵੀ ਬਾਕੀ ਨਾ ਬਚਿਆ ॥੨੬॥

ਚੌਪਈ ॥

ਚੌਪਈ:

ਤਜ ਪੁਰ ਤਿਸੀ ਜੁਲਾਈ ਆਈ ॥

ਉਸ ਨੂੰ ਛਡ ਕੇ ਜੁਲਾਹੀ ਨਗਰ ਵਿਚ ਆ ਗਈ।

ਆਇ ਬਾਰਤਾ ਨ੍ਰਿਪਹਿ ਜਤਾਈ ॥

ਆ ਕੇ ਸਾਰੀ ਵਾਰਤਾ ਰਾਜੇ ਨੂੰ ਦਸੀ।

ਜਬ ਯਹ ਭੇਦ ਰਾਵ ਸੁਨਿ ਪਾਯੋ ॥

ਜਦੋਂ ਰਾਜੇ ਨੂੰ ਇਹ ਭੇਦ ਦੀ ਗੱਲ ਪਤਾ ਲਗੀ

ਪਠੈ ਪਾਲਕੀ ਤਾਹਿ ਬੁਲਾਯੋ ॥੨੭॥

ਤਾਂ ਪਾਲਕੀ ਭੇਜ ਕੇ ਉਸ ਨੂੰ ਬੁਲਵਾ ਲਿਆ ॥੨੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੩॥੧੬੭੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੩॥੧੬੭੧॥ ਚਲਦਾ॥

ਦੋਹਰਾ ॥

ਦੋਹਰਾ:

ਚਾਦਨ ਹੂੰ ਕੇ ਦੇਸ ਮੈ ਪ੍ਰਗਟ ਚਾਦ ਪੁਰ ਗਾਉ ॥

ਚਾਂਦਨ ਦੇਸ ਵਿਚ ਚਾਂਦਪੁਰ ਦਾ ਇਕ ਪਿੰਡ ਪ੍ਰਸਿੱਧ ਸੀ।

ਬਿਪ੍ਰ ਏਕ ਤਿਹ ਠਾ ਰਹੈ ਦੀਨ ਦਯਾਲ ਤਿਹ ਨਾਉ ॥੧॥

ਉਸ (ਪਿੰਡ) ਵਿਚ ਇਕ ਬ੍ਰਾਹਮਣ ਰਹਿੰਦਾ ਸੀ। ਉਸ ਦਾ ਨਾਂ ਦੀਨ ਦਿਆਲ ਸੀ ॥੧॥

ਚੌਪਈ ॥

ਚੌਪਈ:

ਦਿਸਨ ਦਿਸਨ ਕੀ ਇਸਤ੍ਰੀ ਆਵਹਿ ॥

(ਉਸ ਬ੍ਰਾਹਮਣ ਕੋਲ) ਦੇਸ ਦੇਸ ਤੋਂ ਇਸਤਰੀਆਂ ਆਉਂਦੀਆਂ ਸਨ

ਆਇ ਬਿਪ੍ਰ ਕੋ ਸੀਸ ਝੁਕਾਵਹਿ ॥

ਅਤੇ ਆ ਕੇ ਬ੍ਰਾਹਮਣ ਨੂੰ ਸੀਸ ਨਿਵਾਉਂਦੀਆਂ ਸਨ।

ਸੁਭ ਬਾਨੀ ਮਿਲਿ ਯਹੈ ਉਚਾਰੈ ॥

ਉਹ ਵੀ ਸਭ ਨੂੰ ਮਿਲ ਕੇ ਚੰਗੇ ਬੋਲ ਬੋਲਦਾ ਸੀ।

ਰਤਿ ਪਤਿ ਕੀ ਅਨੁਹਾਰਿ ਬਿਚਾਰੈ ॥੨॥

(ਇਸਤਰੀਆਂ ਨੂੰ ਉਹ) ਕਾਮ ਦੇਵ ਦੇ ਸਮਾਨ ਲਗਦਾ ਸੀ ॥੨॥

ਦੋਹਰਾ ॥

ਦੋਹਰਾ:

