ਸ਼੍ਰੀ ਦਸਮ ਗ੍ਰੰਥ

ਅੰਗ - 1153


ਭਜਹਿ ਬਾਮ ਕੈਫਿਯੈ ਕੇਲ ਜੁਗ ਜਾਮ ਮਚਾਵਹਿ ॥

ਅਮਲ ਕਰਨ ਵਾਲੇ ਇਸਤਰੀਆਂ ਨਾਲ ਭੋਗ ਕਰਦੇ ਅਤੇ ਦੋ ਪਹਿਰ ਤਕ ਕੇਲਕ੍ਰੀੜਾ ਕਰਦੇ ਹਨ।

ਹਰਿਣਾ ਜਿਮਿ ਉਛਲਹਿ ਨਾਰਿ ਨਾਗਰਿਨ ਰਿਝਾਵਹਿ ॥

ਹਿਰਨਾਂ ਵਾਂਗ ਕੁਦ ਕੁਦ ਕੇ ਚਤੁਰ ਨਾਰੀਆਂ ਨੂੰ ਪ੍ਰਸੰਨ ਕਰਦੇ ਹਨ।

ਸੌਫੀ ਚੜਤਹਿ ਕਾਪਿ ਧਰਨਿ ਊਪਰਿ ਪਰੈ ॥

ਸੋਫ਼ੀ (ਰਤੀ-ਕ੍ਰੀੜਾ) ਆਰੰਭ ਕਰਦਿਆਂ ਹੀ ਕੰਬ ਕੇ ਧਰਤੀ ਉਤੇ ਡਿਗ ਪੈਂਦੇ ਹਨ।

ਹੋ ਬੀਰਜ ਖਲਤ ਹ੍ਵੈ ਜਾਹਿ ਕਹਾ ਜੜ ਰਤਿ ਕਰੈ ॥੨੪॥

ਉਨ੍ਹਾਂ ਦਾ ਬੀਰਜ ਖ਼ਾਰਜ ਹੋ ਜਾਂਦਾ ਹੈ, (ਉਹ ਵਿਚਾਰੇ ਭਲਾ) ਕੀ ਰਤੀ-ਕ੍ਰੀੜਾ ਕਰਨਗੇ ॥੨੪॥

ਬੀਰਜ ਭੂਮਿ ਗਿਰ ਪਰੈ ਤਕੇ ਮੁਖ ਬਾਇ ਕੈ ॥

(ਉਨ੍ਹਾਂ ਦਾ) ਬੀਰਜ ਧਰਤੀ ਉਤੇ ਡਿਗ ਪੈਂਦਾ ਹੈ ਅਤੇ ਮੂੰਹ ਅੱਡੀ ਵੇਖਦੇ ਰਹਿ ਜਾਂਦੇ ਹਨ।

ਨਿਰਖਿ ਨਾਰ ਕੀ ਓਰ ਰਹੈ ਸਿਰੁ ਨ੍ਯਾਇ ਕੈ ॥

ਇਸਤਰੀ ਵਲ ਵੇਖ ਕੇ ਸਿਰ ਨੀਵਾਂ ਕਰ ਲੈਂਦੇ ਹਨ।

ਸਰਮਨਾਕ ਹ੍ਵੈ ਹ੍ਰਿਦੈ ਬਚਨ ਹਸਿ ਹਸਿ ਕਹੈ ॥

ਹਿਰਦੇ ਵਿਚ ਸ਼ਰਮਿੰਦੇ ਹੁੰਦੇ ਹਨ ਪਰ ਹੱਸ ਹੱਸ ਕੇ ਗੱਲਾਂ ਕਰਦੇ ਹਨ।

ਹੋ ਕਾਮ ਕੇਲ ਕੀ ਸਮੈ ਨ ਪਸੁ ਕੌਡੀ ਲਹੈ ॥੨੫॥

ਕਾਮਕੇਲ ਵੇਲੇ ਉਹ ਮੂਰਖ ਇਕ ਕੌਡੀ ਵੀ ਪ੍ਰਾਪਤ ਨਹੀਂ ਕਰ ਸਕਦੇ (ਭਾਵ ਆਨੰਦ ਤੋਂ ਵਾਂਝੇ ਰਹਿੰਦੇ ਹਨ) ॥੨੫॥

