ਸ਼੍ਰੀ ਦਸਮ ਗ੍ਰੰਥ

ਅੰਗ - 27


ਕਹੂੰ ਅਛ੍ਰ ਕੇ ਪਛ੍ਰ ਕੇ ਸਿਧ ਸਾਧੇ ॥

ਕਿਤੇ (ਤੂੰ) ਅੱਖਰਾਂ ਦੇ ਉਪਸਰਗਾਂ (ਪ੍ਰਤ੍ਯਯਾਂ) ਦੁਆਰਾ ਸਿੱਧ ਕੀਤਾ ਹੋਇਆ ਹੈਂ

ਕਹੂੰ ਸਿਧ ਕੇ ਬੁਧਿ ਕੇ ਬ੍ਰਿਧ ਲਾਧੇ ॥

ਅਤੇ ਕਿਤੇ (ਤੂੰ) ਸਿੱਧ ਪੁਰਸ਼ ਹੈਂ ਅਤੇ ਕਿਤੇ ਬੁੱਧੀ ਨੂੰ ਪ੍ਰਾਪਤ ਕਰਨ ਵਾਲਾ ਵੱਡਾ ਬੁੱਧੀਮਾਨ ਹੈਂ।

ਕਹੂੰ ਅੰਗ ਕੇ ਰੰਗ ਕੇ ਸੰਗਿ ਦੇਖੇ ॥

ਕਿਤੇ (ਤੂੰ) ਇਸਤਰੀ ਦੇ ਸੰਯੋਗ ਦੀ ਮੌਜ ਵਿਚ ਦਿਸਦਾ ਹੈਂ

ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ ॥੧੭॥੧੦੭॥

ਅਤੇ ਕਿਤੇ ਯੁੱਧ ਦੇ ਉਤਸਾਹ ਦੀ ਮਸਤੀ ਵਿਚ ਵਿਖਾਈ ਦਿੰਦਾ ਹੈਂ ॥੧੭॥੧੦੭॥

ਕਹੂੰ ਧਰਮ ਕੇ ਕਰਮ ਕੇ ਹਰਮ ਜਾਨੇ ॥

ਕਿਤੇ (ਤੁਸੀਂ) ਧਰਮ-ਕਰਮ ਦੇ ਨਿਵਾਸ-ਸਥਾਨ ਹੋ,

ਕਹੂੰ ਧਰਮ ਕੇ ਕਰਮ ਕੇ ਭਰਮ ਮਾਨੇ ॥

ਕਿਤੇ (ਤੁਸੀਂ) ਧਰਮ-ਕਰਮ ਨੂੰ ਭਰਮ ਮੰਨਣ ਵਾਲੇ ਹੋ।

ਕਹੂੰ ਚਾਰ ਚੇਸਟਾ ਕਹੂੰ ਚਿਤ੍ਰ ਰੂਪੰ ॥

ਕਿਤੇ (ਤੁਸੀਂ) ਸੁੰਦਰ ਚੇਸ਼ਟਾ (ਕਰਦੇ ਹੋ ਅਤੇ) ਕਿਤੇ ਚਿਤਰ ਵਰਗੇ ਹੋ।

ਕਹੂੰ ਪਰਮ ਪ੍ਰਗਯਾ ਕਹੂੰ ਸਰਬ ਭੂਪੰ ॥੧੮॥੧੦੮॥

ਕਿਤੇ (ਤੁਸੀਂ) ਸ੍ਰੇਸ਼ਠ ਬੁੱਧੀ ਵਾਲੇ ਹੋ ਅਤੇ ਕਿਤੇ ਸਾਰਿਆਂ ਦੇ ਰਾਜੇ ਹੋ ॥੧੮॥੧੦੮॥


Flag Counter