ਫਿਰ ਮਿਤਰ ਨਾਲ ਭੋਗ ਕੀਤਾ।
(ਉਸ ਦਾ) ਮੂਰਖ ਪਤੀ ਇਸ ਛਲ ਨੂੰ ਸਮਝ ਨਾ ਸਕਿਆ।
(ਉਸ ਨੇ) ਯਾਰ ਨਾਲ ਦੂਜੀ ਵਾਰ ਰਤੀ-ਕ੍ਰੀੜਾ ਕੀਤੀ।
ਇਸ ਗੱਲ ਦੀ ਕਿਸੇ ਦੂਜੇ ਨੂੰ ਖ਼ਬਰ ਤਕ ਨਾ ਹੋਈ ॥੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੧॥੭੬੯॥ ਚਲਦਾ॥
ਦੋਹਰਾ:
ਮੁਲਤਾਨ ਵਿਚ ਇਕ ਪੀਰ ਸੀ ਜਿਸ ਦੀ ਪੁੱਤਰ ਤੋਂ ਸਖਣੀ ਇਸਤਰੀ ਸੀ।
(ਆਪਣੇ) ਪਤੀ ਨੂੰ ਬਿਰਧ ਵੇਖ ਕੇ ਉਹ ਆਪਣੇ ਚਿਤ ਵਿਚ ਝੂਰਦੀ ਰਹਿੰਦੀ ਸੀ ॥੧॥
ਅੜਿਲ:
ਉਸ ਇਸਤਰੀ ਦਾ ਨਾਂ ਰੁਸਤਮ ਕਲਾ ਸੀ
ਅਤੇ ਉਸ ਦੇ ਪਤੀ ਦਾ ਨਾਂ ਸੇਖ ਇਨਾਯਤ ਜਾਣਿਆ ਜਾਂਦਾ ਸੀ।
ਅਧਿਕ ਬਿਰਧ ਹੋਣ ਕਾਰਨ ਉਸ ਤੋਂ ਭੋਗ ਨਹੀਂ ਹੋ ਸਕਦਾ ਸੀ।
ਉਹ ਚੜ੍ਹਦਿਆਂ ਹੀ ਥਕ ਕੇ ਹਫਦਾ ਹੋਇਆ ਸਖਲਿਤ ਹੋ ਕੇ ਡਿਗ ਪੈਂਦਾ ਸੀ ॥੨॥
ਚੌਪਈ:
ਇਕ ਦਿਨ ਪੀਰ ਕੋਲ ਇਸਤਰੀ ਗਈ
ਅਤੇ ਅਧਿਕ ਦੁਖ ਕਾਰਨ ਰੋ ਪਈ।
ਉਸ ਤੋਂ ਇਕ ਲੌਂਗ ਮੰਗ ਲਿਆ
ਅਤੇ ਆਪਣੇ ਆਪ ਨੂੰ ਗਰਭਵਤੀ ਦਸਿਆ ॥੩॥
ਉਸ ਨੇ ਖ਼ੁਦਾ ਦੇ ਬੰਦੇ (ਦਰਵੇਸ਼) ਨਾਲ ਭੋਗ ਕੀਤਾ
ਅਤੇ ਜ਼ਬੁਰਦਸਤੀ ਗਰਭ ਧਾਰਨ ਕੀਤਾ।
ਨੌਂ ਮਹੀਨਿਆਂ ਬਾਦ ਪੁੱਤਰ ਪੈਦਾ ਹੋਇਆ।
ਸਾਰਿਆਂ ਮੁਰੀਦਾਂ ਨੇ ਇਹ ਗੱਲ ਧੁਮਾ ਦਿੱਤੀ ॥੪॥
ਦੋਹਰਾ:
ਹੇ ਪੀਰ ਜੀ! ਤੁਸੀਂ ਇਸਤਰੀ ਨੂੰ ਲੌਂਗ ਦੇਣ ਵੇਲੇ ਜੋ ਬਚਨ ਕੀਤਾ ਸੀ,