ਤਮਕਿ ਸਾਗ ਸੰਗ੍ਰਹਹਿ ਤੁਰੈ ਪਰ ਦਲਹਿ ਨਚਾਵੈ ॥

(ਅਮਲੀ ਲੋਕ) ਖੁਣਸ ਖਾ ਕੇ ਹੱਥ ਵਿਚ ਬਰਛੇ ਪਕੜਦੇ ਹੋਏ ਘੋੜੇ ਨੂੰ (ਵੈਰੀ) ਦਲ ਉਤੇ ਨਚਾਉਂਦੇ ਹਨ।

ਟੂਕ ਟੂਕ ਹ੍ਵੈ ਗਿਰਹਿ ਤਊ ਸਾਮੁਹਿ ਹਥਿ ਧਾਵੈ ॥

ਟੋਟੇ ਟੋਟੇ ਹੋ ਕੇ ਡਿਗਦੇ ਹਨ, ਪਰ (ਫਿਰ ਵੀ) ਸਾਹਮਣੇ ਪਾਸੇ ਵਲ ਵਧਦੇ ਹਨ।

ਅਸਿ ਧਾਰਨ ਲਗ ਜਾਹਿ ਨ ਚਿਤਹਿ ਡੁਲਾਵਹੀ ॥

ਤਲਵਾਰ ਦੀ ਧਾਰ ਲਗ ਜਾਣ ਤੇ ਵੀ ਮਨ ਨੂੰ ਨਹੀਂ ਡੁਲਾਉਂਦੇ।

ਹੇ ਤੇ ਨਰ ਬਰਤ ਬਰੰਗਨਿ ਸੁਰਪੁਰ ਪਾਵਹੀ ॥੨੬॥

ਇਹੋ ਜਿਹੇ ਬੰਦੇ ਅਪੱਛਰਾਵਾਂ ('ਬਰੰਗਨਿ') ਨੂੰ ਵਰ ਕੇ ਸਵਰਗ ਨੂੰ ਪ੍ਰਾਪਤ ਕਰਦੇ ਹਨ ॥੨੬॥

ਸੁਕ੍ਰਿਤ ਸੁਘਰ ਜਿਨਿ ਆਇ ਜਗਤ ਮੈ ਜਸ ਕੌ ਪਾਯੋ ॥

ਉਹ ਵਿਅਕਤੀ ਚੰਗੇ ਕੰਮ ਕਰਨ ਵਾਲੇ ਸੁਘੜ ਹਨ ਜਿਨ੍ਹਾਂ ਨੇ ਜਗਤ ਵਿਚ ਆ ਕੇ ਜਸ ਖਟਿਆ ਹੈ।

ਬਹੁਰਿ ਖਲਨ ਕਹ ਖੰਡਿ ਖੇਤ ਜੈ ਸਬਦ ਕਹਾਯੋ ॥

ਫਿਰ ਦੁਸ਼ਟਾਂ ਨੂੰ ਖੰਡ ਖੰਡ ਕਰ ਕੇ ਰਣ-ਭੂਮੀ ਵਿਚ ਜੈ-ਜੈਕਾਰ ਕਰਵਾਉਂਦੇ ਹਨ।

ਅਮਲ ਪਾਨ ਸੁਭ ਅੰਗ ਧਨੁਖ ਸਰ ਜਿਨ ਲਯੋ ॥

ਉਹ ਵਿਅਕਤੀ ਜਗਤ ਵਿਚ ਜੀਵਨ-ਮੁਕਤ ਹੁੰਦੇ ਹਨ ਜੋ ਅਮਲ ਕਰ ਕੇ

ਹੋ ਸੋ ਨਰ ਜੀਵਤ ਮੁਕਤਿ ਜਗਤ ਭੀਤਰ ਭਯੋ ॥੨੭॥

