ਸ਼੍ਰੀ ਦਸਮ ਗ੍ਰੰਥ

ਅੰਗ - 1060


ਤੁਮੈ ਸਾਥ ਬਹਲੋਲ ਨ ਭੋਗ ਕਮਾਤ ਹੋ ॥

ਹੇ ਬਹਲੋਲ! ਤੁਹਾਡੇ ਨਾਲ ਭੋਗ ਨਹੀਂ ਕਰ ਸਕਦੀ।

ਸੰਗ ਮਨੁਛ ਦੈ ਮੋਹਿ ਤਹਾ ਪਹੁਚਾਇਯੈ ॥

ਮੇਰੇ ਨਾਲ ਬੰਦਾ ਭੇਜੋ (ਜੋ) ਮੈਨੂੰ ਉਥੇ ਪਹੁੰਚਾ ਆਏ।

ਹੋ ਦਿਵਸ ਤੀਸਰੇ ਮੋ ਕੌ ਬਹੁਰਿ ਬੁਲਾਇਯੈ ॥੧੯॥

ਤੀਜੇ ਦਿਨ ਮੈਨੂੰ ਫਿਰ ਬੁਲਾ ਲੈਣਾ ॥੧੯॥

ਸੁਨਿ ਐਸੇ ਬਚ ਮੋਹਿ ਖਾਨ ਤਬ ਤਜਿ ਦਿਯੋ ॥

ਇਹ ਗੱਲ ਸੁਣ ਕੇ ਖ਼ਾਨ ਨੇ ਮੈਨੂੰ ਤਿਆਗ ਦਿੱਤਾ।

ਕਾਮ ਭੋਗ ਤਹ ਸੰਗ ਨ ਮੈ ਐਸੋ ਕਿਯੋ ॥

ਇਸ ਤਰ੍ਹਾਂ ਮੈਂ ਉਸ ਨਾਲ ਕਾਮ ਭੋਗ ਨਹੀਂ ਕੀਤਾ।

ਤਬ ਤੁਮ ਕੌ ਮੈ ਮਿਲੀ ਤਹਾ ਤੇ ਆਇ ਕੈ ॥

ਤਦ ਮੈਂ ਉਥੋਂ ਆ ਕੇ ਤੁਹਾਨੂੰ ਮਿਲੀ ਹਾਂ।

ਹੋ ਅਬ ਤੁਮ ਕ੍ਰਯੋਹੂ ਮੋ ਕੌ ਲੇਹੁ ਬਚਾਇ ਕੈ ॥੨੦॥

ਹੁਣ ਤੁਸੀਂ ਕਿਸੇ ਤਰ੍ਹਾਂ ਮੈਨੂੰ ਬਚਾ ਲਵੋ ॥੨੦॥

ਦੋਹਰਾ ॥

ਦੋਹਰਾ:

ਸੁਨਿ ਐਸੋ ਬਚ ਮੂੜ ਤਬ ਫੂਲਿ ਗਯੋ ਮੁਸਕਾਇ ॥

ਇਸ ਤਰ੍ਹਾਂ ਦੇ ਬੋਲ ਸੁਣ ਕੇ ਤਦ ਉਹ ਮੂਰਖ ਹਸ ਕੇ ਫੁਲ ਗਿਆ।

ਭੇਦ ਨ ਜਾਨ੍ਯੋ ਬਾਲ ਕੋ ਆਈ ਭਗਹਿ ਫੁਰਾਇ ॥੨੧॥

(ਉਹ) ਇਸਤਰੀ ਦਾ ਭੇਦ ਨਾ ਸਮਝ ਸਕਿਆ ਕਿ ਉਹ ਕਾਮ-ਕੇਲ ਕਰ ਕੇ ਆਈ ਸੀ ॥੨੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿਹਤਰਵੋਂ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੩॥੩੪੦੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੩॥੩੪੦੨॥ ਚਲਦਾ॥

ਚੌਪਈ ॥

ਚੌਪਈ:

ਮੋਕਲ ਗੜ ਮੋਕਲ ਨ੍ਰਿਪ ਭਾਰੋ ॥

ਮੋਕਲ ਗੜ੍ਹ ਵਿਚ (ਇਕ) ਮੋਕਲ ਨਾਂ ਦਾ ਵੱਡਾ ਰਾਜਾ ਸੀ।

ਪਿਤਰ ਮਾਤ ਪਛਮ ਉਜਿਯਾਰੋ ॥

(ਉਸ ਦੇ) ਮਾਤਾ ਪਿਤਾ ਪੱਛਮ ਵਿਚ ਬਹੁਤ ਪ੍ਰਸਿੱਧ ਸਨ।

ਸੁਰਤਾ ਦੇ ਤਿਹ ਸੁਤਾ ਭਣਿਜੈ ॥

ਉਸ ਦੀ ਸੁਰਤਾ ਦੇਈ ਨਾਂ ਦੀ ਇਕ ਪੁੱਤਰੀ ਸੀ।

ਜਾ ਸਮ ਰੂਪ ਕਵਨ ਤ੍ਰਿਯ ਦਿਜੈ ॥੧॥

ਉਸ ਦੇ ਬਰਾਬਰ ਹੋਰ ਕਿਸ ਇਸਤਰੀ ਦਾ ਰੂਪ ਦਸੀਏ ॥੧॥

ਅਪਨੋ ਤਵਨ ਸੁਯੰਬਰ ਬਨਾਯੋ ॥

ਉਸ ਨੇ ਆਪਣਾ ਸੁਅੰਬਰ ਰਚਿਆ

ਸਭ ਭੂਪਨ ਕੋ ਬੋਲਿ ਪਠਾਯੋ ॥

ਅਤੇ ਸਭ ਰਾਜਿਆਂ ਨੂੰ ਬੁਲਵਾ ਲਿਆ।

ਕਾਸਟ ਤੁਰੈ ਜੋ ਹ੍ਯਾਂ ਚੜਿ ਆਵੈ ॥

ਜੋ ਲਕੜੀ ਦੇ ਘੋੜੇ ਤੇ ਇਥੇ ਚੜ੍ਹ ਕੇ ਆਵੇਗਾ,

ਸੋਈ ਰਾਜ ਸੁਤਾ ਕਹ ਪਾਵੈ ॥੨॥

ਉਹੀ ਰਾਜ ਕੁਮਾਰੀ ਨੂੰ ਪ੍ਰਾਪਤ ਕਰੇਗਾ ॥੨॥

ਅੜਿਲ ॥

ਅੜਿਲ:

ਸਤ ਗਾੜਨ ਕੋ ਬਲ ਜੋ ਨਰ ਕਰ ਮੈ ਧਰੈ ॥

ਜਿਹੜਾ ਆਦਮੀ ਸੌ ਗੰਢਾਂ ਵਾਲਾ ਬਲਮ (ਭਾਲਾ) ਹੱਥ ਵਿਚ ਧਾਰਨ ਕਰੇ

ਕਾਸਟ ਤੁਰੈ ਹ੍ਵੈ ਸ੍ਵਾਰ ਤੁਰਤ ਇਹ ਮਗੁ ਪਰੈ ॥

ਅਤੇ ਕਾਠ ਦੇ ਘੋੜੇ ਉਤੇ ਸਵਾਰ ਹੋ ਕੇ ਇਸ ਰਸਤੇ ਉਤੇ ਪੈ ਕੇ ਤੁਰੇ।

ਲੀਕ ਬਡੀ ਲਹੁ ਬਿਨੁ ਕਰ ਛੂਏ ਜੋ ਕਰੈ ॥

ਜੋ ਵੱਡੀ ਜਾਂ ਲਘੂ ਲਕੀਰ ਬਿਨਾ ਹੱਥ ਛੋਹੇ ਖਿਚ ਦੇਵੇ।

ਹੋ ਸੋਈ ਨ੍ਰਿਪ ਬਰ ਆਜੁ ਆਨ ਹਮ ਕੌ ਬਰੈ ॥੩॥

ਉਹੀ ਸ੍ਰੇਸ਼ਠ ਰਾਜਾ ਅਜ ਆ ਕੇ ਸਾਨੂੰ ਵਰ ਲਵੇ ॥੩॥

ਜਹ ਪੇਰੋ ਸਾਹ ਹੁਤੋ ਤਹੀ ਖਬਰੈ ਗਈ ॥

ਜਿਥੇ ਪੇਰੋ ਸ਼ਾਹ ਰਹਿੰਦਾ ਸੀ, ਉਥੇ ਵੀ ਖ਼ਬਰ ਜਾ ਪਹੁੰਚੀ।

ਅਚਰਜ ਕਥਾ ਸੁਨਿ ਮੋਨ ਸਭਾ ਸਭ ਹੀ ਭਈ ॥

ਇਹ ਅਸਚਰਜ ਗੱਲ ਸੁਣ ਸਾਰੀ ਸਭਾ ਚੁਪ ਹੋ ਗਈ।

ਤਬ ਹਜਰਤ ਤ੍ਰਿਯ ਐਸੇ ਬਚਨ ਸੁਨਾਇਯੋ ॥

ਤਦ ਬਾਦਸ਼ਾਹ ਦੀ ਇਸਤਰੀ ਨੇ ਇਸ ਤਰ੍ਹਾਂ ਬਚਨ ਕਹੇ,

ਹੋ ਹਜਰਤ ਕੋ ਭ੍ਰਮੁ ਸਭ ਹੀ ਤਬੈ ਮਿਟਾਇਯੋ ॥੪॥

ਜਿਸ ਨਾਲ ਬਾਦਸ਼ਾਹ ਦੇ ਸਾਰੇ ਭਰਮ ਮਿਟਾ ਦਿੱਤੇ ॥੪॥

ਦ੍ਰਭੁ ਜਰ ਲਈ ਮੰਗਾਇ ਬਰੌ ਤਾ ਕੋ ਸੁ ਕਿਯ ॥

ਉਸ ਨੇ ਦਭ ਦੀ ਇਕ ਜੜ ਮੰਗਵਾ ਕੇ ਉਸ ਦੀ ਬਲਮ ਬਣਾਈ।

ਨਹਰਿ ਖੋਦਿ ਬੇਰਿਆ ਕੋ ਬੋਲਿ ਤੁਰੰਗ ਲਿਯ ॥

(ਉਸ ਨੇ ਉਥੋਂ ਤਕ) ਇਕ ਨਹਿਰ ਪੁਟਵਾ ਦਿੱਤੀ ਅਤੇ ਮਲਾਹ ਨੂੰ ਕਿਹਾ ਕਿ (ਉਹ) ਬੇੜੀ ਰੂਪ ਘੋੜਾ ਲਿਆਏ।

ਲਹੁ ਦੀਰਘ ਤਟ ਲੀਕੈ ਕਾਢਿ ਬਨਾਇ ਕੈ ॥

ਕੰਢੇ ਤੇ (ਲਕੜੀ ਨਾਲ) ਦੀਰਘ ਅਤੇ ਲਘੂ ਲਕੀਰਾਂ ਖਿਚ ਲਈਆਂ।

ਹੋ ਜੀਤਿ ਆਪੁ ਲੈ ਦਈ ਹਜਰਤਹਿ ਜਾਇ ਕੈ ॥੫॥

(ਉਸ ਨੇ) ਆਪ ਜਿਤ ਕੇ (ਉਹ ਇਸਤਰੀ) ਬਾਦਸ਼ਾਹ ਨੂੰ ਦੇ ਦਿੱਤੀ ॥੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੪॥੩੪੦੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੪ਵੇਂ ਚਰਿਤ੍ਰ ਸਦੀ ਸਮਾਪਤੀ, ਸਭ ਸ਼ੁਭ ਹੈ ॥੧੭੪॥੩੪੦੭॥ ਚਲਦਾ॥

ਦੋਹਰਾ ॥

ਦੋਹਰਾ:

ਗਜਨ ਦੇਵ ਰਾਜਾ ਬਡੋ ਗਜਨੀ ਕੋ ਨਰਪਾਲ ॥

ਗਜਨ ਦੇਵ ਨਾਂ ਦਾ ਇਕ ਵੱਡਾ ਰਾਜਾ ਗ਼ਜ਼ਨੀ ਦਾ ਸੁਆਮੀ ਸੀ।

ਕਮਲ ਕੁਰੰਗ ਸਾਰਸ ਲਜੈ ਲਖਿ ਤਿਹ ਨੈਨ ਬਿਸਾਲ ॥੧॥

ਉਸ ਦੀਆਂ ਵਿਸ਼ਾਲ ਅੱਖਾਂ ਨੂੰ ਵੇਖ ਕੇ ਕਮਲ, ਹਿਰਨ ਅਤੇ ਸਾਰਸ ਵੀ ਸ਼ਰਮਿੰਦੇ ਹੁੰਦੇ ਸਨ ॥੧॥

ਤਹਾ ਦੁਰਗ ਦੁਰਗਮ ਬਡੋ ਤਹ ਪਹੁਚੈ ਕਹ ਕੌਨ ॥

(ਉਸ ਦਾ) ਕਿਲਾ ਬਹੁਤ ਦੁਰਗਮ ਸੀ, ਉਥੇ ਕੌਣ ਪਹੁੰਚ ਸਕਦਾ ਸੀ?

ਜੋਨਿ ਚੰਦ੍ਰ ਕੀ ਨ ਪਰੈ ਚੀਟੀ ਕਰੈ ਨ ਗੌਨ ॥੨॥

ਉਥੇ ਚੰਦ੍ਰਮਾ ਦੀ ਚਾਂਦਨੀ ਨਹੀਂ ਪੈਂਦੀ ਸੀ ਅਤੇ ਕੀੜੀ ਵੀ ਜਾ ਨਹੀਂ ਸਕਦੀ ਸੀ ॥੨॥

ਚੌਪਈ ॥

ਚੌਪਈ:

ਚਪਲ ਕਲਾ ਇਕ ਰਾਜ ਦੁਲਾਰੀ ॥

ਚਪਲ ਕਲਾ ਨਾਂ ਦੀ ਇਕ ਰਾਜ ਕੁਮਾਰੀ ਸੀ

ਸੂਰਜ ਲਖੀ ਚੰਦ੍ਰ ਨ ਨਿਹਾਰੀ ॥

ਜਿਸ ਨੂੰ ਸੂਰਜ ਅਤੇ ਚੰਦ੍ਰਮਾ ਨੇ ਵੀ ਨਹੀਂ ਵੇਖਿਆ ਸੀ।

ਜੋਬਨ ਜੇਬ ਅਧਿਕ ਤਿਹ ਸੋਹੈ ॥

ਉਸ ਨੂੰ ਜੋਬਨ ਅਤੇ ਛਬੀ ਬਹੁਤ ਅਧਿਕ ਫਬਦੀ ਸੀ।

ਖਗ ਮ੍ਰਿਗ ਜਛ ਭੁਜੰਗਨ ਮੋਹੈ ॥੩॥

(ਉਹ) ਪੰਛੀਆਂ, ਹਿਰਨਾਂ, ਯਕਸ਼ਾਂ ਅਤੇ ਸੱਪਾਂ ਦਾ ਮਨ ਮੋਹੰਦੀ ਸੀ ॥੩॥

ਦੋਹਰਾ ॥

ਦੋਹਰਾ:

ਜੋਬਨ ਖਾ ਤਿਹ ਦੁਰਗ ਕੌ ਘੇਰਾ ਕਿਯੋ ਬਨਾਇ ॥

ਜੋਬਨ ਖ਼ਾਨ ਨੇ ਉਸ ਕਿਲ੍ਹੇ ਨੂੰ ਘੇਰਾ ਪਾ ਲਿਆ।

ਕ੍ਯੋਹੂੰ ਨ ਸੋ ਟੂਟਤ ਭਯੋ ਸਭ ਕਰਿ ਰਹੇ ਉਪਾਇ ॥੪॥

ਸਭ ਤਰ੍ਹਾਂ ਦੇ ਉਪਾ ਕਰ ਹਟੇ, ਪਰ ਕਿਸੇ ਤਰ੍ਹਾਂ ਵੀ ਉਹ ਕਿਲ੍ਹਾ ਟੁਟ ਨਾ ਸਕਿਆ ॥੪॥

ਚੌਪਈ ॥

ਚੌਪਈ:


Flag Counter