ਸ਼੍ਰੀ ਦਸਮ ਗ੍ਰੰਥ

ਅੰਗ - 734


ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਪਹਿਚਾਨ ॥੩੫੯॥

ਮਗਰੋਂ 'ਆਯੁਧ' ਸ਼ਬਦ ਜੋੜੋ। (ਇਸ ਨੂੰ) ਪਾਸ ਦੇ ਨਾਮ ਸਮਝ ਲਵੋ ॥੩੫੯॥

ਅੰਜਨਾਨ ਕੇ ਨਾਮ ਲੈ ਜਾ ਕਹਿ ਨਿਧਹਿ ਉਚਾਰਿ ॥

ਪਹਿਲਾਂ 'ਅੰਜਨਾਨ' (ਅੰਜਨ ਨਾਲ ਸ਼ਿੰਗਾਰ ਕਰਨ ਵਾਲੀਆਂ, ਇਸਤਰੀਆਂ) ਦੇ ਨਾਮ ਲੈ ਕੇ, ਫਿਰ 'ਜਾ' ਸ਼ਬਦ ਕਹਿ ਕੇ 'ਨਿਧ' ਪਦ ਜੋੜ ਦਿਓ।

ਈਸਰਾਸਤ੍ਰ ਕਹਿ ਪਾਸਿ ਕੇ ਲੀਜਹੁ ਨਾਮ ਸੁ ਧਾਰ ॥੩੬੦॥

ਫਿਰ 'ਈਸਰਾਸਤ੍ਰ' ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ ॥੩੬੦॥

ਬਾਲਾ ਆਦਿ ਬਖਾਨਿ ਕੈ ਨਿਧਿ ਕਹਿ ਈਸ ਬਖਾਨ ॥

ਪਹਿਲਾਂ 'ਬਾਲਾ' ਪਦ ਕਹਿ ਕੇ ਫਿਰ 'ਨਿਧਿ' ਅਤੇ 'ਈਸ' ਦਾ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੩੬੧॥

(ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨੋ! ਚੰਗੀ ਤਰ੍ਹਾਂ ਸਮਝ ਲਵੋ ॥੩੬੧॥

ਅੰਜਨੀਨ ਕੇ ਨਾਮ ਲੈ ਜਾ ਕਹਿ ਨਿਧਹਿ ਬਖਾਨਿ ॥

(ਪਹਿਲਾਂ) 'ਅੰਜਨੀਨ' (ਇਸਤਰੀਆਂ) ਦੇ ਨਾਮ ਲੈ ਕੇ (ਫਿਰ) 'ਜਾ' ਅਤੇ 'ਨਿਧ' ਪਦ ਜੋੜੋ।

ਈਸਰਾਸਤ੍ਰ ਪੁਨਿ ਉਚਰੀਐ ਨਾਮ ਪਾਸਿ ਪਹਿਚਾਨ ॥੩੬੨॥

ਮਗਰੋਂ 'ਈਸਰਾਸਤ੍ਰ' ਪਦ ਕਥਨ ਕਰੋ। (ਇਸ ਤਰ੍ਹਾਂ) ਪਾਸ ਦੇ ਨਾਮ ਜਾਣ ਲਵੋ ॥੩੬੨॥

ਅਬਲਾ ਆਦਿ ਉਚਾਰਿ ਕੈ ਨਿਧਿ ਕਹਿ ਈਸ ਬਖਾਨਿ ॥

ਪਹਿਲਾਂ 'ਅਬਲਾ' ਕਹਿ ਕੇ, ਫਿਰ 'ਨਿਧ' ਅਤੇ 'ਈਸ' ਪਦ ਜੋੜੋ।

ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਪਹਿਚਾਨ ॥੩੬੩॥

ਮਗਰੋਂ 'ਆਯੁਧ' ਦਾ ਬਖਾਨ ਕਰੋ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ ਲਵੋ ॥੩੬੩॥

