ਸ਼੍ਰੀ ਦਸਮ ਗ੍ਰੰਥ

ਅੰਗ - 498


ਗਹਿ ਕੈ ਤਿਹ ਮੂੰਡ ਕੋ ਮੂੰਡ ਦਯੋ ਉਪਹਾਸ ਕੈ ਜਿਉ ਚਿਤ ਬੀਚ ਚਹਿਓ ॥੨੦੦੨॥

ਉਸ ਨੂੰ ਪਕੜ ਕੇ ਸਿਰ ਮੁੰਨ ਦਿੱਤਾ ਅਤੇ ਜਿਵੇਂ ਚਿਤ ਵਿਚ ਆਇਆ (ਉਸ ਨਾਲ) ਮਖੌਲ ਕੀਤਾ ॥੨੦੦੨॥

ਦੋਹਰਾ ॥

ਦੋਹਰਾ:

ਭ੍ਰਾਤ ਦਸਾ ਪਿਖਿ ਰੁਕਮਿਨੀ ਪ੍ਰਭ ਜੂ ਕੇ ਗਹਿ ਪਾਇ ॥

ਭਰਾ ਦੀ ਹਾਲਤ ਵੇਖ ਕੇ ਰੁਕਮਨੀ ਨੇ ਸ੍ਰੀ ਕ੍ਰਿਸ਼ਨ ਦੇ ਪੈਰ ਪਕੜ ਲਏ

ਅਨਿਕ ਭਾਤਿ ਸੋ ਸ੍ਯਾਮ ਕਬਿ ਭ੍ਰਾਤ ਲਯੋ ਛੁਟਕਾਇ ॥੨੦੦੩॥

ਅਤੇ ਕਵੀ ਸ਼ਿਆਮ (ਕਹਿੰਦੇ ਹਨ) ਅਨੇਕ ਤਰ੍ਹਾਂ (ਦੀਆਂ ਬੇਨਤੀਆਂ ਕਰ ਕੇ) ਭਰਾ ਨੂੰ ਮੁਕਤ ਕਰਾ ਲਿਆ ॥੨੦੦੩॥

ਸਵੈਯਾ ॥

ਸਵੈਯਾ:

ਜੋਊ ਤਾਹਿ ਸਹਾਇ ਕਉ ਆਵਤ ਭੇ ਸੁ ਹਨੇ ਸਭ ਹੀ ਚਿਤ ਮੈ ਚਹਿ ਕੈ ॥

ਜੋ ਵੀ ਉਸ ਦੀ ਸਹਾਇਤਾ ਲਈ ਆਇਆ, ਉਨ੍ਹਾਂ ਸਾਰਿਆਂ ਨੂੰ (ਸ੍ਰੀ ਕ੍ਰਿਸ਼ਨ ਨੇ) ਮਨ ਮਰਜ਼ੀ ਨਾਲ ਮਾਰ ਸੁਟਿਆ।

ਜੋਊ ਸੂਰ ਹਨਿਯੋ ਨ ਹਨਿਯੋ ਛਲ ਸੋ ਅਰੇ ਮਾਰਤ ਹਉ ਤੁਹਿ ਯੌ ਕਹਿ ਕੈ ॥

ਜੋ ਯੁੱਧ-ਵੀਰ ਮਾਰੇ ਹਨ, ਉਨ੍ਹਾਂ ਨੂੰ ਛਲ ਨਾਲ ਨਹੀਂ ਮਾਰਿਆ ਸਗੋਂ 'ਓਇ ਤੈਨੂੰ ਮਾਰਦਾ ਹਾਂ', ਇਹ ਕਹਿ ਕੇ ਮਾਰਿਆ ਹੈ।

ਬਹੁ ਭੂਪ ਹਨੇ ਗਜਬਾਜ ਰਥੀ ਸਰਤਾ ਬਹੁ ਸ੍ਰੋਨ ਚਲੀ ਬਹਿ ਕੈ ॥

ਬਹੁਤ ਸਾਰੇ ਰਾਜੇ, ਹਾਥੀ, ਘੋੜੇ, ਰਥਾਂ ਵਾਲੇ ਮਾਰ ਦਿੱਤੇ ਅਤੇ (ਉਥੇ) ਲਹੂ ਦੀਆਂ ਬਹੁਤ ਨਦੀਆਂ ਵਗ ਤੁਰੀਆਂ।

