ਸ਼੍ਰੀ ਦਸਮ ਗ੍ਰੰਥ

ਅੰਗ - 1062


ਹੋ ਦੀਨੋ ਧਨੁਜ ਚਲਾਇ ਧਨੁਖ ਦ੍ਰਿੜ ਸਾਧਿ ਕਰਿ ॥੧੬॥

ਅਤੇ ਧਨੁਸ਼ ਨੂੰ ਦ੍ਰਿੜ੍ਹਤਾ ਨਾਲ ਪਕੜ ਕੇ ਬਾਣ ਚਲਾ ਦਿੱਤਾ ॥੧੬॥

ਸੁਨੁ ਕੁਅਰ ਜੂ ਅਬ ਜੌ ਤੁਮ ਮੋ ਕੌ ਬਰੌ ॥

ਹੇ ਕੁੰਵਰ ਜੀ! ਸੁਣੋ, ਜੇ ਹੁਣ ਤੁਸੀਂ ਮੇਰੇ ਨਾਲ ਵਿਆਹ ਕਰੋ,

ਤੌ ਮੈ ਦੇਊ ਬਤਾਇ ਰਾਜ ਗੜ ਕੋ ਕਰੌ ॥

ਤਾਂ ਮੈਂ ਤੁਹਾਨੂੰ (ਗੁਪਤ ਭੇਦ) ਦਸ ਦਿਆਂਗੀ ਕਿ ਕਿਲ੍ਹੇ ਉਤੇ ਕਿਵੇਂ ਰਾਜ ਕਰੋ।

ਪ੍ਰਥਮ ਬ੍ਯਾਹਿ ਮੋ ਸੌ ਕਰਿਬੋ ਠਹਰਾਇਯੈ ॥

ਪਹਿਲਾਂ ਮੇਰੇ ਨਾਲ ਵਿਆਹ ਪੱਕਾ ਕਰੋ

ਹੋ ਤੈਸਹਿ ਪਤਿਯਾ ਸਰ ਸੋ ਬਾਧਿ ਚਲਾਇਯੈ ॥੧੭॥

ਅਤੇ ਇਸੇ ਤਰ੍ਹਾਂ ਚਿੱਠੀ ਬੰਨ੍ਹ ਕੇ ਤੀਰ ਚਲਾਓ ॥੧੭॥

ਬ੍ਯਾਹ ਕੁਅਰ ਤਾ ਸੌ ਕਰਿਬੋ ਠਹਰਾਇਯੋ ॥

ਉਸ ਇਸਤਰੀ ਨਾਲ ਵਿਆਹ ਕਰਨ ਲਈ ਕੁੰਵਰ ਮੰਨ ਗਿਆ।

ਵੈਸਹਿ ਪਤਿਯਾ ਸਰ ਸੌ ਬਾਧਿ ਬਗਾਇਯੋ ॥

ਉਸੇ ਤਰ੍ਹਾਂ ਤੀਰ ਨਾਲ ਬੰਨ੍ਹ ਕੇ ਚਿੱਠੀ ਭੇਜ ਦਿੱਤੀ।

ਗੜ ਗਾੜੇ ਕੇ ਮਾਝ ਪਰਿਯੋ ਸਰ ਜਾਇ ਕਰਿ ॥

ਤੀਰ ਮਜ਼ਬੂਤ ਕਿਲ੍ਹੇ ਦੇ ਅੰਦਰ ਜਾ ਕੇ ਡਿਗਿਆ।

ਹੋ ਨਿਰਖਿ ਅੰਕ ਤਿਹ ਨਾਰਿ ਲਿਯੋ ਉਰ ਲਾਇ ਕਰਿ ॥੧੮॥

ਉਸ (ਚਿੱਠੀ ਦੇ) ਅੱਖਰ ਵੇਖ ਕੇ ਇਸਤਰੀ ਨੇ ਛਾਤੀ ਨਾਲ ਲਗਾ ਲਈ ॥੧੮॥

ਦੋਹਰਾ ॥

ਦੋਹਰਾ:

ਬਿਸਿਖ ਪਹੂਚ੍ਯੋ ਮੀਤ ਕੋ ਪਤਿਯਾ ਲੀਨੇ ਸੰਗ ॥

ਮਿਤਰ ਦਾ ਤੀਰ ਚਿੱਠੀ ਨੂੰ ਨਾਲ ਲੈ ਕੇ ਉਥੇ ਪਹੁੰਚਿਆ।

ਆਂਖੇ ਅਤਿ ਨਿਰਮਲ ਭਈ ਨਿਰਖਤ ਵਾ ਕੋ ਅੰਗ ॥੧੯॥

ਚਿੱਠੀ ਦੇ ਅੱਖਰ ('ਅੰਗ') ਵੇਖ ਕੇ (ਇਸਤਰੀ ਦੀਆਂ) ਅੱਖਾਂ ਬਹੁਤ ਨਿਰਮਲ ਹੋ ਗਈਆਂ ॥੧੯॥

ਚਪਲ ਕਲਾ ਸੋ ਜਬ ਕੁਅਰ ਬ੍ਯਾਹ ਬਦ੍ਯੋ ਸੁਖ ਪਾਇ ॥

ਚਪਲ ਕਲਾ ਨਾਲ ਜਦ ਕੁੰਵਰ ਨੇ ਵਿਆਹ ਕਰਨਾ ਸੁਖ ਪੂਰਵਕ ਮੰਨ ਲਿਆ,

ਵੈਸਹਿ ਸਰ ਸੌ ਬਹੁਰਿ ਲਿਖਿ ਪਤਿਯਾ ਦਈ ਚਲਾਇ ॥੨੦॥

ਤਾਂ ਉਸੇ ਤਰ੍ਹਾਂ ਫਿਰ ਚਿੱਠੀ ਲਿਖ ਕੇ ਅਤੇ ਤੀਰ ਨਾਲ ਬੰਨ੍ਹ ਕੇ ਉਸ ਨੂੰ ਚਲਾ ਦਿੱਤਾ ॥੨੦॥

ਚੌਪਈ ॥

ਚੌਪਈ:

ਪਤਿਯਾ ਬਿਖੈ ਇਹੈ ਲਿਖਿ ਡਾਰੋ ॥

ਚਿੱਠੀ ਵਿਚ ਇਹੀ ਲਿਖ ਭੇਜਿਆ

ਸੁਨੋ ਕੁਅਰ ਜੂ ਬਚਨ ਹਮਾਰੋ ॥

ਕਿ ਹੇ ਕੁੰਵਰ ਜੀ! ਮੇਰੀ ਗੱਲ ਸੁਣੋ।

ਪ੍ਰਥਮੈ ਬਾਰਿ ਬੰਦ ਇਹ ਕੀਜੈ ॥

ਪਹਿਲਾਂ ਇਸ ਦਾ (ਅੰਦਰ ਆਣ ਵਾਲਾ) ਪਾਣੀ ('ਬਾਰਿ') ਬੰਦ ਕਰ ਦਿਓ।

ਤਾ ਪਾਛੇ ਯਾ ਗੜ ਕੌ ਲੀਜੈ ॥੨੧॥

ਉਸ ਪਿਛੋਂ ਕਿਲ੍ਹੇ ਉਤੇ ਕਬਜ਼ਾ ਕਰ ਲਵੋ ॥੨੧॥

ਅੜਿਲ ॥

ਅੜਿਲ:

ਦਸੋ ਦਿਸਨ ਘੇਰੋ ਯਾ ਗੜ ਕੌ ਡਾਰਿਯੈ ॥

ਦਸ ਦਿਸ਼ਾਵਾਂ ਤੋਂ ਕਿਲ੍ਹੇ ਨੂੰ ਘੇਰਾ ਪਾ ਲਵੋ।

ਹ੍ਯਾਂ ਤੇ ਜੋ ਨਰ ਨਿਕਸੈ ਤਾਹਿ ਸੰਘਾਰਿਯੈ ॥

ਇਥੋਂ ਜੋ ਵਿਅਕਤੀ ਬਾਹਰ ਨਿਕਲੇ, ਉਸ ਨੂੰ ਮਾਰ ਦਿਓ।

ਆਵੈ ਜੋ ਜਨ ਪਾਸ ਬੰਦ ਤਿਹ ਕੀਜਿਯੈ ॥

ਜੋ ਵਿਅਕਤੀ ਕੋਲ ਆ ਜਾਵੇ ਉਸ ਨੂੰ ਬੰਦ ਕਰ ਦਿਓ (ਭਾਵ ਕੈਦ ਕਰ ਲਵੋ)।

ਹੋ ਬਹੁਰੋ ਦੁਰਗ ਛੁਰਾਇ ਛਿਨਕ ਮੌ ਲੀਜਿਯੈ ॥੨੨॥

ਫਿਰ ਛਿਣ ਭਰ ਵਿਚ ਕਿਲ੍ਹਾ ਛੁੜਵਾ ਲਵੋ (ਅਰਥਾਤ ਕਬਜ਼ਾ ਕਰ ਲਵੋ) ॥੨੨॥

ਦਸੋ ਦਿਸਨ ਤਿਹ ਗੜ ਕੌ ਘੇਰਾ ਡਾਰਿਯੋ ॥

ਉਸ ਨੇ ਸਭ ਪਾਸਿਆਂ ਤੋਂ ਕਿਲ੍ਹੇ ਨੂੰ ਘੇਰਾ ਪਾ ਲਿਆ।

ਜੋ ਜਨ ਤਹ ਤੇ ਨਿਕਸੈ ਤਾਹਿ ਸੰਘਾਰਿਯੋ ॥

ਜੋ ਵਿਅਕਤੀ ਵੀ ਅੰਦਰੋਂ ਨਿਕਲਦਾ, ਉਸ ਨੂੰ ਮਾਰ ਦਿੰਦਾ।

ਖਾਨ ਪਾਨ ਸਭ ਬੰਦ ਪ੍ਰਥਮ ਤਾ ਕੋ ਕਿਯੋ ॥

ਪਹਿਲਾਂ ਖਾਣ ਪੀਣ ਦੀਆਂ ਸਾਰੀਆਂ ਵਸਤੂਆਂ (ਨੂੰ ਅੰਦਰ ਜਾਣੋ) ਬੰਦ ਕਰ ਦਿੱਤਾ।

ਹੋ ਬਹੁਰੌ ਦੁਰਗ ਛਿਨਾਇ ਛਿਨਕ ਭੀਤਰ ਲਿਯੋ ॥੨੩॥

ਫਿਰ ਕਿਲ੍ਹੇ ਨੂੰ ਛਿਣ ਭਰ ਵਿਚ ਹਥਿਆ ਕੇ ਅੰਦਰ ਪਹੁੰਚ ਗਿਆ ॥੨੩॥

ਲੀਨੋ ਦੁਰਗ ਛਿਨਾਇ ਗਜਨਿ ਸਹ ਘਾਇ ਕੈ ॥

ਗਜਨ ਸ਼ਾਹ ਨੂੰ ਮਾਰ ਕੇ ਕਿਲ੍ਹਾ ਖੋਹ ਲਿਆ

ਲਯੋ ਕੁਅਰਿ ਕਹ ਜੀਤਿ ਪਰਮ ਸੁਖ ਪਾਇ ਕੈ ॥

ਅਤੇ ਕੁੰਵਰਿ ਨੂੰ ਜਿਤ ਕੇ ਬਹੁਤ ਸੁਖ ਪ੍ਰਾਪਤ ਕੀਤਾ।

ਭਾਤਿ ਭਾਤਿ ਰਤਿ ਕਰੀ ਪ੍ਰੇਮ ਉਪਜਾਇ ਕਰਿ ॥

(ਉਸ ਨਾਲ) ਪ੍ਰੇਮ ਪੂਰਵਕ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ।

ਹੋ ਲਪਟਿ ਲਪਟਿ ਤ੍ਰਿਯ ਗਈ ਸੁ ਕੀਨੇ ਭੋਗ ਭਰਿ ॥੨੪॥

ਉਸ ਇਸਤਰੀ ਨੇ ਵੀ ਲਿਪਟ ਲਿਪਟ ਕੇ ਭਰਪੂਰ ਭੋਗ ਕੀਤਾ ॥੨੪॥

ਚੌਪਈ ॥

ਚੌਪਈ:

ਐਸੀ ਪ੍ਰੀਤ ਦੁਹਨ ਕੇ ਭਈ ॥

(ਜਦੋਂ) ਦੋਹਾਂ ਵਿਚ ਇਸ ਤਰ੍ਹਾਂ ਦੀ ਪ੍ਰੀਤ ਹੋ ਗਈ

ਅਬਲਾ ਔਰ ਬਿਸਰਿ ਸਭ ਗਈ ॥

(ਤਾਂ ਉਸ ਨੂੰ) ਹੋਰ ਸਾਰੀਆਂ ਇਸਤਰੀਆਂ ਭੁਲ ਗਈਆਂ।

ਏਕ ਨਾਰਿ ਹਸਿ ਬਚਨਿ ਉਚਾਰੋ ॥

ਇਕ ਇਸਤਰੀ ਨੇ ਹਸ ਕੇ ਕਿਹਾ

ਬਡੋ ਮੂਰਖ ਇਹ ਰਾਵ ਹਮਾਰੋ ॥੨੫॥

ਕਿ ਸਾਡਾ ਇਹ ਰਾਜਾ ਬਹੁਤ ਮੂਰਖ ਹੈ ॥੨੫॥

ਜਿਨ ਤ੍ਰਿਯ ਪ੍ਰਿਥਮ ਪਿਤਾ ਕਹ ਘਾਯੋ ॥

ਜਿਸ ਇਸਤਰੀ ਨੇ ਪਹਿਲਾਂ ਆਪਣੇ ਪਿਤਾ ਨੂੰ ਮਾਰਿਆ

ਬਹੁਰਿ ਆਪਨੋ ਰਾਜ ਗਵਾਯੋ ॥

ਅਤੇ ਫਿਰ ਆਪਣਾ ਰਾਜ ਗਵਾ ਲਿਆ।

ਤਾ ਸੌ ਮੂੜ ਪ੍ਰੀਤਿ ਉਪਜਾਈ ॥

ਉਸ ਨਾਲ ਮੂਰਖ (ਰਾਜੇ) ਨੇ ਪ੍ਰੇਮ ਪਾਲ ਲਿਆ ਹੈ।

ਨ੍ਰਿਪ ਕੀ ਨਿਕਟ ਮ੍ਰਿਤੁ ਜਨ ਆਈ ॥੨੬॥

ਲਗਦਾ ਹੈ ਰਾਜਾ ਦੀ ਮੌਤ ਨੇੜੇ ਆ ਗਈ ਹੋਵੇ ॥੨੬॥

ਪਿਤਾ ਹਨਤ ਜਿਹ ਲਗੀ ਨ ਬਾਰਾ ॥

ਜਿਸ ਨੂੰ ਪਿਉ ਨੂੰ ਮਰਵਾਉਂਦਿਆਂ ਦੇਰ ਨਹੀਂ ਲਗੀ,

ਤਿਹ ਆਗੇ ਕ੍ਯਾ ਨਾਥ ਬਿਚਾਰਾ ॥

ਉਸ ਦੇ ਸਾਹਮਣੇ ਸਾਡਾ ਨਾਥ ਵਿਚਾਰਾ ਕੀ ਹੈ।

ਜਿਨ ਤ੍ਰਿਯ ਅਪਨੋ ਰਾਜੁ ਗਵਾਯੋ ॥

ਜਿਸ ਇਸਤਰੀ ਨੇ ਆਪਣਾ ਰਾਜ ਗਵਾ ਲਿਆ ਹੈ,

ਤਾ ਸੌ ਮੂਰਖ ਨੇਹ ਲਗਾਯੋ ॥੨੭॥

ਉਸ ਨਾਲ ਇਸ ਨੇ ਪ੍ਰੇਮ ਲਗਾਇਆ ਹੈ ॥੨੭॥

ਦੋਹਰਾ ॥

ਦੋਹਰਾ:

ਜੋਬਨ ਖਾ ਸੁਨਿ ਏ ਬਚਨ ਮਨ ਮੈ ਰੋਸ ਬਢਾਇ ॥

ਜੋਬਨ ਖ਼ਾਨ ਨੇ ਇਹ ਬਚਨ ਸੁਣ ਕੇ ਮਨ ਵਿਚ ਰੋਹ ਵਧਾਇਆ


Flag Counter