ਸ਼੍ਰੀ ਦਸਮ ਗ੍ਰੰਥ

ਅੰਗ - 175


ਸਬੈ ਸੂਰ ਦਉਰੇ ॥

ਅਤੇ ਸਾਰਿਆਂ ਨੇ ਦੌੜ ਕੇ

ਲਯੋ ਘੇਰਿ ਰਾਮੰ ॥

ਪਰਸ਼ੁਰਾਮ ਨੂੰ (ਇੰਜ) ਘੇਰ ਲਿਆ

ਘਟਾ ਸੂਰ ਸ੍ਯਾਮੰ ॥੧੪॥

(ਜਿਵੇਂ) ਕਾਲੀਆਂ ਘਟਾਵਾਂ ਸੂਰਜ ਨੂੰ ਘੇਰਦੀਆਂ ਹਨ ॥੧੪॥

ਕਮਾਣੰ ਕੜੰਕੇ ॥

ਕਮਾਨਾਂ ਕੜਕ ਰਹੀਆਂ ਸਨ,

ਭਏ ਨਾਦ ਬੰਕੇ ॥

ਭਿਆਨਕ ਨਾਦ ਹੋ ਰਹੇ ਸਨ।

ਘਟਾ ਜਾਣਿ ਸਿਆਹੰ ॥

ਮਾਨੋ ਕਾਲੀਆਂ ਘਟਾਵਾਂ (ਚੜ੍ਹ ਆਈਆਂ ਹੋਣ)

ਚੜਿਓ ਤਿਉ ਸਿਪਾਹੰ ॥੧੫॥

ਸੈਨਿਕ ਇਸ ਤਰ੍ਹਾਂ ਚੜ੍ਹੇ ਹਨ ॥੧੫॥

ਭਏ ਨਾਦ ਬੰਕੇ ॥

ਬੜੇ ਡਰਾਵਣੇ ਨਾਦ ਹੋਣ ਲਗੇ,

ਸੁ ਸੇਲੰ ਧਮੰਕੇ ॥

ਬਰਛਿਆਂ ਦੀ ਧਮਕ ਪੈਣ ਲਗੀ।

ਗਜਾ ਜੂਹ ਗਜੇ ॥

ਹਾਥੀਆਂ ਦੇ ਝੁੰਡ ਗਜਣ ਲਗੇ

ਸੁਭੰ ਸੰਜ ਸਜੇ ॥੧੬॥

ਜਿਨ੍ਹਾਂ ਨੇ ਸੁੰਦਰ ਕਵਚ ਸਜਾਏ ਹੋਏ ਸਨ ॥੧੬॥

ਚਹੂੰ ਓਰ ਢੂਕੇ ॥

(ਸੂਰਮੇ) ਚੌਹਾਂ ਪਾਸਿਆਂ ਤੋਂ ਢੁਕ ਰਹੇ ਸਨ

ਗਜੰ ਜੂਹ ਝੂਕੇ ॥

ਅਤੇ ਹਾਥੀਆਂ ਦੇ ਝੁੰਡਾਂ ਨੂੰ ਅਗੇ ਝੋਂਕਦੇ ਸਨ।

ਸਰੰ ਬ੍ਰਯੂਹ ਛੂਟੇ ॥

ਬਹੁਤ ਸਾਰੇ ਤੀਰ ਛਡ ਰਹੇ ਸਨ

ਰਿਪੰ ਸੀਸ ਫੂਟੇ ॥੧੭॥

ਅਤੇ ਵੈਰੀਆਂ ਦੇ ਸਿਰ ਫੁਟ ਰਹੇ ਸਨ ॥੧੭॥

ਉਠੇ ਨਾਦ ਭਾਰੀ ॥

ਭਾਰੀ ਨਾਦ ਉਠ ਰਹੇ ਸਨ,

ਰਿਸੇ ਛਤ੍ਰਧਾਰੀ ॥

ਛਤਰਧਾਰੀ ਕ੍ਰੋਧਵਾਨ ਸਨ।

ਘਿਰਿਯੋ ਰਾਮ ਸੈਨੰ ॥

ਪਰਸ਼ੁਰਾਮ ਨੂੰ ਸੈਨਾ ਨੇ (ਇੰਜ) ਘੇਰ ਲਿਆ,

ਸਿਵੰ ਜੇਮ ਮੈਨੰ ॥੧੮॥

ਜਿਵੇਂ ਸ਼ਿਵ ਨੂੰ ਕਾਮ ਨੇ (ਘੇਰ ਲਿਆ ਸੀ) ॥੧੮॥

ਰਣੰ ਰੰਗ ਰਤੇ ॥

(ਸੂਰਮੇ) ਯੁੱਧ ਦੇ ਰੰਗ ਵਿਚ ਰਤੇ ਹੋਏ ਸਨ`

ਤ੍ਰਸੇ ਤੇਜ ਤਤੇ ॥

ਅਤੇ (ਦੂਜਿਆਂ ਦੇ) ਤੀਬਰ ਤੇਜ ਤੋਂ ਡਰ ਰਹੇ ਸਨ।

ਉਠੀ ਸੈਣ ਧੂਰੰ ॥

ਸੈਨਾ ਦੇ (ਪੈਰਾਂ ਨਾਲ ਜੋ) ਧੂੜ ਉਡੀ,

ਰਹਿਯੋ ਗੈਣ ਪੂਰੰ ॥੧੯॥

(ਉਸ ਨਾਲ) ਆਕਾਸ਼ ਢਕ ਗਿਆ ਸੀ ॥੧੯॥

ਘਣੇ ਢੋਲ ਬਜੇ ॥

ਬਹੁਤ ਸਾਰੇ ਢੋਲ ਵਜਦੇ ਸਨ

ਮਹਾ ਬੀਰ ਗਜੇ ॥

ਅਤੇ ਸੂਰਵੀਰ ਗਜਦੇ ਸਨ।

ਮਨੋ ਸਿੰਘ ਛੁਟੇ ॥

ਯੋਧੇ ਇਸ ਤਰ੍ਹਾਂ ਜੁਟੇ ਹੋਏ ਸਨ,

ਹਿਮੰ ਬੀਰ ਜੁਟੇ ॥੨੦॥

ਮਾਨੋ (ਬੰਨ੍ਹੇ ਹੋਏ) ਸ਼ੇਰ ਛੁਟਣ ਤੇ (ਜੁਟ ਜਾਂਦੇ ਹੋਣ) ॥੨੦॥

ਕਰੈ ਮਾਰਿ ਮਾਰੰ ॥

