ਸ਼੍ਰੀ ਦਸਮ ਗ੍ਰੰਥ

ਅੰਗ - 387


ਤਾਹੀ ਕੀ ਓਰਿ ਰਹੋ ਲਿਵ ਲਾਇ ਰੀ ਯਾ ਤੇ ਕਛੂ ਤੁਮਰੋ ਨਹੀ ਖੀਜੈ ॥੯੦੨॥

ਅੜੀਓ! ਉਸੇ ਵਲ ਧਿਆਨ ਲਗਾਈ ਰਖੋ, ਇਸ ਨਾਲ ਤੁਹਾਡਾ ਕੁਝ ਵੀ ਨਹੀਂ ਘਟਣਾ ॥੯੦੨॥

ਗ੍ਵਾਰਨਿ ਬਾਚ ॥

ਗੋਪੀਆਂ ਨੇ ਕਿਹਾ:

ਸਵੈਯਾ ॥

ਸਵੈਯਾ:

ਸੁਨਿ ਊਧਵ ਤੇ ਬਿਧਿ ਯਾ ਬਤੀਯਾ ਤਿਨ ਊਧਵ ਕੋ ਇਮ ਉਤਰੁ ਦੀਨੋ ॥

ਊਧਵ ਤੋਂ ਇਸ ਢੰਗ ਦੀ ਗੱਲ ਸੁਣ ਕੇ, ਉਨ੍ਹਾਂ ਨੇ ਊਧਵ ਨੂੰ ਇਸ ਪ੍ਰਕਾਰ ਜਵਾਬ ਦਿੱਤਾ।

ਜਾ ਸੁਨਿ ਬ੍ਰਯੋਗ ਹੁਲਾਸ ਘਟੈ ਜਿਹ ਕੋ ਸੁਨਿਏ ਦੁਖ ਹੋਵਤ ਜੀ ਨੋ ॥

ਜਿਸ (ਦਾ ਨਾਂ) ਸੁਣ ਕੇ ਵਿਯੋਗ (ਹੋ ਜਾਵੇ ਅਤੇ) ਹੁਲਾਸ ਘਟ ਜਾਵੇ ਅਤੇ ਜਿਸ ਦੇ (ਨਾਂ ਨੂੰ) ਸੁਣਨ ਨਾਲ ਹਿਰਦੇ ਵਿਚ ਦੁਖ ਹੋਵੇ।

ਤ੍ਯਾਗਿ ਗਏ ਤੁਮ ਹੋ ਹਮ ਕੋ ਹਮਰੋ ਤੁਮਰੇ ਰਸ ਮੈ ਮਨੁ ਭੀਨੋ ॥

ਤੁਸੀਂ ਸਾਨੂੰ ਤਿਆਗ ਗਏ ਹੋ, (ਪਰ) ਸਾਡਾ ਮਨ ਤਾਂ ਤੁਹਾਡੇ (ਪ੍ਰੇਮ) ਰਸ ਵਿਚ ਭਿਜਿਆ ਹੋਇਆ ਹੈ।

ਯੌ ਕਹਿਯੋ ਤਾ ਸੰਗ ਯੌ ਕਹੀਯੋ ਹਰਿ ਜੂ ਤੁਹਿ ਪ੍ਰੇਮ ਬਿਦਾ ਕਰਿ ਦੀਨੋ ॥੯੦੩॥

(ਜਿਸ ਨੇ) ਇਸ ਤਰ੍ਹਾਂ ਕਿਹਾ ਸੀ, ਉਸ ਨੂੰ ਇਸ ਤਰ੍ਹਾਂ ਕਹਿਣਾ, ਹੇ ਕ੍ਰਿਸ਼ਨ ਜੀ! ਤੁਸੀਂ ਪ੍ਰੇਮ ਨੂੰ ਵਿਦਾ ਕਰ ਦਿੱਤਾ ਹੈ ॥੯੦੩॥

ਫਿਰ ਕੈ ਸੰਗਿ ਊਧਵ ਕੇ ਬ੍ਰਿਜ ਭਾਮਨਿ ਸ੍ਯਾਮ ਕਹੈ ਇਹ ਭਾਤਿ ਉਚਾਰਿਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਫਿਰ ਗੋਪੀਆਂ ਨੇ ਊਧਵ ਨਾਲ ਇਸ ਤਰ੍ਹਾਂ ਦੇ ਬਚਨ ਕਹੇ।

