ਸ਼੍ਰੀ ਦਸਮ ਗ੍ਰੰਥ

ਅੰਗ - 228


ਕਾ ਕਰਯੋ ਕੁਕਾਜ ॥

ਤੂੰ ਕਿਹੋ ਜਿਹਾ ਕੁਕਰਮ ਕੀਤਾ ਹੈ?

ਕਯੋ ਜੀਐ ਨਿਲਾਜ ॥

ਨਿਰਲੱਜ ਕਿਉਂ ਜੀ ਰਹੀ ਹੈਂ?

ਮੋਹਿ ਜੈਬੇ ਤਹੀ ॥

ਮੈਂ ਉਥੇ ਹੀ ਜਾਵਾਂਗਾ

ਰਾਮ ਹੈ ਗੇ ਜਹੀ ॥੨੭੬॥

ਜਿੱਥੇ ਰਾਮ ਜੀ ਗਏ ਹਨ ॥੨੭੬॥

ਕੁਸਮ ਬਚਿਤ੍ਰ ਛੰਦ ॥

ਕੁਸਮ ਬਚਿਤ੍ਰ ਛੰਦ

ਤਿਨ ਬਨਬਾਸੀ ਰਘੁਬਰ ਜਾਨੈ ॥

ਉਸ (ਭਰਤ) ਨੇ ਰਾਮ ਨੂੰ ਬਣਵਾਸੀ ਜਾਣ ਕੇ

ਦੁਖ ਸੁਖ ਸਮ ਕਰ ਸੁਖ ਦੁਖ ਮਾਨੈ ॥

(ਬਣ ਦੇ) ਦੁੱਖਾਂ ਨੂੰ (ਘਰ ਦੇ) ਸੁੱਖਾਂ ਵਾਂਗ ਅਤੇ (ਘਰ ਦੇ) ਸੁੱਖਾਂ ਨੂੰ ਬਣ ਦੇ ਦੁੱਖਾਂ ਜਿਹਾ ਮੰਨਿਆ।

