ਸ਼੍ਰੀ ਦਸਮ ਗ੍ਰੰਥ

ਅੰਗ - 355


ਛਾਜਤ ਜਾ ਮੁਖ ਚੰਦ ਪ੍ਰਭਾ ਸਮ ਰਾਜਤ ਕੰਚਨ ਸੇ ਦ੍ਰਿਗ ਭਾਰੇ ॥

ਜਿਨ੍ਹਾਂ ਦਾ ਮੁਖ ਚੰਦ੍ਰਮਾ ਦੀ ਸ਼ੋਭਾ ਵਾਂਗ ਸਜਿਆ ਹੋਇਆ ਹੈ ਅਤੇ ਜਿਨ੍ਹਾਂ ਦੇ ਕਮਲ ਵਰਗੇ ਵੱਡੇ ਵੱਡੇ ਨੈਣ ਸ਼ੋਭਾ ਪਾ ਰਹੇ ਹਨ।

ਜਾ ਪਿਖਿ ਕੰਦ੍ਰਪ ਰੀਝ ਰਹੈ ਪਿਖਿਏ ਜਿਹ ਕੇ ਮ੍ਰਿਗ ਆਦਿਕ ਹਾਰੇ ॥

ਜਿਨ੍ਹਾਂ ਨੂੰ ਵੇਖ ਕੇ ਕਾਮਦੇਵ ('ਕੰਦ੍ਰਪ') ਵੀ ਰੀਝ ਰਿਹਾ ਹੈ ਅਤੇ ਜਿਨ੍ਹਾਂ ਨੂੰ ਵੇਖ ਕੇ ਹਿਰਨ ਵੀ ਹਾਰ ਜਾਂਦੇ ਹਨ।

ਕੇਹਰਿ ਕੋਕਿਲ ਕੇ ਸਭ ਭਾਵ ਕਿਧੌ ਇਨ ਪੈ ਗਨ ਊਪਰ ਵਾਰੇ ॥੬੧੨॥

ਸ਼ੇਰ ਅਤੇ ਕੋਇਲ ਦੇ ਸਾਰੇ ਭਾਵ (ਲਕ ਅਤੇ ਆਵਾਜ਼ ਕਰ ਕੇ) ਇਨ੍ਹਾਂ ਉਤੋਂ ਵਾਰੇ ਜਾ ਸਕਦੇ ਹਨ ॥੬੧੨॥

ਜਾਹਿ ਬਿਭੀਛਨਿ ਰਾਜ ਦੀਯੋ ਜਿਨ ਹੂੰ ਬਰ ਰਾਵਨ ਸੋ ਰਿਪੁ ਸਾਧੋ ॥

ਜਿਸ ਨੇ ਵਿਭੀਸ਼ਣ ਨੂੰ (ਲੰਕਾ ਦਾ) ਰਾਜ ਦਿੱਤਾ ਸੀ ਅਤੇ ਜਿਸ ਨੇ ਬਲ ਪੂਰਵਕ ਰਾਵਣ ਵਰਗਾ ਵੈਰੀ ਸਾਧਿਆ ਸੀ।

ਖੇਲਤ ਹੈ ਸੋਊ ਭੂਮਿ ਬਿਖੈ ਬ੍ਰਿਜ ਲਾਜ ਜਹਾਜਨ ਕੋ ਤਜਿ ਬਾਧੋ ॥

ਉਹ ਬ੍ਰਜ-ਭੂਮੀ ਵਿਚ ਲਾਜ ਰੂਪ ਜਹਾਜ਼ ਦੇ ਬੰਧਨ ਨੂੰ ਛਡ ਕੇ ਖੇਡਾਂ ਕਰ ਰਿਹਾ ਹੈ।

ਜਾਹਿ ਨਿਕਾਸ ਲਯੋ ਮੁਰਿ ਪ੍ਰਾਨ ਸੁ ਮਾਪ ਲੀਯੋ ਬਲਿ ਕੋ ਤਨ ਆਧੋ ॥

ਜਿਸ ਨੇ ਮੁਰ (ਦੈਂਤ) ਦੇ ਪ੍ਰਾਣ ਕਢ ਲਏ ਸਨ ਅਤੇ ਬਲਿ ਰਾਜਾ ਦਾ ਸ਼ਰੀਰ (ਬਾਵਨ ਬਣ ਕੇ) ਮਿਣ ਲਿਆ ਸੀ।