ਤ੍ਯਾਗਿ ਗਏ ਨ ਲਈ ਸੁਧਿ ਹੈ ਰਸ ਸੋ ਹਮਰੋ ਮਨੂਆ ਤੁਮ ਜਾਰਿਯੋ ॥

(ਜਿਸ ਦਿਨ ਦੇ) ਤਿਆਗ ਕੇ ਗਏ ਹੋ, (ਫਿਰ) ਕੋਈ ਸੁਧ ਨਹੀਂ ਲਈ, (ਇਸ ਵਾਸਤੇ) (ਪ੍ਰੇਮ) ਰਸ ਨਾਲ ਤੁਸੀਂ ਸਾਡਾ ਮਨ ਸਾੜ ਦਿੱਤਾ ਹੈ।

ਇਉ ਕਹਿ ਕੈ ਪੁਨਿ ਐਸੇ ਕਹਿਯੋ ਤਿਹ ਕੋ ਸੁ ਕਿਧੌ ਕਬਿ ਯੌ ਜਸੁ ਸਾਰਿਯੋ ॥

ਇਸ ਤਰ੍ਹਾਂ ਕਹਿ ਕੇ ਫਿਰ ਗੋਪੀਆਂ ਨੇ ਇਸ ਪ੍ਰਕਾਰ ਕਿਹਾ, (ਅਤੇ) ਉਸ ਦੇ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਨਿਭਾਇਆ ਹੈ।

ਊਧਵ ਸ੍ਯਾਮ ਸੋ ਯੌ ਕਹੀਯੋ ਹਰਿ ਜੂ ਤੁਹਿ ਪ੍ਰੇਮ ਬਿਦਾ ਕਰਿ ਡਾਰਿਯੋ ॥੯੦੪॥

ਹੇ ਊਧਵ! ਸ਼ਿਆਮ ਨੂੰ ਇਸ ਤਰ੍ਹਾਂ ਕਹਿਣਾ ਕਿ ਕ੍ਰਿਸ਼ਨ ਜੀ! ਤੁਸੀਂ ਪ੍ਰੇਮ ਨੂੰ ਵਿਦਾ ਕਰ ਦਿੱਤਾ ਹੈ ॥੯੦੪॥

ਫੇਰਿ ਕਹਿਯੋ ਇਮ ਊਧਵ ਸੋ ਜਬ ਹੀ ਸਭ ਹੀ ਹਰਿ ਕੇ ਰਸ ਭੀਨੀ ॥

ਜਦੋਂ ਸਾਰੀਆਂ ਹੀ ਸ੍ਰੀ ਕ੍ਰਿਸ਼ਨ ਦੇ (ਪ੍ਰੇਮ) ਰਸ ਵਿਚ ਭਿਜ ਗਈਆਂ (ਤਾਂ) ਫਿਰ ਊਧਵ ਨੂੰ ਇਸ ਤਰ੍ਹਾਂ ਕਿਹਾ।

ਜੋ ਤਿਨ ਸੋ ਕਹਿਯੋ ਊਧਵ ਇਉ ਤਿਨ ਊਧਵ ਸੋ ਬਿਨਤੀ ਇਹ ਕੀਨੀ ॥

ਜੋ ਉਸ ਨੇ ਊਧਵ ਨਾਲ ਇਸ ਪ੍ਰਕਾਰ ਕਿਹਾ ਸੀ, ਉਨ੍ਹਾਂ ਨੇ ਊਧਵ ਨਾਲ ਇਸ ਤਰ੍ਹਾਂ ਦੀ ਬੇਨਤੀ ਕਰ ਦਿੱਤੀ।