ਫਿਰਿ ਤ੍ਰੀਯ ਕੋ ਕਹੇ ਪੀਯ ਛੋਡ ਦਯੋ ਰੁਕਮੀ ਰਨਿ ਜੀਤਿ ਭਲੇ ਗਹਿ ਕੈ ॥੨੦੦੪॥

ਫਿਰ ਇਸਤਰੀ (ਰੁਕਮਨੀ) ਦੇ ਕਹੇ ਤੇ ਪ੍ਰੀਤਮ (ਸ੍ਰੀ ਕ੍ਰਿਸ਼ਨ) ਨੇ ਰੁਕਮੀ ਨੂੰ ਚੰਗੀ ਤਰ੍ਹਾਂ ਜਿਤ ਕੇ ਅਤੇ ਪਕੜ ਕੇ ਛਡ ਦਿੱਤਾ ॥੨੦੦੪॥

ਤਉ ਲਉ ਗਦਾ ਗਹਿ ਕੈ ਬਲਿਭਦ੍ਰ ਪਰਿਓ ਤਿਨ ਮੈ ਚਿਤਿ ਰੋਸ ਬਢਾਯੋ ॥

ਇਤਨੇ ਤਕ ਬਲਰਾਮ ਗਦਾ ਪਕੜ ਕੇ ਅਤੇ ਮਨ ਵਿਚ ਰੋਸ ਵਧਾ ਕੇ ਉਨ੍ਹਾਂ ਵਿਚ ਜਾ ਧਸਿਆ।

ਸਤ੍ਰਨ ਸੈਨ ਭਜਿਯੋ ਜੋਊ ਜਾਤ ਹੋ ਸ੍ਯਾਮ ਭਨੈ ਸਭ ਕਉ ਮਿਲਿ ਘਾਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਵੈਰੀ ਦੀ ਸੈਨਾ ਦਾ ਜੋ ਕੋਈ ਭਜਿਆ ਜਾਂਦਾ ਸੀ, ਉਨ੍ਹਾਂ ਸਾਰਿਆ ਨੂੰ ਮਿਲ ਕੇ ਮਾਰ ਦਿੱਤਾ।

ਘਾਇ ਕੈ ਸੈਨ ਭਲੀ ਬਿਧਿ ਸੋ ਫਿਰਿ ਕੇ ਬ੍ਰਿਜ ਨਾਇਕ ਕੀ ਢਿਗ ਆਯੋ ॥

ਚੰਗੀ ਤਰ੍ਹਾਂ ਸੈਨਾ ਨੂੰ ਮਾਰ ਕੇ ਫਿਰ ਉਹ ਸ੍ਰੀ ਕ੍ਰਿਸ਼ਨ ਕੋਲ ਹੀ ਆ ਗਿਆ।

ਸੀਸ ਮੁੰਡਿਓ ਰੁਕਮੀ ਕੋ ਸੁਨਿਯੋ ਜਬ ਤੋ ਹਰਿ ਸਿਉ ਇਹ ਬੈਨ ਸੁਨਾਯੋ ॥੨੦੦੫॥

ਜਦ (ਉਸ ਨੇ) ਰੁਕਮੀ ਦਾ ਸਿਰ ਮੁੰਨਿਆ ਗਿਆ ਸੁਣਿਆ, ਤਾਂ ਸ੍ਰੀ ਕ੍ਰਿਸ਼ਨ ਨੂੰ ਇਹ ਬਚਨ ਸੁਣਾਏ ॥੨੦੦੫॥

ਬਲਭਦ੍ਰ ਬਾਚ ਕਾਨ੍ਰਹ ਜੂ ਸੋ ॥

ਬਲਰਾਮ ਨੇ ਕਿਹਾ:

ਦੋਹਰਾ ॥

ਦੋਹਰਾ:

ਭ੍ਰਾਤ ਤ੍ਰੀਆ ਕੋ ਰਨ ਬਿਖੈ ਕਾਨ੍ਰਹ ਜੀਤ ਜੋ ਲੀਨ ॥

ਹੇ ਕ੍ਰਿਸ਼ਨ! (ਤੁਸੀਂ) ਜੋ ਇਸਤਰੀ ਦੇ ਭਰਾ ਨੂੰ ਰਣ ਵਿਚ ਜਿਤ ਲਿਆ ਹੈ (ਇਹ ਚੰਗਾ ਕੀਤਾ ਹੈ)

