ਸ਼੍ਰੀ ਦਸਮ ਗ੍ਰੰਥ

ਅੰਗ - 690


ਏਕ ਜਾਰ ਸੁਨਾ ਨਯੋ ਤਿਹ ਡਾਰੀਐ ਅਬਿਚਾਰ ॥

ਇਕ ਹੋਰ ਨਵਾਂ ਜਾਲ ਸੁਣਿਆ ਹੈ, ਉਸ ਨੂੰ ਬਿਨਾ ਵਿਚਾਰੇ ਪਾਣਾ ਚਾਹੀਦਾ ਹੈ।

ਸਤਿ ਬਾਤ ਕਹੋ ਤੁਮੈ ਸੁਨਿ ਰਾਜ ਰਾਜ ਵਤਾਰ ॥੧੪੦॥

ਹੇ ਰਾਜਿਆਂ ਦੇ ਅਵਤਾਰ ਰਾਜਨ! ਸੁਣੋ, (ਮੈਂ) ਤੁਹਾਨੂੰ ਸੱਚੀ ਗੱਲ ਕਹਿੰਦਾ ਹਾਂ ॥੧੪੦॥

ਗਿਆਨ ਨਾਮੁ ਸੁਨਾ ਹਮੋ ਤਿਹ ਜਾਰ ਕੋ ਨ੍ਰਿਪ ਰਾਇ ॥

ਹੇ ਰਾਜਨ! ਅਸੀਂ ਉਸ ਜਾਲ ਦਾ ਨਾਂ 'ਗਿਆਨ' ਸੁਣਿਆ ਹੈ।

ਤਉਨ ਤਾ ਮੈ ਡਾਰਿ ਕੈ ਮੁਨਿ ਰਾਜ ਲੇਹੁ ਗਹਾਇ ॥

ਉਸ ਨੂੰ ਉਸ (ਸਮੁੰਦਰ) ਵਿਚ ਪਾ ਕੇ ਮੁਨੀ ਰਾਜ (ਮਛਿੰਦ੍ਰ) ਨੂੰ ਪਕੜ ਲਵੋ।

ਯੌ ਨ ਹਾਥਿ ਪਰੇ ਮੁਨੀਸੁਰ ਬੀਤ ਹੈ ਬਹੁ ਬਰਖ ॥

ਇਨ੍ਹਾਂ ਸਾਧਨਾਂ ਨਾਲ ਮੁਨੀਸਰ ਹੱਥ ਨਹੀਂ ਲਗੇਗਾ, ਭਾਵੇਂ ਬਹੁਤ ਹੀ ਵਰ੍ਹੇ ਕਿਉਂ ਨਾ ਬੀਤ ਜਾਣ।

ਸਤਿ ਬਾਤ ਕਹੌ ਤੁਮੈ ਸੁਨ ਲੀਜੀਐ ਭਰਤਰਖ ॥੧੪੧॥

ਹੇ ਭਰਤਰਖ! (ਮੈਂ) ਤੁਹਾਨੂੰ ਸੱਚੀ ਗੱਲ ਕਹਿੰਦਾ ਹਾਂ, ਸੁਣ ਲਵੋ ॥੧੪੧॥

ਯੌ ਨ ਪਾਨਿ ਪਰੇ ਮੁਨਾਬਰ ਹੋਹਿਾਂ ਕੋਟਿ ਉਪਾਇ ॥

ਇਸ ਤਰ੍ਹਾਂ ਮੁਨੀਸਰ ਹੱਥ ਨਹੀਂ ਲਗਣਾ, ਭਾਵੇਂ ਕਰੋੜਾਂ ਉਪਾ ਕਿਉਂ ਨਾ ਹੋਣ।

ਡਾਰ ਕੇ ਤੁਮ ਗ੍ਯਾਨ ਜਾਰ ਸੁ ਤਾਸੁ ਲੇਹੁ ਗਹਾਇ ॥

ਤੁਸੀਂ ਗਿਆਨ ਦਾ ਜਾਲ ਪਾ ਕੇ ਉਸ ਨੂੰ ਪਕੜ ਲਵੋ।

ਗ੍ਯਾਨ ਜਾਰ ਜਬੈ ਨ੍ਰਿਪੰਬਰ ਡਾਰ੍ਯੋ ਤਿਹ ਬੀਚ ॥

ਜਦ ਸ੍ਰੇਸ਼ਠ ਰਾਜੇ (ਪਾਰਸ ਨਾਥ) ਨੇ ਉਸ ਵਿਚ ਗਿਆਨ ਦਾ ਜਾਲ ਪਾ ਦਿੱਤਾ।

ਤਉਨ ਜਾਰ ਗਹੋ ਮੁਨਾਬਰ ਜਾਨੁ ਦੂਜ ਦਧੀਚ ॥੧੪੨॥

ਉਸ ਜਾਲ ਨੇ ਮੁਨੀਸਰ ਨੂੰ ਪਕੜ ਲਿਆ, ਮਾਨੋ ਦੂਜਾ ਦਧੀਚ (ਪੈਦਾ ਹੋ ਗਿਆ ਹੋਵੇ) ॥੧੪੨॥

ਮਛ ਸਹਿਤ ਮਛਿੰਦ੍ਰ ਜੋਗੀ ਬਧਿ ਜਾਰ ਮਝਾਰ ॥

ਮੱਛ ਸਮੇਤ ਮਛਿੰਦ੍ਰ ਜੋਗੀ ਨੂੰ ਜਾਲ ਵਿਚ ਬੰਨ੍ਹ ਲਿਆ।

ਮਛ ਲੋਕ ਬਿਲੋਕਿ ਕੈ ਸਬ ਹ੍ਵੈ ਗਏ ਬਿਸੰਭਾਰ ॥

ਮੱਛ ਨੂੰ ਵੇਖ ਕੇ ਸਾਰੇ ਲੋਕ ਸੁਧ ਬੁਧ ਖੋਹ ਬੈਠੇ।

ਦ੍ਵੈ ਮਹੂਰਤ ਬਿਤੀ ਜਬੈ ਸੁਧਿ ਪਾਇ ਕੈ ਕਛੁ ਅੰਗਿ ॥

ਦੋ ਮਹੂਰਤ ਬੀਤਣ ਤੇ ਜਦ ਸ਼ਰੀਰਾਂ ਦੀ ਕੁਝ ਸੁੱਧ ਪਾ ਸਕੇ,

ਭੂਪ ਦ੍ਵਾਰ ਗਏ ਸਭੈ ਭਟ ਬਾਧਿ ਅਸਤ੍ਰ ਉਤੰਗ ॥੧੪੩॥

(ਤਦ) ਸਾਰੇ ਸੂਰਮੇ ਸੁੰਦਰ ਅਸਤ੍ਰ ਸ਼ਸਤ੍ਰ ਬੰਨ੍ਹ ਕੇ ਰਾਜੇ ਦੇ ਦੁਆਰ ਉਤੇ ਗਏ ॥੧੪੩॥

ਮਛ ਉਦਰ ਲਗੇ ਸੁ ਚੀਰਨ ਕਿਉਹੂੰ ਨ ਚੀਰਾ ਜਾਇ ॥

ਉਹ (ਸਾਰੇ) ਮੱਛ ਦਾ ਪੇਟ ਚੀਰਨ ਲਗੇ, ਪਰ ਕਿਸੇ ਤਰ੍ਹਾਂ ਵੀ ਚੀਰਿਆ ਨਹੀਂ ਜਾ ਸਕਿਆ।

ਹਾਰਿ ਹਾਰਿ ਪਰੈ ਜਬੈ ਤਬ ਪੂਛ ਮਿਤ੍ਰ ਬੁਲਾਇ ॥

ਜਦ ਸਾਰੇ ਹਾਰ ਹਾਰ ਕੇ ਬਸ ਕਰ ਗਏ, ਤਦ ਮਿਤਰ ਨੂੰ ਬੁਲਾ ਕੇ ਪੁਛਿਆ।

ਅਉਰ ਕਉਨ ਬਿਚਾਰੀਐ ਉਪਚਾਰ ਤਾਕਰ ਆਜ ॥

(ਉਸ ਨੂੰ ਚੀਰਨ ਲਈ) ਅਜ ਹੋਰ ਕੋਈ ਯਤਨ (ਉਪਚਾਰ) ਵਿਚਾਰਨਾ ਚਾਹੀਦਾ ਹੈ,

ਦ੍ਰਿਸਟਿ ਜਾ ਤੇ ਪਰੈ ਮੁਨੀਸ੍ਵਰ ਸਰੇ ਹਮਰੋ ਕਾਜੁ ॥੧੪੪॥

(ਜਿਸ ਕਰ ਕੇ) ਮੁਨੀਸਰ (ਸਾਡੀ) ਨਜ਼ਰ ਪੈ ਜਾਏ ਅਤੇ ਸਾਡੇ ਕੰਮ ਸੰਵਰ ਜਾਣ ॥੧੪੪॥

ਦੋਹਰਾ ॥

ਦੋਹਰਾ:

ਮਛ ਪੇਟ ਕਿਹੂੰ ਨ ਫਟੇ ਸਬ ਕਰ ਹਟੇ ਉਪਾਇ ॥

ਮੱਛ ਦਾ ਪੇਟ ਕਿਸੇ ਤਰ੍ਹਾਂ ਵੀ ਨਾ ਫਟਿਆ, ਸਾਰੇ ਹੀ ਯਤਨ ਕਰ ਕੇ ਥਕ ਗਏ।

ਗ੍ਯਾਨ ਗੁਰੂ ਤਿਨ ਕੋ ਹੁਤੋ ਪੂਛਾ ਤਹਿ ਬਨਾਇ ॥੧੪੫॥

(ਫਿਰ) ਉਨ੍ਹਾਂ ਦਾ 'ਗਿਆਨ' (ਨਾਂ ਦਾ) ਗੁਰੂ ਸੀ, ਉਸ ਨੂੰ ਜਾ ਕੇ ਪੁਛਿਆ ॥੧੪੫॥

ਤੋਟਕ ਛੰਦ ॥

ਤੋਟਕ ਛੰਦ:

ਭਟ ਤ੍ਯਾਗ ਕੈ ਸਬ ਗਰਬ ॥

ਸੂਰਮੇ ਸਾਰਾ ਗਰਬ ਛਡ ਕੇ

ਨ੍ਰਿਪ ਤੀਰ ਬੋਲੋ ਸਰਬ ॥

ਰਾਜੇ ਕੋਲ ਜਾ ਕੇ ਕਹਿਣ ਲਗੇ।

ਨ੍ਰਿਪ ਪੂਛੀਐ ਗੁਰ ਗ੍ਯਾਨ ॥

ਹੇ ਰਾਜਨ! 'ਗਿਆਨ' (ਨਾਂ ਵਾਲੇ) ਗੁਰੂ ਨੂੰ ਪੁਛ ਵੇਖੋ,

ਕਹਿ ਦੇਇ ਤੋਹਿ ਬਿਧਾਨ ॥੧੪੬॥

ਉਹ ਤੁਹਾਨੂੰ (ਸ਼ਾਇਦ) ਕੋਈ ਢੰਗ ਜਾਂ ਜੁਗਤ ਦਸ ਦੇਵੇ ॥੧੪੬॥

ਬਿਧਿ ਪੂਰਿ ਕੈ ਸੁਭ ਚਾਰ ॥

ਸ਼ੁਭ ਆਚਾਰ ਦੀ ਵਿਧੀ ਪੂਰੀ ਕਰ ਕੇ

ਅਰੁ ਗ੍ਯਾਨ ਰੀਤਿ ਬਿਚਾਰਿ ॥

ਅਤੇ ਗਿਆਨ ਦੀ ਰੀਤ ਵਿਚਾਰ ਕੇ (ਰਾਜੇ ਨੇ ਕਿਹਾ)