ਬਲਕਲ ਧਰ ਕਰ ਅਬ ਬਨ ਜੈਹੈਂ ॥

(ਕਹਿਣ ਲੱਗਾ-) ਬ੍ਰਿਛਾਂ ਦੀਆਂ ਛਿੱਲਾਂ ਦੇ ਬਸਤ੍ਰ ਧਾਰਨ ਕਰਕੇ ਹੁਣ (ਮੈਂ) ਬਣ ਨੂੰ ਜਾਵਾਂਗਾ

ਰਘੁਪਤ ਸੰਗ ਹਮ ਬਨ ਫਲ ਖੈਹੈਂ ॥੨੭੭॥

ਅਤੇ ਰਾਮ ਚੰਦਰ ਨਾਲ ਮਿਲ ਕੇ ਬਣ ਦੇ ਫਲ ਖਾਵਾਂਗਾ ॥੨੭੭॥

ਇਮ ਕਹਾ ਬਚਨਾ ਘਰ ਬਰ ਛੋਰੇ ॥

(ਭਰਤ ਨੇ) ਇਸ ਤਰ੍ਹਾਂ ਦੇ ਬਚਨ ਕਹਿ ਕੇ ਘਰ ਬਾਰ ਛੱਡ ਦਿੱਤਾ,

ਬਲਕਲ ਧਰਿ ਤਨ ਭੂਖਨ ਤੋਰੇ ॥

ਬ੍ਰਿਛ ਦੀਆਂ ਛਿੱਲਾਂ ਸਰੀਰ ਉੱਤੇ ਧਾਰ ਕੇ ਭੂਖਣ (ਗਹਿਣੇ) ਤੋੜ ਦਿੱਤੇ।

ਅਵਧਿਸ ਜਾਰੇ ਅਵਧਹਿ ਛਾਡਯੋ ॥

ਰਾਜੇ ਦਸ਼ਰਥ ਦਾ ਸੰਸਕਾਰ ਕਰਕੇ (ਭਰਤ ਨੇ) ਅਯੁੱਧਿਆ ਨਗਰ ਛੱਡ ਦਿੱਤਾ

ਰਘੁਪਤਿ ਪਗ ਤਰ ਕਰ ਘਰ ਮਾਡਿਯੋ ॥੨੭੮॥

ਅਤੇ ਰਾਮ ਚੰਦਰ ਦੇ ਚਰਨਾਂ ਵਿੱਚ ਆਪਣਾ ਘਰ ਬਣਾ ਲਿਆ ॥੨੭੮॥

ਲਖਿ ਜਲ ਥਲ ਕਹ ਤਜਿ ਕੁਲ ਧਾਏ ॥

ਜਲਾਂ ਥਲਾਂ ਨੂੰ ਵੇਖ ਕੇ ਸਭ ਨੂੰ ਛੱਡ ਕੇ ਅੱਗੇ ਤੁਰੇ

ਮਨੁ ਮਨ ਸੰਗਿ ਲੈ ਤਿਹ ਠਾ ਆਏ ॥

ਅਤੇ ਮਹਾਂ ਮੁਨੀਆਂ ਨੂੰ ਨਾਲ ਲੈ ਕੇ ਉਸ ਥਾਂ ਆ ਗਏ (ਜਿੱਥੇ ਰਾਮ ਟਿਕੇ ਹੋਏ ਸਨ)।

ਲਖਿ ਬਲ ਰਾਮੰ ਖਲ ਦਲ ਭੀਰੰ ॥

ਰਾਮ ਨੇ ਸੈਨਾ ਦੀ (ਆਮਦ) ਵੇਖ ਕੇ (ਸਮਝਿਆ) ਜੋ (ਕਿਸੇ) ਵੈਰੀ ਦਾ ਲਸ਼ਕਰ (ਆ ਗਿਆ ਹੈ)।

ਗਹਿ ਧਨ ਪਾਣੰ ਸਿਤ ਧਰ ਤੀਰੰ ॥੨੭੯॥

(ਇਸ ਲਈ) ਹੱਥ ਵਿੱਚ ਧਨੁਸ਼ ਫੜ ਕੇ ਉਸ ਉੱਤੇ ਤਿੱਖਾ ਤੀਰ ਧਰ ਲਿਆ ॥੨੭੯॥

ਗਹਿ ਧਨੁ ਰਾਮੰ ਸਰ ਬਰ ਪੂਰੰ ॥

ਰਾਮ ਨੇ ਜਦੋਂ ਧਨੁਸ਼ ਨੂੰ ਫੜ ਕੇ ਪੂਰੇ ਬਲ ਨਾਲ ਤੀਰ (ਧਰਿਆ ਤਾਂ)

