ਸ਼੍ਰੀ ਦਸਮ ਗ੍ਰੰਥ

ਅੰਗ - 1047


ਹਮ ਸਭ ਕੀ ਪ੍ਰਤਿਪਾਰਾ ਕੀਜੈ ॥੬॥

ਅਤੇ ਅਸਾਂ ਸਾਰਿਆਂ ਦੀ ਪ੍ਰਤਿਪਾਲਨਾ ਕਰੋ ॥੬॥

ਪਤ੍ਰੀ ਬਾਚਿ ਫੂਲਿ ਜੜ ਗਏ ॥

ਚਿੱਠੀ ਪੜ੍ਹ ਕੇ (ਸਾਰੇ) ਮੂਰਖ ਫੁਲ ਗਏ

ਜੋਰਿ ਬਰਾਤਹਿ ਆਵਤ ਭਏ ॥

ਅਤੇ ਬਰਾਤ ਜੋੜ ਕੇ ਆ ਗਏ।

ਜਬ ਹੀ ਭਦ੍ਰ ਸੈਨ ਪੁਰ ਆਏ ॥

ਜਦ ਉਹ ਭਦ੍ਰ ਸੈਨ ਦੇ ਨਗਰ ਵਿਚ ਆਏ,

ਤਬ ਰਾਨੀ ਯੌ ਬਚਨ ਸੁਨਾਏ ॥੭॥

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ ॥੭॥

ਏਕ ਏਕ ਸਾਊ ਹ੍ਯਾਂ ਆਵਹਿ ॥

ਇਕ ਇਕ ਸਾਊ ਇਥੇ ਆਵੇ

ਹਮ ਤੇ ਪਾਵ ਪੁਜਾਵਤ ਜਾਵਹਿ ॥

ਅਤੇ ਮੇਰੇ ਕੋਲੋਂ (ਆਪਣੇ) ਪੈਰ ਪੁਜਵਾਉਂਦਾ ਜਾਏ।

ਤਾ ਪਾਛੇ ਆਪੁਨ ਨ੍ਰਿਪ ਆਵੈ ॥

ਉਨ੍ਹਾਂ ਤੋਂ ਬਾਦ ਰਾਜਾ ਆਪ ਆਵੇ

ਸੂਰਜ ਕਲਾ ਕੋ ਲੈ ਘਰ ਜਾਵੈ ॥੮॥

ਅਤੇ ਸੂਰਜ ਕਲਾ ਨੂੰ ਲੈ ਕੇ ਘਰ ਜਾਵੇ ॥੮॥

ਹਮਰੇ ਧਾਮ ਰੀਤਿ ਇਹ ਪਰੀ ॥

ਸਾਡੇ ਘਰ ਦੀ ਇਹ ਰੀਤ ਹੈ

ਤਾ ਤੇ ਜਾਤ ਦੂਰਿ ਨਹਿ ਕਰੀ ॥

ਜਿਸ ਕਰ ਕੇ (ਇਸ ਨੂੰ) ਦੂਰ ਨਹੀਂ ਕੀਤਾ ਜਾ ਸਕਦਾ।

ਏਕ ਏਕ ਜੋਧਾ ਪ੍ਰਥਮਾਵਹਿ ॥

ਪਹਿਲਾਂ ਇਕ ਇਕ ਯੋਧਾ ਆਵੇ

ਤਾ ਪਾਛੈ ਰਾਜਾ ਕੌ ਲ੍ਯਾਵਹਿ ॥੯॥

ਅਤੇ ਉਸ ਤੋਂ ਬਾਦ ਰਾਜੇ ਨੂੰ ਲੈ ਕੇ ਆਉਣਾ ॥੯॥

ਏਕ ਏਕ ਸਾਊ ਤਹ ਆਯੋ ॥

ਇਕ ਇਕ ਕਰ ਕੇ ਸਾਊ ਉਥੇ ਆਇਆ।

ਡਾਰਿ ਡਾਰਿ ਫਾਸੀ ਤ੍ਰਿਯ ਘਾਯੋ ॥

ਉਨ੍ਹਾਂ ਨੂੰ ਫਾਹੀ ਪਾ ਪਾ ਕੇ ਇਸਤਰੀ ਨੇ ਮਾਰ ਦਿੱਤਾ।

ਏਕ ਸੰਘਾਰਿ ਡਾਰਿ ਕਰਿ ਦੀਜੈ ॥

ਇਕ ਨੂੰ ਮਾਰ ਕੇ ਸੁਟ ਦਿੰਦੀ

ਦੂਸਰ ਕੌ ਯੌ ਹੀ ਬਧ ਕੀਜੈ ॥੧੦॥

(ਅਤੇ ਫਿਰ) ਦੂਜੇ ਦਾ ਵੀ ਇਸੇ ਤਰ੍ਹਾਂ ਬਧ ਕਰ ਦਿੰਦੀ ॥੧੦॥

ਸਭ ਸੂਰਨ ਕੋ ਪ੍ਰਥਮ ਸੰਘਾਰਿਯੋ ॥

ਸਭ ਸੂਰਮਿਆਂ ਨੂੰ ਪਹਿਲਾਂ ਮਾਰ ਦਿੱਤਾ

ਮਾਰਿ ਭੋਹਰਨ ਭੀਤਰਿ ਡਾਰਿਯੋ ॥

ਅਤੇ ਮਾਰ ਕੇ ਭੋਰਿਆਂ ਵਿਚ ਸੁਟ ਦਿੱਤਾ।

ਤਾ ਪਾਛੇ ਨ੍ਰਿਪ ਬੋਲ ਪਠਾਯੋ ॥

ਉਨ੍ਹਾਂ ਤੋਂ ਬਾਦ ਰਾਜੇ ਨੂੰ ਬੁਲਾਇਆ।

ਰਾਨੀ ਡਾਰਿ ਫਾਸ ਗਰ ਘਾਯੋ ॥੧੧॥

ਰਾਣੀ ਨੇ ਉਸ ਦੇ ਗਲੇ ਵਿਚ ਫਾਹੀ ਪਾ ਕੇ ਮਾਰ ਦਿੱਤਾ ॥੧੧॥

ਦੋਹਰਾ ॥

ਦੋਹਰਾ:

ਸਭ ਸੂਰਾ ਪ੍ਰਥਮੈ ਹਨੇ ਬਹੁਰਿ ਨ੍ਰਿਪਤਿ ਕੌ ਕੂਟਿ ॥

ਪਹਿਲਾਂ ਸਾਰੇ ਸੂਰਮੇ ਮਾਰ ਦਿੱਤੇ ਅਤੇ ਫਿਰ ਰਾਜੇ ਨੂੰ ਕੁਟ ਸੁਟਿਆ।

ਜੋ ਲਸਕਰ ਬਾਕੀ ਬਚਿਯੋ ਸੋ ਸਭ ਲੀਨੋ ਲੂਟਿ ॥੧੨॥

ਜੋ ਲਸ਼ਕਰ ਬਾਕੀ ਬਚਿਆ ਸੀ ਉਸ ਸਾਰੇ ਨੂੰ ਲੁਟ ਲਿਆ ॥੧੨॥

ਸਭ ਬੈਰਿਨ ਕੌ ਘਾਇ ਕੈ ਸੁਤ ਕੌ ਰਾਜ ਬੈਠਾਇ ॥

ਸਭ ਵੈਰੀਆਂ ਨੂੰ ਮਾਰ ਕੇ ਪੁੱਤਰ ਨੂੰ ਗੱਦੀ ਉਤੇ ਬਿਠਾਇਆ।

ਪੁਨਿ ਪਤਿ ਕੇ ਫੈਂਟਾ ਭਏ ਜਰੀ ਮ੍ਰਿਦੰਗ ਬਜਾਇ ॥੧੩॥

ਫਿਰ ਢੋਲ ਵਜਾ ਕੇ ਪਤੀ ਦੇ ਫੈਂਟੇ (ਸਿਰ ਲਪੇਟਣ ਦੇ ਬਸਤ੍ਰ) ਨਾਲ ਸੜ ਮੋਈ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤ੍ਰਿਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੩॥੩੨੩੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੩॥੩੨੩੭॥ ਚਲਦਾ॥

ਚੌਪਈ ॥

ਚੌਪਈ:

ਉਦੈ ਪੁਰੀ ਖੁਰਰਮ ਕੀ ਨਾਰੀ ॥

ਉਦੈ ਪੁਰੀ (ਨਾਲ ਸੰਬੰਧ ਰਖਣ ਵਾਲੀ) ਖੁੱਰਮ (ਸ਼ਾਹਜਹਾਨ) ਦੀ ਇਸਤਰੀ

ਹਜਰਤਿ ਕੌ ਪ੍ਰਾਨਨ ਤੇ ਪ੍ਯਾਰੀ ॥

ਬਾਦਸ਼ਾਹ ਨੂੰ ਪ੍ਰਾਣਾਂ ਤੋਂ ਵੀ ਪਿਆਰੀ ਸੀ।

ਮੁਖ ਸੂਖਤ ਜੀ ਜੀ ਤਿਹ ਕਰਤੇ ॥

ਉਸ ਨੂੰ ਜੀ ਜੀ ਕਰਦਿਆਂ ਉਸ ਦਾ ਮੂੰਹ ਸੁਕਦਾ ਸੀ

ਅਨਤ ਨ ਲਖੇ ਤਵਨ ਕੇ ਡਰਤੇ ॥੧॥

ਅਤੇ ਉਸ ਤੋਂ ਡਰਦਿਆਂ ਹੋਰ ਕਿਸੇ ਵਲ ਵੇਖਦਾ ਵੀ ਨਹੀਂ ਸੀ ॥੧॥

ਬੇਗਮ ਬਾਗ ਏਕ ਦਿਨ ਚਲੀ ॥

ਇਕ ਦਿਨ ਬੇਗਮ ਬਾਗ਼ ਵਲ ਗਈ

ਸੋਰਹ ਸਤ ਲੀਨੋ ਸੰਗ ਅਲੀ ॥

ਸੋਲ੍ਹਾਂ ਸੌ ਸਹੇਲੀਆਂ ਨੂੰ ਨਾਲ ਲੈ ਕੇ।

ਸੁੰਦਰ ਨਰ ਇਕ ਪੇਖਤ ਭਈ ॥

(ਉਥੇ) ਉਸ ਨੇ ਇਕ ਸੁੰਦਰ ਆਦਮੀ ਨੂੰ ਵੇਖਿਆ

ਤ੍ਰਿਯ ਕੌ ਭੂਲਿ ਸਕਲ ਸੁਧਿ ਗਈ ॥੨॥

(ਤਾਂ ਉਸ) ਇਸਤਰੀ ਨੂੰ ਸਾਰੀ ਸੁੱਧ ਬੁੱਧ ਭੁਲ ਗਈ ॥੨॥

ਦੋਹਰਾ ॥

ਦੋਹਰਾ:

ਜੋਬਨ ਕੁਅਰਿ ਸਖੀ ਹੁਤੀ ਲੀਨੀ ਨਿਕਟ ਬੁਲਾਇ ॥

(ਬੇਗਮ ਦੀ ਇਕ) ਜੋਬਨ ਕੁਅਰਿ ਨਾਂ ਦੀ ਸਖੀ ਸੀ, ਉਸ ਨੂੰ ਕੋਲ ਬੁਲਾ ਲਿਆ।

ਉਦੈ ਪੁਰੀ ਤਾ ਸੌ ਸਕਲ ਭੇਦ ਕਹਿਯੋ ਸਮਝਾਇ ॥੩॥

ਉਸ ਨੂੰ ਉਦੈ ਪੁਰੀ (ਬੇਗਮ) ਨੇ ਸਾਰੀ ਗੱਲ ਸਮਝਾ ਦਿੱਤੀ ॥੩॥

ਸਵੈਯਾ ॥

ਸਵੈਯਾ:

ਕਾਨਿ ਕਰੌ ਨਹਿ ਸਾਹਿਜਹਾਨ ਕੀ ਧਾਮ ਜਿਤੋ ਧਨ ਹੈ ਸੁ ਲੁਟਾਊਾਂ ॥

(ਤੂੰ) ਸ਼ਾਹਜਹਾਨ ਦੀ ਬਿਲਕੁਲ ਪਰਵਾਹ ਨਾ ਕਰੀਂ, (ਮੇਰੇ ਪਾਸ) ਜਿਤਨਾ ਧਨ ਹੈ, ਲੁਟਾ ਦਿਆਂਗੀ।

ਅੰਬਰ ਫਾਰਿ ਦਿਗੰਬਰ ਹ੍ਵੈ ਕਰਿ ਚੰਦਨੁਤਾਰਿ ਬਿਭੂਤਿ ਚੜਾਊਾਂ ॥

ਬਸਤ੍ਰ ਫਾੜ ਕੇ ਅਤੇ ਨਿਰਬਸਤ੍ਰ ਹੋ ਕੇ ਚੰਦਨ (ਦੇ ਲੇਪ ਨੂੰ) ਉਤਾਰ ਕੇ ਬਿਭੂਤ ਮਲ ਲਵਾਂਗੀ।

ਕਾ ਸੌ ਕਹੌ ਨਹਿ ਤੂ ਹਮਰੋ ਕੋਊ ਜੀ ਕੀ ਬ੍ਰਿਥਾ ਕਹਿ ਤਾਹਿ ਸੁਨਾਊਾਂ ॥

ਕਿਸ ਨਾਲ ਗੱਲ ਕਰਾਂ, ਤੇਰੇ ਬਿਨਾ ਮੇਰਾ ਕੋਈ ਨਹੀਂ ਹੈ ਜਿਸ ਨੂੰ ਮਨ ਦੀ ਪੀੜ ਸੁਣਾ ਸਕਾਂ।

ਪੰਖ ਦਏ ਬਿਧਿ ਤੂ ਲਖਿ ਮੋ ਕਹ ਪ੍ਰੀਤਮ ਕੌ ਉਡਿ ਕੈ ਮਿਲਿ ਆਊਾਂ ॥੪॥

ਜੇ ਰੱਬ ਨੇ ਮੈਨੂੰ ਖੰਭ ਲਗਾਏ ਹੁੰਦੇ, ਤਾਂ ਤੇਰੇ ਵੇਖਦਿਆਂ ਪ੍ਰੀਤਮ ਨੂੰ ਉਡ ਕੇ ਮਿਲ ਆਉਂਦੀ ॥੪॥

ਪ੍ਰੀਤਿ ਕਰੀ ਤਿਹ ਸੌ ਕਿਹ ਕਾਜ ਸੁ ਮੀਤ ਕੇ ਕਾਜ ਜੁ ਮੀਤ ਨ ਆਵੈ ॥

ਉਸ ਨਾਲ ਕੀਤੀ ਪ੍ਰੀਤ ਕਿਸ ਕੰਮ ਦੀ, ਜੇ ਮਿਤਰ ਦੇ ਕੰਮ ਮਿਤਰ ਨਾ ਆਵੇ।

ਪੀਰ ਕਹੈ ਅਪਨੇ ਚਿਤ ਮੈ ਉਹਿ ਪੀਰ ਕੌ ਪੀਰ ਕੇ ਨੀਰ ਬੁਝਾਵੈ ॥

ਆਪਣੇ ਚਿਤ ਦੀ ਪੀੜ ਉਸ ਨਾਲ ਸਾਂਝੀ ਕਰੇ, ਉਸ ਪੀੜ ਨੂੰ (ਮਿਤਰ ਆਪਣੀ) ਪੀੜ ਸਮਝ ਕੇ (ਅੱਖਾਂ ਦੇ) ਜਲ ਨਾਲ ਬੁਝਾ ਦੇਵੇ।

ਹੌ ਅਟਕੀ ਮਨ ਭਾਵਨ ਸੌ ਮੁਹਿ ਕੈਸਿਯੈ ਬਾਤ ਕੋਊ ਕਹਿ ਜਾਵੈ ॥

ਮੈਂ ਤਾਂ ਆਪਣੇ ਮਨ ਭਾਉਂਦੇ ਪ੍ਰੀਤਮ ਨਾਲ ਅਟਕ ਗਈ ਹਾਂ, ਮੈਨੂੰ ਕੋਈ ਭਾਵੇਂ ਕੁਝ ਗੱਲ ਕਹਿ ਜਾਵੇ।

ਹੌ ਹੋਊ ਦਾਸਨ ਦਾਸਿ ਸਖੀ ਮੁਹਿ ਜੋ ਕੋਊ ਪ੍ਰੀਤਮ ਆਨਿ ਮਿਲਾਵੈ ॥੫॥

ਹੇ ਸਖੀ! ਮੈਂ ਉਸ ਦੇ ਦਾਸਾਂ ਦੀ ਦਾਸੀ ਹੋਵਾਂਗੀ ਜੋ ਕੋਈ ਮੈਨੂੰ ਪ੍ਰੀਤਮ ਆਣ ਕੇ ਮਿਲਾ ਦੇਵੇ ॥੫॥


Flag Counter