ਸ਼੍ਰੀ ਦਸਮ ਗ੍ਰੰਥ

ਅੰਗ - 1297


ਰਤਿ ਅਤਿ ਨਿਤਪ੍ਰਤਿ ਕਰਤ ਬਨਾਈ ॥੩॥

ਅਤੇ ਉਸ ਨਾਲ ਹਰ ਰੋਜ਼ ਕਾਮ-ਲੀਲ੍ਹਾ ਰਚਾਉਂਦੀ ॥੩॥

ਰਸਤ ਰਸਤ ਐਸੀ ਰਸਿ ਗਈ ॥

(ਉਸ ਵਿਚ) ਮਗਨ ਹੁੰਦਿਆਂ ਹੁੰਦਿਆਂ ਅਜਿਹੀ ਲੀਨ ਹੋ ਗਈ,

ਜਨੁ ਕਰ ਨਾਰਿ ਤਵਨ ਕੀ ਭਈ ॥

ਮਾਨੋ ਉਸ ਦੀ ਹੀ ਇਸਤਰੀ ਹੋ ਗਈ ਹੋਵੇ।

ਸਭ ਬ੍ਰਿਤਾਤ ਕਹਿ ਤਾਹਿ ਸਿਖਾਯੋ ॥

(ਉਸ ਨੇ) ਸਾਰਾ ਬ੍ਰਿੱਤਾਂਤ ਉਸ (ਯਾਰ) ਨੂੰ ਸਿਖਾ ਦਿੱਤਾ

ਸੋਵਤਿ ਸਮੈ ਭੂਪ ਕਹ ਘਾਯੋ ॥੪॥

ਅਤੇ ਸੁੱਤੇ ਹੋਇਆਂ ਰਾਜੇ ਨੂੰ ਮਾਰ ਦਿੱਤਾ ॥੪॥

ਪ੍ਰਾਤ ਜਰਨ ਕੇ ਕਾਜ ਸਿਧਾਈ ॥

ਸਵੇਰ ਹੁੰਦਿਆਂ ਹੀ (ਉਹ) ਸਤੀ ਹੋਣ ਲਈ ਚਲ ਪਈ

ਆਗੇ ਰਾਖਿ ਲਏ ਨਿਜੁ ਰਾਈ ॥

ਅਤੇ ਆਪਣੇ ਅਗੇ ਰਾਜੇ (ਦੀ ਲੋਥ) ਨੂੰ ਰਖ ਲਿਆ।

ਜਬੈ ਚਿਤਾ ਪਰ ਬੈਠੀ ਜਾਇ ॥

ਜਦ (ਉਹ) ਜਾ ਕੇ ਚਿੱਤਾ ਉਤੇ ਬੈਠ ਗਈ

ਚਹੂੰ ਓਰ ਦਿਯ ਆਗਿ ਲਗਾਇ ॥੫॥

ਅਤੇ ਚੌਹਾਂ ਪਾਸਿਆਂ ਤੋਂ ਅੱਗ ਲਗਾ ਦਿੱਤੀ ॥੫॥

ਚਾਰੋ ਦਿਸਾ ਅਗਨਿ ਜਬ ਲਾਗੀ ॥

ਜਦ ਚੌਹਾਂ ਪਾਸਿਆਂ ਤੋਂ ਅੱਗ ਲਗ ਗਈ,

ਤਬ ਹੀ ਉਤਰਿ ਚਿਤਾ ਤੈ ਭਾਗੀ ॥

ਤਾਂ ਚਿੱਤਾ ਤੋਂ ਉਤਰ ਕੇ ਭਜ ਪਈ।

ਲੋਗਨ ਚਰਿਤ ਕ੍ਰਿਯਾ ਨਹਿ ਜਾਨੀ ॥

ਲੋਕਾਂ ਨੇ ਉਸ ਦੇ ਚਰਿਤ੍ਰ ਦੀ ਕਾਰਵਾਈ ਨੂੰ ਨਾ ਸਮਝਿਆ

ਦੀਨੀ ਤਿਸੀ ਚੰਡਾਰਹਿ ਰਾਨੀ ॥੬॥

ਅਤੇ (ਮਰਯਾਦਾ ਨੂੰ ਤੋੜਨ ਕਰ ਕੇ) ਰਾਣੀ ਨੂੰ ਉਸੇ ਚੰਡਾਲ ਦੇ ਹਵਾਲੇ ਕਰ ਦਿੱਤਾ ॥੬॥

