ਸ਼੍ਰੀ ਦਸਮ ਗ੍ਰੰਥ

ਅੰਗ - 59


ਅੰਤਿ ਕਾਲਿ ਜੋ ਹੋਇ ਸਹਾਈ ॥

ਜੋ ਅੰਤ-ਕਾਲ ਸਹਾਇਕ ਹੁੰਦਾ ਹੈ।

ਫੋਕਟ ਧਰਮ ਲਖੋ ਕਰ ਭਰਮਾ ॥

ਫੋਕਟ ਧਰਮਾਂ ਨੂੰ ਭਰਮ ਸਮਝੋ

ਇਨ ਤੇ ਸਰਤ ਨ ਕੋਈ ਕਰਮਾ ॥੪੯॥

(ਕਿਉਂਕਿ) ਇਨ੍ਹਾਂ ਤੋਂ ਕੋਈ ਵੀ ਕੰਮ ਰਾਸ ਨਹੀਂ ਆ ਸਕਦਾ ॥੪੯॥

ਇਹ ਕਾਰਨਿ ਪ੍ਰਭ ਹਮੈ ਬਨਾਯੋ ॥

ਇਸ ਕਰਕੇ ਪ੍ਰਭੂ ਨੇ ਸਾਡੀ ਸਿਰਜਨਾ ਕੀਤੀ ਹੈ

ਭੇਦੁ ਭਾਖਿ ਇਹ ਲੋਕ ਪਠਾਯੋ ॥

ਅਤੇ (ਇਹ ਸਾਰਾ) ਭੇਦ ਦਸ ਕੇ ਇਸ ਲੋਕ ਵਿਚ ਭੇਜਿਆ ਹੈ।

ਜੋ ਤਿਨ ਕਹਾ ਸੁ ਸਭਨ ਉਚਰੋ ॥

ਜੋ ਉਸ ਨੇ ਕਿਹਾ ਹੈ, (ਕੇਵਲ) ਉਹੀ ਸਾਰਿਆਂ ਨੂੰ ਦਸਾਂਗਾ

ਡਿੰਭ ਵਿੰਭ ਕਛੁ ਨੈਕ ਨ ਕਰੋ ॥੫੦॥

ਅਤੇ ਕੋਈ ਵੀ ਪਾਖੰਡ ਆਦਿ ਬਿਲਕੁਲ ਨਹੀਂ ਕਰਾਂਗਾ ॥੫੦॥

ਰਸਾਵਲ ਛੰਦ ॥

ਰਸਾਵਲ ਛੰਦ:

ਨ ਜਟਾ ਮੁੰਡਿ ਧਾਰੌ ॥

(ਮੈਂ) ਨਾ ਸਿਰ ਉਤੇ ਜਟਾਵਾਂ ਧਾਰਨ ਕਰਾਂਗਾ,

ਨ ਮੁੰਦ੍ਰਕਾ ਸਵਾਰੌ ॥

ਨਾ (ਕੰਨਾਂ ਵਿਚ) ਮੁੰਦਰਾਂ ਪਾਵਾਂਗਾ,

ਜਪੋ ਤਾਸ ਨਾਮੰ ॥

(ਕੇਵਲ) ਉਸ ਦੇ ਨਾਮ ਨੂੰ ਜਪਾਂਗਾ,

ਸਰੈ ਸਰਬ ਕਾਮੰ ॥੫੧॥

(ਜਿਸ ਕਰਕੇ) ਸਾਰੇ ਕੰਮ ਸਿਰੇ ਚੜ੍ਹਦੇ ਹਨ ॥੫੧॥

ਨ ਨੈਨੰ ਮਿਚਾਉ ॥

ਨ ਅੱਖਾਂ ਮੀਟ ਕੇ (ਬੈਠਾਂਗਾ)

ਨ ਡਿੰਭੰ ਦਿਖਾਉ ॥

ਨਾ ਹੀ ਕੋਈ ਪਾਖੰਡ ਜਾਂ ਆਡੰਬਰ ਦਿਖਾਵਾਂਗਾ।

ਨ ਕੁਕਰਮੰ ਕਮਾਉ ॥

ਨਾ ਕੋਈ ਮਾੜਾ ਕਰਮ ਕਰਾਂਗਾ

ਨ ਭੇਖੀ ਕਹਾਉ ॥੫੨॥

ਅਤੇ ਨਾ ਹੀ (ਕੋਈ ਵਿਸ਼ੇਸ਼) ਭੇਖਧਾਰੀ ਅਖਵਾਵਾਂਗਾ ॥੫੨॥

ਚੌਪਈ ॥

ਚੌਪਈ:

