ਸ਼੍ਰੀ ਦਸਮ ਗ੍ਰੰਥ

ਅੰਗ - 514


ਯੌ ਪੀਅ ਕੀ ਤ੍ਰੀਅ ਬਾਤ ਸੁਨੀ ਦੁਖੁ ਕੀ ਤਬ ਬਾਤ ਸਭੈ ਬਿਸਰਾਈ ॥

ਜਦ ਇਸਤਰੀ (ਰੁਕਮਨੀ) ਨੇ ਪ੍ਰੀਤਮ (ਸ੍ਰੀ ਕ੍ਰਿਸ਼ਨ) ਦੀ ਇਸ ਤਰ੍ਹਾਂ ਦੀ ਗੱਲ ਸੁਣੀ, ਤਦ ਦੁਖ ਦੀ ਸਾਰੀ ਗੱਲ ਭੁਲਾ ਦਿੱਤੀ।

ਭੂਲਿ ਪਰੀ ਪ੍ਰਭੁ ਕੀਜੈ ਛਿਮਾ ਮੁਹਿ ਨਾਰ ਨਿਵਾਇ ਕੈ ਨਾਰਿ ਸੁਨਾਈ ॥

ਧੌਣ ਨੀਵੀਂ ਕਰ ਕੇ (ਉਹ) ਇਸਤਰੀ (ਕਹਿ ਕੇ) ਸੁਣਾਉਣ ਲਗੀ, ਹੇ ਪ੍ਰਭੂ! ਮੇਰੇ ਕੋਲੋਂ ਭੁਲ ਹੋ ਗਈ ਹੈ, ਖਿਮਾ ਕਰ ਦਿਓ।

ਅਉਰ ਕਰੀ ਉਪਮਾ ਪ੍ਰਭ ਕੀ ਜੁ ਕਬਿਤਨ ਮੈ ਬਰਨੀ ਨਹੀ ਜਾਈ ॥

ਸ੍ਰੀ ਕ੍ਰਿਸ਼ਨ ਦੀ ਹੋਰ ਵੀ ਬਹੁਤ ਸਾਰੀ ਉਪਮਾ ਕੀਤੀ ਜੋ ਕਬਿੱਤਾਂ (ਕਵਿਤਾ) ਵਿਚ ਵਰਣਨ ਨਹੀਂ ਕੀਤੀ ਜਾ ਸਕਦੀ।

ਊਤਰ ਦੇਤ ਭਈ ਹਸਿ ਕੈ ਹਰਿ ਮੈ ਉਪਹਾਸ ਕੀ ਬਾਤ ਨ ਪਾਈ ॥੨੧੫੮॥

(ਫਿਰ) ਹਸ ਕੇ ਉੱਤਰ ਦੇਣ ਲਗੀ, ਹੇ ਸ੍ਰੀ ਕ੍ਰਿਸ਼ਨ! ਮੈਂ ਮਖੌਲ ਦੀ ਗੱਲ ਨੂੰ ਸਮਝ ਹੀ ਨਾ ਸਕੀ ॥੨੧੫੮॥

ਦੋਹਰਾ ॥

ਦੋਹਰਾ:

ਮਾਨ ਕਥਾ ਰੁਕਮਿਨੀ ਕੀ ਸ੍ਯਾਮ ਕਹੀ ਚਿਤ ਲਾਇ ॥

(ਕਵੀ) ਸ਼ਿਆਮ ਨੇ ਰੁਕਮਨੀ ਦੇ 'ਮਾਨ' ਦੀ ਕਥਾ ਚਿਤ ਲਾ ਕੇ ਕਹੀ ਹੈ।

ਆਗੇ ਕਥਾ ਸੁ ਹੋਇਗੀ ਸੁਨੀਅਹੁ ਪ੍ਰੇਮ ਬਢਾਇ ॥੨੧੫੯॥

ਅਗੇ (ਜੋ) ਕਥਾ ਹੋਏਗੀ, ਉਸ ਨੂੰ ਪ੍ਰੇਮ ਵਧਾ ਕੇ ਸੁਣਨਾ ॥੨੧੫੯॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਸ੍ਰੀ ਜਦੁਬੀਰ ਕੀ ਜੇਤੀ ਤ੍ਰੀਆ ਸਭ ਕੋ ਦਸ ਹੂ ਦਸ ਪੁਤ੍ਰ ਦੀਏ ॥

ਸ੍ਰੀ ਕ੍ਰਿਸ਼ਨ ਦੀਆਂ ਜਿਤਨੀਆਂ ਵੀ ਇਸਤਰੀਆਂ ਸਨ, ਸਭ ਨੂੰ ਦਸ ਦਸ ਪੁੱਤਰ ਦਿੱਤੇ।

ਅਰੁ ਏਕਹਿ ਏਕ ਦਈ ਦੁਹਿਤਾ ਤਿਨ ਕੇ ਸੁ ਹੁਲਾਸ ਬਢਾਇ ਹੀਏ ॥

ਅਤੇ ਇਕ ਇਕ ਪੁੱਤਰੀ ਵੀ ਦੇ ਕੇ ਉਨ੍ਹਾਂ ਦੇ ਹਿਰਦੇ ਵਿਚ ਖੁਸ਼ੀ ਨੂੰ ਵਧਾਇਆ।

ਸਭ ਕਾਨ੍ਰਹ ਕੀ ਮੂਰਤਿ ਸ੍ਯਾਮ ਭਨੈ ਸਭ ਕੰਧਿ ਪਟੰਬਰ ਪੀਤ ਲੀਏ ॥

(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਦਾ ਸਰੂਪ ਸ੍ਰੀ ਕ੍ਰਿਸ਼ਨ ਵਰਗਾ ਸੀ ਅਤੇ ਸਾਰਿਆਂ ਨੇ ਮੋਢਿਆ ਉਤੇ ਪੀਲੇ ਦੁਪਟੇ ਲਏ ਹੋਏ ਸਨ।