ਸ੍ਯਾਮ ਕਹੈ ਸੰਗ ਗ੍ਵਾਰਿਨ ਕੇ ਅਤਿ ਹੀ ਰਸਿ ਕੈ ਸੋਊ ਖੇਲਤ ਮਾਧੋ ॥੬੧੩॥

(ਕਵੀ) ਸ਼ਿਆਮ ਕਹਿੰਦੇ ਹਨ, ਉਹੀ ਸ੍ਰੀ ਕ੍ਰਿਸ਼ਨ ('ਮਾਧੋ') ਦੇ ਰੂਪ ਵਿਚ ਗੋਪੀਆਂ ਨਾਲ ਅਤਿ ਅਧਿਕ (ਪ੍ਰੇਮ) ਰਸ (ਵਿਚ ਭਿਜ ਕੇ) ਖੇਡ ਰਿਹਾ ਹੈ ॥੬੧੩॥

ਜੋ ਮੁਰ ਨਾਮ ਮਹਾ ਰਿਪੁ ਪੈ ਕੁਪ ਕੈ ਅਤਿ ਹੀ ਡਰਈਯਾ ਫੁਨਿ ਭੀਰਨਿ ॥

ਜੋ ਮੁਰ (ਦੈਂਤ) ਨਾਂ ਦੇ ਮਹਾਨ ਵੈਰੀ ਨੂੰ ਕ੍ਰੋਧਿਤ ਹੋ ਕੇ ਭੈ ਭੀਤ ਕਰਨ ਵਾਲਾ ਹੈ।

ਜੋ ਗਜ ਸੰਕਟ ਕੋ ਕਟੀਯਾ ਹਰਤਾ ਜੋਊ ਸਾਧਨ ਕੇ ਦੁਖ ਪੀਰਨਿ ॥

ਜੋ ਹਾਥੀ ਦੇ ਸੰਕਟ ਨੂੰ ਕਟਣ ਵਾਲਾ ਹੈ ਅਤੇ ਜੋ ਸਾਧਕਾਂ ਦੇ ਦੁਖ ਅਤੇ ਪੀੜ ਨੂੰ ਹਰਨ ਵਾਲਾ ਹੈ।

ਸੋ ਬ੍ਰਿਜ ਮੈ ਜਮੁਨਾ ਤਟ ਪੈ ਕਬਿ ਸ੍ਯਾਮ ਕਹੈ ਹਰੈਯਾ ਤ੍ਰੀਯ ਚੀਰਨਿ ॥

ਕਵੀ ਸ਼ਿਆਮ ਕਹਿੰਦੇ ਹਨ, ਜੋ ਬ੍ਰਜ-ਭੂਮੀ ਵਿਚ ਜਮਨਾ ਦੇ ਕੰਢੇ ਇਸਤਰੀਆਂ ਦੇ ਬਸਤ੍ਰਾਂ ਨੂੰ ਹਰਨ ਵਾਲਾ ਹੈ,

ਤਾ ਕਰ ਕੈ ਰਸ ਕੋ ਚਸਕੋ ਇਹ ਭਾਤਿ ਕਹਿਯੋ ਗਨ ਬੀਚ ਅਹੀਰਨਿ ॥੬੧੪॥

ਉਹ (ਪ੍ਰੇਮ) ਰਸ ਦੇ ਚਸਕੇ ਕਰ ਕੇ ਗੋਪੀਆਂ ਦੀ ਟੋਲੀ ਵਿਚ ਇਸ ਤਰ੍ਹਾਂ ਕਹਿੰਦਾ ਹੈ ॥੬੧੪॥

ਕਾਨ੍ਰਹ ਜੂ ਬਾਚ ਗ੍ਵਾਰਿਨ ਸੋ ॥

ਕ੍ਰਿਸ਼ਨ ਜੀ ਨੇ ਗੋਪੀਆਂ ਨੂੰ ਕਿਹਾ:

ਸਵੈਯਾ ॥

ਸਵੈਯਾ:

ਕੇਲ ਕਰੋ ਹਮ ਸੰਗ ਕਹਿਓ ਅਪਨੇ ਮਨ ਮੈ ਕਛੁ ਸੰਕ ਨ ਆਨੋ ॥

(ਕ੍ਰਿਸ਼ਨ ਨੇ) ਕਿਹਾ, (ਹੇ ਗੋਪੀਓ!) ਮੇਰੇ ਨਾਲ ਖੇਡ ਕਰੋ ਅਤੇ ਆਪਣੇ ਮਨ ਵਿਚ ਕੋਈ ਸ਼ੰਸਾ ਨਾ ਲਿਆਓ।

ਝੂਠ ਕਹਿਯੋ ਨਹਿ ਮਾਨਹੁ ਰੀ ਕਹਿਯੋ ਹਮਰੋ ਤੁਮ ਸਾਚ ਪਛਾਨੋ ॥

ਹੇ ਅੜੀਓ! (ਤੁਸੀਂ ਮੇਰਾ) ਕਿਹਾ ਝੂਠ ਨਾ ਮੰਨੋ, ਮੇਰਾ ਕਿਹਾ ਤੁਸੀਂ ਸਚ ਕਰ ਕੇ ਜਾਣੋ।

ਗੁਆਰਨੀਯਾ ਹਰਿ ਕੀ ਸੁਨਿ ਬਾਤ ਗਈ ਤਜਿ ਲਾਜ ਕਬੈ ਜਸੁ ਠਾਨੋ ॥

ਗੋਪੀਆਂ ਕ੍ਰਿਸ਼ਨ ਦੀ ਗੱਲ ਸੁਣ ਕੇ ਲਾਜ ਨੂੰ ਛਡ ਕੇ ਤੁਰ ਪਈਆਂ, (ਜਿਸ ਦੀ) ਉਪਮਾ ਕਵੀਆਂ ਨੇ (ਇਸ ਤਰ੍ਹਾਂ) ਬਿਆਨ ਕੀਤੀ ਹੈ

ਰਾਤਿ ਬਿਖੈ ਤਜਿ ਝੀਲਹਿ ਕੋ ਨਭ ਬੀਚ ਚਲਿਯੋ ਜਿਮ ਜਾਤ ਟਨਾਨੋ ॥੬੧੫॥

ਜਿਵੇਂ ਰਾਤ ਵੇਲੇ ਜੁਗਨੂੰ ('ਟਨਾਨੋ') ਝੀਲ ਨੂੰ ਛਡ ਕੇ ਆਕਾਸ਼ ਵਲ ਉਡ ਜਾਂਦੇ ਹਨ ॥੬੧੫॥

ਬ੍ਰਿਖਭਾਨੁ ਸੁਤਾ ਹਰਿ ਕੇ ਹਿਤ ਗਾਵਤ ਗ੍ਵਾਰਿਨ ਕੇ ਸੁ ਕਿਧੌ ਗਨ ਮੈ ॥

ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਕਰਨ ਲਈ ਹੀ ਰਾਧਾ ਗੋਪੀਆਂ ਦੀ ਟੋਲੀ ਵਿਚ ਗਾਉਂਦੀ ਹੈ।