ਗੁਰ ਭਾਖੀਐ ਮੁਹਿ ਭੇਵ ॥

ਹੇ ਗੁਰਦੇਵ! ਮੈਨੂੰ (ਉਹ) ਭੇਦ ਦਸ ਦਿਓ

ਕਿਮ ਦੇਖੀਐ ਮੁਨਿ ਦੇਵ ॥੧੪੭॥

ਕਿ ਕਿਵੇਂ ਮੁਨੀ ਦੇਵ ਦੇ ਦਰਸ਼ਨ ਪ੍ਰਾਪਤ ਕਰਾਂ ॥੧੪੭॥

ਗੁਰ ਗ੍ਯਾਨ ਬੋਲ੍ਯੋ ਬੈਨ ॥

'ਗਿਆਨ' ਗੁਰੂ ਨੇ ਸ਼ੁਭ

ਸੁਭ ਬਾਚ ਸੋ ਸੁਖ ਦੈਨ ॥

ਅਤੇ ਸੁਖ ਦੇਣ ਵਾਲੇ ਬਚਨ ਕਹੇ।

ਛੁਰਕਾ ਬਿਬੇਕ ਲੈ ਹਾਥ ॥

(ਹੇ ਰਾਜਨ!) ਬਿਬੇਕ ਦਾ ਛੁਰਾ ਹੱਥ ਵਿਚ ਲੈ ਲਵੋ।

ਇਹ ਫਾਰੀਐ ਤਿਹ ਸਾਥ ॥੧੪੮॥

ਉਸ ਨਾਲ (ਇਸ ਮੱਛ ਦਾ) ਪੇਟ ਫਾੜੋ ॥੧੪੮॥

ਤਬ ਕਾਮ ਤੈਸੋ ਈ ਕੀਨ ॥

ਤਦ ਉਸੇ ਤਰ੍ਹਾਂ ਕੰਮ ਕੀਤਾ

ਗੁਰ ਗ੍ਯਾਨ ਜ੍ਯੋਂ ਸਿਖ ਦੀਨ ॥

ਜਿਵੇਂ 'ਗਿਆਨ' ਗੁਰੂ ਨੇ ਸਿਖਿਆ ਦਿੱਤੀ ਸੀ।

ਗਹਿ ਕੈ ਬਿਬੇਕਹਿ ਹਾਥ ॥

ਹੱਥ ਵਿਚ ਬਿਬੇਕ (ਦੇ ਛੁਰੇ ਨੂੰ) ਪਕੜ ਕੇ,

ਤਿਹ ਚੀਰਿਆ ਤਿਹ ਸਾਥ ॥੧੪੯॥

ਉਸ ਨਾਲ ਉਸ ਨੂੰ ਚੀਰ ਦਿੱਤਾ ॥੧੪੯॥

ਜਬ ਚੀਰਿ ਪੇਟ ਬਨਾਇ ॥

ਜਦ (ਮੱਛ ਦਾ) ਪੇਟ ਚੰਗੀ ਤਰ੍ਹਾਂ ਚੀਰਿਆ ਗਿਆ

ਤਬ ਦੇਖਏ ਜਗ ਰਾਇ ॥

ਤਦ ਜਗਤ ਦੇ ਰਾਜੇ (ਮਛਿੰਦ੍ਰ) ਨੂੰ ਵੇਖਿਆ।

ਜੁਤ ਧ੍ਯਾਨ ਮੁੰਦ੍ਰਤ ਨੈਨ ॥

(ਉਸ ਨੇ) ਧਿਆਨ ਵਿਚ ਅੱਖਾਂ ਬੰਦ ਕੀਤੀਆਂ ਹੋਈਆਂ ਸਨ

ਬਿਨੁ ਆਸ ਚਿਤ ਨ ਡੁਲੈਨ ॥੧੫੦॥

ਅਤੇ ਆਸ ਤੋਂ ਰਹਿਤ ਹੋਏ ਦਾ ਚਿਤ ਡੋਲਦਾ ਨਹੀਂ ਸੀ ॥੧੫੦॥

ਸਤ ਧਾਤ ਪੁਤ੍ਰਾ ਕੀਨ ॥

ਸੱਤ ਧਾਤਾਂ ਦਾ ਇਕ ਪੁਤਲਾ ਬਣਾ ਲਿਆ।

ਮੁਨਿ ਦ੍ਰਿਸਟਿ ਤਰ ਧਰ ਦੀਨ ॥

(ਉਸ ਨੂੰ) ਮੁਨੀ ਦੀ ਨਜ਼ਰ ਹੇਠਾਂ ਰੱਖ ਦਿੱਤਾ।

ਜਬ ਛੂਟਿ ਰਿਖਿ ਕੇ ਧ੍ਯਾਨ ॥

ਜਦ ਰਿਸ਼ੀ (ਮੁਨੀ) ਦਾ ਧਿਆਨ ਛੁਟਿਆ,

ਤਬ ਭਏ ਭਸਮ ਪ੍ਰਮਾਨ ॥੧੫੧॥

ਤਦ (ਉਹ ਪੁਤਲਾ) ਭਸਮ ਹੋ ਗਿਆ ॥੧੫੧॥

ਜੋ ਅਉਰ ਦ੍ਰਿਗ ਤਰਿ ਆਉ ॥

ਜੇ ਹੋਰ ਕੋਈ ਅੱਖਾਂ ਤਲੇ ਆ ਜਾਂਦਾ,

ਸੋਊ ਜੀਅਤ ਜਾਨ ਨ ਪਾਉ ॥

ਉਹ ਵੀ ਜੀਉਂਦਾ ਨਾ ਬਚਦਾ। (ਬਸ) ਜਾਣ ਲਵੋ,


Flag Counter