ਅਰਬਰ ਥਹਰੇ ਖਲ ਦਲ ਸੂਰੰ ॥

ਇੰਦਰ ਕੰਬਣ ਲੱਗਿਆ ਅਤੇ ਸੂਰਜ ਵਿਆਕੁਲ ਹੋਣ ਲੱਗਾ।

ਨਰ ਬਰ ਹਰਖੇ ਘਰ ਘਰ ਅਮਰੰ ॥

ਘਰ-ਘਰ ਵਿੱਚ ਭਲੇ ਪੁਰਸ਼ ਅਤੇ ਦੇਵਤੇ ਪ੍ਰਸੰਨ ਹੋ ਰਹੇ ਸਨ,

ਅਮਰਰਿ ਧਰਕੇ ਲਹਿ ਕਰਿ ਸਮਰੰ ॥੨੮੦॥

ਪਰ ਯੁੱਧ ਨੂੰ ਸਿਰ ਉੱਤੇ ਆਇਆ) ਜਾਣ ਕੇ ਦੈਂਤ ਧੜਕ ਰਹੇ ਸਨ ॥੨੮੦॥

ਤਬ ਚਿਤ ਅਪਨੇ ਭਰਥਰ ਜਾਨੀ ॥

ਜਦ ਭਰਤ ਨੇ ਆਪਣੇ ਚਿੱਤ ਵਿੱਚ (ਇਹ ਗੱਲ) ਜਾਣੀ

ਰਨ ਰੰਗ ਰਾਤੇ ਰਘੁਬਰ ਮਾਨੀ ॥

(ਕਿ ਮੇਰੇ ਦਲ ਬਲ ਨੂੰ ਵੇਖ ਕੇ) ਰਾਮ ਚੰਦਰ ਨੇ ਰਣ ਦਾ ਵਾਤਾਵਰਣ ਸਿਰਜ ਦਿੱਤਾ ਹੈ।

ਦਲ ਬਲ ਤਜਿ ਕਰਿ ਇਕਲੇ ਨਿਸਰੇ ॥

(ਉਹ) ਤਲ ਬਲ ਨੂੰ ਛੱਡ ਕੇ ਇਕੱਲੇ ਬਾਹਰ ਆ ਗਏ

ਰਘੁਬਰ ਨਿਰਖੇ ਸਭ ਦੁਖ ਬਿਸਰੇ ॥੨੮੧॥

ਅਤੇ ਰਾਮ ਚੰਦਰ ਨੂੰ ਵੇਖ ਕੇ ਸਾਰੇ ਦੁੱਖ ਭੁੱਲ ਗਏ ॥੨੮੧॥

ਦ੍ਰਿਗ ਜਬ ਨਿਰਖੇ ਭਟ ਮਣ ਰਾਮੰ ॥

ਜਦੋਂ ਸੂਰਮਿਆਂ ਦੇ ਸ਼ਿਰੋਮਣੀ ਰਾਮ ਨੂੰ ਅੱਖੀਂ ਵੇਖਿਆ

ਸਿਰ ਧਰ ਟੇਕਯੰ ਤਜ ਕਰ ਕਾਮੰ ॥

ਤਾਂ ਕਾਮਨਾ ਨੂੰ ਤਿਆਗ ਕਰਕੇ ਧਰਤੀ 'ਤੇ ਸਿਰ ਰੱਖ ਕੇ (ਮੱਥਾ) ਟੇਕਿਆ।

ਇਮ ਗਤਿ ਲਖਿ ਕਰ ਰਘੁਪਤਿ ਜਾਨੀ ॥

ਇਸ ਸਥਿਤੀ ਨੂੰ ਵੇਖ ਕੇ ਰਾਮ ਚੰਦਰ ਨੇ (ਇਹ ਗੱਲ) ਜਾਣ ਲਈ

ਭਰਥਰ ਆਏ ਤਜਿ ਰਜਧਾਨੀ ॥੨੮੨॥

ਕਿ ਰਾਜਧਾਨੀ ਛੱਡ ਕੇ ਭਰਥ ਆਇਆ ਹੈ ॥੨੮੨॥

ਰਿਪਹਾ ਨਿਰਖੇ ਭਰਥਰ ਜਾਨੇ ॥

ਭਰਥ ਨੂੰ ਪਛਾਣ ਕੇ ਅਤੇ ਸ਼ਤਰੂਘਨ (ਰਿਪਹਾ) ਨੂੰ ਵੇਖ ਕੇ

ਅਵਧਿਸ ਮੂਏ ਤਿਨ ਮਾਨ ਮਾਨੇ ॥

(ਰਾਮ ਤੇ ਲੱਛਮਣ ਨੇ) ਮਨ ਵਿੱਚ ਰਾਜੇ ਦਸ਼ਰਥ ਦਾ ਦੇਂਹਾਂਤ ਮੰਨ ਲਿਆ।

ਰਘੁਬਰ ਲਛਮਨ ਪਰਹਰ ਬਾਨੰ ॥

ਰਾਮ ਤੇ ਲੱਛਮਣ ਵੀ (ਧਨੁਸ਼) ਬਾਣ ਨੂੰ ਛੱਡ ਕੇ

ਗਿਰ ਤਰ ਆਏ ਤਜ ਅਭਿਮਾਨੰ ॥੨੮੩॥

ਅਤੇ ਅਭਿਮਾਨ ਨੂੰ ਤਿਆਗ ਕੇ ਪਹਾੜ ਤੋਂ ਹੇਠਾਂ ਉਤਰ ਆਏ ॥੨੮੩॥

ਦਲ ਬਲ ਤਜਿ ਕਰਿ ਮਿਲਿ ਗਲ ਰੋਏ ॥

ਦਲ-ਬਲ ਨੂੰ ਛੱਡ ਕੇ (ਚਾਰੇ ਭਰਾ ਇਕ ਦੂਜੇ ਦੇ) ਗਲ ਮਿਲਕੇ ਰੋਏ (ਅਤੇ ਕਹਿਣ ਲੱਗੇ-)

