ਸ਼੍ਰੀ ਦਸਮ ਗ੍ਰੰਥ

ਅੰਗ - 948


ਤਿਸੀ ਪੈਂਡ ਹ੍ਵੈ ਆਪੁ ਸਿਧਾਈ ॥੯॥

ਉਸੇ (ਸੰਨ੍ਹ ਦੇ) ਰਸਤੇ ਆਪ ਵੀ ਭਜ ਗਈ ॥੯॥

ਦੋਹਰਾ ॥

ਦੋਹਰਾ:

ਕਾਜੀ ਔ ਕੁਟਵਾਰ ਪੈ ਨਿਜੁ ਪਤਿ ਸਾਧਿ ਦਿਖਾਇ ॥

ਕਾਜ਼ੀ, ਕੋਤਵਾਲ ਅਤੇ ਆਪਣੇ ਪਤੀ ਨੂੰ ਸੰਨ੍ਹ ਵਿਖਾ ਕੇ

ਪ੍ਰਥਮੈ ਧਨੁ ਪਹੁਚਾਇ ਕੈ ਬਹੁਰਿ ਮਿਲੀ ਤਿਹ ਜਾਇ ॥੧੦॥

ਅਤੇ ਪਹਿਲਾਂ ਧਨ ਪਹੁੰਚਾ ਕੇ ਫਿਰ ਆਪ ਵੀ ਉਸ (ਪ੍ਰੇਮੀ) ਨੂੰ ਜਾ ਮਿਲੀ ॥੧੦॥

ਚੌਪਈ ॥

ਚੌਪਈ:

ਸਭ ਕੋਊ ਐਸੀ ਭਾਤਿ ਬਖਾਨੈ ॥

ਸਭ ਕੋਈ ਇਹੀ ਕਹਿੰਦੇ ਸਨ ਅਤੇ ਮੰਨਦੇ ਸਨ

ਨ੍ਯਾਇ ਨ ਭਯੋ ਤਾਹਿ ਕਰ ਮਾਨੈ ॥

ਕਿ ਉਸ ਨੂੰ ਇਨਸਾਫ਼ ਨਹੀਂ ਮਿਲਿਆ ਹੈ।

ਧਨੁ ਬਿਨੁ ਨਾਰਿ ਝਖਤ ਅਤਿ ਭਈ ॥

(ਉਹ) ਇਸਤਰੀ ਧਨ ਤੋਂ ਬਿਨਾ ਬਹੁਤ ਝਖਦੀ ਰਹੀ

ਹ੍ਵੈ ਜੋਗਨ ਬਨ ਮਾਝ ਸਿਧਈ ॥੧੧॥

ਅਤੇ ਜੋਗਣ ਬਣ ਕੇ ਬਨ ਨੂੰ ਚਲੀ ਗਈ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੪॥੧੯੪੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਚਾਰ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੪॥੧੯੪੬॥ ਚਲਦਾ॥

ਚੌਪਈ ॥

ਚੌਪਈ:

ਅਲਿਮਰਦਾ ਕੌ ਸੁਤ ਇਕ ਰਹੈ ॥

ਅਲਿਮਰਦਾ ਦਾ ਇਕ ਪੁੱਤਰ ਸੀ

ਤਾਸ ਬੇਗ ਨਾਮਾ ਜਗ ਕਹੈ ॥

ਜਿਸ ਨੂੰ ਲੋਕ ਤਾਸ ਬੇਗ ਕਰ ਕੇ ਜਾਣਦੇ ਸਨ।

ਬਚਾ ਜੌਹਰੀ ਕੋ ਤਿਨ ਹੇਰਿਯੋ ॥

(ਉਸ ਨੇ ਇਕ ਵਾਰ) ਇਕ ਜੌਹਰੀ ਦਾ ਬੱਚਾ ਵੇਖਿਆ

ਮਹਾ ਰੁਦ੍ਰ ਰਿਪੁ ਤਾ ਕੌ ਘੇਰਿਯੋ ॥੧॥

ਤਾਂ ਮਹਾ ਰੁਦ੍ਰ ਦੇ ਵੈਰੀ (ਕਾਮ ਦੇਵ) ਨੇ ਉਸ ਨੂੰ ਘੇਰ ਲਿਆ ॥੧॥

ਤਾ ਕੇ ਦ੍ਵਾਰੇ ਦੇਖਨ ਜਾਵੈ ॥

(ਉਹ) ਉਸ ਦੇ ਘਰ (ਉਸ ਨੂੰ) ਵੇਖਣ ਜਾਂਦਾ ਸੀ

ਰੂਪ ਨਿਹਾਰਿ ਹ੍ਰਿਦੈ ਸੁਖੁ ਪਾਵੈ ॥

(ਅਤੇ ਉਸ ਦਾ) ਰੂਪ ਵੇਖ ਕੇ ਮਨ ਵਿਚ ਪ੍ਰਸੰਨ ਹੁੰਦਾ ਸੀ।

ਕੇਲ ਕਰੋ ਯਾ ਸੋ ਚਿਤ ਭਾਯੋ ॥

ਉਸ ਨਾਲ 'ਕੇਲ' (ਕਾਮ-ਕ੍ਰੀੜਾ) ਕਰਨ ਲਈ (ਉਸ ਦਾ) ਚਿਤ ਕਰਨ ਲਗਾ।

ਤੁਰਤੁ ਦੂਤ ਗ੍ਰਿਹ ਤਾਹਿ ਪਠਾਯੋ ॥੨॥

ਤੁਰਤ ਉਸ ਨੇ ਦੂਤ ਨੂੰ ਉਸ ਦੇ ਘਰ ਭੇਜਿਆ ॥੨॥

ਦੂਤ ਅਨੇਕ ਉਪਚਾਰ ਬਨਾਵੈ ॥

ਦੂਤ ਬਹੁਤ ਤਰ੍ਹਾਂ ਦੇ ਉਪਾ ਕਰਦਾ ਸੀ

ਮੋਹਨ ਰਾਇ ਹਾਥ ਨਹਿ ਆਵੈ ॥

ਪਰ ਮੋਹਨ ਰਾਇ ਹੱਥ ਵਿਚ ਨਹੀਂ ਆਉਂਦਾ ਸੀ।

ਤਿਹ ਤਾ ਸੋ ਇਹ ਭਾਤਿ ਉਚਾਰਿਯੋ ॥

ਉਸ ਨੇ ਤਾਸ ਬੇਗ ਨੂੰ ਜਾ ਕੇ ਇਸ ਤਰ੍ਹਾਂ ਕਿਹਾ

ਤਾਸ ਬੇਗ ਤਾ ਸੌ ਖਿਝਿ ਮਾਰਿਯੋ ॥੩॥

ਅਤੇ ਉਸ ਨੇ ਖਿਝ ਕੇ ਉਸ ਨੂੰ ਮਾਰਿਆ ॥੩॥

ਚੋਟਨ ਲਗੇ ਦੂਤ ਰਿਸਿ ਭਰਿਯੋ ॥

ਸੱਟਾਂ ਖਾ ਕੇ ਦੂਤ ਕ੍ਰੋਧ ਨਾਲ ਭਰ ਗਿਆ

ਮੂਰਖ ਜਾਨਿ ਜਤਨ ਤਿਹ ਕਰਿਯੋ ॥

ਅਤੇ ਉਸ (ਤਾਸ ਬੇਗ) ਨੂੰ ਮੂਰਖ ਜਾਣ ਕੇ ਇਹ ਯਤਨ ਕੀਤਾ

ਮੋਹਨ ਆਜੁ ਕਹਿਯੋ ਮੈ ਐਹੋ ॥

(ਅਤੇ ਦਸਿਆ) ਮੋਹਨ ਨੇ ਕਿਹਾ ਹੈ ਕਿ ਅਜ ਮੈਂ ਆਵਾਂਗਾ।

ਤਾ ਕੌ ਤਾਸ ਬੇਗ ਤੂ ਪੈਹੋ ॥੪॥

ਹੇ ਤਾਸ ਬੇਗ! ਤੂੰ ਅਜ ਉਸ ਨੂੰ ਪ੍ਰਾਪਤ ਕਰੇਂਗਾ ॥੪॥

ਯਹ ਸੁਨਿ ਬੈਨ ਫੂਲਿ ਜੜ ਗਯੋ ॥

ਇਹ ਗੱਲ ਸੁਣ ਕੇ ਮੂਰਖ ਫੁਲ ਗਿਆ

ਸਾਚ ਬਾਤ ਚੀਨਤ ਚਿਤ ਭਯੋ ॥

ਅਤੇ ਇਸ ਗੱਲ ਨੂੰ ਮਨ ਵਿਚ ਸੱਚਾ ਸਮਝ ਲਿਆ।