ਸੀਸ ਮੂੰਡ ਤਾ ਕੋ ਦਯੋ ਕਹਿਯੋ ਕਾਜ ਘਟ ਕੀਨ ॥੨੦੦੬॥

(ਪਰ ਜੋ ਤੁਸੀਂ) ਉਸ ਦਾ ਸਿਰ ਮੁੰਨ ਦਿੱਤਾ ਹੈ, (ਬਲਰਾਮ ਨੇ) ਕਿਹਾ ਇਹ ਮਾੜਾ ਕੰਮ ਕੀਤਾ ਹੈ ॥੨੦੦੬॥

ਸਵੈਯਾ ॥

ਸਵੈਯਾ:

ਅਨਿ ਤੇ ਪੁਰ ਬਾਧਿ ਰਹੋ ਰੁਕਮੀ ਉਤ ਦ੍ਵਾਰਵਤੀ ਪ੍ਰਭ ਜੂ ਇਤ ਆਏ ॥

ਉਧਰ ਰੁਕਮੀ (ਉਥੋਂ) ਆ ਕੇ ਅਤੇ (ਇਕ ਨਵਾਂ) ਨਗਰ ਉਸਾਰ ਕੇ (ਉਸ ਵਿਚ ਜਾ) ਰਿਹਾ ਅਤੇ ਇਧਰ ਸ੍ਰੀ ਕ੍ਰਿਸ਼ਨ (ਰੁਕਮਨੀ ਸਹਿਤ) ਦੁਆਰਿਕਾ ਨਗਰੀ ਵਿਚ ਆ ਗਏ।

ਆਇ ਹੈ ਕਾਨ੍ਰਹ ਜੂ ਜੀਤਿ ਤ੍ਰੀਆ ਸਭ ਯੌ ਸੁਨਿ ਕੈ ਜਨ ਦੇਖਨ ਧਾਏ ॥

'ਕ੍ਰਿਸ਼ਨ ਜੀ ਇਸਤਰੀ ਨੂੰ ਜਿਤ ਕੇ ਲਿਆਏ ਹਨ', ਇਹ ਸੁਣ ਕੇ ਸਾਰੇ ਲੋਕ (ਉਸ ਨੂੰ) ਵੇਖਣ ਲਈ ਆ ਗਏ।

ਬ੍ਯਾਹ ਕੇ ਕਾਜ ਕਉ ਜੇ ਥੇ ਦਿਜੋਤਮ ਤੇ ਸਭ ਹੀ ਮਿਲਿ ਕੈ ਸੁ ਬੁਲਾਏ ॥

ਵਿਆਹ ਦੇ ਕਾਰਜ (ਨੂੰ ਪੂਰਾ ਕਰਨ ਲਈ) ਜੋ ਵੀ ਸ੍ਰੇਸ਼ਠ ਬ੍ਰਾਹਮਣ ਸਨ, ਉਨ੍ਹਾਂ ਸਾਰਿਆਂ ਨੂੰ ਹੀ ਇੱਕਠਿਆਂ ਬੁਲਾ ਲਿਆ।

ਅਉਰ ਜਿਤੋ ਬਲਵੰਤ ਬਡੇ ਕਬਿ ਸ੍ਯਾਮ ਕਹੈ ਸਭ ਬੋਲਿ ਪਠਾਏ ॥੨੦੦੭॥

ਕਵੀ ਸ਼ਿਆਮ ਕਹਿੰਦੇ ਹਨ, ਹੋਰ ਵੀ ਜਿਤਨੇ ਵੱਡੇ ਵੱਡੇ ਬਲਵਾਨ ਸਨ, (ਉਨ੍ਹਾਂ) ਸਭ ਨੂੰ ਬੁਲਾ ਲਿਆ ॥੨੦੦੭॥

ਕਾਨ੍ਰਹ ਕੋ ਬ੍ਯਾਹ ਸੁਨਿਯੋ ਪੁਰ ਨਾਰਿਨ ਆਵਤ ਭੀ ਸਭ ਹੀ ਮਿਲ ਗਾਵਤ ॥

(ਦੁਆਰਿਕਾ) ਨਗਰੀ ਦੀਆਂ ਨਾਰੀਆਂ ਨੇ (ਜਦ) ਕ੍ਰਿਸ਼ਨ ਦਾ ਵਿਆਹ ਹੋਣਾ ਸੁਣਿਆ (ਤਾਂ) ਸਾਰੀਆਂ ਹੀ ਮਿਲ ਕੇ ਗਾਉਂਦੀਆਂ ਹੋਈਆਂ ਆ ਗਈਆਂ।