ਕੰਚਨ ਸੋ ਜਿਨ ਕੋ ਤਨ ਥੋ ਜੋਊ ਹਾਨ ਬਿਖੈ ਹੁਤੀ ਗ੍ਵਾਰਿ ਨਵੀਨੀ ॥

ਜਿਨ੍ਹਾਂ (ਗੋਪੀਆਂ) ਦੇ ਸ਼ਰੀਰ ਸੋਨੇ ਵਰਗੇ ਸਨ ਅਤੇ ਜੋ ਉਮਰ ਵਿਚ ਵੀ ਨੌਜਵਾਨ (ਮੁਟਿਆਰਾਂ) ਸਨ।

ਊਧਵ ਜੂ ਹਮ ਕੋ ਤਜਿ ਕੈ ਤੁਮਰੇ ਬਿਨੁ ਸ੍ਯਾਮ ਕਛੂ ਸੁਧਿ ਲੀਨੀ ॥੯੦੫॥

(ਉਨ੍ਹਾਂ ਨੇ ਕਿਹਾ) ਊਧਵ ਜੀ! ਕ੍ਰਿਸ਼ਨ ਸਾਨੂੰ ਛਡ ਕੇ ਚਲੇ ਗਏ ਹਨ ਅਤੇ ਤੇਰੇ ਤੋਂ ਸਿਵਾ (ਹੋਰ ਸਾਡੀ) ਕੁਝ ਵੀ ਸੁਧ ਲਈ ਹੈ ॥੯੦੫॥

ਏਕ ਕਹੈ ਅਤਿ ਆਤੁਰ ਹ੍ਵੈ ਇਕ ਕੋਪਿ ਕਹੈ ਜਿਨ ਤੇ ਹਿਤ ਭਾਗਿਯੋ ॥

ਇਕ (ਗੋਪੀ) ਅਤਿ ਦੁਖੀ ਹੋ ਕੇ ਕਹਿੰਦੀ ਹੈ ਅਤੇ ਇਕ ਕ੍ਰੋਧਵਾਨ ਹੋ ਕੇ ਕਹਿੰਦੀ ਹੈ ਜਿਨ੍ਹਾਂ ਤੋਂ (ਕ੍ਰਿਸ਼ਨ ਦਾ) ਪ੍ਰੇਮ ਚਲਾ ਗਿਆ ਹੈ।

ਊਧਵ ਜੂ ਜਿਹ ਦੇਖਨ ਕੋ ਹਮਰੋ ਮਨੂਆ ਅਤਿ ਹੀ ਅਨੁਰਾਗਿਯੋ ॥

ਹੇ ਊਧਵ ਜੀ! ਜਿਸ ਨੂੰ ਵੇਖਣ ਲਈ ਸਾਡਾ ਮਨ ਬਹੁਤ ਹੀ ਅਨੁਰਾਗੀ ਹੋ ਰਿਹਾ ਹੈ,

ਸੋ ਹਮ ਕੋ ਤਜਿ ਗਯੋ ਪੁਰ ਮੈ ਪੁਰ ਬਾਸਿਨ ਕੇ ਰਸ ਭੀਤਰ ਪਾਗਿਯੋ ॥

ਉਹ ਸਾਨੂੰ ਛਡ ਕੇ ਨਗਰ ਵਿਚ ਚਲਾ ਗਿਆ ਹੈ ਅਤੇ ਨਗਰ ਵਾਸੀਆਂ ਦੇ (ਪ੍ਰੇਮ) ਰਸ ਵਿਚ ਮਗਨ ਹੋ ਗਿਆ ਹੈ।

ਜਉ ਹਰਿ ਜੂ ਬ੍ਰਿਜ ਨਾਰਿ ਤਜੀ ਬ੍ਰਿਜ ਨਾਰਿਨ ਭੀ ਬ੍ਰਿਜਨਾਥ ਤਿਆਗਿਯੋ ॥੯੦੬॥

ਜੇ ਕ੍ਰਿਸ਼ਨ ਜੀ ਨੇ ਗੋਪੀਆਂ ਛਡ ਦਿੱਤੀਆਂ ਹਨ (ਤਾਂ) ਬ੍ਰਜ ਦੀਆਂ ਨਾਰੀਆਂ (ਗੋਪੀਆਂ) ਨੇ ਵੀ ਕ੍ਰਿਸ਼ਨ ਨੂੰ ਤਿਆਗ ਦਿੱਤਾ ਹੈ ॥੯੦੬॥

