ਸ਼੍ਰੀ ਦਸਮ ਗ੍ਰੰਥ

ਅੰਗ - 234


ਰੂਪ ਅਨੂਪ ਤਿਹੂੰ ਪੁਰ ਮਾਨੈ ॥੩੩੨॥

ਉਹ ਰੂਪ ਅਨੂਪਮ ਅਤੇ ਤਿੰਨ ਲੋਕਾਂ ਵਿੱਚ ਮੰਨਣ ਯੋਗ ਸੀ ॥੩੩੨॥

ਧਾਇ ਕਹਯੋ ਰਘੁਰਾਇ ਭਏ ਤਿਹ ॥

ਜਿਥੇ ਰਾਮ ਸਨ, (ਉਹ ਉਥੇ) ਭੱਜ ਕੇ ਪਹੁੰਚੀ (ਅਤੇ ਇਸ ਤਰ੍ਹਾਂ) ਕਿਹਾ

ਜੈਸ ਨ੍ਰਿਲਾਜ ਕਹੈ ਨ ਕੋਊ ਕਿਹ ॥

ਜਿਸ ਤਰ੍ਹਾਂ ਕੋਈ ਨਿਰਲੱਜ ਇਸਤਰੀ ਵੀ ਕਿਸੇ ਨੂੰ ਨਹੀਂ ਕਹਿ ਸਕਦੀ।

ਹਉ ਅਟਕੀ ਤੁਮਰੀ ਛਬਿ ਕੇ ਬਰ ॥

(ਉਹ ਕਹਿਣ ਲੱਗੀ-) ਹੇ ਪ੍ਰਿਯ! ਮੈਂ ਤੁਹਾਡੀ ਸੁੰਦਰਤਾ ਉਤੇ ਮੋਹਿਤ ਹੋ ਗਈ ਹਾਂ।

ਰੰਗ ਰੰਗੀ ਰੰਗਏ ਦ੍ਰਿਗ ਦੂਪਰ ॥੩੩੩॥

ਤੁਹਾਡੇ ਦੋਹਾਂ ਨੈਣਾਂ ਦੇ ਰੰਗ ਵਿੱਚ ਰੰਗੀ ਗਈ ਹਾਂ ॥੩੩੩॥

ਰਾਮ ਬਾਚ ॥

ਰਾਮ ਨੇ ਕਿਹਾ-

ਸੁੰਦਰੀ ਛੰਦ ॥

ਸੁੰਦਰੀ ਛੰਦ

ਜਾਹ ਤਹਾ ਜਹ ਭ੍ਰਾਤਿ ਹਮਾਰੇ ॥

ਉਥੇ ਜਾ, ਜਿਥੇ ਮੇਰਾ ਛੋਟਾ ਭਰਾ ਬੈਠਾ ਹੈ,

ਵੈ ਰਿਝਹੈ ਲਖ ਨੈਨ ਤਿਹਾਰੇ ॥

ਉਹ ਤੇਰੇ ਨੈਣਾਂ ਨੂੰ ਵੇਖ ਕੇ ਪ੍ਰਸੰਨ ਹੋਵੇਗਾ ਵੇਖ,

ਸੰਗ ਸੀਆ ਅਵਿਲੋਕ ਕ੍ਰਿਸੋਦਰ ॥

ਮੇਰੇ ਨਾਲ ਪਤਲੇ ਲੱਕ ਵਾਲੀ ਸੀਤਾ ਹੈ,

ਕੈਸੇ ਕੈ ਰਾਖ ਸਕੋ ਤੁਮ ਕਉ ਘਰਿ ॥੩੩੪॥

(ਇਸ ਲਈ ਮੈਂ) ਤੈਨੂੰ ਕਿਸ ਤਰ੍ਹਾਂ ਘਰ ਵਿੱਚ ਰੱਖ ਸਕਦਾ ਹਾਂ ॥੩੩੪॥

ਮਾਤ ਪਿਤਾ ਕਹ ਮੋਹ ਤਜਯੋ ਮਨ ॥

(ਜਿਸ ਸੀਤਾ ਨੇ) ਮਨ ਵਿੱਚੋਂ ਮਾਤਾ ਪਿਤਾ ਦੇ ਮੋਹ ਨੂੰ ਛੱਡ ਦਿੱਤਾ ਹੈ

ਸੰਗ ਫਿਰੀ ਹਮਰੇ ਬਨ ਹੀ ਬਨ ॥

ਅਤੇ ਮੇਰੇ ਨਾਲ ਬਣ-ਬਣ ਵਿੱਚ ਫਿਰ ਰਹੀ ਹੈ,

ਤਾਹਿ ਤਜੌ ਕਸ ਕੈ ਸੁਨਿ ਸੁੰਦਰ ॥

ਹੇ ਸੁੰਦਰੀ! ਸਣ, ਉਸ ਨੂੰ ਮੈਂ ਕਿਸ ਤਰ੍ਹਾਂ ਛੱਡ ਸਕਦਾ ਹਾਂ?

ਜਾਹੁ ਤਹਾ ਜਹਾ ਭ੍ਰਾਤ ਕ੍ਰਿਸੋਦਰਿ ॥੩੩੫॥

ਹੇ ਪਤਲੇ ਲੱਕ ਵਾਲੀਏ! ਤੂੰ ਉਥੇ ਜਾ, ਜਿਥੇ ਮੇਰਾ ਭਰਾ ਬੈਠਾ ਹੈ ॥੩੩੫॥

ਜਾਤ ਭਈ ਸੁਨ ਬੈਨ ਤ੍ਰਿਯਾ ਤਹ ॥

(ਇਹ) ਗੱਲ ਸੁਣ ਕੇ ਇਸਤਰੀ ਉਥੇ ਚਲੀ ਗਈ,

ਬੈਠ ਹੁਤੇ ਰਣਧੀਰ ਜਤੀ ਜਹ ॥

ਜਿਥੇ ਰਣਧੀਰ ਜਤੀ ਲਛਮਣ ਬੈਠਾ ਹੋਇਆ ਸੀ।

ਸੋ ਨ ਬਰੈ ਅਤਿ ਰੋਸ ਭਰੀ ਤਬ ॥

(ਲਛਮਣ) ਵਲੋਂ ਨਾ ਵਰਣ ਕਾਰਨ, ਉਸ ਵੇਲੇ (ਸ਼ੂਰਪਣਖਾ) ਕ੍ਰੋਧ ਨਾਲ ਭਰ ਗਈ,

ਨਾਕ ਕਟਾਇ ਗਈ ਗ੍ਰਿਹ ਕੋ ਸਭ ॥੩੩੬॥

(ਅਤੇ ਲਛਮਣ ਕੋਲੋਂ) ਨੱਕ ਕਟਵਾ ਕੇ ਘਰ ਨੂੰ ਮੁੜ ਗਈ ॥੩੩੬॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮ ਅਵਤਾਰ ਕਥਾ ਸੂਪਨਖਾ ਕੋ ਨਾਕ ਕਾਟਬੋ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੫॥

ਇਥੇ ਸ੍ਰੀ ਬਚਿਤ੍ਰ ਨਾਟਕ ਦੀ ਰਾਮ-ਅਵਤਾਰ ਕਥਾ ਵਿਚ ਸ਼ੂਰਪਣਖਾ ਦੇ ਨੱਕ ਕੱਟਣ ਦੇ ਅਧਿਆਏ ਦੀ ਸਮਾਪਤੀ ॥੫॥

ਅਥ ਖਰਦੂਖਨ ਦਈਤ ਜੁਧ ਕਥਨੰ ॥

ਹੁਣ ਖਰ-ਦੂਖਨ ਦੈਂਤ ਦੇ ਯੁੱਧ ਦਾ ਕਥਨ

ਸੁੰਦਰੀ ਛੰਦ ॥

ਸੁੰਦਰੀ ਛੰਦ

ਰਾਵਨ ਤੀਰ ਰੁਰੋਤ ਭਈ ਜਬ ॥

ਸ਼ੂਰਪਣਖਾ ਜਦੋਂ ਰਾਵਣ ਕੋਲ ਜਾ ਕੇ ਰੋਈ

ਰੋਸ ਭਰੇ ਦਨੁ ਬੰਸ ਬਲੀ ਸਭ ॥

ਤਦੋਂ ਦਾਨਵ ਵੰਸ਼ ਦੇ ਸਾਰੇ ਬਲੀ (ਦੈਂਤ) ਕ੍ਰੋਧ ਨਾਲ ਭਰ ਗਏ।

ਲੰਕਸ ਧੀਰ ਬਜੀਰ ਬੁਲਾਏ ॥

ਰਾਵਣ ਨੇ ਧੀਰਜ ਵਾਲੇ ਵਜ਼ੀਰ ਬੁਲਾਏ (ਅਤੇ ਉਨ੍ਹਾਂ ਦੀ ਸਲਾਹ ਨਾਲ)

ਦੂਖਨ ਔ ਖਰ ਦਈਤ ਪਠਾਏ ॥੩੩੭॥

ਖਰ ਅਤੇ ਦੂਖਨ (ਨਾਂ ਦੇ ਦੋਹਾਂ) ਦੈਂਤਾਂ ਨੂੰ ਭੇਜ ਦਿਤਾ ॥੩੩੭॥

ਸਾਜ ਸਨਾਹ ਸੁਬਾਹ ਦੁਰੰ ਗਤ ॥

ਸੁੰਦਰ ਬਾਂਹਾਂ ਉਤੇ ਕਠੋਰ ਸ਼ਸਤ੍ਰ ਸਜਾ ਕੇ ਚਲ ਪਏ।

ਬਾਜਤ ਬਾਜ ਚਲੇ ਗਜ ਗਜਤ ॥

ਉਨ੍ਹਾਂ ਨਾਲ ਵਾਜੇ ਵਜਦੇ ਸਨ ਅਤੇ ਹਾਥੀ ਗਰਜਦੇ ਸਨ।

ਮਾਰ ਹੀ ਮਾਰ ਦਸੋ ਦਿਸ ਕੂਕੇ ॥

ਮਾਰੋ-ਮਾਰੋ ਦੀ ਦਸਾਂ ਦਿਸ਼ਾਵਾਂ ਵਿੱਚ ਆਵਾਜ਼ ਹੋ ਰਹੀ ਸੀ।

ਸਾਵਨ ਕੀ ਘਟ ਜਯੋਂ ਘੁਰ ਢੂਕੇ ॥੩੩੮॥

(ਉਹ) ਸਾਵਣ ਦੀਆਂ ਘਟਾਵਾਂ ਵਾਂਗ ਗਰਜਦੇ ਹੋਏ (ਰਾਮ ਚੰਦਰ ਦੇ ਨੇੜੇ ਆ ਢੁੱਕੇ ਸਨ) ॥੩੩੮॥

ਗਜਤ ਹੈ ਰਣਬੀਰ ਮਹਾ ਮਨ ॥

ਵੱਡੇ ਧੀਰਜ ਵਾਲੇ ਯੋਧੇ ਰਣ ਵਿੱਚ ਗੱਜਦੇ ਸਨ

ਤਜਤ ਹੈਂ ਨਹੀ ਭੂਮਿ ਅਯੋਧਨ ॥

ਅਤੇ ਜੰਗ ਦੀ ਭੂਮੀ ਨੂੰ ਤਿਆਗਦੇ ਨਹੀਂ ਸਨ।

ਛਾਜਤ ਹੈ ਚਖ ਸ੍ਰੋਣਤ ਸੋ ਸਰ ॥

ਜਿਨ੍ਹਾਂ ਦੇ ਨੈਣ ਲਹੂ ਦੇ ਸਰੋਵਰਾਂ ਵਾਂਗ ਸ਼ੋਭਦੇ ਸਨ

ਨਾਦਿ ਕਰੈਂ ਕਿਲਕਾਰ ਭਯੰਕਰ ॥੩੩੯॥

ਅਤੇ ਭਿਆਨਕ ਚੀਕਾਂ ਮਾਰਨ ਦੀ ਆਵਾਜ਼ ਕਰਦੇ ਸਨ ॥੩੩੯॥

ਤਾਰਕਾ ਛੰਦ ॥

ਤਾਰਕਾ ਛੰਦ

ਰਨਿ ਰਾਜ ਕੁਮਾਰ ਬਿਰਚਹਿਗੇ ॥

ਰਣ ਵਿੱਚ ਰਾਜ ਕੁਮਾਰ (ਰਾਮ ਤੇ ਲੱਛਮਣ) ਵਿਚਰਨਗੇ,

ਸਰ ਸੇਲ ਸਰਾਸਨ ਨਚਹਿਗੇ ॥

