ਸ਼੍ਰੀ ਦਸਮ ਗ੍ਰੰਥ

ਅੰਗ - 1240


ਛਤ੍ਰੀ ਸੁਤਾ ਤੁਰਕ ਕਹ ਦੈਹੈ ॥੨੬॥

ਜੋ ਛਤ੍ਰੀ ਤੁਰਕ ਨੂੰ (ਆਪਣੀ) ਪੁੱਤਰੀ ਦੇਵੇਗਾ ॥੨੬॥

ਹਾਡਿਯਨ ਸੁਤਾ ਤੁਰਕਿ ਨਹਿ ਦਈ ॥

ਹਾਡੀਆਂ ਨੇ (ਅਜੇ ਤਕ) ਤੁਰਕਾਂ ਨੂੰ ਪੁੱਤਰੀ ਨਹੀਂ ਦਿੱਤੀ

ਛਤ੍ਰਾਨੀ ਤੁਰਕਨੀ ਨ ਭਈ ॥

ਅਤੇ (ਕੋਈ) ਛਤ੍ਰਾਣੀ ਤੁਰਕਣੀ ਨਹੀਂ ਹੋਈ।

ਕਛ ਰਜਪੂਤਨ ਲਾਜ ਗਵਾਈ ॥

ਕੁਝ ਰਾਜਪੂਤਾਂ ਨੇ ਲਾਜ ਗਵਾਈ ਹੈ

ਰਾਨੀ ਤੇ ਬੇਗਮਾ ਕਹਾਈ ॥੨੭॥

ਅਤੇ (ਉਨ੍ਹਾਂ ਦੀਆਂ ਇਸਤਰੀਆਂ) ਰਾਣੀਆਂ ਤੋਂ ਬੇਗਮਾਂ ਅਖਵਾਈਆਂ ਹਨ ॥੨੭॥

ਅਬ ਮੈ ਧਰੈ ਇਹੌ ਨਿਜੁ ਬੁਧਾ ॥

ਹੁਣ ਮੇਰੀ ਬੁੱਧੀ ਵਿਚ ਇਹ ਗੱਲ ਆਈ ਹੈ

ਮੰਡੌ ਬੀਰ ਖੇਤ ਮਹਿ ਕ੍ਰੁਧਾ ॥

ਕਿ ਕ੍ਰੋਧਿਤ ਹੋ ਕੇ ਸੂਰਮੇ ਵਾਂਗ ਰਣਖੇਤਰ ਵਿਚ ਯੁੱਧ ਮਚਾਵਾਂ।

ਪਹਿਰਿ ਕੌਚ ਕਰਿ ਖੜਗ ਸੰਭਾਰੌਂ ॥

ਕਵਚ ਪਾ ਕੇ ਖੜਗ ਸੰਭਾਲਾਂ

ਚੁਨਿ ਚੁਨਿ ਆਜੁ ਪਖਰਿਯਾ ਮਾਰੌਂ ॥੨੮॥

ਅਤੇ ਚੁਣ ਚੁਣ ਕੇ ਘੋੜ ਸਵਾਰਾਂ ਨੂੰ ਮਾਰਾਂ ॥੨੮॥

ਤਬ ਕੰਨ੍ਯਾ ਨਿਜੁ ਪਿਤਾ ਹਕਾਰਾ ॥

ਤਦ ਆਪਣੀ ਪੁੱਤਰੀ ਨੂੰ ਪਿਤਾ ਨੇ ਬੁਲਾਇਆ

ਇਹ ਬਿਧਿ ਤਾ ਸੌ ਮੰਤ੍ਰ ਉਚਾਰਾ ॥

ਅਤੇ ਇਸ ਤਰ੍ਹਾਂ ਉਸ ਨਾਲ ਵਿਚਾਰ ਕੀਤਾ।

ਤਾਤ ਤਨਿਕ ਚਿੰਤਾ ਨਹਿ ਕਰੀਯੈ ॥

(ਪੁੱਤਰੀ ਨੇ ਉੱਤਰ ਦਿੱਤਾ) ਹੇ ਪਿਤਾ ਜੀ! ਜ਼ਰਾ ਜਿੰਨੀ ਵੀ ਚਿੰਤਾ ਨਾ ਕਰੋ

ਸਨਮੁਖ ਪਾਤਿਸਾਹ ਸੌ ਲਰੀਯੈ ॥੨੯॥

ਅਤੇ ਸਨਮੁਖ ਹੋ ਕੇ ਬਾਦਸ਼ਾਹ ਨਾਲ ਲੜੋ ॥੨੯॥

ਅੜਿਲ ॥

ਅੜਿਲ:

ਬੋਲ ਸਦਾ ਥਿਰ ਰਹੈ ਦਿਵਸਰੇ ਜਾਇ ਹੈ ॥

ਦਿਨ ਬੀਤ ਜਾਂਦੇ ਹਨ, ਪਰ ਬੋਲ ਸਦਾ ਕਾਇਮ ਰਹਿੰਦੇ ਹਨ।

ਕਰੇ ਕਰਮ ਛਤ੍ਰਿਨ ਕੇ ਚਾਰਣ ਗਾਇ ਹੈ ॥

ਛਤ੍ਰੀਆਂ ਵਾਲੇ ਕੀਤੇ ਕਰਮਾਂ ਨੂੰ ਚਾਰਣ (ਭਾਟ) ਲੋਕ ਗਾਉਂਦੇ ਰਹਿੰਦੇ ਹਨ।

ਤਾਤ ਨ ਮੋ ਕੋ ਦੀਜੈ ਆਹਵ ਕੀਜਿਯੈ ॥

ਹੇ ਪਿਤਾ ਜੀ! ਮੈਨੂੰ (ਤੁਰਕਾਂ ਨੂੰ) ਨਾ ਦਿਓ ਅਤੇ ਯੁੱਧ ਕਰੋ।

ਹੋ ਦਾਨ ਕ੍ਰਿਪਾਨ ਦੁਹੂੰ ਜਗ ਮੈ ਜਸ ਲੀਜਿਯੈ ॥੩੦॥

ਦਾਨ ਕਰਨਾ ਅਤੇ ਕ੍ਰਿਪਾਨ ਚਲਾਉਣਾ ਦੋਵੇਂ ਕਾਰਜ ਕਰ ਕੇ ਜਗ ਵਿਚ ਜਸ ਖਟੋ (ਅਰਥਾਂਤਰ- ਕ੍ਰਿਪਾਨ ਦਾ ਦਾਨ ਕਰ ਕੇ ਦੋਹਾਂ ਲੋਕਾਂ ਵਿਚ ਜਸ ਲਵੋ।)॥੩੦॥

ਖੜਗ ਹਾਥ ਜਿਨਿ ਤਜਹੁ ਖੜਗਧਾਰਾ ਸਹੋ ॥

ਤਲਵਾਰ ਨੂੰ ਹੱਥ ਵਿਚੋਂ ਨਾ ਛਡੋ ਅਤੇ ਖੜਗ ਦੀ ਧਾਰ ਨੂੰ ਸਹਿਣ (ਦੀ ਹਿੰਮਤ ਰਖੋ)।

ਭਾਜਿ ਨ ਚਲਿਯਹੁ ਤਾਤ ਮੰਡਿ ਰਨ ਕੌ ਰਹੋ ॥

ਹੇ ਪਿਤਾ ਜੀ! ਯੁੱਧ ਨੂੰ ਆਰੰਭ ਕਰ ਕੇ ਡਟੇ ਰਹੋ ਅਤੇ ਭਜ ਕੇ ਨਾ ਜਾਓ।

ਪਠੇ ਪਖਰਿਯਾ ਹਨਿਯਹੁ ਬਿਸਿਖ ਪ੍ਰਹਾਰ ਕਰਿ ॥

ਤੀਰਾਂ ਦੇ ਵਾਰ ਕਰ ਕੇ ਜਵਾਨ ਘੋੜ ਸਵਾਰਾਂ ਨੂੰ ਮਾਰ ਦਿਓ।

ਹੋ ਮਾਰਿ ਅਰਿਨ ਕੌ ਮਰਿਯਹੁ ਹਮਹਿ ਸੰਘਾਰਿ ਕਰਿ ॥੩੧॥

ਵੈਰੀਆਂ ਨੂੰ ਮਾਰ ਕੇ ਅਤੇ (ਫਿਰ) ਮੈਨੂੰ ਸੰਘਾਰ ਕੇ ਆਪ ਵੀ ਮਰ ਜਾਓ ॥੩੧॥

ਚੌਪਈ ॥

ਚੌਪਈ:

ਸੁਨਹੁ ਪਿਤਾ ਇਕ ਕਰਹੁ ਉਪਾਈ ॥

ਹੇ ਪਿਤਾ ਜੀ! ਸੁਣੋ, (ਮੈਂ) ਇਕ ਉਪਾ ਕਰਦੀ ਹਾਂ

ਸਮਸਦੀਨ ਕਹ ਲੇਹੁ ਬੁਲਾਈ ॥

ਅਤੇ ਸ਼ਮਸਦੀਨ ਨੂੰ ਬੁਲਾ ਲੈਂਦੀ ਹਾਂ।

ਜਬ ਆਵੇ ਤਬ ਪਕਰਿ ਸੰਘਰਿਯਹੁ ॥

ਜਦ (ਉਹ) ਆਵੇ ਤਦ ਪਕੜ ਕੇ ਮਾਰ ਦੇਣਾ।

ਬਹੁਰੌ ਨਿਕਸਿ ਜੁਧ ਕੌ ਕਰਿਯਹੁ ॥੩੨॥

ਫਿਰ ਨਿਕਲ ਕੇ (ਵੈਰੀ ਨਾਲ) ਯੁੱਧ ਕਰਨਾ ॥੩੨॥

ਸਿਧ ਪਾਲ ਤਬ ਐਸ ਬਿਚਾਰੀ ॥

ਤਦ ਸਿਧ ਪਾਲ ਨੇ ਇਸ ਤਰ੍ਹਾਂ ਵਿਚਾਰ ਕੀਤਾ

ਭਲੀ ਬਾਤ ਇਨ ਸੁਤਾ ਉਚਾਰੀ ॥

ਕਿ ਬੇਟੀ ਨੇ ਚੰਗੀ ਗੱਲ ਦਸੀ ਹੈ।

ਅੰਤਹਪੁਰ ਤੇ ਬਾਹਿਰ ਆਯੋ ॥

ਉਹ ਰਣਵਾਸ ਤੋਂ ਬਾਹਰ ਆਇਆ

ਬੋਲਿ ਪਠਾਨਨ ਐਸ ਜਤਾਯੋ ॥੩੩॥

ਅਤੇ ਪਠਾਣਾਂ ਨੂੰ ਬੁਲਾ ਕੇ ਇਸ ਤਰ੍ਹਾਂ ਸਮਝਾਇਆ ॥੩੩॥

ਏ ਹੈ ਪ੍ਰਭੁ ਕੇ ਬਡੇ ਬਨਾਏ ॥

ਇਹ (ਬਾਦਸ਼ਾਹ ਲੋਗ) ਪ੍ਰਭੂ ਦੇ ਬਣਾਏ ਹੋਏ ਹਨ।

ਹਮ ਤੁਮ ਸੇ ਇਨ ਕੇ ਪਗ ਲਾਏ ॥

ਸਾਡੇ ਤੁਹਾਡੇ ਵਰਗੇ ਇਨ੍ਹਾਂ ਦੇ ਪੈਰੀਂ ਲਗਾਏ ਹੋਏ ਹਾਂ।

ਜੋ ਇਨ ਕਹਾ ਵਹੈ ਮਨ ਮਾਨਾ ॥

ਜੋ ਇਨ੍ਹਾਂ ਨੇ ਕਿਹਾ ਹੈ, ਉਹੀ ਮਨ ਵਿਚ ਮੰਨਦਾ ਹਾਂ

ਸਿਰ ਪਰ ਹੁਕਮ ਸਾਹ ਕੋ ਆਨਾ ॥੩੪॥

ਅਤੇ ਬਾਦਸ਼ਾਹ ਦੇ ਹੁਕਮ ਨੂੰ ਸਿਰ ਮੱਥੇ ਉਤੇ ਲੈਂਦਾ ਹਾਂ ॥੩੪॥

ਤਬ ਮਿਲਿ ਖਾਨ ਸਾਹ ਕੇ ਗਏ ॥

ਤਦ ਪਠਾਣ ਮਿਲ ਕੇ ਬਾਦਸ਼ਾਹ ਕੋਲ ਗਏ