ਯੌ ਛਲਿ ਛੈਲ ਚਿਕਨਿਸਨ ਗਈ ॥

ਇਸ ਤਰ੍ਹਾਂ ਬਾਂਕੇ ਸ਼ਰੀਰ ਵਾਲੀ ਕੁਮਾਰੀ ਛਲ ਕੇ ਚਲੀ ਗਈ।

ਕਿਨੂੰ ਨ ਬਾਤ ਤਾਹਿ ਲਖਿ ਲਈ ॥

ਕਿਸੇ ਨੇ ਵੀ ਉਸ ਦੀ ਗੱਲ ਨੂੰ ਨਾ ਸਮਝਿਆ।

ਨਾਰਿ ਅਧਿਕ ਮਨ ਹਰਖ ਬਢਾਯੋ ॥

(ਉਹ) ਰਾਜ ਕੁਮਾਰੀ ਮਨ ਵਿਚ ਬਹੁਤ ਪ੍ਰਸੰਨ ਹੋਈ।

ਚਾਹਤ ਹੁਤੀ ਸੋਇ ਪਤਿ ਪਾਯੋ ॥੭॥

(ਜਿਸ ਨੂੰ) ਚਾਹੁੰਦੀ ਸੀ, ਉਸੇ ਨੂੰ ਪਤੀ ਵਜੋਂ ਪ੍ਰਾਪਤ ਕੀਤਾ ॥੭॥

ਤਬ ਤੇ ਆਜੁ ਲਗੇ ਉਹ ਦੇਸਾ ॥

ਉਦੋਂ ਤੋਂ ਹੁਣ ਤਕ ਉਸ ਦੇਸ ਵਿਚ,

ਮਾਰਤ ਤ੍ਰਿਯ ਕੌ ਪ੍ਰਥਮ ਨਰੇਸਾ ॥

ਰਾਜੇ ਦੇ ਮਰਨ ਤੋਂ ਪਹਿਲਾਂ ਇਸਤਰੀ ਨੂੰ ਮਾਰ ਦਿੰਦੇ ਹਨ।

ਕਠ ਤਰੇ ਕਰਿ ਜਾਹਿ ਜਰਾਵਤ ॥

(ਉਸ ਦੇ) ਹੇਠਾਂ ਲਕੜ ਧਰ ਕੇ ਸਾੜ ਦਿੰਦੇ ਹਨ।

ਭਾਖਿ ਸਕਤਿ ਨਹਿ ਬਾਤ ਲਜਾਵਤ ॥੮॥

ਉਹ ਗੱਲ ਕਹਿ ਨਹੀਂ ਸਕਦੇ (ਕਿ ਸਾਡੀ ਰਾਣੀ ਚੰਡਾਲ ਦੇ ਜਾ ਵਸੀ ਸੀ) (ਇਸ ਲਈ) ਲਜਾਉਂਦੇ ਹਨ ॥੮॥

ਦੋਹਰਾ ॥

ਦੋਹਰਾ:

ਤਿਹ ਰਾਨੀ ਕੇ ਪੁਤ੍ਰ ਤਬ ਰਾਜ ਕਰਾ ਤਿਹ ਠਾਵ ॥

ਉਸ ਰਾਣੀ ਦੇ ਪੁੱਤਰ ਨੇ ਤਦ ਉਥੇ ਰਾਜ ਕੀਤਾ।

ਆਜੁ ਲਗੇ ਚੰਡਾਲਿਯੈ ਭਾਖਤ ਤਿਨ ਕੋ ਨਾਵ ॥੯॥

ਅਜ ਤਕ ਉਨ੍ਹਾਂ ਦਾ ਨਾਂ ਚੰਡਾਲੀਏ ਕਿਹਾ ਜਾਂਦਾ ਹੈ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੪॥੬੩੯੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੪॥੬੩੯੬॥ ਚਲਦਾ॥

ਚੌਪਈ ॥

ਚੌਪਈ:

ਦੌਲਾ ਕੀ ਗੁਜਰਾਤਿ ਬਸਤ ਜਹ ॥

(ਸ਼ਾਹ) ਦੌਲਾ ਦੀ ਗੁਜਰਾਤ ਜਿਥੇ ਵਸਦੀ ਹੈ।

ਅਮਰ ਸਿੰਘ ਇਕ ਹੁਤਾ ਨ੍ਰਿਪਤਿ ਤਹ ॥

ਉਥੋਂ ਦਾ ਇਕ ਅਮਰ ਸਿੰਘ ਨਾਂ ਦਾ ਰਾਜਾ ਸੀ।

ਅੰਗਨਾ ਦੇ ਰਾਨੀ ਤਿਹ ਰਾਜੈ ॥

ਉਸ ਦੀ ਰਾਣੀ ਦਾ ਨਾਂ ਅੰਗਨਾ ਦੇ (ਦੇਈ) ਸੀ

ਨਿਰਖਿ ਦਿਵੰਗਨਨ ਕੋ ਮਨ ਲਾਜੈ ॥੧॥

ਜਿਸ ਨੂੰ ਵੇਖ ਕੇ ਦੇਵਇਸ ਤਰੀਆਂ ਦਾ ਮਨ ਲਜਿਤ ਹੁੰਦਾ ਸੀ ॥੧॥

ਰਾਜਾ ਅਧਿਕ ਪੀਰ ਕਹ ਮਾਨੈ ॥

ਰਾਜਾ ਪੀਰ ਨੂੰ ਬਹੁਤ ਮੰਨਦਾ ਸੀ।

ਭਲੀ ਬੁਰੀ ਜੜ ਬਾਤ ਨ ਜਾਨੈ ॥

(ਉਹ) ਮੂਰਖ ਮਾੜੇ ਚੰਗੇ ਦੀ ਪਛਾਣ ਨਹੀਂ ਕਰਦਾ ਸੀ।

ਤਹਾ ਸੁਬਰਨ ਸਿੰਘ ਇਕ ਛਤ੍ਰੀ ॥

ਉਥੇ ਸੁਬਰਨ ਸਿੰਘ ਨਾਂ ਦਾ ਇਕ ਛਤ੍ਰੀ ਸੀ,

ਰੂਪਵਾਨ ਧਨਵਾਨ ਧਰਤ੍ਰੀ ॥੨॥

ਜੋ ਰੂਪਵਾਨ, ਧਨਵਾਨ ਅਤੇ ਅਸਤ੍ਰ ਚਲਾਉਣ ਵਿਚ ਪ੍ਰਬੀਨ ਸੀ ॥੨॥

ਸੁੰਦਰ ਅਧਿਕ ਹੁਤੋ ਖਤਿਰੇਟਾ ॥

ਉਹ ਛਤ੍ਰੀ-ਪੁੱਤਰ ਬਹੁਤ ਸੁੰਦਰ ਸੀ,

ਜਨੁਕ ਰੂਪ ਸੌ ਸਕਲ ਲਪੇਟਾ ॥

ਮਾਨੋ ਸੁੰਦਰਤਾ ਨਾਲ ਸਾਰਾ ਲਪੇਟਿਆ ਹੋਵੇ।

ਜਬ ਤੇ ਨਿਰਖਿ ਨਾਰਿ ਤਿਹ ਗਈ ॥

ਜਦ ਉਹ ਰਾਣੀ ਉਸ ਨੂੰ ਵੇਖ ਕੇ ਗਈ,

ਸੁਧਿ ਬੁਧਿ ਛਾਡਿ ਦਿਵਾਨੀ ਭਈ ॥੩॥

ਤਾਂ ਸੁੱਧ ਬੁੱਧ ਤਿਆਗ ਕੇ ਦੀਵਾਨੀ ਹੋ ਗਈ ॥੩॥

ਤਾ ਸੰਗ ਨੇਹ ਸਜਾ ਰੁਚਿ ਮਾਨ ॥

ਤਦ ਉਸ ਨੇ ਰੁਚੀ ਪੂਰਵਕ ਉਸ ਨਾਲ ਪ੍ਰੇਮ ਲਗਾ ਲਿਆ

ਜਾਨਿ ਬੂਝਿ ਹ੍ਵੈ ਗਈ ਅਜਾਨ ॥

ਅਤੇ (ਆਪਣੇ ਆਪ ਨੂੰ) ਜਾਣ ਬੁਝ ਕੇ ਅਣਜਾਣ ਦਸਣ ਲਗੀ।

ਦਈ ਸਹਚਰੀ ਤਹਿਕ ਪਠਾਇ ॥

(ਉਸ ਨੇ) ਇਕ ਸਹੇਲੀ ਨੂੰ ਉਸ ਕੋਲ ਭੇਜਿਆ

ਜ੍ਯੋਂ ਤ੍ਯੋਂ ਤਿਹ ਗ੍ਰਿਹ ਲਿਯਾ ਮੰਗਾਇ ॥੪॥

ਅਤੇ ਜਿਵੇਂ ਕਿਵੇਂ ਉਸ ਨੂੰ ਘਰ ਬੁਲਾ ਲਿਆ ॥੪॥

ਪੋਸਤ ਭਾਗ ਅਫੀਮ ਮੰਗਾਈ ॥

ਪੋਸਤ, ਭੰਗ ਅਤੇ ਅਫ਼ੀਮ ਮੰਗਵਾਈ

ਪਾਨਿ ਡਾਰਿ ਕਰਿ ਭਾਗ ਘੁਟਾਈ ॥

ਅਤੇ ਪਾਣੀ ਪਾ ਕੇ ਭੰਗ ਘੁਟਵਾਈ।

ਪਾਨ ਕਿਯਾ ਦੁਹੂੰ ਬੈਠਿ ਪ੍ਰਜੰਕਹਿ ॥

ਦੋਹਾਂ ਨੇ ਪਲੰਘ ਉਤੇ ਬੈਠ ਕੇ ਪੀਤੀ

ਰਤਿ ਮਾਨੀ ਭਰਿ ਭਰਿ ਦ੍ਰਿੜ ਅੰਕਹਿ ॥੫॥

ਅਤੇ ਗਲਵਕੜੀਆਂ ਪਾ ਪਾ ਕੇ ਰਤੀ ਮਨਾਈ ॥੫॥

ਦੋਹਰਾ ॥

ਦੋਹਰਾ:

ਜਬੈ ਟਨਾਨੇ ਕੈਫ ਕੇ ਆਏ ਅਖਿਯਨ ਮਾਹਿ ॥

ਜਦ ਨਸ਼ੇ ਕਰ ਕੇ ਅੱਖਾਂ ਵਿਚ ਭੰਬਰ ਤਾਰੇ ਆਣ ਲਗੇ,


Flag Counter