(ਸੂਰਮਿਆਂ ਦੇ ਹੱਥ ਵਿਚ) ਤੀਰ, ਬਰਛੇ ਤੇ ਧਨੁਸ਼ ਨੱਚਣਗੇ।

ਸੁ ਬਿਰੁਧ ਅਵਧਿ ਸੁ ਗਾਜਹਿਗੇ ॥

(ਸੂਰਮੇ) ਰਾਮ (ਅਵਧਿਸੁ) ਦੇ ਵਿਰੁੱਧ ਗੱਜਣਗੇ।

ਰਣ ਰੰਗਹਿ ਰਾਮ ਬਿਰਾਜਹਿਗੇ ॥੩੪੦॥

(ਇਸ ਤਰ੍ਹਾਂ) ਰਣ-ਭੂਮੀ ਵਿੱਚ ਰਾਮ ਸ਼ੋਭਾ ਪਾਉਣਗੇ ॥੩੪੦॥

ਸਰ ਓਘ ਪ੍ਰਓਘ ਪ੍ਰਹਾਰੈਗੇ ॥

ਵੱਧ ਤੋਂ ਵੱਧ ਤੀਰ ਚਲਾਉਣਗੇ,

ਰਣਿ ਰੰਗ ਅਭੀਤ ਬਿਹਾਰੈਗੇ ॥

ਰਣ-ਭੂਮੀ ਵਿਚ ਨਿਡਰ ਹੋ ਕੇ ਫਿਰਨਗੇ,

ਸਰ ਸੂਲ ਸਨਾਹਰਿ ਛੁਟਹਿਗੇ ॥

ਤੀਰ, ਤ੍ਰਿਸ਼ੂਲ ਤੇ ਖੜਗ (ਸਨਾਹਰਿ) ਚਲਣਗੇ

ਦਿਤ ਪੁਤ੍ਰ ਪਰਾ ਪਰ ਲੁਟਹਿਗੇ ॥੩੪੧॥

ਅਤੇ ਦਿਤੀ ਦੇ ਪੁੱਤਰ (ਦੈਂਤ) ਧਰਤੀ ਉਤੇ ਲੇਟਣਗੇ ॥੩੪੧॥

ਸਰ ਸੰਕ ਅਸੰਕਤ ਬਾਹਹਿਗੇ ॥

ਸ਼ੰਕਾ ਤੋਂ ਆਸ਼ੰਕਿਤ ਹੋ ਕੇ ਤੀਰ ਚਲਾਉਣਗੇ

ਬਿਨੁ ਭੀਤ ਭਯਾ ਦਲ ਦਾਹਹਿਗੇ ॥

ਅਤੇ ਡਰ ਤੋਂ ਬਿਨਾਂ ਹੋ ਕੇ ਭਿਆਨਕ ਦਲ ਨੂੰ ਸਾੜ ਦੇਣਗੇ,

ਛਿਤਿ ਲੁਥ ਬਿਲੁਥ ਬਿਥਾਰਹਿਗੇ ॥

ਧਰਤੀ ਉਤੇ ਲੋਥ ਤੇ ਲੋਥ ਖਿਲਾਰ ਦੇਣਗੇ

ਤਰੁ ਸਣੈ ਸਮੂਲ ਉਪਾਰਹਿਗੇ ॥੩੪੨॥

ਅਤੇ ਮੁੱਢ ਸਮੇਤ ਰੁੱਖ ਨੂੰ ਪੁੱਟ ਦੇਣਗੇ ॥੩੪੨॥

ਨਵ ਨਾਦ ਨਫੀਰਨ ਬਾਜਤ ਭੇ ॥

ਨਵੇਂ ਨਾਦ ਅਤੇ ਨਫ਼ੀਰੀਆਂ ਵੱਜਣ ਲੱਗ ਪਈਆਂ,


Flag Counter