ਨਰਜਾ ਆਦਿ ਉਚਾਰਿ ਕੈ ਜਾ ਨਿਧਿ ਈਸ ਬਖਾਨ ॥

ਪਹਿਲਾਂ 'ਨਰਜਾ' ਕਹਿ ਕੇ, (ਫਿਰ) 'ਜਾ ਨਿਧਿ' ਅਤੇ 'ਈਸ' ਪਦ ਕਥਨ ਕਰੋ।

ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਪਹਿਚਾਨ ॥੩੬੪॥

ਪਿਛੋਂ 'ਆਯੁਧ' ਸ਼ਬਦ ਕਹੋ। (ਇਹ) ਪਾਸ ਦੇ ਨਾਮ ਪਛਾਣ ਲਵੋ ॥੩੬੪॥

ਨਰੀ ਆਸੁਰੀ ਕਿੰਨ੍ਰਨੀ ਸੁਰੀ ਭਾਖਿ ਜਾ ਭਾਖਿ ॥

(ਪਹਿਲਾਂ) 'ਨਰੀ', 'ਆਸੁਰੀ', 'ਕਿੰਨ੍ਰਨੀ', 'ਸੁਰੀ' ਕਹਿ ਕੇ, ਫਿਰ 'ਜਾ' ਕਹੋ।

ਨਿਧਿਪਤਿ ਅਸਤ੍ਰ ਕਹਿ ਪਾਸਿ ਕੇ ਨਾਮ ਚੀਨਿ ਚਿਤਿ ਰਾਖਿ ॥੩੬੫॥

(ਮਗਰੋਂ) 'ਨਿਧ ਪਤਿ ਅਸਤ੍ਰ' ਕਹਿ ਦਿਓ। (ਇਹ) ਪਾਸ ਦੇ ਨਾਮ ਮਨ ਵਿਚ ਰਖ ਲਵੋ ॥੩੬੫॥

ਫਨਿਜਾ ਆਦਿ ਉਚਾਰਿ ਕੈ ਜਾ ਕਹਿ ਨਿਧਹਿ ਬਖਾਨ ॥

ਪਹਿਲਾਂ 'ਫਨਿਜਾ' ਪਦ ਕਹਿ ਕੇ, (ਫਿਰ) 'ਜਾ' ਅਤੇ 'ਨਿਧ' ਦਾ ਕਥਨ ਕਰੋ।

ਈਸਰਾਸਤ੍ਰ ਕਹਿ ਪਾਸਿ ਕੇ ਚੀਨੀਅਹੁ ਨਾਮ ਸੁਜਾਨ ॥੩੬੬॥

(ਇਸ ਪਿਛੋਂ) 'ਈਸਰਾਸਤ੍ਰ' (ਪਦ) ਕਥਨ ਕਰੋ। (ਇਨ੍ਹਾਂ ਨੂੰ) ਪਾਸ ਦੇ ਨਾਮ, ਸੁਜਾਨ ਪੁਰਸ਼ੋ! ਮੰਨ ਲਵੋ ॥੩੬੬॥

ਅਬਲਾ ਬਾਲਾ ਮਾਨਜਾ ਤ੍ਰਿਯ ਜਾ ਨਿਧਹਿ ਬਖਾਨ ॥

'ਅਬਲਾ', 'ਬਾਲਾ', 'ਮਾਨਜਾ', 'ਤ੍ਰਿਯ' (ਇਸਤਰੀਆਂ ਦੇ ਨਾਂਵਾਂ ਅਗੇ) 'ਜਾ' ਅਤੇ 'ਨਿਧ' ਪਦ ਦਾ ਕਥਨ ਕਰੋ।

ਈਸਰਾਸਤ੍ਰ ਕਹਿ ਪਾਸ ਕੇ ਚੀਨੀਅਹੁ ਨਾਮ ਸੁਜਾਨ ॥੩੬੭॥

(ਫਿਰ ਅੰਤ ਵਿਚ) 'ਈਸਰਾਸਤ੍ਰ' ਸ਼ਬਦ ਜੋੜੋ। ਹੇ ਸੁਜਾਨੋ! ਇਨ੍ਹਾਂ ਨੂੰ ਪਾਸ ਦੇ ਨਾਮ ਸਮਝ ਲਵੋ ॥੩੬੭॥