ਏਕ ਨਾਰਿ ਤਿਹ ਠਾ ਹੁਤੀ ਰਤਿ ਸਮ ਰੂਪ ਅਪਾਰ ॥

ਉਸ ਸਥਾਨ ਉਤੇ ਇਕ ਇਸਤਰੀ ਹੁੰਦੀ ਸੀ ਜਿਸ ਦਾ ਸਰੂਪ ਰਤੀ (ਕਾਮ ਦੇਵ ਦੀ ਇਸਤਰੀ) ਵਰਗਾ ਸੀ।

ਸੋ ਯਾ ਪੈ ਅਟਕਤ ਭਈ ਰਤਿ ਪਤਿ ਤਾਹਿ ਬਿਚਾਰ ॥੩॥

(ਉਹ ਇਸਤਰੀ) ਉਸ ਨੂੰ ਰਤੀ-ਪਤੀ ਵਿਚਾਰ ਕੇ ਉਸ ਵਿਚ ਮਗਨ ਹੋ ਗਈ ॥੩॥

ਚੌਪਈ ॥

ਚੌਪਈ:

ਕਬਹੂੰ ਤ੍ਰਿਯ ਤਾ ਕੇ ਗ੍ਰਿਹ ਆਵੈ ॥

ਕਦੇ ਉਹ ਇਸਤਰੀ ਉਸ ਦੇ ਘਰ ਆ ਜਾਂਦੀ

ਕਬਹੂੰ ਤਿਹ ਘਰ ਬੋਲਿ ਪਠਾਵੈ ॥

ਅਤੇ ਕਦੇ ਉਸ ਨੂੰ ਆਪਣੇ ਕੋਲ ਬੁਲਾ ਲੈਂਦੀ।

ਏਕ ਦਿਵਸ ਦਿਨ ਕੌ ਵਹੁ ਆਯੋ ॥

ਇਕ ਦਿਨ ਉਹ ਦਿਨ ਵੇਲੇ ਹੀ ਆ ਗਿਆ,

ਤਬ ਅਬਲਾ ਇਹ ਚਰਿਤ ਦਿਖਾਯੋ ॥੪॥

ਤਦ (ਉਸ) ਇਸਤਰੀ ਨੇ ਇਹ ਚਰਿਤ੍ਰ ਵਿਖਾਇਆ ॥੪॥

ਸਵੈਯਾ ॥

ਸਵੈਯਾ:

ਬੈਠੀ ਹੁਤੀ ਸਖੀ ਮਧਿ ਅਲੀਨ ਮੌ ਦੀਨ ਦਯਾਲ ਸੌ ਨੇਹੁ ਨਵੀਨੋ ॥

ਉਹ ਸਖੀਆਂ ਸਹੇਲੀਆਂ ਵਿਚ ਬੈਠੀ ਹੋਈ ਸੀ ਅਤੇ ਉਸ ਦਾ ਨਵਾਂ ਨਵਾਂ ਦੀਨ ਦਿਆਲ ਨਾਲ ਪ੍ਰੇਮ ਹੋਇਆ ਸੀ।

ਬੈਨਨਿ ਚਿੰਤ ਕਰੈ ਚਿਤ ਮੈ ਇਤ ਨੈਨਨਿ ਪ੍ਰੀਤਮ ਕੋ ਮਨੁ ਲੀਨੋ ॥

ਬੋਲਣ ਵੇਲੇ ਮਨ ਵਿਚ (ਪ੍ਰੀਤਮ ਨੂੰ) ਯਾਦ ਕਰਦੀ ਸੀ ਅਤੇ ਉਧਰ ਅੱਖਾਂ ਰਾਹੀਂ ਪ੍ਰੀਤਮ ਦਾ ਮਨ ਕਾਬੂ ਕੀਤਾ ਹੋਇਆ ਸੀ।

ਨੈਨ ਕੀ ਕਾਲ ਕੋ ਬੀਚਲ ਦੇਖਿ ਸੁ ਸੁੰਦਰਿ ਘਾਤ ਚਿਤੈਬੇ ਕੋ ਕੀਨੋ ॥

ਉਸ ਨੇ ਸਖੀਆਂ ਨੂੰ ਅੱਖਾਂ ਦੀ ਕਾਲਿਮਾ ਨੂੰ ਵੇਖਣ ਲਈ ਕਿਹਾ ਅਤੇ ਉਧਰ ਸੁੰਦਰ ਮਿੱਤਰ ਦਾ ਧਿਆਨ ਕੀਤਾ।

ਹੀ ਲਖਿ ਪਾਇ ਜੰਭਾਇ ਲਈ ਚੁਟਕੀ ਚਟਕਾਇ ਬਿਦਾ ਕਰਿ ਦੀਨੋ ॥੫॥

ਉਸ ਨੂੰ ਵੇਖ ਕੇ ਉਬਾਸੀ ਲਈ ਅਤੇ ਚੁਟਕੀ ਵਜਾ ਕੇ ਉਸ ਨੂੰ ਵਿਦਾ ਕਰ ਦਿੱਤਾ ॥੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੪॥੧੬੭੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੪॥੧੬੭੬॥ ਚਲਦਾ॥

ਚੌਪਈ ॥

ਚੌਪਈ:

ਦੁਹਿਤਾ ਏਕ ਜਾਟ ਉਪਜਾਈ ॥

ਇਕ ਜੱਟ ਦੀ ਪੁੱਤਰੀ ਪੈਦਾ ਹੋਈ।

ਮਾਗਤ ਭੀਖਿ ਹਮਾਰੇ ਆਈ ॥

ਉਹ ਭਿਖਿਆ ਮੰਗਦੀ ਸਾਡੇ ਕੋਲ ਆਈ।

ਬਿੰਦੋ ਅਪਨੋ ਨਾਮੁ ਰਖਾਯੋ ॥

ਉਸ ਨੇ ਆਪਣਾ ਨਾਂ ਬਿੰਦੂ ਰਖਿਆ ਹੋਇਆ ਸੀ।

ਚੇਰਿਨ ਕੇ ਸੰਗ ਦ੍ਰੋਹ ਬਢਾਯੋ ॥੧॥

(ਹੋਰ) ਦਾਸੀਆਂ ਨਾਲ ਬਹੁਤ ਧੋਖਾ ਕਰਦੀ ਸੀ ॥੧॥

ਡੋਲਾ ਮਾਟੀ ਕੋ ਤਿਨ ਲਯੋ ॥

ਉਸ ਨੇ ਮਿੱਟੀ ਦਾ ਡੋਲਾ ਲਿਆ।

ਤਾ ਮੈ ਡਾਰਿ ਸਰਸਵਹਿ ਦਯੋ ॥

ਉਸ ਵਿਚ ਸਰ੍ਹੋਂ ਪਾ ਦਿੱਤੀ।

ਚਾਰਿ ਮੇਖ ਲੋਹਾ ਕੀ ਡਾਰੀ ॥

(ਉਸ ਵਿਚ) ਲੋਹੇ ਦੀਆਂ ਚਾਰ ਕਿਲਾਂ ਪਾ ਕੇ

ਦਾਬਿ ਗਈ ਤਾ ਕੀ ਪਿਛਵਾਰੀ ॥੨॥

ਉਸ ਦੇ ਪਿਛਵਾੜੇ ਵਿਚ ਦਬ ਗਈ ॥੨॥

ਆਪ ਰਾਵ ਤਨ ਆਨਿ ਜਤਾਯੋ ॥

ਆਪ ਆ ਕੇ ਰਾਜੇ ਨੂੰ ਦਸਿਆ

ਇਕੁ ਟੌਨਾ ਇਹ ਕਰ ਮਮ ਆਯੋ ॥

ਕਿ ਇਕ ਟੂਣਾ ਮੇਰੇ ਹੱਥ ਵਿਚ ਆਇਆ ਹੈ।

ਜੋ ਤੁਮ ਕਹੋ ਤੋ ਆਨਿ ਦਿਖਾਊ ॥

ਜੇ ਤੁਸੀਂ ਕਹੋ ਤਾਂ ਲਿਆ ਕੇ ਵਿਖਾਵਾਂ,