ਅਤਿ ਹੀ ਹ੍ਰਿਦੈ ਅਨੰਦਿਤ ਭਏ ॥

ਅਤੇ ਹਿਰਦੇ ਵਿਚ ਬਹੁਤ ਪ੍ਰਸੰਨ ਹੋਏ।

ਤੁਰਕਹਿ ਛਤ੍ਰਿਨ ਸੁਤਾ ਨ ਦਈ ॥

ਤੁਰਕਾਂ ਨੂੰ ਛਤ੍ਰੀਆਂ ਨੇ ਕਦੇ ਪੁੱਤਰੀ ਨਹੀਂ ਦਿੱਤੀ।

ਹਸਿ ਹੈ ਇਨੈ ਭਲੀ ਇਹ ਭਈ ॥੩੫॥

ਇਨ੍ਹਾਂ ਨੇ ਪ੍ਰਸੰਨਤਾ ਨਾਲ (ਗੱਲ ਮੰਨ ਲਈ, ਇਸ ਲਈ) ਇਹ ਚੰਗਾ ਹੀ ਹੋਇਆ। (ਅਰਥਾਂਤਰ-ਇਹ ਚੰਗੀ ਗੱਲ ਹੋਈ, ਹੁਣ ਅਸੀਂ ਇਨ੍ਹਾਂ ਦੀ ਹਾਸੀ ਕਰਾਂਗੇ) ॥੩੫॥

ਦੁਹਿਤਾ ਇਤੈ ਪਿਤਹਿ ਸਮੁਝਾਵੈ ॥

ਇਧਰ ਪੁੱਤਰੀ ਪਿਤਾ ਨੂੰ ਸਮਝਾਣ ਲਗੀ

ਛਤ੍ਰੀ ਜਨਮੁ ਫੇਰਿ ਨਹਿ ਆਵੈ ॥

ਕਿ ਛਤ੍ਰੀ ਜਨਮ ਫਿਰ ਨਹੀਂ ਮਿਲਣਾ।

ਅਬ ਲੌ ਐਸੀ ਬਾਤ ਨ ਪਈ ॥

ਹੁਣ ਤਕ ਅਜਿਹੀ ਗੱਲ ਨਹੀਂ ਹੋਈ

ਤੁਰਕਨ ਕੇ ਛਤ੍ਰਾਨੀ ਗਈ ॥੩੬॥

ਕਿ ਤੁਰਕਾਂ ਦੇ (ਘਰ) ਛਤ੍ਰਾਣੀ ਗਈ ਹੋਵੇ ॥੩੬॥

ਤਾ ਤੇ ਮੋਹਿ ਨ ਦੀਜੈ ਤਾਤਾ ॥

ਇਸ ਲਈ ਹੇ ਪਿਤਾ ਜੀ! ਮੈਨੂੰ (ਬਾਦਸ਼ਾਹ ਦੇ ਹਵਾਲੇ) ਨਾ ਕਰੋ

ਮੰਡਹੁ ਜੁਧ ਹੋਤ ਹੀ ਪ੍ਰਾਤਾ ॥

ਅਤੇ ਸਵੇਰ ਹੁੰਦਿਆਂ ਹੀ ਯੁੱਧ ਰਚਾ ਦਿਓ।

ਚਲਿ ਹੈ ਕਥਾ ਸਦਾ ਜਗ ਮਾਹੀ ॥

ਇਹ ਕਥਾ ਸਦਾ ਜਗ ਵਿਚ ਚਲੇਗੀ।

ਪ੍ਰਾਤ ਪਠਾਨ ਕਿ ਛਤ੍ਰੀ ਨਾਹੀ ॥੩੭॥

ਸਵੇਰ ਹੋਣ ਤੇ ਜਾਂ ਪਠਾਣ ਨਹੀਂ ਹੋਣਗੇ ਜਾਂ ਛਤ੍ਰੀ ਨਹੀਂ ਹੋਣਗੇ ॥੩੭॥

ਪਹਿਰਹੁ ਕੌਚ ਬਜਾਇ ਨਗਾਰੇ ॥

ਕਵਚ ਪਾ ਕੇ ਨਗਾਰੇ ਵਜਾਓ


Flag Counter