ਨਾਚਤ ਡੋਲਤ ਭਾਤਿ ਭਲੀ ਕਬਿ ਸ੍ਯਾਮ ਭਨੈ ਮਿਲਿ ਤਾਲ ਬਜਾਵਤ ॥

ਕਵੀ ਸ਼ਿਆਮ ਕਹਿੰਦੇ ਹਨ, (ਸਾਰੀਆਂ) ਚੰਗੀ ਤਰ੍ਹਾਂ ਨਚਦੀਆਂ ਫਿਰਦੀਆਂ ਹਨ ਅਤੇ ਇਕੱਠੀਆਂ ਹੋ ਕੇ ਤਾੜੀਆਂ ਵਜਾਉਂਦੀਆਂ ਹਨ।

ਆਪਸਿ ਮੈ ਮਿਲਿ ਕੈ ਤਰੁਨੀ ਸਭ ਖੇਲਨ ਕਉ ਅਤਿ ਹੀ ਠਟ ਪਾਵਤ ॥

ਸਾਰੀਆਂ ਮੁਟਿਆਰਾਂ ਆਪਸ ਵਿਚ ਮਿਲ ਕੇ ਖੇਡਦੀਆਂ ਹੋਈਆਂ ਸ਼ੋਭਾ ਪਾ ਰਹੀਆਂ ਹਨ।

ਅਉਰ ਕੀ ਬਾਤ ਕਹਾ ਕਹੀਐ ਪਿਖਿਬੇ ਕਹੁ ਦੇਵ ਬਧੂ ਮਿਲਿ ਆਵਤ ॥੨੦੦੮॥

ਹੋਰਾਂ ਦੀ ਗੱਲ ਕੀ ਕਰੀਏ, (ਉਸ ਦ੍ਰਿਸ਼ ਨੂੰ) ਵੇਖਣ ਲਈ ਦੇਵਤਿਆਂ ਦੀਆਂ ਇਸਤਰੀਆਂ ਵੀ ਇਕੱਠੀਆਂ ਹੋ ਕੇ ਆਉਣ ਲਗੀਆਂ ਹਨ ॥੨੦੦੮॥

ਸੁੰਦਰਿ ਨਾਰਿ ਨਿਹਾਰਨ ਕਉ ਤਜਿ ਕੈ ਗ੍ਰਿਹ ਜੋ ਇਹ ਕਉਤਕ ਆਵੈ ॥

ਸੁੰਦਰ ਇਸਤਰੀ (ਰੁਕਮਨੀ) ਨੂੰ ਵੇਖਣ ਲਈ ਆਪਣੇ ਘਰਾਂ ਨੂੰ ਛਡ ਕੇ ਜੋ ਇਸ ਮੌਜ-ਮੇਲੇ ਵਿਚ ਆਉਂਦੀਆਂ ਹਨ,

ਨਾਚਤ ਕੂਦਤ ਭਾਤਿ ਭਲੀ ਗ੍ਰਿਹ ਕੀ ਸੁਧਿ ਅਉਰ ਸਭੈ ਬਿਸਰਾਵੈ ॥

(ਉਹ ਸਾਰੀਆਂ) ਚੰਗੀ ਤਰ੍ਹਾਂ ਨਾਲ ਨਚਦਿਆਂ ਕੁੱਦਦਿਆਂ ਹੋਇਆਂ ਘਰਾਂ ਦੀ ਹੋਰ ਸਭ ਸੁਰਤ ਭੁਲਾ ਦਿੰਦੀਆਂ ਹਨ।

ਦੇਖ ਕੈ ਬ੍ਯਾਹਹਿ ਕੀ ਰਚਨਾ ਸਭ ਹੀ ਅਪਨੋ ਮਨ ਮੈ ਸੁਖੁ ਪਾਵੈ ॥

ਵਿਆਹ ਦੀ ਰੌਣਕ ਵੇਖ ਕੇ ਸਾਰੀਆਂ (ਇਸਤਰੀਆਂ) ਮਨ ਵਿਚ ਬਹੁਤ ਆਨੰਦਿਤ ਹੁੰਦੀਆਂ ਹਨ।

ਐਸੇ ਕਹੈ ਬਲਿ ਜਾਹਿ ਸਭੈ ਜਬ ਕਾਨ੍ਰਹ ਕਉ ਦੇਖਿ ਸਭੈ ਲਲਚਾਵੈ ॥੨੦੦੯॥

ਸਾਰੀਆਂ ਇਸ ਤਰ੍ਹਾਂ ਕਹਿੰਦੀਆਂ ਹਨ, ਕ੍ਰਿਸ਼ਨ ਤੋਂ ਵਾਰਨੇ ਜਾਈਏ। ਜਦੋਂ ਸ੍ਰੀ ਕ੍ਰਿਸ਼ਨ ਨੂੰ ਵੇਖਦੀਆਂ ਹਨ (ਤਾਂ) ਸਾਰੀਆਂ (ਦਾ ਮਨ ਉਸ ਲਈ) ਲਲਚਾਉਣ ਲਗ ਜਾਂਦਾ ਹੈ। (ਅਰਥਾਤ ਮੋਹਿਤ ਹੋ ਜਾਂਦੀਆਂ ਹਨ) ॥੨੦੦੯॥

ਜਬ ਕਾਨ੍ਰਹ ਕੇ ਬ੍ਯਾਹ ਕਉ ਬੇਦੀ ਰਚੀ ਪੁਰ ਨਾਰਿ ਸਭੈ ਮਿਲ ਮੰਗਲ ਗਾਯੋ ॥

ਜਦ ਸ੍ਰੀ ਕ੍ਰਿਸ਼ਨ ਦੇ ਵਿਆਹ ਦੀ ਵੇਦੀ ਰਚੀ ਗਈ (ਤਦ) ਨਗਰ ਦੀਆਂ ਸਾਰੀਆਂ ਇਸਤਰੀਆਂ ਨੇ ਮਿਲ ਕੇ ਮੰਗਲ-ਮਈ (ਗੀਤ) ਗਾਏ।

ਨਾਚਤ ਭੇ ਨਟੂਆ ਤਿਹ ਠਉਰ ਮ੍ਰਿਦੰਗਨ ਤਾਲ ਭਲੀ ਬਿਧਿ ਦ੍ਰਯਾਯੋ ॥

ਉਸ ਥਾਂ ਤੇ ਨਟ ਨਚਣ ਲਗੇ (ਜਿਨ੍ਹਾਂ ਨਾਲ) ਮ੍ਰਿਦੰਗਾਂ ਦਾ ਤਾਲ ਚੰਗੀ ਤਰ੍ਹਾਂ ਦਿੱਤਾ ਜਾ ਰਿਹਾ ਸੀ।

ਕੋਟਿ ਕਤੂਹਲ ਹੋਤ ਭਏ ਅਰੁ ਬੇਸਿਯਨ ਕੋ ਕਛੁ ਅੰਤ ਨ ਆਯੋ ॥

ਕਰੋੜਾਂ ਤਰ੍ਹਾਂ ਦੇ ਕੌਤਕ ਹੋਣ ਲਗੇ ਅਤੇ ਵੇਸ਼ਵਾਵਾਂ ਦਾ ਕੁਝ ਅੰਤ ਨਹੀਂ ਸੀ ਪਾਇਆ ਜਾ ਰਿਹਾ।

ਜੋ ਇਹ ਕਉਤੁਕ ਦੇਖਨ ਕਉ ਚਲਿ ਆਯੋ ਹੁਤੋ ਸਭ ਹੀ ਸੁਖੁ ਪਾਯੋ ॥੨੦੧੦॥

ਜੋ ਵੀ ਇਸ ਕੌਤਕ ਨੂੰ ਵੇਖਣ ਲਈ ਚਲ ਕੇ ਆਇਆ, (ਉਨ੍ਹਾਂ) ਸਾਰਿਆਂ ਨੇ ਬਹੁਤ ਸੁਖ ਪ੍ਰਾਪਤ ਕੀਤਾ ॥੨੦੧੦॥