ਕਛੁ ਮੁਖ ਤੇ ਆਗ੍ਯਾ ਤਵ ਪਾਊ ॥੩॥

ਜੇ (ਮੈਂ ਆਪ ਦੇ) ਮੁਖ ਤੋਂ ਕੁਝ ਆਗਿਆ ਪ੍ਰਾਪਤ ਕਰਾਂ ॥੩॥

ਨ੍ਰਿਪ ਕਹਿਯੋ ਆਨਿ ਦਿਖਾਇ ਦਿਖਾਯੋ ॥

ਰਾਜੇ ਨੇ ਕਿਹਾ ਕਿ ਲਿਆ ਕੇ ਵਿਖਾਓ, (ਉਸ ਨੇ ਲਿਆ ਕੇ) ਵਿਖਾ ਦਿੱਤਾ।

ਸਭਹਿਨ ਕੇ ਚਿਤ ਭਰਮੁਪਜਾਯੋ ॥

(ਇਸ ਤਰ੍ਹਾਂ ਨਾਲ) ਸਭ ਦੇ ਮਨ ਵਿਚ ਭਰਮ ਪੈਦਾ ਹੋ ਗਿਆ।

ਸਤਿ ਸਤਿ ਸਭਹੂੰਨ ਬਖਾਨ੍ਯੋ ॥

ਸਭ ਨੇ ਸਚ ਸਚ ਕਹਿ ਦਿੱਤਾ

ਤਾ ਕੋ ਭੇਦ ਨ ਕਿਨਹੂੰ ਜਾਨ੍ਯੋ ॥੪॥

ਪਰ (ਉਸ ਦਾ) ਭੇਦ ਕਿਸੇ ਨੇ ਨਾ ਸਮਝਿਆ ॥੪॥

ਇਹ ਚੁਗਲੀ ਜਿਹ ਊਪਰ ਖਾਈ ॥

ਉਸ ਨੇ ਜਿਸ (ਦਾਸੀ) ਉਪਰ ਚੁਗਲੀ ਖਾਈ,

ਸੋ ਚੇਰੀ ਨ੍ਰਿਪਾ ਪਕਰਿ ਮੰਗਾਈ ॥

ਉਸ ਦਾਸੀ ਨੂੰ ਰਾਜੇ ਨੇ ਪਕੜ ਕੇ ਮੰਗਵਾਇਆ।

ਕੁਰਰਨ ਮਾਰਿ ਅਧਿਕ ਤਿਹ ਮਾਰੀ ॥

ਉਸ ਨੂੰ ਕੋੜਿਆਂ ਦੀ ਬਹੁਤ ਮਾਰ ਪਈ,

ਸੀ ਨ ਮੁਖ ਤੇ ਨੈਕ ਉਚਾਰੀ ॥੫॥

ਪਰ ਉਸ ਨੇ ਮੂੰਹ ਤੋਂ ਸੀ ਤਕ ਨਾ ਕਹੀ ॥੫॥

ਮਾਰਿ ਪਰੀ ਵਹ ਨੈਕੁ ਨ ਮਾਨ੍ਯੋ ॥

ਮਾਰ ਪੈਣ ਤੇ ਵੀ ਉਹ ਬਿਲਕੁਲ ਨਾ ਮੰਨੀ (ਤਾਂ) ਰਾਜੇ ਨੇ ਸਮਝਿਆ

ਯਹ ਤ੍ਰਿਯ ਹਠੀ ਰਾਵਹੂੰ ਜਾਨ੍ਯੋ ॥

ਕਿ ਇਹ ਇਸਤਰੀ ਬਹੁਤ ਹਠ ਵਾਲੀ ਹੈ।

ਦਿਬ ਕੀ ਬਾਤ ਚਲਨ ਜਬ ਲਾਗੀ ॥

ਜਦ (ਰਾਤ ਨੂੰ) ਦਿਨ ਦੀ ਗੱਲ ਹੋਣ ਲਗੀ (ਅਰਥਾਂਤਰ- ਜਦ ਤੱਤੇ ਤਵੇ ਉਤੇ ਉਸ ਦੇ ਹੱਥ ਰਖਣ ਦੀ ਗੱਲ ਚਲਣ ਲਗੀ)

ਆਧੀ ਰਾਤਿ ਗਏ ਤਬ ਭਾਗੀ ॥੬॥

ਤਾਂ ਅੱਧ ਰਾਤ ਨੂੰ ਉਹ ਭਜ ਗਈ ॥੬॥

ਭੇਜਿ ਮਨੁਖ ਨ੍ਰਿਪ ਪਕਰਿ ਮੰਗਾਈ ॥

ਰਾਜੇ ਨੇ ਬੰਦੇ ਭੇਜ ਕੇ ਉਸ ਨੂੰ ਪਕੜ ਕੇ ਬੁਲਾਵਾ ਲਿਆ

ਏਕ ਕੋਠਰੀ ਮੈ ਰਖਵਾਈ ॥

ਅਤੇ ਇਕ ਕੋਠੜੀ ਵਿਚ ਬੰਦ ਕਰਵਾ ਦਿੱਤਾ।

ਬਿਖੁ ਕੋ ਖਾਨਾ ਤਾਹਿ ਖਵਾਯੋ ॥

ਉਸ ਨੂੰ ਜ਼ਹਿਰ ਮਿਲਿਆ ਖਾਣਾ ਖਵਾਇਆ

ਵਾਹਿ ਮ੍ਰਿਤੁ ਕੇ ਧਾਮ ਪਠਾਯੋ ॥੭॥

ਅਤੇ ਉਸ ਨੂੰ ਮੌਤ ਦੇ ਘਰ ਪਹੁੰਚਾ ਦਿੱਤਾ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੫॥੧੬੮੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੫॥੧੬੮੩॥ ਚਲਦਾ॥

ਦੋਹਰਾ ॥

ਦੋਹਰਾ:

ਮਰਗ ਜੌਹਡੇ ਕੇ ਬਿਖੈ ਏਕ ਪਠਾਨੀ ਨਾਰ ॥

ਮਰਗ ਜੌਹੜੇ ਵਿਚ ਇਕ ਪਠਾਣ ਇਸਤਰੀ ਸੀ।

ਬੈਰਮ ਖਾ ਤਾ ਕੋ ਰਹੈ ਭਰਤਾ ਅਤਿ ਸੁਭ ਕਾਰ ॥੧॥

ਉਸ ਦਾ ਬੈਰਮ ਖਾਂ ਪਤੀ ਸੀ ਜੋ ਬਹੁਤ ਸ਼ੁਭ ਕੰਮ ਕਰਦਾ ਸੀ ॥੧॥

ਤਵਨ ਪਠਾਨੀ ਕੋ ਹੁਤੋ ਨਾਮ ਗੌਹਰਾ ਰਾਇ ॥

ਉਸ ਪਠਾਣੀ ਦਾ ਨਾਂ ਗੌਹਰਾ ਰਾਇ ਸੀ।

ਜਾਨੁ ਕਨਕ ਕੀ ਪੁਤ੍ਰਿਕਾ ਬਿਧਨਾ ਰਚੀ ਬਨਾਇ ॥੨॥

(ਉਹ) ਮਾਨੋ ਵਿਧਾਤਾ ਨੇ ਸੋਨੇ ਦੀ ਪੁਤਲੀ ਵਰਗੀ ਬਣਾਈ ਹੋਵੇ ॥੨॥

ਅਰਿ ਬਲੁ ਕੈ ਆਵਤ ਭਏ ਤਾ ਪੈ ਅਤਿ ਦਲ ਜੋਰਿ ॥

ਉਸ ਉਤੇ ਵੈਰੀ ਬਹੁਤ ਸੈਨਾ ਜੋੜ ਕੇ ਬਲ ਪੂਰਵਕ ਚੜ੍ਹ ਆਇਆ।

ਦੈ ਹੈ ਯਾਹਿ ਨਿਕਾਰਿ ਕੈ ਲੈ ਹੈ ਦੇਸ ਮਰੋਰਿ ॥੩॥

(ਇਸ ਮਨੋਰਥ ਨਾਲ ਕਿ) ਉਸ ਨੂੰ ਉਥੋਂ ਕਢ ਦੇਈਏ ਅਤੇ ਦੇਸ਼ ਖੋਹ ਲਈਏ ॥੩॥


Flag Counter