ਲੋਗ ਉਠਾਇ ਪਾਨ ਮਦ ਕਰਿਯੋ ॥

ਲੋਕਾਂ ਨੂੰ ਉਠਾ ਕੇ (ਭਾਵ ਭੇਜ ਕੇ) ਸ਼ਰਾਬ ਪੀ ਲਈ।

ਮਾਨੁਖ ਹੁਤੋ ਜੋਨਿ ਪਸੁ ਪਰਿਯੋ ॥੫॥

ਮਨੁੱਖ ਹੁੰਦੇ ਹੋਇਆ ਪਸ਼ੂ ਜੂਨ ਪ੍ਰਾਪਤ ਕਰ ਲਈ ॥੫॥

ਮੋ ਮਨ ਮੋਲ ਮੋਹਨਹਿ ਲਯੋ ॥

(ਜਦ ਦਾ) ਮੇਰਾ ਮਨ ਮੋਹਨ ਨੇ ਖ਼ਰੀਦ ਲਿਆ ਹੈ,

ਤਬ ਤੇ ਮੈ ਚੇਰੋ ਹ੍ਵੈ ਗਯੋ ॥

ਤਦ ਦਾ ਮੈਂ ਉਸ ਦਾ ਦਾਸ ਹੋ ਗਿਆ ਹਾਂ।

ਏਕ ਬਾਰ ਜੌ ਤਾਹਿ ਨਿਹਾਰੋ ॥

ਇਕ ਵਾਰ ਜੇ ਉਸ ਨੂੰ (ਮੈਂ) ਵੇਖ ਲਵਾਂ

ਤਨੁ ਮਨੁ ਧਨ ਤਾ ਪੈ ਸਭ ਵਾਰੋ ॥੬॥

ਤਾਂ ਤਨ, ਮਨ ਅਤੇ ਧਨ ਉਸ ਉਤੋਂ ਵਾਰ ਦਿਆਂ ॥੬॥

ਬਿਨੁ ਸੁਧਿ ਭਏ ਦੂਤ ਤਿਹ ਚੀਨੋ ॥

ਜਦ ਦੂਤ ਨੇ (ਸ਼ਰਾਬ ਦੇ ਨਸ਼ੇ ਕਾਰਨ ਉਸ ਨੂੰ) ਬੇਸੁਧ ਵੇਖਿਆ

ਅੰਡ ਫੋਰਿ ਆਸਨ ਪਰ ਦੀਨੋ ॥

ਤਾਂ ਉਸ ਦੇ ਗੁਪਤ ਖੇਤਰ ਉਤੇ (ਇਕ) ਅੰਡਾ ਭੰਨ ਦਿੱਤਾ।

ਭੂਖਨ ਬਸਤ੍ਰ ਪਾਗ ਤਿਹ ਹਰੀ ॥

ਉਸ ਦੀ ਪਗੜੀ, ਬਸਤ੍ਰ ਅਤੇ ਜ਼ੇਵਰ ਚੁਰਾ ਲਏ।

ਮੂਰਖ ਕੌ ਸੁਧਿ ਕਛੂ ਨ ਪਰੀ ॥੭॥

ਉਸ ਮੂਰਖ ਨੂੰ ਕੁਝ ਵੀ ਪਤਾ ਨਾ ਲਗਾ ॥੭॥

ਮਦਰਾ ਕੀ ਅਤਿ ਭਈ ਖੁਮਾਰੀ ॥

ਉਸ ਮੂਰਖ ਨੂੰ ਸ਼ਰਾਬ ਦੀ ਬਹੁਤ ਖ਼ੁਮਾਰੀ ਚੜ੍ਹ ਗਈ

ਪ੍ਰਾਤ ਲਗੇ ਜੜ ਬੁਧਿ ਨ ਸੰਭਾਰੀ ॥

ਅਤੇ ਸਵੇਰ ਤਕ ਹੋਸ਼ ਨਾ ਆਈ।

ਬੀਤੀ ਰੈਨਿ ਭਯੋ ਉਜਿਯਾਰੋ ॥

ਰਾਤ ਬੀਤ ਗਈ ਅਤੇ ਸਵੇਰ ਹੋ ਗਈ।

ਤਨ ਮਨ ਅਪਨੇ ਆਪ ਸੰਭਾਰੋ ॥੮॥

(ਤਦ ਉਸ ਨੇ) ਆਪਣਾ ਤਨ ਮਨ ਅਤੇ ਆਪਣਾ ਆਪ ਸੰਭਾਲਿਆ ॥੮॥

ਹਾਥ ਜਾਇ ਆਸਨ ਪਰ ਪਰਿਯੋ ॥

(ਜਦ) ਉਸ ਦਾ ਹੱਥ ਆਸਨ (ਗੁਪਤ ਖੇਤਰ) ਉਤੇ ਪਿਆ

ਚੌਕਿ ਬਚਨ ਤਬ ਮੂੜ ਉਚਰਿਯੋ ॥

ਤਾਂ ਚੌਂਕ ਕੇ ਮੂਰਖ ਬੋਲਿਆ।

ਨਿਕਟ ਆਪਨੋ ਦੂਤ ਬੁਲਾਯੋ ॥

ਆਪਣੇ ਕੋਲ ਦੂਤ (ਨੌਕਰ) ਨੂੰ ਬੁਲਾਇਆ।

ਤਿਨ ਕਹਿ ਭੇਦ ਸਕਲ ਸਮੁਝਾਯੋ ॥੯॥

ਉਸ ਨੇ (ਉਸ ਨੂੰ) ਸਾਰਾ ਭੇਦ ਕਹਿ ਕੇ ਸਮਝਾ ਦਿੱਤਾ ॥੯॥

ਦੋਹਰਾ ॥

ਦੋਹਰਾ:


Flag Counter