ਸ਼੍ਰੀ ਦਸਮ ਗ੍ਰੰਥ

ਅੰਗ - 792


ਕੋਵੰਡਜਨੀ ਆਦਿ ਉਚਰੀਐ ॥

ਪਹਿਲਾਂ 'ਕੋਵੰਡਜਨੀ' (ਧਨੁਸ਼ ਬਾਣ ਧਾਰੀ ਸੈਨਾ) (ਸ਼ਬਦ) ਉਚਾਰੋ।

ਮਥਨੀ ਅੰਤਿ ਸਬਦ ਤਿਹ ਧਰੀਐ ॥

ਉਸ ਦੇ ਅੰਤ ਉਤੇ 'ਮਥਨੀ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹਾ ਰੁਚੈ ਤੇ ਤਹੀ ਬਖਾਨਹੁ ॥੧੧੩੯॥

ਜਿਥੇ ਚਿਤ ਕਰੇ, ਉਥੇ ਕਥਨ ਕਰੋ ॥੧੧੩੯॥

ਇਖੁਆਸਜਨੀ ਆਦਿ ਭਣੀਜੈ ॥

ਪਹਿਲਾਂ 'ਇਖੁਆਸਜਨੀ' (ਤੀਰ-ਕਮਾਨ ਵਾਲੀ ਸੈਨਾ) (ਸ਼ਬਦ) ਕਥਨ ਕਰੋ।

ਮਥਣੀ ਅੰਤਿ ਸਬਦ ਤਿਹ ਦੀਜੈ ॥

(ਫਿਰ) ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਲਹਿਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਵਨ ਠਵਰ ਚਹੀਐ ਤਹ ਦਿਜੈ ॥੧੧੪੦॥

ਜਿਥੇ ਚਿਤ ਕਰੇ, ਉਥੇ ਹੀ ਵਰਤੋ ॥੧੧੪੦॥

ਅੜਿਲ ॥

ਅੜਿਲ:

ਕਾਰਮੁਕਜਨੀ ਪਦ ਕੋ ਪ੍ਰਿਥਮ ਉਚਾਰੀਐ ॥

ਪਹਿਲਾਂ 'ਕਾਰਮੁਕਜਨੀ' (ਧਨੁਸ਼ ਬਾਣ ਵਾਲੀ ਸੈਨਾ) ਪਦ ਨੂੰ ਉਚਾਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਡਾਰੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ ॥

(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਵਜੋਂ ਜਾਣੋ।

ਹੋ ਕਬਿਤ ਕਾਬਿ ਮੈ ਚਹੋ ਤਹਾ ਤੇ ਦੀਜੀਐ ॥੧੧੪੧॥

ਜਿਸ ਕਬਿੱਤਾ ਵਿਚ ਕਵੀਓ! ਚਾਹੋ, ਉਥੇ ਵਰਤੋ ॥੧੧੪੧॥

ਰਿਪੁ ਤਾਪਣੀ ਸਬਦਹਿ ਆਦਿ ਉਚਾਰੀਐ ॥

ਪਹਿਲਾਂ 'ਰਿਪੁ ਤਾਪਣੀ' ਸ਼ਬਦ ਨੂੰ ਉਚਾਰੋ।

ਅਰਿਣੀ ਤਾ ਕੇ ਅੰਤਿ ਸੁ ਪਦ ਕੋ ਡਾਰੀਐ ॥

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ ॥

(ਇਸ ਨੂੰ) ਸਭ ਬੁੱਧੀਮਾਨੋ! ਤੁਪਕ ਦਾ ਨਾਮ ਪਛਾਣੋ।

ਹੋ ਜਹਾ ਚਹੋ ਤਹ ਦੇਹੁ ਨ ਸੰਕਾ ਮਾਨੀਐ ॥੧੧੪੨॥

ਇਸ ਨੂੰ ਜਿਥੇ ਕਿਥੇ ਚਾਹੋ, ਨਿਸੰਗ ਹੋ ਕੇ ਵਰਤੋ ॥੧੧੪੨॥

ਆਦਿ ਚਾਪਣੀ ਮੁਖ ਤੇ ਸਬਦ ਬਖਾਨੀਐ ॥

ਪਹਿਲਾਂ 'ਚਾਪਣੀ' ਸ਼ਬਦ ਮੂੰਹ ਤੋਂ ਉਚਾਰੋ।

ਮਥਣੀ ਤਾ ਕੇ ਅੰਤਿ ਸਬਦ ਕੋ ਠਾਨੀਐ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਸੁਬੁਧਿ ਲਹਿ ਲੀਜੀਐ ॥

(ਇਸ ਨੂੰ) ਸਭ ਬੁੱਧੀਮਾਨੋ! ਤੁਪਕ ਦਾ ਨਾਮ ਸਮਝ ਲਵੋ।

ਹੋ ਜਹ ਚਾਹੋ ਤਿਹ ਠਵਰ ਉਚਾਰਨ ਕੀਜੀਐ ॥੧੧੪੩॥

ਜਿਥੇ ਚਾਹੋ, ਇਸ ਦਾ ਉਚਾਰਨ ਕਰੋ ॥੧੧੪੩॥

ਪਨਚ ਧਰਨਨੀ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਪਨਚ ਧਰਨਨੀ' ਸ਼ਬਦ ਉਚਾਰਨ ਕਰੋ।