ਕਰੁਨਾਨਿਧਿ ਕਉਤੁਕ ਦੇਖਨ ਕਉ ਇਹ ਭੂ ਪਰ ਆਇ ਚਰਿਤ੍ਰ ਕੀਏ ॥੨੧੬੦॥

ਕਰੁਣਾਨਿਧੀ (ਸ੍ਰੀ ਕ੍ਰਿਸ਼ਨ) ਨੇ ਕੌਤਕ ਵੇਖਣ ਲਈ, ਭੂਮੀ ਉਤੇ ਆ ਕੇ ਇਹ ਚਰਿਤ੍ਰ ਕੀਤਾ ਸੀ ॥੨੧੬੦॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰੁਕਮਿਨੀ ਉਪਹਾਸ ਬਰਨਨ ਸਮਾਪਤੰ ॥

ਇਥੇ ਸ੍ਰੀ ਦਸਮ ਸਿਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਰੁਕਮਨੀ ਉਪਹਾਸ ਪ੍ਰਸੰਗ ਸਮਾਪਤ ॥

ਅਨਰੁਧ ਜੀ ਕੋ ਬ੍ਯਾਹ ਕਥਨੰ ॥

ਅਨਰੁੱਧ ਜੀ ਦੇ ਵਿਆਹ ਦਾ ਕਥਨ:

ਸਵੈਯਾ ॥

ਸਵੈਯਾ:

ਤਉ ਹੀ ਲਉ ਪੌਤ੍ਰ ਕੀ ਬ੍ਯਾਹ ਕ੍ਰਿਪਾਨਿਧਿ ਸ੍ਯਾਮ ਭਨੈ ਰੁਚਿ ਮਾਨਿ ਬਿਚਾਰਿਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਤਦੋਂ ਹੀ ਸ੍ਰੀ ਕ੍ਰਿਸ਼ਨ ਨੇ (ਆਪਣੇ) ਪੋਤਰੇ ਦੇ ਵਿਆਹ ਦੀ ਇੱਛਾ ਨੂੰ ਮਨ ਵਿਚ ਵਿਚਾਰਿਆ।

ਸੁੰਦਰ ਥੀ ਰੁਕਮੀ ਕੀ ਸੁਤਾ ਤਿਹ ਬ੍ਯਾਹਹਿ ਕੋ ਸਭ ਸਾਜਿ ਸਵਾਰਿਯੋ ॥

(ਰੁਕਮਨੀ ਦੇ ਭਰਾ) ਰੁਕਮੀ ਦੀ ਇਕ ਸੁੰਦਰ ਪੁੱਤਰੀ ਸੀ, ਉਸ ਨਾਲ ਵਿਆਹੁਣ ਦੀ ਸਾਰੀ ਤਿਆਰੀ ਕੀਤੀ।

ਟੀਕਾ ਦੀਯੋ ਤਿਹ ਭਾਲ ਮੈ ਕੁੰਕਮ ਅਉ ਮਿਲਿ ਬਿਪ੍ਰਨ ਬੇਦ ਉਚਾਰਿਯੋ ॥

(ਰੁਕਮੀ) ਨੇ ਉਸ (ਅਨਰੁੱਧ) ਦੇ ਮੱਥੇ ਉਤੇ ਕੇਸਰ ਦਾ ਟਿਕਾ ਲਾਇਆ ਅਤੇ ਬ੍ਰਾਹਮਣਾਂ ਨੇ ਮਿਲ ਕੇ ਵੇਦਾਂ ਦਾ ਪਾਠ ਕੀਤਾ।

ਸ੍ਰੀ ਜਦੁਬੀਰ ਤ੍ਰੀਆ ਸੰਗ ਲੈ ਬਲਭਦ੍ਰ ਸੁ ਕਉਤਕ ਕਾਜ ਸਿਧਾਰਿਯੋ ॥੨੧੬੧॥

ਸ੍ਰੀ ਕ੍ਰਿਸ਼ਨ ਇਸਤਰੀ ਅਤੇ ਬਲਰਾਮ ਨੂੰ ਨਾਲ ਲੈ ਕੇ (ਵਿਆਹ ਦਾ) ਕੌਤਕ ਵੇਖਣ ਲਈ ਚਲ ਪਏ ॥੨੧੬੧॥

ਚੌਪਈ ॥

ਚੌਪਈ:

ਕਿਸਨ ਜਬੈ ਤਿਹ ਪੁਰ ਮੈ ਗਏ ॥

ਜਦ ਸ੍ਰੀ ਕ੍ਰਿਸ਼ਨ ਉਸ ਨਗਰ ਵਿਚ ਗਏ,

ਅਤਿ ਉਪਹਾਸ ਠਉਰ ਤਿਹ ਭਏ ॥

(ਤਾਂ) ਉਥੇ ਬਹੁਤ ਹਾਸਾ-ਠੱਠਾ ਹੋਇਆ।

ਰੁਕਮਿਨਿ ਜਬ ਰੁਕਮੀ ਦਰਸਾਯੋ ॥

ਰੁਕਮਨੀ ਨੇ ਜਦ ਰੁਕਮੀ ਨੂੰ ਵੇਖਿਆ,


Flag Counter