ਸਮੁਦ ਗਾਮਨੀ ਜੇ ਨਦੀ ਤਿਨ ਕੇ ਨਾਮ ਬਖਾਨ ॥

ਸਮੁੰਦਰ ਵਲ ਜਾਣ ਵਾਲੀਆਂ ਜੋ ਨਦੀਆਂ ਹਨ, ਉਨ੍ਹਾਂ ਦੇ ਨਾਮ ਕਥਨ ਕਰੋ।

ਈਸ ਏਸ ਕਹਿ ਅਸਤ੍ਰ ਕਹਿ ਨਾਮ ਪਾਸਿ ਪਹਿਚਾਨ ॥੩੬੮॥

(ਮਗਰੋਂ) 'ਈਸ ਏਸ' ਕਹਿ ਕੇ 'ਅਸਤ੍ਰ' ਕਹਿ ਦਿਓ। (ਇਹ) ਪਾਸ ਦੇ ਨਾਮ ਸਮਝੇ ਜਾਣ ॥੩੬੮॥

ਪੈ ਪਦ ਪ੍ਰਿਥਮ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਪੈ' ਪਦ ਕਹਿ ਕੇ, (ਫਿਰ) ਅੰਤ ਉਤੇ 'ਈਸਰਾਸਤ੍ਰ' ਸ਼ਬਦ ਕਹਿ ਦਿਓ।

ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਬਿਅੰਤ ॥੩੬੯॥

(ਇਸ ਤੋਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ ॥੩੬੯॥

ਪ੍ਰਿਥਮੈ ਭਾਖਿ ਤੜਾਗ ਪਦ ਈਸਰਾਸਤ੍ਰ ਪੁਨਿ ਭਾਖੁ ॥

ਪਹਿਲਾਂ 'ਤੜਾਗ' ਪਦ ਕਹਿ ਕੇ, ਮਗਰੋਂ 'ਈਸਰਾਸਤ੍ਰ' ਪਦ ਜੋੜ ਦਿਓ।

ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ॥੩੭੦॥

(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੂਝਵਾਨ ਇਹ ਮਨ ਵਿਚ ਧਾਰਨ ਕਰ ਲੈਣ ॥੩੭੦॥

ਪ੍ਰਿਥਮ ਸਰੋਵਰ ਸਬਦ ਕਹਿ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਸਰੋਵਰ' ਸ਼ਬਦ ਕਹਿ ਕੇ, ਫਿਰ ਅੰਤ ਉਤੇ 'ਈਸਰਾਸਤ੍ਰ' ਕਹਿ ਦਿਓ।

ਸਕਲ ਨਾਮ ਸ੍ਰੀ ਪਾਸਿ ਕੇ ਚੀਨ ਲੇਹੁ ਮਤਿਵੰਤ ॥੩੭੧॥

(ਇਹ) ਸਾਰੇ ਨਾਮ ਪਾਸ ਦੇ ਹਨ। ਸੂਝਵਾਨੋ! ਸਮਝ ਲਵੋ ॥੩੭੧॥

ਜਲਧਰ ਆਦਿ ਬਖਾਨਿ ਕੈ ਈਸਰਾਸਤ੍ਰ ਪਦ ਭਾਖੁ ॥

ਪਹਿਲਾਂ 'ਜਲਧਰ' ਸ਼ਬਦ ਕਹਿ ਕੇ, ਫਿਰ 'ਈਸਰਾਸਤ੍ਰ' ਪਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ॥੩੭੨॥