ਮਥਣੀ ਤਾ ਕੇ ਅੰਤਿ ਸਬਦ ਕੋ ਦੀਜੀਐ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਵਰਤੋ।

ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ ॥

(ਇਸ ਨੂੰ) ਸਾਰੇ ਬੁੱਧੀਮਾਨੋ! ਤੁਪਕ ਦਾ ਨਾਮ ਸਮਝੋ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੧੪੪॥

ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਸਮਝੋ ॥੧੧੪੪॥

ਚੌਪਈ ॥

ਚੌਪਈ:

ਆਦਿ ਸੁਹ੍ਰਿਦਣੀ ਸਬਦ ਬਖਾਨੋ ॥

ਪਹਿਲਾਂ 'ਸੁਹ੍ਰਿਦਣੀ' (ਸੈਨਾ) ਸ਼ਬਦ ਕਥਨ ਕਰੋ।

ਮਥਣੀ ਸਬਦ ਅੰਤਿ ਤਿਹ ਠਾਨੋ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਿਹ ਠਾ ਰੁਚੈ ਤਹੀ ਤੇ ਕਹੀਐ ॥੧੧੪੫॥

ਜਿਥੇ ਚੰਗਾ ਲਗੇ, ਉਥੇ ਕਹੋ ॥੧੧੪੫॥

ਅੜਿਲ ॥

ਅੜਿਲ:

ਬਲਭਣੀ ਸਬਦਾਦਿ ਬਖਾਨਨ ਕੀਜੀਐ ॥

ਪਹਿਲਾਂ 'ਬਲਭਣੀ' (ਸੈਨਾ) ਸ਼ਬਦ ਦਾ ਬਖਾਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ ॥

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਚਿਤਿ ਜਾਨੀਐ ॥

(ਇਸ ਨੂੰ) ਸਭ ਸੂਝਵਾਨੋ! ਤੁਪਕ ਦਾ ਨਾਮ ਸਮਝੋ।

ਹੋ ਯਾ ਕੇ ਭੀਤਰ ਭੇਦ ਨ ਨੈਕੁ ਪ੍ਰਮਾਨੀਐ ॥੧੧੪੬॥

ਇਸ ਵਿਚ ਕਿਸੇ ਪ੍ਰਕਾਰ ਦਾ ਫਰਕ ਨਾ ਜਾਣੋ ॥੧੧੪੬॥

ਚੌਪਈ ॥

ਚੌਪਈ:

ਸਾਖਾਇਨਣੀ ਆਦਿ ਉਚਰੀਐ ॥

ਪਹਿਲਾਂ 'ਸਾਖਾਇਨਣੀ' (ਸੈਨਾ) ਸ਼ਬਦ ਉਚਾਰੋ।

ਅਰਿਣੀ ਸਬਦ ਅੰਤਿ ਤਿਹ ਧਰੀਐ ॥

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਲਹਿਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਿਹ ਚਹੀਐ ਤਿਹ ਠਵਰ ਭਣਿਜੈ ॥੧੧੪੭॥

ਜਿਥੇ ਚਾਹੋ, ਉਥੇ ਹੀ ਕਥਨ ਕਰੋ ॥੧੧੪੭॥

ਪ੍ਰੀਤਮਣੀ ਪਦ ਆਦਿ ਬਖਾਨੀਐ ॥

ਪਹਿਲਾਂ 'ਪ੍ਰੀਤਮਣੀ' (ਸੈਨਾ) ਸ਼ਬਦ ਕਥਨ ਕਰੋ।

ਮਥਣੀ ਅੰਤਿ ਤਵਨ ਕੇ ਠਾਨੀਐ ॥

(ਫਿਰ) ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਨੈਕੁ ਨ ਮਿਥਿਆ ਜਾਨੋ ॥੧੧੪੮॥

ਇਸ ਵਿਚ ਕੁਝ ਵੀ ਝੂਠ ਨਾ ਮੰਨੋ ॥੧੧੪੮॥

ਅੜਿਲ ॥

ਅੜਿਲ:

ਆਦਿ ਸੁਜਨਨੀ ਸਬਦ ਉਚਾਰਨ ਕੀਜੀਐ ॥

ਪਹਿਲਾਂ 'ਸੁਜਨਨੀ' (ਸੈਨਾ) ਪਦ ਕਹੋ।

ਮਥਣੀ ਤਾ ਕੇ ਅੰਤਿ ਸਬਦ ਕੋ ਦੀਜੀਐ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਬੁਧਿ ਜੀਅ ਜਾਨੀਐ ॥

(ਇਸ ਨੂੰ) ਸਭ ਬੁੱਧੀਮਾਨੋ! ਮਨ ਵਿਚ ਤੁਪਕ ਦਾ ਨਾਮ ਸਮਝੋ।


Flag Counter