ਸ਼੍ਰੀ ਦਸਮ ਗ੍ਰੰਥ

ਅੰਗ - 243


ਗਿਰੇ ਬਾਰੁਣੰ ਬਿਥਰੀ ਲੁਥ ਜੁਥੰ ॥

ਰਣ-ਭੂਮੀ ਵਿੱਚ ਹਾਥੀ ਡਿੱਗੇ ਪਏ ਹਨ ਅਤੇ ਲੋਥਾਂ ਦੇ ਝੁੰਡ ਖਿੱਲਰੇ ਪਏ ਹਨ।

ਖੁਲੇ ਸੁਰਗ ਦੁਆਰੰ ਗਏ ਵੀਰ ਅਛੁਥੰ ॥੪੧੧॥

ਸੁਅਰਗ ਦੇ ਦਰਵਾਜ਼ੇ ਖੁਲ੍ਹ ਗਏ ਹਨ ਅਤੇ ਮੁਕਤ ਹੋਏ ਸੂਰਮੇ (ਅੰਦਰ ਚਲੇ) ਜਾ ਰਹੇ ਹਨ ॥੪੧੧॥

ਦੋਹਰਾ ॥

ਦੋਹਰਾ

ਇਹ ਬਿਧਿ ਹਤ ਸੈਨਾ ਭਈ ਰਾਵਣ ਰਾਮ ਬਿਰੁਧ ॥

ਇਸ ਤਰ੍ਹਾਂ ਨਾਲ ਰਾਮ ਦੇ ਵਿਰੋਧੀ ਰਾਵਣ ਦੀ ਸੈਨਾ ਨਸ਼ਟ ਹੋ ਗਈ,

ਲੰਕ ਬੰਕ ਪ੍ਰਾਪਤ ਭਯੋ ਦਸਸਿਰ ਮਹਾ ਸਕ੍ਰੁਧ ॥੪੧੨॥

ਅੰਤ ਨੂੰ ਰਾਵਣ ਕ੍ਰੋਧ ਨਾਲ ਲੰਕਾ ਦੇ ਸੁੰਦਰ ਕਿਲੇ ਅੰਦਰ ਚਲਾ ਗਿਆ ॥੪੧੨॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ

ਤਬੈ ਮੁਕਲੇ ਦੂਤ ਲੰਕੇਸ ਅਪੰ ॥

ਤਦੋਂ ਰਾਵਣ ਨੇ ਆਪਣੇ ਦੂਤ ਕੈਲਾਸ਼ ਉੱਤੇ ਭੇਜ ਦਿੱਤੇ,

ਮਨੰ ਬਚ ਕਰਮੰ ਸਿਵੰ ਜਾਪ ਜਪੰ ॥

(ਜੋ) ਮਨ, ਬਾਣੀ ਅਤੇ ਸਰੀਰ ਕਰਕੇ ਸ਼ਿਵ ਦੇ ਜਾਪ ਨੂੰ ਜੱਪਣ ਲੱਗੇ।

ਸਭੈ ਮੰਤ੍ਰ ਹੀਣੰ ਸਮੈ ਅੰਤ ਕਾਲੰ ॥

(ਪਰ ਜਦੋਂ) ਅੰਤ ਦਾ ਸਮਾਂ ਆ ਜਾਵੇ, ਤਾਂ ਸਾਰੇ ਮੰਤ੍ਰ ਨਿਸਫਲ ਹੋ ਜਾਂਦੇ ਹਨ।

ਭਜੋ ਏਕ ਚਿਤੰ ਸੁ ਕਾਲੰ ਕ੍ਰਿਪਾਲੰ ॥੪੧੩॥

ਇਸ ਲਈ ਇਕ ਚਿੱਤ ਹੋ ਕੇ ਉਸ ਕ੍ਰਿਪਾਲੂ ਕਾਲ ਦਾ ਸਿਮਰਨ ਕਰੋ ॥੪੧੩॥

ਰਥੀ ਪਾਇਕੰ ਦੰਤ ਪੰਤੀ ਅਨੰਤੰ ॥

ਫਿਰ ਰਥਾਂ ਵਾਲੇ ਸੂਰਮੇ, ਪੈਦਲ ਸੂਰਮੇ ਅਤੇ ਅਨੇਕਾਂ ਹੀ ਹਾਥੀਆਂ ਦੀਆਂ ਕਤਾਰਾਂ-

ਚਲੇ ਪਖਰੇ ਬਾਜ ਰਾਜੰ ਸੁ ਭੰਤੰ ॥

ਪਾਖਰਾਂ ਨਾਲ ਸਜੇ ਰਾਜ-ਘੋੜਿਆਂ ਵਾਲੇ ਸੂਰਮੇ ਵੀ (ਕੁੰਭਕਰਨ ਨੂੰ ਜਗਾਣ ਲਈ) ਤੁਰ ਪਏ।

ਧਸੇ ਨਾਸਕਾ ਸ੍ਰੋਣ ਮਝੰ ਸੁ ਬੀਰੰ ॥

(ਉਹ ਕੁੰਭਕਰਨ ਦੀਆਂ) ਨਾਸਾਂ ਤੇ ਕੰਨਾਂ ਦੇ ਅੰਦਰ ਚਲੇ ਗਏ

ਬਜੇ ਕਾਨ੍ਰਹਰੇ ਡੰਕ ਡਉਰੂ ਨਫੀਰੰ ॥੪੧੪॥

ਅਤੇ ਡੰਕ, ਡੌਰੂ ਅਤੇ ਧੌਂਸੇ ਕਾਨ੍ਹੜੇ ਰਾਗ ਵਿੱਚ ਵਜਾਣ ਲੱਗੇ ॥੪੧੪॥

ਬਜੈ ਲਾਗ ਬਾਦੰ ਨਿਨਾਦੰਤਿ ਵੀਰੰ ॥

ਵਾਜਿਆਂ ਨੂੰ ਸੂਰਮਿਆਂ (ਨੇ ਕੰਨ ਪਾੜਨ ਵਾਲੀ) ਸੁਰ ਵਿੱਚ ਵਜਾਉਣਾ ਸ਼ੁਰੂ ਕੀਤਾ।

ਉਠੈ ਗਦ ਸਦੰ ਨਿਨਦੰ ਨਫੀਰੰ ॥

ਧੌਂਸਿਆਂ ਵਿੱਚੋਂ ਚੀਰਵੀਂ ਸੁਰ ਨਿਕਲਣ ਲੱਗੀ,

ਭਏ ਆਕੁਲੰ ਬਿਆਕਲੰ ਛੋਰਿ ਭਾਗਿਅੰ ॥

ਜਿਸ ਦੀ ਆਵਾਜ਼ ਨਾਲ ਵਿਆਕੁਲ ਹੋ ਕੇ (ਲੋਕੀਂ ਆਪਣਾ ਸਥਾਨ) ਛੱਡ ਕੇ ਭੱਜ ਗਏ,

ਬਲੀ ਕੁੰਭਕਾਨੰ ਤਊ ਨਾਹਿ ਜਾਗਿਅੰ ॥੪੧੫॥

ਪਰ ਤਾਂ ਵੀ ਕੁੰਭਕਰਨ ਸੂਰਮਾ ਨਾ ਜਾਗਿਆ ॥੪੧੫॥

ਚਲੇ ਛਾਡਿ ਕੈ ਆਸ ਪਾਸੰ ਨਿਰਾਸੰ ॥

ਜਾਗਣ ਦੀ ਆਸ ਨੂੰ ਛੱਡ ਕੇ ਨਿਰਾਸ਼ ਹੋਏ ਸੂਰਮੇ (ਉਸ ਕੋਲੋਂ) ਚਲੇ ਗਏ।

ਭਏ ਭ੍ਰਾਤ ਕੇ ਜਾਗਬੇ ਤੇ ਉਦਾਸੰ ॥

ਭਰਾ ਦੇ (ਨਾ) ਜਾਗਣ ਕਰਕੇ ਰਾਵਣ ਉਦਾਸ ਹੋ ਗਿਆ।

ਤਬੈ ਦੇਵਕੰਨਿਆ ਕਰਿਯੋ ਗੀਤ ਗਾਨੰ ॥

ਤਦੇ ਦੇਵ ਕੰਨਿਆਵਾਂ ਨੇ ਗੀਤ ਗਾਣੇ ਸ਼ੁਰੂ ਕਰ ਦਿੱਤੇ,

ਉਠਯੋ ਦੇਵ ਦੋਖੀ ਗਦਾ ਲੀਸ ਪਾਨੰ ॥੪੧੬॥

(ਜਿਨ੍ਹਾਂ ਦੀ ਆਵਾਜ਼ ਸੁਣ ਕੇ ਦੇਵਤਿਆਂ ਦਾ ਵੈਰੀ ਕੁੰਭਕਰਨ ਜਾਗ ਪਿਆ। (ਉਸ ਨੇ) ਹੱਥ ਵਿੱਚ ਗਦਾ ਧਾਰਨ ਕਰ ਲਈ ॥੪੧੬॥

ਕਰੋ ਲੰਕ ਦੇਸੰ ਪ੍ਰਵੇਸੰਤਿ ਸੂਰੰ ॥

ਲੰਕਾ ਵਿੱਚ ਸੂਰਮੇ 'ਕੁੰਭਕਰਨ' ਨੇ ਪ੍ਰਵੇਸ਼ ਕੀਤਾ,

ਬਲੀ ਬੀਸ ਬਾਹੰ ਮਹਾ ਸਸਤ੍ਰ ਪੂਰੰ ॥

(ਜਿਸ ਨਾਲ) ਵੀਹਾਂ ਬਾਹਵਾਂ ਵਾਲਾ ਰਾਵਣ) ਸੂਰਮਾ ਹੈ ਅਤੇ ਜੋ ਵੱਡੇ ਸ਼ਸਤ੍ਰਾਂ ਨਾਲ ਸਜਿਆ ਹੋਇਆ ਹੈ।


Flag Counter