(ਇਹ) ਪਾਸ ਦੇ ਨਾਮ ਬਣਦੇ ਹਨ। ਬੁੱਧੀਮਾਨੋ! ਸਮਝ ਲਵੋ ॥੩੭੨॥

ਮਘਜਾ ਆਦਿ ਉਚਾਰਿ ਕੈ ਧਰ ਪਦ ਬਹੁਰਿ ਬਖਾਨਿ ॥

ਪਹਿਲਾਂ 'ਮਘਜਾ' ਸ਼ਬਦ ਕਹਿ ਕੇ, ਫਿਰ 'ਧਰ' ਪਦ ਕਥਨ ਕਰੋ।

ਈਸਰਾਸਤ੍ਰ ਕਹਿ ਪਾਸਿ ਕੇ ਲੀਜਹੁ ਨਾਮ ਪਛਾਨ ॥੩੭੩॥

(ਫਿਰ) 'ਈਸਰਾਸਤ੍ਰ' ਪਦ ਕਥਨ ਕਰੋ। (ਇਹ) ਪਾਸ ਦੇ ਨਾਮ ਹਨ, ਪਛਾਣ ਲਵੋ ॥੩੭੩॥

ਆਦਿ ਬਾਰਿ ਧਰ ਉਚਰਿ ਕੈ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਬਾਰਿ ਧਰ' ਉਚਾਰ ਕੇ, ਫਿਰ 'ਈਸਰਾਸਤ੍ਰ' ਅੰਤ ਉਤੇ ਕਹੋ।

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਿਵੰਤ ॥੩੭੪॥

(ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਹਨ। ਬੁੱਧੀਮਾਨ ਸਮਝ ਲੈਣ ॥੩੭੪॥

ਘਨਜ ਧਰਨ ਪਦ ਪ੍ਰਿਥਮ ਕਹਿ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਘਨਜ' ਪਦ ਕਹਿ ਕੇ, ਫਿਰ 'ਧਰਨ' ਅਤੇ 'ਈਸਰਾਸਤ੍ਰ' ਕਹੋ।

ਸਕਲ ਨਾਮ ਸ੍ਰੀ ਪਾਸਿ ਕੇ ਚੀਨ ਲੇਹੁ ਮਤਿਵੰਤ ॥੩੭੫॥

(ਇਹ) ਸਾਰੇ ਪਾਸ ਦੇ ਨਾਮ ਬਣ ਜਾਣਗੇ। ਬੁੱਧੀਮਾਨ ਬੁਝ ਲੈਣ ॥੩੭੫॥

ਮਘਜਾ ਧਰ ਪਦ ਪ੍ਰਿਥਮ ਕਹਿ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਮਘਜਾ ਧਰ' ਪਦ ਕਹਿ ਕੇ (ਫਿਰ) 'ਈਸਰਾਸਤ੍ਰ' ਸ਼ਬਦ ਅੰਤ ਉਤੇ ਕਹੋ।

ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵੰਤ ॥੩੭੬॥

(ਇਹ) ਪਾਸ ਦੇ ਨਾਮ ਬਣਦੇ ਹਨ। ਸੂਝਵਾਨ ਜਾਣ ਲੈਣ ॥੩੭੬॥

ਅੰਬੁਦਜਾ ਧਰ ਆਦਿ ਕਹਿ ਈਸਰਾਸਤ੍ਰ ਕਹਿ ਅੰਤਿ ॥

'ਅੰਬੁਦਜਾ ਧਰ' ਪਹਿਲਾਂ ਕਹਿ ਕੇ, ਮਗਰੋਂ 'ਈਸਰਾਸਤ੍ਰ' ਪਦ ਕਹੋ।

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਮਤਵੰਤ ॥੩੭੭॥

(ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨ ਸਮਝ ਲੈਣ ॥੩੭੭॥

ਅੰਬੁਦਜਾ ਧਰ ਪ੍ਰਿਥਮ ਕਹਿ ਈਸਰਾਸਤ੍ਰ ਪਦ ਦੀਨ ॥

'ਅੰਬੁਦਜਾ ਧਰ' ਪਦ ਪਹਿਲਾਂ ਕਹੋ, ਫਿਰ 'ਈਸਰਾਸਤ੍ਰ' ਸ਼ਬਦ ਜੋੜੋ।

ਨਾਮ ਪਾਸ ਕੇ ਹੋਤ ਹੈ ਲੀਜੀਅਹੁ ਜਾਨ ਪ੍ਰਬੀਨ ॥੩੭੮॥

(ਇਹ) ਪਾਸ ਦਾ ਨਾਮ ਹੈ। ਸੂਝਵਾਨ ਸਮਝ ਲੈਣ ॥੩੭੮॥

ਬਾਰਿਦ ਆਦਿ ਉਚਾਰਿ ਕੈ ਜਾ ਨਿਧਿ ਈਸ ਬਖਾਨ ॥

ਪਹਿਲਾਂ 'ਬਾਰਿਦ' ਪਦ ਕਹਿ ਕੇ, ਫਿਰ 'ਜਾ ਨਿਧਿ ਈਸ' ਪਦ ਕਥਨ ਕਰੋ।

ਅਸਤ੍ਰ ਉਚਰਿ ਸਭ ਪਾਸਿ ਕੇ ਲੀਜੀਅਹੁ ਨਾਮ ਪਛਾਨ ॥੩੭੯॥

ਫਿਰ 'ਅਸਤ੍ਰ' ਸ਼ਬਦ ਦਾ ਉਚਾਰਨ ਕਰੋ। (ਇਹ) ਸਾਰੇ ਪਾਸ ਦੇ ਨਾਮ ਸਮਝ ਲਵੋ ॥੩੭੯॥

ਪ੍ਰਿਥਮ ਉਚਰਿ ਪਦ ਨੀਰ ਧਰ ਈਸਰਾਸਤ੍ਰ ਕਹਿ ਅੰਤ ॥

ਪਹਿਲਾਂ 'ਨੀਰ ਧਰ' ਪਦ ਕਹਿ ਕੇ, (ਫਿਰ) ਅੰਤ ਉਤੇ 'ਈਸਰਾਸਤ੍ਰ' ਸ਼ਬਦ ਕਹੋ।

ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਬਿਅੰਤ ॥੩੮੦॥

(ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ ਬਣ ਸਕਦੇ ਹਨ ॥੩੮੦॥

ਰਿਦ ਪਦ ਆਦਿ ਬਖਾਨਿ ਕੈ ਈਸਰਾਸਤ੍ਰ ਕਹਿ ਦੀਨ ॥

ਪਹਿਲਾਂ 'ਰਿਦ' ਫਿਰ 'ਈਸਰਾਸਤ੍ਰ' ਪਦ ਦਾ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੩੮੧॥

(ਇਹ) ਪਾਸ ਦਾ ਨਾਮ ਹੁੰਦਾ ਹੈ। ਚਤੁਰ ਪੁਰਸ਼ੋ! ਸਮਝ ਲਵੋ ॥੩੮੧॥

ਹਰ ਧਰ ਆਦਿ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਹਰ ਧਰ' ਕਹਿ ਕੇ ਫਿਰ 'ਈਸਰਾਸਤ੍ਰ' ਸ਼ਬਦ ਕਥਨ ਕਰੋ।

ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲਤ ਬਿਅੰਤ ॥੩੮੨॥

(ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੇ ਜਾਂਦੇ ਹਨ ॥੩੮੨॥

ਜਲਜ ਤ੍ਰਾਣਿ ਸਬਦੋਚਰਿ ਕੈ ਈਸਰਾਸਤ੍ਰ ਕਹਿ ਦੀਨ ॥

'ਜਲਜ ਤ੍ਰਾਣਿ' ਪਦ (ਪਹਿਲਾਂ) ਕਹਿ ਕੇ (ਫਿਰ) 'ਈਸਰਾਸਤ੍ਰ' (ਸਬਦ ਦਾ) ਉਚਾਰਨ ਕਰੋ।


Flag Counter