ਏਕ ਬਜਾਵਤ ਬੇਨੁ ਸਖੀ ਇਕ ਹਾਥਿ ਲੀਏ ਸਖੀ ਤਾਲ ਬਜਾਵੈ ॥

ਇਕ ਸਖੀ ਬੀਣਾ ਵਜਾਉਂਦੀ ਹੈ ਅਤੇ ਇਕ ਹੱਥ ਵਿਚ ਖੜਤਾਲ ਵਜਾ ਰਹੀ ਹੈ।

ਨਾਚਤ ਏਕ ਭਲੀ ਬਿਧਿ ਸੁੰਦਰਿ ਸੁੰਦਰਿ ਏਕ ਭਲੀ ਬਿਧਿ ਗਾਵੈ ॥

ਇਕ ਸੁੰਦਰੀ ਚੰਗੀ ਤਰ੍ਹਾਂ ਨਚ ਰਹੀ ਹੈ ਅਤੇ ਇਕ ਸੁੰਦਰੀ ਚੰਗੀ ਤਰ੍ਹਾਂ ਗਾ ਰਹੀ ਹੈ।

ਝਾਜਰ ਏਕ ਮ੍ਰਿਦੰਗ ਕੇ ਬਾਜਤ ਆਏ ਭਲੇ ਇਕ ਹਾਵ ਦਿਖਾਵੈ ॥

ਇਕ (ਇਸਤਰੀ) ਝਾਂਝਰ ਅਤੇ ਇਕ ਮ੍ਰਿਦੰਗ ਵਜਾਉਂਦੀ ਹੈ ਅਤੇ ਇਕ ਆ ਕੇ ਬੜੇ ਚੰਗੇ ਹਾਵ ਵਿਖਾਉਂਦੀ ਹੈ।

ਭਾਇ ਕਰੈ ਇਕ ਆਇ ਤਬੈ ਚਿਤ ਕੇ ਰਨਿਵਾਰਨ ਮੋਦ ਬਢਾਵੈ ॥੨੦੧੧॥

ਤਦ ਇਕ (ਇਸਤਰੀ) ਆ ਕੇ ਭਾਵ (ਪ੍ਰਗਟ) ਕਰਦੀ ਹੈ ਅਤੇ (ਸਾਰਿਆਂ) ਰਨਵਾਸ ਵਾਲਿਆਂ ਦੇ ਚਿਤ ਦਾ ਆਨੰਦ ਵਧਾਉਂਦੀ ਹੈ ॥੨੦੧੧॥

ਬਾਰੁਨੀ ਕੇ ਰਸ ਸੰਗ ਛਕੇ ਜਹ ਬੈਠੇ ਹੈ ਕ੍ਰਿਸਨ ਹੁਲਾਸ ਬਢੈ ਕੈ ॥

ਸ਼ਰਾਬ ਦੇ ਨਸ਼ੇ ਵਿਚ ਮਸਤ ਹੋ ਕੇ, ਜਿਥੇ ਕ੍ਰਿਸ਼ਨ ਆਨੰਦ ਨੂੰ ਵਧਾ ਕੇ ਬੈਠੇ ਸਨ,

ਕੁੰਕਮ ਰੰਗ ਰੰਗੇ ਪਟਵਾ ਭਟਵਾ ਅਪਨੇ ਅਤਿ ਆਨੰਦ ਕੈ ਕੈ ॥

(ਉਥੇ ਸਾਰਿਆਂ ਦੇ) ਬਸਤ੍ਰ ਕੇਸਰੀ ਰੰਗ ਵਿਚ ਰੰਗੇ ਹੋਏ ਸਨ ਅਤੇ ਸੂਰਮੇ ਆਪਣੇ ਮਨ ਵਿਚ ਬਹੁਤ ਆਨੰਦਿਤ ਹੋ ਰਹੇ ਸਨ।