ਉਸ ਕਰ ਕੇ ਘਰ ਵਿਚ ਤੁਹਾਡੀ ਕ੍ਰਿਪਾ ਨਾਲ ਪੁੱਤਰ ਪੈਦਾ ਹੋਇਆ ਹੈ ॥੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੨॥੭੭੪॥ ਚਲਦਾ॥
ਦੋਹਰਾ:
ਕਿਸੇ ਖ਼ਰੀਦਾਰੀ ਦੇ ਕੰਮ (ਇਕ) ਪਠਾਣ ਪੂਰਬ ਵਲ ਗਿਆ।
ਇਕ ਗ਼ੁਲਾਮ ਖ਼ਰੀਦ ਕੇ ਘਰ ਵਿਚ ਲੈ ਆਇਆ ॥੧॥
ਚੌਪਈ:
(ਉਸ) ਪਠਾਣ ਨੇ ਇਕ ਇਸਤਰੀ ਨਾਲ ਵਿਆਹ ਕੀਤਾ।
(ਪਰ) ਹੁਣ ਤਕ ਉਸ ਨਾਲ ਰਤੀ-ਕ੍ਰੀੜਾ ਨਹੀਂ ਕੀਤੀ।
ਉਸ ਨੂੰ ਗ਼ੁਲਾਮ ਨੇ ਕਿਹਾ
ਕਿ ਤੇਰੇ ਇਸ ਪਤੀ ਦੇ ਅੰਡਕੋਸ਼ ('ਖਾਏ') ਬਹੁਤ ਕੰਮਜ਼ੋਰ ('ਦਸ') ਹਨ ॥੨॥
ਅੜਿਲ:
ਉਸ ਪਠਾਣ ਦਾ ਨਾਂ ਮਿਰਜ਼ਾ ਖ਼ਾਨ ਸੀ
ਅਤੇ ਉਸ ਦੀ ਇਸਤਰੀ ਦਾ ਨਾਂ ਆਛੋ ਬੀਬੀ ਸੀ।
ਗਾਜ਼ੀਪੁਰ ਵਿਚ ਦੋਵੇਂ ਰਹਿੰਦੇ ਸਨ।
ਉਨ੍ਹਾਂ ਦੀ ਕਥਾ ਸੁਧਾਰ ਕੇ ਤੁਹਾਡੇ ਅਗੇ ਮੈਂ ਕਹਿੰਦਾ ਹਾਂ ॥੩॥
ਦੋਹਰਾ:
ਫਿਰ ਉਸ ਗ਼ੁਲਾਮ ਨੇ ਪਠਾਣ ਨਾਲ ਇਸ ਤਰ੍ਹਾਂ ਗੱਲ ਕੀਤੀ।
ਮੈਂ ਇਹ ਇਸਤਰੀ ਡਾਇਨ ਸੁਣੀ ਹੈ, (ਤੂੰ) ਇਸ ਦੇ ਨੇੜੇ ਕਿਉਂ ਜਾਂਦਾ ਹੈਂ ॥੪॥
ਅੜਿਲ:
ਇਸਤਰੀ ਨੂੰ ਗ਼ੁਲਾਮ ਨੇ ਜਾ ਕੇ (ਇਹ) ਬਚਨ ਕੀਤਾ
ਕਿ ਤੇਰੇ ਨਾਲ ਸਨੇਹ ਵਧਾ ਕੇ ਮੈਂ ਇਹ (ਗੱਲ) ਆ ਕੇ ਕਹੀ ਹੈ।
ਜਦ ਇਸ ਨੂੰ ਸੁਖ ਪੂਰਵਕ ਸੁੱਤਾ ਹੋਇਆ ਵੇਖੋ,
ਤਦ ਉਸ ਦੇ ਅੰਡਕੋਸ਼ ਉਤੇ ਅੱਖ ਰਖੋ ॥੫॥
ਚੌਪਈ: