ਸ਼੍ਰੀ ਦਸਮ ਗ੍ਰੰਥ

ਅੰਗ - 718


ਤੀਰ ਖਤੰਗ ਤਤਾਰਚੋ ਸਦਾ ਕਰੋ ਮਮ ਕਾਮ ॥੨੦॥

ਤੀਰ, ਖਤੰਗ (ਵਿਸ਼ੇਸ਼ ਤੀਰ) ਤਤਾਰਚੋ (ਵਿਸ਼ੇਸ਼ ਤੀਰ) ਆਦਿਕ ਜਿਸ ਦੇ ਨਾਂ ਕਹੇ ਜਾਂਦੇ ਹਨ, (ਉਹ ਤੁਸੀਂ) ਮੇਰਾ ਕੰਮ ਕਰੋ (ਮੈਨੂੰ ਸਫਲ ਮਨੋਰਥ ਕਰੋ) ॥੨੦॥

ਤੂਣੀਰਾਲੈ ਸਤ੍ਰ ਅਰਿ ਮ੍ਰਿਗ ਅੰਤਕ ਸਸਿਬਾਨ ॥

ਤੂਣੀਰਾਲੈ (ਭੱਥੇ ਵਿਚ ਰਹਿਣ ਵਾਲਾ) ਸ਼ਤ੍ਰੁ ਅਰਿ (ਸ਼ਤ੍ਰੁ ਦਾ ਵੈਰੀ) ਮ੍ਰਿਗ ਅੰਤਕ (ਹਿਰਨ ਦਾ ਅੰਤ ਕਰਨ ਵਾਲਾ) ਸਸਿਬਾਨ (ਚੰਦ੍ਰ ਦੀ ਸ਼ਕਲ ਦਾ) (ਆਦਿਕ ਤੀਰਾਂ ਵਾਲੇ ਜਿਸ ਦੇ ਨਾਂ ਕਹੇ ਜਾਂਦੇ ਹਨ, ਉਹ)

ਤੁਮ ਬੈਰਣ ਪ੍ਰਥਮੈ ਹਨੋ ਬਹੁਰੋ ਬਜੈ ਕ੍ਰਿਪਾਨ ॥੨੧॥

ਤੁਸੀਂ ਪਹਿਲਾਂ ਵੈਰੀ ਨੂੰ ਮਾਰਦੇ ਹੋ, ਫਿਰ ਕ੍ਰਿਪਾਨ ਵਜਦੀ ਹੈ ॥੨੧॥

ਤੁਮ ਪਾਟਸ ਪਾਸੀ ਪਰਸ ਪਰਮ ਸਿਧਿ ਕੀ ਖਾਨ ॥

ਤੂੰ ਹੀ ਪਟਿਸ (ਲਚਕਦਾਰ ਤਿਖੀ ਪਤੀ ਦਾ ਬਣਿਆ ਸ਼ਸਤ੍ਰ) ਪਾਸੀ (ਫਾਹੀ) ਅਤੇ ਪਰਸ (ਕੁਹਾੜਾ) ਹੈਂ ਅਤੇ ਪਰਮ ਸਿੱਧੀ (ਦੀ ਪ੍ਰਾਪਤੀ) ਦੀ ਖਾਣ ਹੈਂ।

ਤੇ ਜਗ ਕੇ ਰਾਜਾ ਭਏ ਦੀਅ ਤਵ ਜਿਹ ਬਰਦਾਨ ॥੨੨॥

ਉਹੀ ਜਗਤ ਵਿਚ ਰਾਜੇ ਬਣੇ ਹਨ, ਜਿਨ੍ਹਾਂ ਨੂੰ ਤੂੰ ਵਰਦਾਨ ਦਿੱਤਾ ਹੈ ॥੨੨॥

ਸੀਸ ਸਤ੍ਰੁ ਅਰਿ ਅਰਿਯਾਰਿ ਅਸਿ ਖੰਡੋ ਖੜਗ ਕ੍ਰਿਪਾਨ ॥

(ਤੁਸੀਂ) ਸੀਸ ਸਤ੍ਰੁ ਅਰਿ (ਵੈਰੀ ਦੇ ਸਿਰ ਦਾ ਵੈਰੀ) ਅਰਿਆਰ ਅਸਿ (ਵੈਰੀ ਦੀ ਵੈਰਨ ਤਲਵਾਰ) ਖੰਡਾ, ਖੜਗ ਅਤੇ ਕ੍ਰਿਪਾਨ (ਆਦਿਕ ਤਲਵਾਰਾਂ ਦੇ ਨਾਂ ਵਾਲੇ ਹੋ, ਉਹ)

ਸਤ੍ਰੁ ਸੁਰੇਸਰ ਤੁਮ ਕੀਯੋ ਭਗਤ ਆਪੁਨੋ ਜਾਨਿ ॥੨੩॥

ਤੁਸਾਂ ਹੀ (ਤਲਵਾਰ ਦੇ ਧਨੀ ਅਤੇ ਇੰਦਰ ਦੇ ਵੈਰੀ) ਮੇਘਨਾਦ ਨੂੰ ਆਪਣਾ ਭਗਤ ਬਣਾ ਲਿਆ ਸੀ ॥੨੩॥

ਜਮਧਰ ਜਮਦਾੜਾ ਜਬਰ ਜੋਧਾਤਕ ਜਿਹ ਨਾਇ ॥

ਜਮਧਰ, ਜਮਦਾੜ੍ਹ, ਜਬਰ, ਜੋਧਾਂਤਕ (ਜੋ ਕਟਾਰ ਦੇ) ਨਾਂ ਹਨ,

ਲੂਟ ਕੂਟ ਲੀਜਤ ਤਿਨੈ ਜੇ ਬਿਨੁ ਬਾਧੇ ਜਾਇ ॥੨੪॥

(ਜੋ) ਇਨ੍ਹਾਂ ਨੂੰ ਬੰਨ੍ਹੇ ਬਿਨਾ (ਯੁੱਧ ਵਿਚ) ਜਾਂਦਾ ਹੈ ਉਸ ਨੂੰ ਲੁਟ ਕੁਟ ਲਿਆ ਜਾਂਦਾ ਹੈ ॥੨੪॥

ਬਾਕ ਬਜ੍ਰ ਬਿਛੁਓ ਬਿਸਿਖ ਬਿਰਹ ਬਾਨ ਸਭ ਰੂਪ ॥

ਬਾਂਕ, ਬਜ੍ਰ, ਬਿਛੂਆ, ਬਿਸਿਖ, ਬਿਰਹ ਬਾਨ (ਆਦਿ) ਸਭ ਤੇਰੇ ਹੀ ਰੂਪ ਹਨ।

ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪ ॥੨੫॥

ਜਿਨ੍ਹਾਂ ਉਤੇ ਤੇਰੀ ਕ੍ਰਿਪਾ ਹੋਈ ਹੈ, ਉਹੀ ਜਗਤ ਦੇ ਰਾਜੇ ਬਣੇ ਹਨ ॥੨੫॥

ਸਸਤ੍ਰੇਸਰ ਸਮਰਾਤ ਕਰਿ ਸਿਪਰਾਰਿ ਸਮਸੇਰ ॥

ਸ਼ਸਤ੍ਰਸੇਰ (ਸ਼ਸਤ੍ਰਾਂ ਦਾ ਰਾਜਾ) ਸਮਰਾਂਤ ਕਰਿ (ਯੁੱਧ ਦਾ ਅੰਤ ਕਰਨ ਵਾਲੀ ਤਲਵਾਰ) ਸਿਪਰਾਰਿ (ਢਾਲ ਦੀ ਵੈਰਨ ਤਲਵਾਰ) ਅਤੇ ਸ਼ਮਸ਼ੇਰ (ਆਦਿਕ ਜਿਸ ਦੇ ਨਾਂ ਹਨ, ਉਸ ਤਲਵਾਰ ਨੂੰ)