ਮੰਗਨ ਲੋਗਨ ਦੇਤ ਘਨੋ ਧਨ ਸ੍ਯਾਮ ਭਨੈ ਅਤਿ ਹੀ ਨਚਵੈ ਕੈ ॥

(ਕਵੀ) ਸ਼ਿਆਮ ਕਹਿੰਦੇ ਹਨ, ਮੰਗਣ ਵਾਲੇ ਲੋਕਾਂ ਤੋਂ ਬਹੁਤ ਨਾਚ ਕਰਵਾ ਕੇ ਬਹੁਤ ਧਨ ਦੇ ਰਹੇ ਹਨ।

ਰੀਝਿ ਰਹੇ ਮਨ ਮੈ ਸਭ ਹੀ ਫੁਨਿ ਸ੍ਰੀ ਜਦੁਬੀਰ ਕੀ ਓਰਿ ਚਿਤੈ ਕੈ ॥੨੦੧੨॥

ਫਿਰ ਸਾਰੇ ਸ੍ਰੀ ਕ੍ਰਿਸ਼ਨ ਵਲ ਵੇਖੀ ਕੇ ਮਨ ਵਿਚ ਪ੍ਰਸੰਨ ਹੋ ਰਹੇ ਹਨ ॥੨੦੧੨॥

ਬੇਦ ਕੇ ਬੀਚ ਲਿਖੀ ਬਿਧਿ ਜਿਉ ਜਦੁਬੀਰ ਬ੍ਯਾਹ ਤਿਹੀ ਬਿਧਿ ਕੀਨੋ ॥

ਜਿਵੇਂ ਵੇਦ ਵਿਚ (ਵਿਆਹ ਦੀ) ਵਿਧੀ ਲਿਖੀ ਹੈ, ਸ੍ਰੀ ਕ੍ਰਿਸ਼ਨ ਨੇ ਉਸੇ ਵਿਧੀ ਅਨੁਸਾਰ ਰੁਕਮਨੀ ਨਾਲ ਵਿਆਹ ਕੀਤਾ

ਜੋ ਰੁਕਮੀ ਤੇ ਭਲੀ ਬਿਧਿ ਕੈ ਰੁਕਮਨਿਹਿ ਕੋ ਪੁਨਿ ਜੀਤ ਕੈ ਲੀਨੋ ॥

ਜਿਸ ਨੂੰ (ਉਸ ਦੇ ਭਰਾ) ਰੁਕਮੀ ਤੋਂ ਚੰਗੀ ਤਰ੍ਹਾਂ ਨਾਲ ਜਿਤ ਕੇ ਪ੍ਰਾਪਤ ਕੀਤਾ ਸੀ।

ਜੀਤਹਿ ਕੀ ਬਤੀਆ ਸੁਨਿ ਕੈ ਅਤਿ ਭੀਤਰ ਮੋਦ ਬਢਿਓ ਪੁਰ ਤੀਨੋ ॥

ਜਿਤਣ ਦੀ ਗੱਲ ਸੁਣ ਕੇ ਤਿੰਨਾ ਲੋਕਾਂ (ਦੇ ਨਿਵਾਸੀਆਂ ਦੇ ਚਿਤ ਵਿਚ) ਖੁਸ਼ੀ ਦਾ ਬਹੁਤ ਵਿਕਾਸ ਹੋਇਆ।

ਸ੍ਯਾਮ ਭਨੈ ਇਹ ਕਉਤਕ ਕੈ ਸਭ ਹੀ ਜਦੁਬੀਰਨ ਕਉ ਸੁਖ ਦੀਨੋ ॥੨੦੧੩॥

(ਕਵੀ) ਸ਼ਿਆਮ ਕਹਿੰਦੇ ਹਨ, ਇਸ ਕੌਤਕ ਕਰ ਕੇ (ਸ੍ਰੀ ਕ੍ਰਿਸ਼ਨ ਨੇ) ਸਾਰੇ ਯਾਦਵਾਂ ਨੂੰ ਸੁਖ ਦਿੱਤਾ ॥੨੦੧੩॥

ਸੁਖ ਮਾਨ ਕੈ ਮਾਇ ਪੀਯੋ ਜਲ ਵਾਰ ਕੈ ਅਉ ਦ੍ਵਿਜ ਲੋਕਨ ਦਾਨ ਦੀਓ ਹੈ ॥

(ਕ੍ਰਿਸ਼ਨ ਦੀ) ਮਾਤਾ ਨੇ ਸੁਖ ਮਨਾ ਕੇ (ਜੋੜੀ ਦੇ ਸਿਰ ਤੋਂ) ਜਲ ਵਾਰ ਕੇ ਪੀਤਾ ਅਤੇ ਬ੍ਰਾਹਮਣ ਲੋਕਾਂ ਨੂੰ ਦਾਨ ਦਿੱਤਾ।

ਐਸੇ ਕਹਿਯੋ ਸਭ ਹੀ ਭੂਅ ਕੋ ਸੁਖ ਆਜ ਸਭੈ ਹਮ ਲੂਟਿ ਲੀਓ ਹੈ ॥

(ਫਿਰ) ਇਸ ਤਰ੍ਹਾਂ ਕਿਹਾ, ਅਜ ਮੈਂ ਸਾਰੀ ਧਰਤੀ ਦਾ ਸੁਖ ਲੁਟ ਲਿਆ ਹੈ।


Flag Counter