ਦੁਖ ਕਸਿ ਬਿਧਿ ਦੀਆ ਸੁਖ ਸਭ ਖੋਏ ॥

ਬਿਧਾਤਾ ਨੇ ਕਿਹੋ ਜਿਹੇ ਦੁੱਖ ਦਿੱਤਾ ਹੈ ਅਤੇ ਸਾਰੇ ਸੁੱਖ ਖੋਹ ਲਏ ਹਨ।

ਅਬ ਘਰ ਚਲੀਏ ਰਘੁਬਰ ਮੇਰੇ ॥

(ਭਰਤ ਨੇ ਕਿਹਾ-) ਹੇ ਮੇਰੇ (ਸੁਆਮੀ) ਰਘੁਬਰ! ਹੁਣ ਘਰ ਨੂੰ ਚਲੋ,

ਤਜਿ ਹਠਿ ਲਾਗੇ ਸਭ ਪਗ ਤੇਰੇ ॥੨੮੪॥

ਹਠ ਛੱਡ ਦਿਓ। (ਅਸੀਂ) ਸਾਰੇ ਤੁਹਾਡੇ ਪੈਰੀਂ ਪੈਂਦੇ ਹਾਂ ॥੨੮੪॥

ਰਾਮ ਬਾਚ ਭਰਥ ਸੋਂ ॥

ਭਰਤ ਪ੍ਰਤਿ ਰਾਮ ਨੇ ਕਿਹਾ-

ਕੰਠ ਅਭੂਖਨ ਛੰਦ ॥

ਕੰਠ ਅਭੂਖਨ ਛੰਦ

ਭਰਥ ਕੁਮਾਰ ਨ ਅਉਹਠ ਕੀਜੈ ॥

ਹੇ ਭਰਤ ਕੁਮਾਰ! ਜ਼ਿੱਦ ਨਾ ਕਰੋ,

ਜਾਹ ਘਰੈ ਨ ਹਮੈ ਦੁਖ ਦੀਜੈ ॥

ਘਰ ਨੂੰ ਜਾਓ, ਸਾਨੂੰ ਦੁੱਖ ਨ ਦਿਓ।

ਰਾਜ ਕਹਯੋ ਜੁ ਹਮੈ ਹਮ ਮਾਨੀ ॥

(ਜੋ ਕੰਮ) ਰਾਜਾ (ਦਸ਼ਰਥ) ਨੇ ਸਾਨੂੰ ਕਿਹਾ ਹੈ, (ਉਹ) ਅਸਾਂ ਮੰਨ ਲਿਆ ਹੈ।

ਤ੍ਰਿਯੋਦਸ ਬਰਖ ਬਸੈ ਬਨ ਧਾਨੀ ॥੨੮੫॥

ਤੇਰ੍ਹਾਂ ਸਾਲ (ਅਸੀਂ) ਬਣ ਵਿੱਚ ਵਸਾਂਗੇ ॥੨੮੫॥

ਤ੍ਰਿਯੋਦਸ ਬਰਖ ਬਿਤੈ ਫਿਰਿ ਐਹੈਂ ॥

ਤੇਰ੍ਹਾਂ ਸਾਲ ਬੀਤਣ ਤੋਂ ਬਾਅਦ (ਅਸੀਂ) ਫਿਰ ਆਵਾਂਗੇ,

ਰਾਜ ਸੰਘਾਸਨ ਛਤ੍ਰ ਸੁਹੈਹੈਂ ॥

(ਫਿਰ) ਰਾਜ ਸਿੰਘਾਸਣ ਅਤੇ ਛੱਤਰ ਨੂੰ ਧਾਰਨ ਕਰਾਂਗੇ।

ਜਾਹੁ ਘਰੈ ਸਿਖ ਮਾਨ ਹਮਾਰੀ ॥

(ਤੂੰ) ਘਰ ਜਾ ਕੇ ਮੇਰੀ ਸਿੱਖ ਮੰਨ (ਕਿਉਂਕਿ)

ਰੋਵਤ ਤੋਰਿ ਉਤੈ ਮਹਤਾਰੀ ॥੨੮੬॥

ਉਧਰ ਤੇਰੀ ਮਾਤਾ ਰੋ ਰਹੀ ਹੈ ॥੨੮੬॥

ਭਰਥ ਬਾਚ ਰਾਮ ਪ੍ਰਤਿ ॥

ਰਾਮ ਪ੍ਰਤਿ ਭਰਥ ਨੇ ਕਿਹਾ-


Flag Counter