ਮੁਕਤ ਜਾਲ ਜਮ ਕੇ ਭਏ ਜਿਨੈ ਗਹ੍ਰਯੋ ਇਕ ਬੇਰ ॥੨੬॥

ਜਿਨ੍ਹਾਂ ਨੇ ਇਕ ਵਾਰ ਪਕੜ ਲਿਆ, ਉਹ ਜਮ ਦੇ ਜਾਲ ਤੋਂ ਛੁਟ ਗਏ ਹਨ ॥੨੬॥

ਸੈਫ ਸਰੋਹੀ ਸਤ੍ਰੁ ਅਰਿ ਸਾਰੰਗਾਰਿ ਜਿਹ ਨਾਮ ॥

ਸੈਫ, ਸਰੋਹੀ, ਸਤ੍ਰੁ ਅਰਿ, ਸਾਰੰਗਾਰਿ (ਧਨੁਸ਼ ਦੀ ਵੈਰਨ) ਜਿਸ ਦੇ ਨਾਮ ਹਨ,

ਸਦਾ ਹਮਾਰੇ ਚਿਤਿ ਬਸੋ ਸਦਾ ਕਰੋ ਮਮ ਕਾਮ ॥੨੭॥

(ਉਹ ਤਲਵਾਰ) ਸਦਾ ਹੀ ਮੇਰੇ ਚਿਤ ਵਿਚ ਵਸੇ ਅਤੇ ਮੇਰੇ ਕੰਮ ਕਰਦੀ ਰਹੇ ॥੨੭॥

ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤਿ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧॥

ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਭਗਉਤੀ ਦੀ ਉਸਤਤ ਵਾਲੇ ਪਹਿਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੧॥

ਅਥ ਸ੍ਰੀ ਚਕ੍ਰ ਕੇ ਨਾਮ ॥

ਹੁਣ ਸ੍ਰੀ ਚਕ੍ਰ ਦੇ ਨਾਂਵਾਂ ਦਾ ਵਰਣਨ

ਦੋਹਰਾ ॥

ਦੋਹਰਾ:

ਕਵਚ ਸਬਦ ਪ੍ਰਿਥਮੈ ਕਹੋ ਅੰਤ ਸਬਦ ਅਰਿ ਦੇਹੁ ॥

ਪਹਿਲਾ 'ਕਵਚ' ਸ਼ਬਦ ਕਹੋ ਅਤੇ ਅੰਤ ਉਤੇ 'ਅਰਿ' (ਵੈਰੀ) ਸ਼ਬਦ ਰਖੋ।

ਸਭ ਹੀ ਨਾਮ ਕ੍ਰਿਪਾਨ ਕੇ ਜਾਨ ਚਤੁਰ ਜੀਅ ਲੇਹੁ ॥੨੮॥

ਸਾਰੇ ਹੀ ਨਾਂ ਕ੍ਰਿਪਾਨ ਦੇ ਹੋ ਜਾਣਗੇ। ਹੇ ਚਤੁਰ ਪੁਰਸ਼ੋ! ਮਨ ਵਿਚ ਸਮਝ ਲਵੋ ॥੨੮॥

ਸਤ੍ਰੁ ਸਬਦ ਪ੍ਰਿਥਮੈ ਕਹੋ ਅੰਤ ਦੁਸਟ ਪਦ ਭਾਖੁ ॥

ਪਹਿਲਾ 'ਸ਼ਤ੍ਰੁ' (ਵੈਰੀ) ਸ਼ਬਦ ਕਹੋ ਅਤੇ ਅੰਤ ਵਿਚ 'ਦੁਸ਼ਟ' ਸ਼ਬਦ ਬੋਲੋ।

ਸਭੈ ਨਾਮ ਜਗੰਨਾਥ ਕੋ ਸਦਾ ਹ੍ਰਿਦੈ ਮੋ ਰਾਖੁ ॥੨੯॥

ਇਹ ਸਾਰੇ ਨਾਂ 'ਜਗੰਨਾਥ' (ਤਲਵਾਰ) ਦੇ ਹਨ, ਸਦਾ ਹਿਰਦੇ ਵਿਚ (ਯਾਦ) ਰਖੋ ॥੨੯॥

ਪ੍ਰਿਥੀ ਸਬਦ ਪ੍ਰਿਥਮੈ ਭਨੋ ਪਾਲਕ ਬਹਰਿ ਉਚਾਰ ॥

ਪਹਿਲਾਂ 'ਪ੍ਰਿਥੀ' ਸ਼ਬਦ ਆਖੋ, ਫਿਰ 'ਪਾਲਕ' ਸ਼ਬਦ ਉਚਾਰੋ।

ਸਕਲ ਨਾਮੁ ਸ੍ਰਿਸਟੇਸ ਕੇ ਸਦਾ ਹ੍ਰਿਦੈ ਮੋ ਧਾਰ ॥੩੦॥

ਇਹ ਸਾਰੇ ਨਾਂ 'ਸ੍ਰਿਸਟੇਸ' (ਸ੍ਰੀ ਸਾਹਿਬ-ਤਲਵਾਰ) ਦੇ ਹੋ ਜਾਣਗੇ, ਸਦਾ ਹਿਰਦੇ ਵਿਚ ਧਾਰਨ ਕਰੋ ॥੩੦॥


Flag Counter