ਇਮ ਨਾਚਤ ਹੈ ਅਤਿ ਪ੍ਰੇਮ ਭਰੀ ਬਿਜਲੀ ਜਿਹ ਭਾਤਿ ਘਨੇ ਘਨ ਮੈ ॥

(ਉਹ) ਅਤਿ ਅਧਿਕ ਪ੍ਰੇਮ ਨਾਲ ਭਰੀ ਹੋਈ ਇਉਂ ਨਚਦੀ ਹੈ ਜਿਉਂ ਸੰਘਣੇ ਕਾਲੇ ਬਦਲ ਵਿਚ ਬਿਜਲੀ ਚਮਕਦੀ ਹੈ।

ਕਬਿ ਨੇ ਉਪਮਾ ਤਿਹ ਗਾਇਬ ਕੀ ਸੁ ਬਿਚਾਰ ਕਹੀ ਅਪਨੇ ਮਨ ਮੈ ॥

ਕਵੀ (ਸ਼ਿਆਮ) ਨੇ ਆਪਣੇ ਮਨ ਵਿਚ ਵਿਚਾਰ ਪੂਰਵਕ ਉਸ ਦੇ ਗਾਣ ਦੀ ਉਪਮਾ ਕਹੀ ਹੈ,

ਰੁਤਿ ਚੇਤ ਕੀ ਮੈ ਮਨ ਆਨੰਦ ਕੈ ਕੁਹਕੈ ਮਨੋ ਕੋਕਿਲਕਾ ਬਨ ਮੈ ॥੬੧੬॥

ਮਾਨੋ ਚੇਤਰ ਦੀ ਰੁਤ ਵਿਚ ਮਨ ਵਿਚ ਆਨੰਦਿਤ ਹੋ ਕੇ ਕੋਇਲ ਬਨ ਵਿਚ ਕੂਕਦੀ ਹੋਵੇ ॥੬੧੬॥

ਹਰਿ ਕੇ ਸੰਗ ਖੇਲਤ ਰੰਗ ਭਰੀ ਸੁ ਤ੍ਰੀਯਾ ਸਜਿ ਸਾਜ ਸਭੈ ਤਨ ਮੈ ॥

ਉਹ ਇਸਤਰੀਆਂ (ਗੋਪੀਆਂ) ਆਪਣੇ ਸ਼ਰੀਰਾਂ ਉਤੇ ਸਜਾਵਟ ਦੇ ਸਾਰੇ ਸ਼ਿੰਗਾਰ ਕਰ ਕੇ (ਪ੍ਰੇਮ) ਰੰਗ ਨਾਲ ਭਰੀਆਂ ਹੋਈਆਂ ਕ੍ਰਿਸ਼ਨ ਨਾਲ ਖੇਡਦੀਆਂ ਹਨ।

ਅਤਿ ਹੀ ਕਰ ਕੈ ਹਿਤ ਕਾਨਰ ਸੋ ਕਰ ਕੈ ਨਹੀ ਬੰਧਨ ਔ ਧਨ ਮੈ ॥

(ਉਹ) ਕ੍ਰਿਸ਼ਨ ਨਾਲ ਬਹੁਤ ਅਧਿਕ ਪ੍ਰੇਮ ਕਰਦੀਆਂ ਹਨ ਅਤੇ ਧਨ ਤੇ ਹੋਰ ਬੰਧਨਾਂ (ਵਿਚ ਉਨ੍ਹਾਂ ਦੀ ਰੁਚੀ) ਨਹੀਂ ਹੈ।

ਫੁਨਿ ਤਾ ਛਬਿ ਕੀ ਅਤਿ ਹੀ ਉਪਮਾ ਉਪਜੀ ਕਬਿ ਸ੍ਯਾਮ ਕੇ ਯੌ ਮਨ ਮੈ ॥

ਫਿਰ ਕਵੀ ਸ਼ਿਆਮ ਦੇ ਮਨ ਵਿਚ ਉਨ੍ਹਾਂ ਦੀ ਛਬੀ ਦੀ ਬਹੁਤ ਚੰਗੀ ਉਪਮਾ ਇਸ ਤਰ੍ਹਾਂ ਪੈਦਾ ਹੋਈ ਹੈ,