ਸ਼੍ਰੀ ਦਸਮ ਗ੍ਰੰਥ

ਅੰਗ - 915


ਅਬ ਹੀ ਮੋਕਹ ਪਕਰਿ ਨਿਕਰਿ ਹੈ ॥

ਕਿ ਮੈਨੂੰ ਹੁਣੇ ਪਕੜ ਕੇ ਬਾਹਰ ਕਢਣਗੇ

ਬਹੁਰੋ ਬਾਧਿ ਮਾਰਹੀ ਡਰਿ ਹੈ ॥੧੫॥

ਅਤੇ ਫਿਰ ਬੰਨ੍ਹ ਕੇ ਮਾਰ ਹੀ ਦੇਣਗੇ ॥੧੫॥

ਹੌ ਇਹ ਠੌਰ ਆਨ ਤ੍ਰਿਯ ਮਾਰਿਯੋ ॥

ਮੈਨੂੰ ਇਸ ਥਾਂ ਤੇ (ਇਸ) ਇਸਤਰੀ ਨੇ ਆਣ ਮਾਰਿਆ ਹੈ।

ਅਬ ਉਪਾਇ ਕ੍ਯਾ ਕਰੋ ਬਿਚਾਰਿਯੋ ॥

ਹੁਣ ਮੈਂ ਕਿਹੜਾ ਉਪਾ ਵਿਚਾਰਾਂ।

ਕਾ ਸੌ ਕਹੌ ਸੰਗ ਕੋਊ ਨਾਹੀ ॥

ਕਿਸ ਨੂੰ ਕਹਾਂ, ਮੇਰੇ ਨਾਲ ਕੋਈ ਨਹੀਂ ਹੈ।

ਇਹ ਚਿੰਤਾ ਤਾ ਕੇ ਮਨ ਮਾਹੀ ॥੧੬॥

ਇਹੀ ਚਿੰਤਾ ਉਸ ਦੇ ਮਨ ਵਿਚ ਸੀ ॥੧੬॥

ਦੋਹਰਾ ॥

ਦੋਹਰਾ:

ਸਸਤ੍ਰ ਅਸਤ੍ਰ ਘੋਰਾ ਨਹੀ ਸਾਥੀ ਸੰਗ ਨ ਕੋਇ ॥

(ਇਸ ਵੇਲੇ ਮੇਰੇ ਕੋਲ) ਅਸਤ੍ਰ, ਸ਼ਸਤ੍ਰ, ਅਤੇ ਘੋੜਾ ਨਹੀਂ ਹੈ ਅਤੇ ਨਾ ਹੀ ਕੋਈ ਸੰਗੀ ਸਾਥੀ ਹੈ।

ਅਤਿ ਮੁਸਕਿਲ ਮੋ ਕੌ ਬਨੀ ਕਰਤਾ ਕਰੈ ਸੁ ਹੋਇ ॥੧੭॥

ਮੇਰੇ ਉਤੇ ਬਹੁਤ ਮੁਸ਼ਕਲ ਬਣ ਗਈ ਹੈ, (ਹੁਣ ਜੋ) ਕਰਤਾ ਕਰੇਗਾ, ਉਹੀ ਹੋਏਗਾ ॥੧੭॥

ਸਾਥੀ ਕੋਊ ਸੰਗ ਨਹੀ ਕਾ ਸੋ ਕਰੋ ਪੁਕਾਰ ॥

ਮੇਰੇ ਨਾਲ ਕੋਈ ਸਾਥੀ ਨਹੀਂ ਹੈ, ਕਿਸ ਅਗੇ ਪੁਕਾਰ ਕਰਾਂ।

ਮਨਸਾ ਬਾਚਾ ਕਰਮਨਾ ਮੋਹਿ ਹਨਿ ਹੈ ਨਿਰਧਾਰ ॥੧੮॥

ਮਨ, ਬਚਨ ਅਤੇ ਕਰਮ ਕਰ ਕੇ ਨਿਸਚੇ ਹੀ ਮੈਨੂੰ ਮਾਰ ਦੇਵੇਗਾ ॥੧੮॥

ਖਾਇ ਮਿਠਾਈ ਰਾਵ ਤਬ ਦੀਯੋ ਪਿਟਾਰੋ ਦਾਨ ॥

ਤਦ ਰਾਜੇ ਨੇ ਮਠਿਆਈ ਖਾ ਕੇ ਪਿਟਾਰਾ ਦਾਨ ਕਰ ਦਿੱਤਾ।

ਵਹ ਬਿਵਾਹਿ ਤਿਹ ਲੈ ਗਯੋ ਅਧਿਕ ਹ੍ਰਿਦੈ ਸੁਖੁ ਮਾਨਿ ॥੧੯॥

(ਅਤੇ ਉਹ ਜੋਗੀ) ਉਸ ਨੂੰ ਵਿਆਹ ਕੇ ਬਹੁਤ ਖੁਸ਼ੀ ਨਾਲ ਲੈ ਗਿਆ ॥੧੯॥

ਦੁਹਿਤ ਜਾਮਾਤਾ ਸਹਿਤ ਜੀਯਤ ਦਯੋ ਪਠਾਇ ॥

ਲੜਕੀ ਸਮੇਤ ਜਵਾਈ ਨੂੰ ਉਥੋਂ ਜੀਉਂਦਾ ਭਿਜਵਾ ਦਿੱਤਾ।

ਸਭ ਦੇਖਤ ਦਿਨ ਕਾਢਿਯੋ ਨ੍ਰਿਪਹਿ ਮਠਾਈ ਖ੍ਵਾਇ ॥੨੦॥

ਰਾਜੇ ਨੂੰ ਮਠਿਆਈ ਖਵਾ ਕੇ ਸਾਰਿਆਂ ਦੇ ਵੇਖਦਿਆਂ ਦਿਨ ਦਿਹਾੜੇ ਕਢ ਦਿੱਤਾ ॥੨੦॥

ਚੌਪਈ ॥

ਚੌਪਈ:

ਬਨਿਤਾ ਚਰਿਤ ਹਾਥ ਨਹਿ ਆਯੋ ॥

ਇਸਤਰੀਆਂ ਦਾ ਚਰਿਤ੍ਰ ਕਿਸੇ ਦੇ ਹੱਥ ਨਹੀਂ ਆਇਆ,

ਦੈਵ ਦੈਤ ਕਿਨਹੂੰ ਨਹਿ ਪਾਯੋ ॥

ਦੇਵਤਾ ਅਤੇ ਦੈਂਤ ਕੋਈ ਵੀ ਸਮਝ ਨਹੀਂ ਸਕਿਆ।

ਤ੍ਰਿਯਾ ਚਰਿਤ੍ਰ ਨ ਕਿਸਹੂ ਕਹਿਯੈ ॥

ਔਰਤਾਂ ਦਾ ਚਰਿਤ੍ਰ ਕਿਸੇ ਨੂੰ ਕਿਹਾ ਨਹੀਂ ਜਾ ਸਕਦਾ।

ਚਿਤ ਮੈ ਸਮਝਿ ਮੋਨਿ ਹ੍ਵੈ ਰਹਿਯੋ ॥੨੧॥

ਚਿਤ ਵਿਚ ਸਮਝ ਕੇ ਚੁਪ ਕਰ ਰਹਿਣਾ ਹੀ ਬਣਦਾ ਹੈ ॥੨੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੪॥੧੫੧੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੪॥੧੫੧੦॥ ਚਲਦਾ॥

ਚੌਪਈ ॥

ਚੌਪਈ:

ਉਰੀਚੰਗ ਉਚਿਸ੍ਰਵ ਰਾਜਾ ॥

ਉਰੀਚੰਗ ਵਿਚ ਉਚਿੱਸ਼੍ਰਵ (ਨਾਂ ਦਾ ਇਕ) ਰਾਜਾ ਸੀ।

ਜਾ ਕੀ ਤੁਲਿ ਕਹੂੰ ਨਹਿ ਸਾਜਾ ॥

ਜਿਸ ਦੇ ਸਮਾਨ ਹੋਰ ਕਿਸੇ ਦੀ ਸ਼ਾਨ ਸ਼ੌਕਤ ਨਹੀਂ ਸੀ।

ਰੂਪ ਕਲਾ ਤਾ ਕੀ ਵਰ ਨਾਰੀ ॥

ਰੂਪ ਕਲਾ ਨਾਂ ਦੀ ਉਸ ਦੀ ਸ੍ਰੇਸ਼ਠ ਨਾਰੀ ਸੀ,

ਮਾਨਹੁ ਕਾਮ ਕੰਦਲਾ ਪ੍ਯਾਰੀ ॥੧॥

ਮਾਨੋ ਕਾਮ ਕੰਦਲਾ ਵਰਗੀ ਪਿਆਰੀ ਹੋਵੇ ॥੧॥

ਦੋਹਰਾ ॥

ਦੋਹਰਾ:

ਇੰਦ੍ਰ ਨਾਥ ਜੋਗੀ ਹੁਤੋ ਸੋ ਤਹਿ ਨਿਕਸਿਯੋ ਆਇ ॥

ਇੰਦ੍ਰ ਨਾਥ ਨਾਂ ਦਾ ਇਕ ਜੋਗੀ ਸੀ, ਉਹ ਉਥੇ ਆ ਨਿਕਲਿਆ।

ਝਰਨਨ ਤੇ ਝਾਈ ਪਰੀ ਰਾਨੀ ਲਯੋ ਬੁਲਾਇ ॥੨॥

ਝਰੋਖੇ ਰਾਹੀਂ (ਰਾਣੀ ਨੂੰ ਉਸ ਦੀ) ਪਰਛਾਈ ਪਈ ਅਤੇ ਰਾਣੀ ਨੇ ਉਸ ਨੂੰ ਬੁਲਾ ਲਿਆ ॥੨॥

ਚੌਪਈ ॥

ਚੌਪਈ:

ਜੋਗੀ ਦੈ ਅੰਜਨੁ ਤਹ ਆਵੈ ॥

ਜੋਗੀ ਉਸ ਨੂੰ ਸੁਰਮਾ ਦੇ ਆਉਂਦਾ

ਗੁਟਕੈ ਬਲੁ ਕੈ ਬਹੁ ਉਡਿ ਜਾਵੈ ॥

ਅਤੇ ਉਹ ਮੰਤ੍ਰਵਟੀ ('ਗੁਟਕਾ-ਤੰਤ੍ਰਸ਼ਾਸਤ੍ਰ ਅਨੁਸਾਰ ਬਣੀ ਹੋਈ ਜੋਗੀਆਂ ਦੀ ਗੋਲੀ) ਦੇ ਬਹੁਤ ਬਲ ਤੇ ਉਡ ਜਾਂਦੀ।

ਜਿਸੀ ਠੌਰ ਚਾਹੈ ਤਿਸੁ ਜਾਵੈ ॥

ਜਿਥੇ ਉਹ ਚਾਹੁੰਦੀ, ਉਥੇ ਚਲੀ ਜਾਂਦੀ

ਭਾਤਿ ਭਾਤਿ ਕੈ ਭੋਗ ਕਮਾਵੈ ॥੩॥

ਅਤੇ ਭਾਂਤ ਭਾਂਤ ਦੀ ਕਾਮ-ਕ੍ਰੀੜਾ ਕਰਦੀ ॥੩॥

ਭਾਤਿ ਭਾਤਿ ਕੇ ਦੇਸ ਨਿਹਾਰੈ ॥

(ਉਹ) ਭਾਂਤ ਭਾਂਤ ਦੇ ਦੇਸ ਵੇਖਦੇ ਸਨ,

ਭਾਤਿ ਭਾਤਿ ਕੀ ਪ੍ਰਭਾ ਬਿਚਾਰੈ ॥

ਤਰ੍ਹਾਂ ਤਰ੍ਹਾਂ ਦੀ ਸੁੰਦਰਤਾ ਨੂੰ ਮਾਣਦੇ ਸਨ।

ਅੰਜਨ ਬਲ ਤਿਹ ਕੋਊ ਨ ਪਾਵੈ ॥

ਸੁਰਮੇ ਦੇ ਬਲ ਕਰ ਕੇ ਉਨ੍ਹਾਂ ਨੂੰ ਕੋਈ (ਵੇਖ ਨਹੀਂ) ਸਕਦਾ ਸੀ।

ਤਿਸੀ ਠੌਰ ਰਨਿਯਹਿ ਲੈ ਜਾਵੈ ॥੪॥

(ਫਿਰ ਉਹ) ਉਸੇ ਥਾਂ ਤੇ (ਉਸ ਰਾਣੀ ਨੂੰ) ਲੈ ਜਾਂਦਾ ਸੀ ॥੪॥

ਦੋਹਰਾ ॥

ਦੋਹਰਾ:

ਭਾਤਿ ਭਾਤਿ ਕੇ ਦੇਸ ਮੈ ਭਾਤਿ ਭਾਤਿ ਕਰਿ ਗੌਨ ॥

ਭਾਂਤ ਭਾਂਤ ਦੇ ਦੇਸਾਂ ਵਿਚ ਤਰ੍ਹਾਂ ਤਰ੍ਹਾਂ ਨਾਲ ਘੁੰਮ ਸਕਦੇ

ਐਸੇ ਸੁਖਨ ਬਿਲੋਕਿ ਕੈ ਨ੍ਰਿਪ ਪਰ ਰੀਝਤ ਕੌਨ ॥੫॥

ਅਤੇ ਇਸ ਪ੍ਰਕਾਰ ਦੇ ਸੁਖ ਨੂੰ ਵੇਖ ਕੇ (ਫਿਰ) ਰਾਜੇ ਉਤੇ ਕੌਣ ਪ੍ਰਸੰਨ ਹੋ ਸਕਦਾ ਹੈ ॥੫॥

ਚੌਪਈ ॥

ਚੌਪਈ:

ਜਬ ਯਹ ਭੇਦ ਰਾਵ ਲਖਿ ਪਾਵਾ ॥

ਜਦੋਂ ਰਾਜੇ ਨੂੰ ਇਸ ਭੇਦ ਦਾ ਪਤਾ ਲਗਾ,

ਅਧਿਕ ਕੋਪ ਮਨ ਮਾਝ ਬਸਾਵਾ ॥

ਤਾਂ ਉਸ ਨੇ ਮਨ ਵਿਚ ਬਹੁਤ ਗੁੱਸਾ ਕੀਤਾ।

ਚਿਤ ਮਹਿ ਕਹਿਯੋ ਕੌਨ ਬਿਧਿ ਕੀਜੈ ॥

ਚਿਤ ਵਿਚ ਵਿਚਾਰਿਆ ਕਿ ਕਿਹੜਾ ਯਤਨ ਕਰੀਏ

ਜਾ ਤੇ ਨਾਸ ਤ੍ਰਿਯਾ ਕਰਿ ਦੀਜੈ ॥੬॥

ਜਿਸ ਨਾਲ ਇਸ ਇਸਤਰੀ ਦਾ ਵਿਨਾਸ਼ ਕਰ ਦੇਈਏ ॥੬॥

ਰਾਜਾ ਤਹਾ ਆਪਿ ਚਲਿ ਆਯੋ ॥

ਰਾਜਾ ਆਪ ਉਥੇ ਚਲ ਕੇ ਆਇਆ

ਪਾਇਨ ਕੋ ਖਰਕੋ ਨ ਜਤਾਯੋ ॥

ਅਤੇ ਪੈਰਾਂ ਦਾ ਖੜਕਾ ਨਾ ਕੀਤਾ।

ਸੇਜ ਸੋਤ ਜੋਗਿਯਹਿ ਨਿਹਾਰਿਯੋ ॥

ਸੇਜ ਉਤੇ ਜੋਗੀ ਨੂੰ ਸੁਤਾ ਹੋਇਆ ਵੇਖਿਆ।

ਕਾਢਿ ਕ੍ਰਿਪਾਨ ਮਾਰ ਹੀ ਡਾਰਿਯੋ ॥੭॥

ਕ੍ਰਿਪਾਨ ਕਢ ਕੇ (ਉਸ ਨੂੰ) ਮਾਰ ਹੀ ਦਿੱਤਾ ॥੭॥

ਗੁਟਕਾ ਹੁਤੋ ਹਾਥ ਮਹਿ ਲਯੋ ॥

ਮੰਤ੍ਰਵਟੀ ਨੂੰ ਹੱਥ ਵਿਚ ਲੈ ਲਿਆ

ਜੁਗਿਯਹਿ ਡਾਰਿ ਕੁਠਰਿਯਹਿ ਦਯੋ ॥

ਅਤੇ ਜੋਗੀ (ਦੀ ਲੋਥ) ਨੂੰ ਕੋਠੀ ਵਿਚ ਸੁਟ ਦਿੱਤਾ।

ਸ੍ਰੋਨ ਪੋਛ ਬਸਤ੍ਰਨ ਸੋ ਡਾਰਿਯੋ ॥

ਲਹੂ ਨੂੰ ਬਸਤ੍ਰਾਂ ਨਾਲ ਪੂੰਝ ਦਿੱਤਾ।

ਸੇਵਤ ਰਾਨੀ ਕਛੁ ਨ ਬਿਛਾਰਿਯੋ ॥੮॥

ਸੁਤੀ ਹੋਈ ਰਾਣੀ ਨੂੰ ਕੁਝ ਪਤਾ ਨਾ ਲਗਿਆ ॥੮॥

ਦੋਹਰਾ ॥

ਦੋਹਰਾ:

ਜੁਗਿਯਾ ਹੂ ਕੇ ਬਕਤ੍ਰ ਤੇ ਪਤਿਯਾ ਲਿਖੀ ਬਨਾਇ ॥

ਜੋਗੀ ਦੇ ਮੂੰਹ ਤੋਂ (ਅਰਥਾਤ ਉਸ ਵਲੋਂ) ਇਕ ਚਿੱਠੀ ਲਿਖੀ

ਰਾਨੀ ਮੈ ਬੇਖਰਚਿ ਹੌਂ ਕਛੁ ਮੁਹਿ ਦੇਹੁ ਪਠਾਇ ॥੯॥

ਕਿ ਹੇ ਰਾਣੀ! ਮੈਂ ਖ਼ਰਚੋਂ ਥੁੜ ਗਿਆ ਹਾਂ, ਮੈਨੂੰ ਕੁਝ (ਧਨ) ਭੇਜ ਦੇ ॥੯॥

ਚੌਪਈ ॥

ਚੌਪਈ:

ਇਸੀ ਭਾਤਿ ਲਿਖਿ ਨਿਤਿ ਪਠਾਵੈ ॥

ਇਸੇ ਤਰ੍ਹਾਂ ਨਿੱਤ (ਚਿੱਠੀ) ਲਿਖ ਕੇ ਭੇਜਦਾ ਰਹਿੰਦਾ

ਸਭ ਰਾਨੀ ਕੋ ਦਰਬ ਚੁਰਾਵੈ ॥

ਅਤੇ (ਇਸ ਢੰਗ ਨਾਲ) ਰਾਣੀ ਦਾ ਸਾਰਾ ਧਨ ਹਰ ਲਿਆ।

ਧਨੀ ਹੁਤੀ ਨਿਰਧਨ ਹ੍ਵੈ ਗਈ ॥

ਉਹ ਅਮੀਰ ਸੀ, (ਹੁਣ) ਗ਼ਰੀਬ ਹੋ ਗਈ।

ਨ੍ਰਿਪਹੂੰ ਡਾਰਿ ਚਿਤ ਤੇ ਦਈ ॥੧੦॥

ਰਾਜੇ ਨੇ ਉਸ ਨੂੰ ਮਨੋ ਵਿਸਾਰ ਦਿੱਤਾ ॥੧੦॥

ਜੋ ਨ੍ਰਿਪ ਧਨੁ ਇਸਤ੍ਰੀ ਤੇ ਪਾਵੈ ॥

ਰਾਜਾ (ਇਸ ਢੰਗ ਨਾਲ) ਇਸਤਰੀ (ਰਾਣੀ) ਤੋਂ ਜੋ ਧਨ ਪ੍ਰਾਪਤ ਕਰਦਾ ਸੀ।

ਟਕਾ ਟਕਾ ਕਰਿ ਦਿਜਨ ਲੁਟਾਵੈ ॥

ਉਹ ਰੁਪਇਆ ਰੁਪਇਆ ਕਰ ਕੇ ਬ੍ਰਾਹਮਣਾਂ ਨੂੰ ਵੰਡ ਦਿੰਦਾ ਸੀ।

ਤਿਹ ਸੌਤਿਨ ਸੌ ਕੇਲ ਕਮਾਵੈ ॥

ਉਸ ਦੀਆਂ ਸੌਂਕਣਾਂ ਨਾਲ ਕਾਮ-ਕ੍ਰੀੜਾ ਕਰਦਾ ਸੀ

ਤਾ ਕੇ ਨਿਕਟ ਨ ਕਬਹੂੰ ਆਵੈ ॥੧੧॥

ਅਤੇ ਉਸ ਦੇ ਨੇੜੇ ਬਿਲਕੁਲ ਨਹੀਂ ਜਾਂਦਾ ਸੀ ॥੧੧॥

ਸਭ ਤਾ ਕੋ ਧਨੁ ਲਯੋ ਚੁਰਾਈ ॥

ਉਸ (ਰਾਣੀ) ਦਾ ਸਾਰਾ ਧਨ ਰਾਜੇ ਨੇ ਚੁਰਾ ਲਿਆ

ਸੌਤਿਨ ਕੇ ਗ੍ਰਿਹ ਭੀਖ ਮੰਗਾਈ ॥

ਅਤੇ (ਉਸ ਨੂੰ) ਸੌਂਕਣਾਂ ਦੇ ਘਰ ਭਿਖਿਆ ਮੰਗਣ ਦੀ ਹਾਲਤ ਵਿਚ ਕਰ ਦਿੱਤਾ।

ਲਏ ਠੀਕਰੌ ਹਾਥ ਬਿਹਾਰੈ ॥

(ਉਹ) ਠੂਠਾ ਹੱਥ ਵਿਚ ਲੈ ਕੇ ਫਿਰਦੀ ਸੀ

ਭੀਖਿ ਸੋਤਿ ਤਾ ਕੋ ਨਹਿ ਡਾਰੈ ॥੧੨॥

ਅਤੇ ਸੌਂਕਣਾਂ ਉਸ ਨੂੰ ਭਿਖ ਵੀ ਨਹੀਂ ਪਾਂਦੀਆ ਸਨ ॥੧੨॥

ਦ੍ਵਾਰ ਦ੍ਵਾਰ ਤੇ ਭੀਖ ਮੰਗਾਈ ॥

ਉਸ ਤੋਂ ਦੁਆਰ ਦੁਆਰ ਤੇ ਭਿਖ ਮੰਗਵਾਈ।

ਦਰਬੁ ਹੁਤੋ ਸੋ ਰਹਿਯੋ ਨ ਕਾਈ ॥

(ਜੋ ਉਸ ਕੋਲ) ਧਨ ਸੀ, ਉਸ ਵਿਚੋਂ (ਹੁਣ) ਕੁਝ ਵੀ ਨਾ ਰਿਹਾ।

ਭੂਖਨ ਮਰਤ ਦੁਖਿਤ ਅਤਿ ਭਈ ॥

ਭੁਖ ਨਾਲ ਅਤਿ ਦੁਖੀ ਹੇ ਕੇ ਮਰ ਗਈ


Flag Counter