ਆਪਣੇ ਸ਼ੁਭ ਸ਼ਰੀਰ ਉਤੇ ਧਨੁਸ਼ ਬਾਣ ਧਾਰਨ ਕਰਦੇ ਹਨ ॥੨੭॥

ਕਬਹੂੰ ਨ ਖਾਏ ਪਾਨ ਅਮਲ ਕਬਹੂੰ ਨਹਿ ਪੀਯੋ ॥

ਜਿਸ ਵਿਅਕਤੀ ਨੇ ਕਦੇ ਪਾਨ ਨਹੀਂ ਚਬਾਇਆ ਅਤੇ ਕਦੇ ਨਸ਼ਾ ਨਹੀਂ ਕੀਤਾ,

ਕਬਹੂੰ ਨ ਖੇਲ ਅਖੇਟਨ ਸੁਖ ਨਿਰਧਨ ਕਹ ਦੀਯੋ ॥

ਕਦੇ ਸ਼ਿਕਾਰ ਨਹੀਂ ਖੇਡਿਆ (ਅਤੇ ਦਾਨ ਕਰ ਕੇ) ਨਿਰਧਨਾਂ ਨੂੰ ਸੁਖ ਨਹੀਂ ਦਿੱਤਾ,

ਕਬਹੂੰ ਨ ਸੌਂਧਾ ਲਾਇ ਰਾਗ ਮਨ ਭਾਇਯੋ ॥

ਕਦੇ ਵੀ ਸੁਗੰਧੀ ਨਹੀਂ ਲਗਾਈ ਅਤੇ ਰਾਗ (ਉਨ੍ਹਾਂ ਦੇ) ਮਨ ਨੂੰ ਚੰਗਾ ਨਹੀਂ ਲਗਿਆ।

ਹੋ ਕਰਿਯੋ ਨ ਭਾਮਿਨ ਭੋਗ ਜਗਤ ਕ੍ਯੋਨ ਆਇਯੋ ॥੨੮॥

(ਜਿਸ ਨੇ ਮਨ ਭਰ ਕੇ) ਇਸਤਰੀ ਨਾਲ ਭੋਗ ਨਹੀਂ ਕੀਤਾ, (ਦਸੋ ਭਲਾ ਉਹ) ਜਗਤ ਵਿਚ ਕਿਉਂ ਆਇਆ ਹੈ ॥੨੮॥

ਨਾਦ ਗੰਧ ਸੁਭ ਇਸਤ੍ਰਨ ਜਿਨ ਨਰ ਰਸ ਲੀਏ ॥

ਜਿਨ੍ਹਾਂ ਪੁਰਸ਼ਾਂ ਨੇ ਰਾਗ, ਉਤਮ ਸੁਗੰਧੀ ਅਤੇ ਇਸਤਰੀਆਂ ਦਾ ਰਸ ਲਿਆ ਹੈ,

ਅਮਲ ਪਾਨ ਆਖੇਟ ਦ੍ਰੁਜਨ ਦੁਖਿਤ ਕੀਏ ॥

ਅਮਲ ਪਾਨ ਕਰ ਕੇ, ਸ਼ਿਕਾਰ ਖੇਡਿਆ ਅਤੇ ਦੁਸ਼ਟਾਂ ਨੂੰ ਦੁਖੀ ਕੀਤਾ ਹੈ,

ਸਾਧੁ ਸੇਵਿ ਸੁਭ ਸੰਗ ਭਜਤ ਹਰਿ ਜੂ ਭਏ ॥

ਸਾਧੂ ਦੀ ਸੇਵਾ ਅਤੇ ਸ਼ੁਭ ਸੰਗਤ ਕਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ,

ਹੋ ਤੇ ਦੈ ਜਸ ਦੁੰਦਭੀ ਜਗਤ ਯਾ ਤੇ ਗਏ ॥੨੯॥

ਉਹ ਇਸ ਸੰਸਾਰ ਤੋਂ ਜਸ ਦੇ ਨਗਾਰੇ ਵਜਾ ਕੇ ਗਏ ਹਨ ॥੨੯॥

ਚਤੁਰਿ ਨਾਰਿ ਬਹੁ ਭਾਤਿ ਰਹੀ ਸਮੁਝਾਇ ਕਰਿ ॥

(ਉਹ) ਚਤੁਰ ਇਸਤਰੀ ਕਈ ਢੰਗਾਂ ਨਾਲ (ਪਤੀ ਨੂੰ) ਸਮਝਾ ਹਟੀ,

ਮੂਰਖ ਨਾਹ ਨ ਸਮੁਝਿਯੋ ਉਠਿਯੋ ਰਿਸਾਇ ਕਰਿ ॥

(ਪਰ ਉਹ) ਮੂਰਖ ਪਤੀ ਨਾ ਸਮਝਿਆ ਅਤੇ ਰੋਹ ਵਿਚ ਆ ਕੇ ਉਠ ਖੜੋਤਾ।

ਗਹਿ ਕੈ ਤਰੁਨਿ ਤੁਰੰਤ ਤਰਲ ਤਾਜਨ ਮਰਿਯੋ ॥

ਇਸਤਰੀ ਨੂੰ ਪਕੜ ਕੇ ਲਚਕਦਾਰ ਚਾਬਕ ('ਤਰਲ ਤਾਜਨ') ਨਾਲ ਮਾਰਿਆ।

ਹੋ ਤਬ ਤ੍ਰਿਯ ਠਾਢ ਚਰਿਤ ਤਹੀ ਇਹ ਬਿਧਿ ਕਰਿਯੋ ॥੩੦॥

ਤਾਂ ਇਸਤਰੀ ਨੇ ਖੜੋ ਕੇ ਇਸ ਤਰ੍ਹਾਂ ਚਰਿਤ੍ਰ ਕੀਤਾ ॥੩੦॥

ਛਿਤ ਪਰ ਖਾਇ ਪਛਾਰ ਪਰੀ ਮੁਰਛਾਇ ਕਰਿ ॥

ਉਹ ਭਵਾਟਣੀ ਖਾ ਕੇ ਧਰਤੀ ਉਤੇ ਬੇਹੋਸ਼ ਹੋ ਕੇ ਡਿਗ ਪਈ।

ਹਾਇ ਹਾਇ ਕਰਿ ਸਾਹੁ ਲਈ ਉਰ ਲਾਇ ਕਰਿ ॥

ਸ਼ਾਹ ਨੇ 'ਹਾਇ ਹਾਇ' ਕਰ ਕੇ ਛਾਤੀ ਨਾਲ ਲਗਾ ਲਈ।

ਲਾਖ ਲਹੇ ਤੁਮ ਬਚੇ ਕਹੋ ਕ੍ਯਾ ਕੀਜਿਯੈ ॥

(ਕਹਿਣ ਲਗਾ ਮੈਂ ਤਾਂ) ਲਖ ਕਮਾ ਲਏ, ਜੇ ਤੂੰ ਬਚ ਜਾਏਂ, ਦਸ (ਹੁਣ ਮੈਂ) ਕੀ ਕਰਾਂ।

ਹੋ ਕਹਿਯੋ ਨ੍ਰਿਪ ਸਹਿਤ ਭੋਜਨ ਸਭ ਕਹ ਦੀਜਿਯੈ ॥੩੧॥

(ਇਸਤਰੀ ਨੇ ਉੱਤਰ ਦਿੱਤਾ ਕਿ) ਰਾਜੇ ਸਮੇਤ ਸਭ ਨੂੰ ਭੋਜਨ ਕਰਾਓ ॥੩੧॥

ਦੋਹਰਾ ॥

ਦੋਹਰਾ:

ਸਾਹੁ ਤਬੈ ਭੋਜਨ ਕਰਾ ਨਾਨਾ ਬਿਧਨ ਬਨਾਇ ॥

ਤਦ ਸ਼ਾਹ ਨੇ ਕਈ ਪ੍ਰਕਾਰ ਦਾ ਭੋਜਨ ਤਿਆਰ ਕਰਵਾਇਆ

ਊਚ ਨੀਚ ਰਾਜਾ ਪ੍ਰਜਾ ਸਭ ਹੀ ਲਏ ਬੁਲਾਇ ॥੩੨॥

ਅਤੇ ਉੱਚੇ ਨੀਵੇਂ, ਰਾਜਾ ਪ੍ਰਜਾ, ਸਭ ਨੂੰ ਬੁਲਾ ਲਿਆ ॥੩੨॥

ਚੌਪਈ ॥

ਚੌਪਈ:

ਪਾਤਿ ਪਾਤਿ ਲੋਗਨ ਬੈਠਾਯੋ ॥

ਲੋਕਾਂ ਨੂੰ ਪੰਗਤਾਂ ਵਿਚ ਬਿਠਾਇਆ

ਭਾਤਿ ਭਾਤਿ ਭੋਜਨਹਿ ਖਵਾਯੋ ॥

ਅਤੇ ਭਾਂਤ ਭਾਂਤ ਦਾ ਭੋਜਨ ਖਵਾਇਆ।

ਇਤੈ ਨ੍ਰਿਪਤਿ ਸੌ ਨੇਹ ਲਗਾਇਸਿ ॥

ਇਸ ਤਰ੍ਹਾਂ ਰਾਜੇ ਨਾਲ ਪ੍ਰੇਮ ਲਗਾ ਲਿਆ

ਬਾਤਨ ਸੌ ਤਾ ਕੌ ਉਰਝਾਇਸਿ ॥੩੩॥

ਅਤੇ ਗੱਲਾਂ ਨਾਲ ਉਸ ਨੂੰ ਉਲਝਾ ਲਿਆ (ਅਰਥਾਤ ਆਕਰਸ਼ਿਤ ਕਰ ਲਿਆ) ॥੩੩॥

ਦੋਹਰਾ ॥

ਦੋਹਰਾ:

ਭੋਜਨ ਤਿਨੈ ਖਵਾਇਯੋ ਭਾਗ ਭੋਜ ਮੈ ਪਾਇ ॥

ਭੋਜਨ ਵਿਚ ਭੰਗ ਪਾ ਕੇ ਉਨ੍ਹਾਂ ਨੂੰ ਖਾਣਾ ਖਵਾ ਦਿੱਤਾ।

ਰਾਜਾ ਕੋ ਪਤਿ ਕੇ ਸਹਿਤ ਛਲ ਸੌ ਗਈ ਸੁਵਾਇ ॥੩੪॥

ਰਾਜੇ ਨੂੰ ਛਲ ਪੂਰਵਕ ਪਤੀ ਨਾਲ ਸੁਆ ਦਿੱਤਾ ॥੩੪॥

ਭਾਗਿ ਖਾਇ ਰਾਜਾ ਜਗਿਯੋ ਸੋਫੀ ਭਯੋ ਅਚੇਤ ॥

ਭੰਗ ਖਾ ਕੇ ਰਾਜਾ ਸਚੇਤ (ਸਾਵਧਾਨ) ਹੋ ਗਿਆ ਅਤੇ ਸੋਫ਼ੀ (ਸ਼ਾਹ) ਸੌਂ ਗਿਆ।

ਮਿਤ੍ਰ ਭਏ ਤਿਹ ਨਾਰਿ ਕੋ ਤਬ ਹੀ ਬਨਿਯੋ ਸੰਕੇਤ ॥੩੫॥

(ਰਾਜਾ) ਉਸ ਇਸਤਰੀ ਦਾ ਮਿਤਰ ਬਣ ਗਿਆ ਅਤੇ ਤਦ ਹੀ (ਸੰਯੋਗ ਪ੍ਰਾਪਤ ਕਰਨ ਦਾ) ਸੰਕੇਤ ਹੋ ਗਿਆ ॥੩੫॥

ਚੌਪਈ ॥

ਚੌਪਈ:

ਲੋਗ ਜਿਵਾਇ ਬਚਨ ਇਮਿ ਭਾਖਾ ॥

ਲੋਕਾਂ ਨੂੰ ਭੋਜਨ ਕਰਾ ਕੇ (ਇਸਤਰੀ ਨੇ) ਇਸ ਤਰ੍ਹਾਂ ਕਿਹਾ

ਸਿਗਰੋ ਦਿਵਸ ਰਾਇ ਹਮ ਰਾਖਾ ॥

ਕਿ ਮੈਂ ਸਾਰਾ ਦਿਨ ਰਾਜੇ ਨੂੰ (ਆਪਣੇ ਕੋਲ) ਰਖਾਂਗੀ।


Flag Counter