ਏਕਨ ਯੌ ਕਹਿਯੋ ਸ੍ਯਾਮ ਤਜਿਯੋ ਇਕ ਐਸੇ ਕਹੈ ਹਮ ਕਾਮ ਕਰੈਗੀ ॥

ਇਕਨਾਂ (ਗੋਪੀਆਂ) ਨੇ ਇਸ ਤਰ੍ਹਾਂ ਕਿਹਾ ਕਿ ਸ਼ਿਆਮ ਨੇ ਸਾਨੂੰ ਛਡ ਦਿੱਤਾ ਹੈ ਅਤੇ ਇਕਨਾਂ ਨੇ ਇਸ ਤਰ੍ਹਾਂ ਕਿਹਾ ਕਿ ਅਸੀਂ (ਵੀ ਓਹੀ) ਕੰਮ ਕਰਾਂਗੀਆਂ।

ਭੇਖ ਜਿਤੇ ਕਹਿਯੋ ਜੋਗਿਨ ਕੇ ਤਿਤਨੇ ਹਮ ਆਪਨੇ ਅੰਗਿ ਡਰੈਗੀ ॥

ਜੋਗਣਾਂ ਦਾ ਜਿਤਨਾ ਭੇਸ ਕਿਹਾ ਜਾਂਦਾ ਹੈ, ਉਤਨਾ ਹੀ ਅਸੀਂ ਆਪਣੇ ਸ਼ਰੀਰ ਉਤੇ ਧਾਰਨ ਕਰ ਲਵਾਂਗੀਆਂ।

ਏਕ ਕਹੈ ਹਮ ਜੈ ਹੈ ਤਹਾ ਇਕ ਐਸੇ ਕਹੈ ਗੁਨਿ ਹੀ ਉਚਰੈਗੀ ॥

ਇਕਨਾਂ ਨੇ ਕਿਹਾ ਕਿ ਅਸੀਂ (ਜੋਗਣਾਂ ਬਣ ਕੇ) ਉਥੇ ਜਾਵਾਂਗੀਆਂ ਅਤੇ ਇਕਨਾਂ ਨੇ ਇਸ ਤਰ੍ਹਾਂ ਕਿਹਾ ਕਿ (ਅਸੀਂ ਉਸ ਦੇ) ਗੁਣ ਗਾਉਂਦੀਆਂ ਰਹਾਂਗੀਆਂ।

ਏਕ ਕਹੈ ਹਮ ਖੈ ਮਰਿ ਹੈ ਬਿਖ ਇਕ ਯੌ ਕਹੈ ਧ੍ਯਾਨ ਹੀ ਬੀਚ ਮਰੈਗੀ ॥੯੦੭॥

ਇਕਨਾਂ ਨੇ ਕਿਹਾ ਕਿ ਅਸੀਂ ਵਿਸ਼ ਖਾ ਕੇ ਮਰ ਜਾਵਾਂਗੀਆਂ ਅਤੇ ਇਕਨਾਂ ਨੇ ਇਸ ਤਰ੍ਹਾਂ ਕਿਹਾ ਕਿ (ਅਸੀਂ ਉਸ ਦੇ) ਧਿਆਨ ਵਿਚ ਹੀ ਮਰ ਜਾਵਾਂਗੀਆਂ ॥੯੦੭॥

ਊਧਵ ਬਾਚ ਗੋਪਿਨ ਸੋ ॥

ਊਧਵ ਨੇ ਗੋਪੀਆਂ ਨੂੰ ਕਿਹਾ:

ਸਵੈਯਾ ॥

ਸਵੈਯਾ:

ਪਿਖਿ ਗ੍ਵਾਰਨਿ ਕੀ ਇਹ ਭਾਤਿ ਦਸਾ ਬਿਸਮੈ ਹੁਇ ਊਧਵ ਯੌ ਉਚਰੋ ॥

ਗੋਪੀਆਂ ਦੀ ਇਸ ਪ੍ਰਕਾਰ ਦੀ ਹਾਲਤ ਵੇਖ ਕੇ, (ਊਧਵ ਨੇ) ਵਿਸਮਾਦ ਵਿਚ ਹੋ ਕੇ ਇਸ ਤਰ੍ਹਾਂ ਕਿਹਾ,

ਹਮ ਜਾਨਤ ਹੈ ਤੁਮਰੀ ਹਰਿ ਸੋ ਬਲਿ ਪ੍ਰੀਤਿ ਘਨੀ ਇਹ ਕਾਮ ਕਰੋ ॥

ਮੈਂ ਜਾਣਦਾ ਹਾਂ ਕਿ ਸ੍ਰੀ ਕ੍ਰਿਸ਼ਨ ਨਾਲ ਤੁਹਾਡੀ ਬਹੁਤ ਨਿਘੀ ਪ੍ਰੀਤ ਹੈ, (ਪਰ ਤੁਹਾਡੇ ਤੋਂ) ਕੁਰਬਾਨ ਜਾਵਾਂ, ਇਹ ਕੰਮ ਕਰੋ।

ਜੋਊ ਸ੍ਯਾਮ ਪਠਿਯੋ ਤੁਮ ਪੈ ਹਮ ਕੋ ਇਹ ਰਾਵਲ ਭੇਖਨ ਅੰਗਿ ਧਰੋ ॥

ਸ੍ਰੀ ਕ੍ਰਿਸ਼ਨ ਨੇ ਜੋ (ਕਹਿ ਕੇ) ਮੈਨੂੰ ਤੁਹਾਡੇ ਕੋਲ ਭੇਜਿਆ ਹੈ, (ਉਸ ਅਨੁਸਾਰ) ਜੋਗ ਦਾ ਭੇਖ (ਤੁਸੀਂ) ਸ਼ਰੀਰ ਉਤੇ ਧਾਰਨ ਕਰੋ।

ਤਜਿ ਕੈ ਗ੍ਰਿਹ ਕੇ ਪੁਨਿ ਕਾਜ ਸਭੈ ਸਖੀ ਮੋਰੇ ਹੀ ਧ੍ਯਾਨ ਕੇ ਬੀਚ ਅਰੋ ॥੯੦੮॥

ਫਿਰ ਘਰ ਦੇ ਸਾਰੇ ਕੰਮ ਤਿਆਗ ਕੇ ਸਾਰੀਆਂ ਸਖੀਆਂ ਮੇਰੇ ਹੀ ਧਿਆਨ ਵਿਚ ਲਗੀਆਂ ਰਹੋ ॥੯੦੮॥

ਗੋਪਿਨ ਬਾਚ ਊਧਵ ਸੋ ॥

ਗੋਪੀਆਂ ਨੇ ਊਧਵ ਨੂੰ ਕਿਹਾ:

ਸਵੈਯਾ ॥

ਸਵੈਯਾ:

ਏਕ ਸਮੈ ਬ੍ਰਿਜ ਕੁੰਜਨ ਮੈ ਮੁਹਿ ਕਾਨਨ ਸ੍ਯਾਮ ਤਟੰਕ ਧਰਾਏ ॥

ਇਕ ਵਾਰ ਬ੍ਰਜ ਦੀਆਂ ਕੁੰਜ ਗਲੀਆਂ ਵਿਚ ਮੇਰੇ ਕੰਨਾਂ ਵਿਚ ਕ੍ਰਿਸ਼ਨ ਨੇ ਝੁਮਕੇ ਪਾਏ ਸਨ।

ਕੰਚਨ ਕੇ ਬਹੁ ਮੋਲ ਜਰੇ ਨਗ ਬ੍ਰਹਮ ਸਕੈ ਉਪਮਾ ਨ ਗਨਾਏ ॥

(ਉਹ) ਸੋਨੇ (ਦੇ ਸਨ ਅਤੇ ਉਨ੍ਹਾਂ ਵਿਚ) ਵਡ-ਮੁਲੇ ਨਗ ਜੜ੍ਹੇ ਹੋਏ ਸਨ ਜਿਨ੍ਹਾਂ ਦੀ ਉਪਮਾ ਬ੍ਰਹਮਾ ਵੀ ਨਹੀਂ ਦਸ ਸਕਦਾ।

ਬਜ੍ਰ ਲਗੇ ਜਿਨ ਬੀਚ ਛਟਾ ਚਮਕੈ ਚਹੂੰ ਓਰਿ ਧਰਾ ਛਬਿ ਪਾਏ ॥

ਉਨ੍ਹਾਂ ਵਿਚ ਹੀਰੇ ('ਬਜ੍ਰ') ਲਗੇ ਹੋਏ ਸਨ, ਬਿਜਲੀ ਵਾਂਗ ਚਮਕਦੇ ਸਨ ਅਤੇ ਚੌਹਾਂ ਪਾਸੇ ਧਰਤੀ ਛਬੀ ਪਾਉਂਦੀ ਸੀ।

ਤਉਨ ਸਮੈ ਹਰਿ ਵੈ ਦਏ ਊਧਵ ਦੈ ਅਬ ਰਾਵਲ ਭੇਖ ਪਠਾਏ ॥੯੦੯॥

ਹੇ ਊਧਵ! ਉਸ ਵੇਲੇ ਸ੍ਰੀ ਕ੍ਰਿਸ਼ਨ ਨੇ (ਮੈਨੂੰ) ਉਹ ਦਿੱਤੇ ਸਨ ਅਤੇ ਹੁਣ ਜੋਗ ਦਾ ਭੇਸ ਭੇਜਿਆ ਹੈ ॥੯੦੯॥

ਏਕ ਕਹੈ ਹਮ ਜੋਗਨਿ ਹ੍ਵੈ ਹੈ ਕਹੈ ਇਕ ਸ੍ਯਾਮ ਕਹਿਯੋ ਹੀ ਕਰੈਂਗੀ ॥

ਇਕ ਕਹਿਣ ਲਗੀ ਕਿ ਅਸੀਂ ਜੋਗਣਾਂ ਬਣਾਂਗੀਆਂ, ਇਕ ਨੇ ਕਿਹਾ ਜੋ ਸ਼ਿਆਮ ਨੇ ਕਿਹਾ ਹੈ, ਓਹੀ ਕਰਾਂਗੀਆਂ।

ਡਾਰਿ ਬਿਭੂਤਿ ਸਭੈ ਤਨ ਪੈ ਬਟੂਆ ਚਿਪੀਆ ਕਰ ਬੀਚ ਧਰੈਂਗੀ ॥

ਸਾਰੇ ਸ਼ਰੀਰ ਉਤੇ ਬਿਭੂਤੀ ਮਲ ਲਵਾਂਗੀਆਂ ਅਤੇ ਹੱਥ ਵਿਚ (ਬਿਭੂਤੀ ਦਾ) ਬਟੂਆ ਅਤੇ ਚਿੱਪੀ ਪਕੜ ਲਵਾਂਗੀਆਂ।

ਏਕ ਕਹੈ ਹਮ ਜਾਹਿ ਤਹਾ ਇਕ ਯੌ ਕਹੈ ਗ੍ਵਾਰਨਿ ਖਾਇ ਮਰੈਂਗੀ ॥

ਇਕ ਕਹਿੰਦੀ ਅਸੀਂ ਉਥੇ ਜਾਵਾਂਗੀਆਂ ਅਤੇ ਇਕ ਗੋਪੀ ਕਹਿੰਦੀ ਕਿ ਮੈਂ (ਕੁਝ) ਖਾ ਕੇ ਮਰ ਜਾਵਾਂਗੀ।

ਏਕ ਕਹੈ ਬਿਰਹਾਗਨਿ ਕੋ ਉਪਜਾਇ ਕੈ ਤਾਹੀ ਕੇ ਸੰਗ ਜਰੈਂਗੀ ॥੯੧੦॥

ਇਕ ਕਹਿੰਦੀ ਕਿ (ਕ੍ਰਿਸ਼ਨ ਦੇ) ਵਿਯੋਗ ਦੀ ਅਗਨੀ ਨੂੰ ਪੈਦਾ ਕਰ ਕੇ ਉਸ ਨਾਲ ਸੜ ਜਾਵਾਂਗੀ ॥੯੧੦॥

ਰਾਧੇ ਬਾਚ ਊਧਵ ਸੋ ॥

ਰਾਧਾ ਨੇ ਊਧਵ ਨੂੰ ਕਿਹਾ:

ਸਵੈਯਾ ॥

ਸਵੈਯਾ:

ਪ੍ਰੇਮ ਛਕੀ ਅਪਨੇ ਮੁਖ ਤੇ ਇਹ ਭਾਤਿ ਕਹਿਯੋ ਬ੍ਰਿਖਭਾਨੁ ਕੀ ਜਾਈ ॥

ਪ੍ਰੇਮ ਦੇ ਰੰਗ ਵਿਚ ਰੰਗੀ ਹੋਈ ਰਾਧਾ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਕਿਹਾ,