(ਸਾਰੇ) ਮਾਰੋ ਮਾਰ ਕਰਦੇ ਸਨ

ਬਕੈ ਬਿਕਰਾਰੰ ॥

ਅਤੇ ਭਿਆਨਕ ਸ਼ਬਦ ਬੋਲਦੇ ਸਨ।

ਗਿਰੈ ਅੰਗ ਭੰਗੰ ॥

ਅੰਗ ਟੁਟ ਕੇ ਡਿਗ ਰਹੇ ਸਨ

ਦਵੰ ਜਾਨ ਦੰਗੰ ॥੨੧॥

(ਇੰਜ ਪ੍ਰਤੀਤ ਹੁੰਦਾ ਸੀ) ਜਿਵੇਂ ਅੱਗ ਦਗ ਦਗ ਕਰ ਰਹੀ ਹੈ ॥੨੧॥

ਗਏ ਛੂਟ ਅਸਤ੍ਰੰ ॥

(ਜਿਨ੍ਹਾਂ ਸੂਰਮਿਆਂ ਦੇ ਹੱਥੋਂ) ਅਸਤ੍ਰ ਛੁਟ ਗਏ ਸਨ,

ਭਜੈ ਹ੍ਵੈ ਨ੍ਰਿਅਸਤ੍ਰੰ ॥

(ਉਹ) ਅਸਤ੍ਰ-ਹੀਣ ਹੋ ਕੇ ਭਜ ਗਏ ਸਨ।

ਖਿਲੈ ਸਾਰ ਬਾਜੀ ॥

(ਕਈ) ਲੋਹੇ ਦੀ ਬਾਜੀ ਖੇਡ ਰਹੇ ਸਨ

ਤੁਰੇ ਤੁੰਦ ਤਾਜੀ ॥੨੨॥

ਅਤੇ ਘੋੜੇ ਤੇਜ਼ੀ ਨਾਲ ਭਜ ਰਹੇ ਸਨ ॥੨੨॥

ਭੁਜਾ ਠੋਕਿ ਬੀਰੰ ॥

ਭੁਜਾਵਾਂ ਨੂੰ ਠੋਕ ਕੇ

ਕਰੇ ਘਾਇ ਤੀਰੰ ॥

ਸੂਰਮੇ ਤੀਰਾਂ ਨਾਲ ਜ਼ਖ਼ਮ ਲਗਾ ਰਹੇ ਸਨ।

ਨੇਜੇ ਗਡ ਗਾਢੇ ॥

ਨੇਜ਼ਿਆਂ ਨੂੰ ਪੱਕੀ ਤਰ੍ਹਾਂ ਗਡਦੇ ਸਨ

ਮਚੇ ਬੈਰ ਬਾਢੇ ॥੨੩॥

ਅਤੇ ਵੈਰ ਵਧਾ ਕੇ (ਯੁੱਧ) ਮਚਾ ਰਹੇ ਸਨ ॥੨੩॥

ਘਣੈ ਘਾਇ ਪੇਲੇ ॥

ਬਹੁਤ (ਸੂਰਮੇ) ਘਾਇਲ ਹੋ ਰਹੇ ਸਨ,

ਮਨੋ ਫਾਗ ਖੇਲੇ ॥

ਮਾਨੋ ਹੋਲੀ ਖੇਡ ਰਹੇ ਹੋਣ।

ਕਰੀ ਬਾਣ ਬਰਖਾ ॥

(ਸਾਰੇ ਸੂਰਮੇ) ਬਾਣਾਂ ਦੀ ਵਰਖਾ ਕਰ ਰਹੇ ਸਨ

ਭਏ ਜੀਤ ਕਰਖਾ ॥੨੪॥

ਅਤੇ ਜਿਤ ਲਈ ਚਾਹਵਾਨ ਸਨ ॥੨੪॥

ਗਿਰੇ ਅੰਤ ਘੂਮੰ ॥

(ਕਈ ਸੂਰਮੇ) ਅੰਤ ਵਿਚ ਭਵਾਟਣੀ ਖਾ ਕੇ ਡਿਗਦੇ ਸਨ

ਮਨੋ ਬ੍ਰਿਛ ਝੂਮੰ ॥

ਮਾਨੋ ਬ੍ਰਿਛ ਝੂਮ ਰਿਹਾ ਹੋਵੇ।

ਟੂਟੇ ਸਸਤ੍ਰ ਅਸਤ੍ਰੰ ॥

(ਕਈਆਂ ਦੇ) ਅਸਤ੍ਰ ਅਤੇ ਸ਼ਸਤ੍ਰ ਟੁਟ ਗਏ ਸਨ

ਭਜੇ ਹੁਐ ਨਿਰ ਅਸਤ੍ਰੰ ॥੨੫॥

ਅਤੇ ਅਸਤ੍ਰ ਤੋਂ ਸਖਣੇ ਹੋ ਕੇ ਭਜ ਰਹੇ ਸਨ ॥੨੫॥

ਜਿਤੇ ਸਤ੍ਰੁ ਆਏ ॥

ਜਿਤਨੇ ਵੈਰੀ (ਸਾਹਮਣੇ) ਆਏ,


Flag Counter