ਸ੍ਯਾਮ ਗਏ ਮਥੁਰਾ ਤਜਿ ਕੈ ਬ੍ਰਿਜ ਕੋ ਅਬ ਧੋ ਹਮਰੀ ਗਤਿ ਕਾਈ ॥

ਸ੍ਰੀ ਕ੍ਰਿਸ਼ਨ ਬ੍ਰਜ ਨੂੰ ਤਿਆਗ ਕੇ ਮਥੁਰਾ ਚਲੇ ਗਏ, ਹੁਣ ਸਾਡੀ ਕੀ ਹਾਲਤ ਹੋਵੇਗੀ।

ਦੇਖਤ ਹੀ ਪੁਰ ਕੀ ਤ੍ਰੀਯ ਕੋ ਸੁ ਛਕੇ ਤਿਨ ਕੇ ਰਸ ਮੈ ਜੀਯ ਆਈ ॥

ਮੇਰੇ ਮਨ ਵਿਚ ਆਉਂਦਾ ਹੈ ਕਿ ਨਗਰ ਦੀਆਂ ਇਸਤਰੀਆਂ ਨੂੰ ਵੇਖਦਿਆਂ ਹੀ ਉਹ ਉਨ੍ਹਾਂ ਦੇ (ਪ੍ਰੇਮ) ਰਸ ਵਿਚ ਮਸਤ ਹੋ ਗਏ ਹਨ।

ਕਾਨ੍ਰਹ ਲਯੋ ਕੁਬਜਾ ਬਸਿ ਕੈ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੧੧॥

ਕ੍ਰਿਸ਼ਨ ਨੂੰ ਕੁਬਜਾ ਨੇ ਵਸ ਵਿਚ ਕਰ ਲਿਆ ਹੈ, (ਉਸ ਦਾ) ਨਾ ਹਿਰਦਾ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਖਿਚ ਖਾਧੀ ਹੈ ॥੯੧੧॥

ਸੇਜ ਬਨੀ ਸੰਗਿ ਫੂਲਨ ਸੁੰਦਰ ਚਾਦਨੀ ਰਾਤਿ ਭਲੀ ਛਬਿ ਪਾਈ ॥

(ਮੇਰੀ) ਸੇਜ ਸੁੰਦਰ ਫੁਲਾਂ ਨਾਲ ਬਣੀ ਹੋਈ ਹੈ ਅਤੇ ਚਾਂਦਨੀ ਰਾਤ ਚੰਗੀ ਤਰ੍ਹਾਂ ਸ਼ੋਭਾ ਪਾ ਰਹੀ ਹੈ।

ਸੇਤ ਬਹੇ ਜਮੁਨਾ ਪਟ ਹੈ ਸਿਤ ਮੋਤਿਨ ਹਾਰ ਗਰੈ ਛਬਿ ਛਾਈ ॥

ਸਵੱਛ (ਜਲ ਵਾਲੀ) ਜਮਨਾ ਵਗਦੀ ਹੈ, ਸਫੈਦ ਹੀ ਬਸਤ੍ਰ ਹਨ, ਅਤੇ (ਸਫ਼ੈਦ) ਮੋਤੀਆਂ ਦੇ ਹਾਰ ਨੇ ਗਲੇ ਦੀ ਸੁੰਦਰਤਾ ਵਧਾਈ ਹੋਈ ਹੈ।

ਮੈਨ ਚੜਿਯੋ ਸਰ ਲੈ ਬਰ ਕੈ ਬਧਬੋ ਹਮ ਕੋ ਬਿਨੁ ਜਾਨਿ ਕਨ੍ਰਹਾਈ ॥

ਕਾਨ੍ਹ ਤੋਂ ਬਿਨਾ ਜਾਣ ਕੇ, ਸਾਨੂੰ ਮਾਰਨ ਲਈ ਕਾਮਦੇਵ ਬਾਣ ਲੈ ਕੇ ਪੂਰੇ ਬਲ ਨਾਲ ਚੜ੍ਹਿਆ ਹੈ।


Flag Counter