ਜੇ ਜੇ ਭੇਖ ਸੁ ਤਨ ਮੈ ਧਾਰੈ ॥

ਜੋ ਜੋ (ਸਾਧਕ) ਸ਼ਰੀਰ ਉਤੇ (ਕੋਈ ਨਾ ਕੋਈ) ਭੇਖ ਧਾਰਨ ਕਰਦੇ ਹਨ,

ਤੇ ਪ੍ਰਭ ਜਨ ਕਛੁ ਕੈ ਨ ਬਿਚਾਰੈ ॥

ਉਨ੍ਹਾਂ (ਭੇਖਧਾਰੀਆਂ ਨੂੰ) ਸੱਚੇ ਸਾਧਕ (ਪ੍ਰਭੂ-ਜਨ) ਕੁਝ ਵੀ ਨਹੀਂ ਸਮਝਦੇ।

ਸਮਝ ਲੇਹੁ ਸਭ ਜਨ ਮਨ ਮਾਹੀ ॥

ਸਭ ਲੋਕ (ਇਸ ਗੱਲ ਨੂੰ ਚੰਗੀ ਤਰ੍ਹਾਂ) ਆਪਣੇ ਮਨ ਵਿਚ ਸਮਝ ਲੈਣ

ਡਿੰਭਨ ਮੈ ਪਰਮੇਸੁਰ ਨਾਹੀ ॥੫੩॥

ਕਿ ਪਾਖੰਡਾਂ ਵਿਚ ਪਰਮੇਸ਼ਵਰ ਨਹੀਂ ਹੈ (ਅਰਥਾਤ ਪਾਖੰਡੀਆਂ ਨੂੰ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ) ॥੫੩॥

ਜੇ ਜੇ ਕਰਮ ਕਰਿ ਡਿੰਭ ਦਿਖਾਹੀ ॥

ਜਿਹੜੇ ਜਿਹੜੇ (ਲੋਕ) ਕਰਮ ਕਰ ਕੇ ਪਾਖੰਡ ਵਿਖਾਉਂਦੇ ਹਨ,

ਤਿਨ ਪਰਲੋਕਨ ਮੋ ਗਤਿ ਨਾਹੀ ॥

ਉਨ੍ਹਾਂ ਲੋਕਾਂ ਦੀ ਪਰਲੋਕ ਵਿਚ ਗਤੀ ਨਹੀਂ ਹੁੰਦੀ।

ਜੀਵਤ ਚਲਤ ਜਗਤ ਕੇ ਕਾਜਾ ॥

(ਉਨ੍ਹਾਂ ਦੇ) ਜੀਉਂਦਿਆਂ ਸੰਸਾਰਿਕ ਕੰਮ ਚਲਦੇ ਰਹਿੰਦੇ ਹਨ (ਅਰਥਾਤ ਮਾਨ ਮਰਯਾਦਾ ਬਣੀ ਰਹਿੰਦੀ ਹੈ)

ਸ੍ਵਾਗ ਦੇਖਿ ਕਰਿ ਪੂਜਤ ਰਾਜਾ ॥੫੪॥

ਅਤੇ ਉਨ੍ਹਾਂ ਦੇ (ਬਾਹਰਲੇ) ਸਾਂਗ ਨੂੰ ਵੇਖ ਕੇ (ਕਈ) ਰਾਜੇ ਵੀ (ਉਨ੍ਹਾਂ ਦੀ) ਪੂਜਾ ਕਰਨ ਲਗ ਜਾਂਦੇ ਹਨ ॥੫੪॥

ਸੁਆਂਗਨ ਮੈ ਪਰਮੇਸੁਰ ਨਾਹੀ ॥

(ਪਰ ਸੱਚੀ ਗੱਲ ਇਹ ਹੈ ਕਿ) ਸਾਂਗਾਂ ਰਾਹੀਂ ਪਰਮੇਸ਼ਵਰ ਨਹੀਂ ਮਿਲਦਾ

ਖੋਜਿ ਫਿਰੈ ਸਭ ਹੀ ਕੋ ਕਾਹੀ ॥

(ਭਾਵੇਂ) ਸਾਰੇ ਲੋਕ ਕਿਤੇ ਵੀ (ਕਿਉਂ ਨ) ਖੋਜਦੇ ਫਿਰਨ।

ਅਪਨੋ ਮਨੁ ਕਰ ਮੋ ਜਿਹ ਆਨਾ ॥

ਜਿਨ੍ਹਾਂ ਨੇ ਆਪਣੇ ਮਨ ਨੂੰ ਹੱਥ (ਕਾਬੂ) ਵਿਚ ਕਰ ਲਿਆ ਹੈ,

ਪਾਰਬ੍ਰਹਮ ਕੋ ਤਿਨੀ ਪਛਾਨਾ ॥੫੫॥

ਉਨ੍ਹਾਂ ਨੇ ਹੀ ਬ੍ਰਹਮ ਨੂੰ ਪਛਾਣਿਆ ਹੈ ॥੫੫॥

ਦੋਹਰਾ ॥

ਦੋਹਰਾ:

ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਿ ਕੀਨ ॥

(ਜਿਨ੍ਹਾਂ ਨੇ) ਜਗਤ ਨੂੰ ਭੇਖ ਵਿਖਾ ਕੇ, ਲੋਕਾਂ ਨੂੰ ਵਸ ਵਿਚ ਕਰ ਲਿਆ ਹੈ,

ਅੰਤਿ ਕਾਲਿ ਕਾਤੀ ਕਟਿਯੋ ਬਾਸੁ ਨਰਕ ਮੋ ਲੀਨ ॥੫੬॥

(ਉਹ) ਅੰਤ ਸਮੇਂ ਕਾਲ ਦੀ ਛੁਰੀ ਨਾਲ ਕਟੇ ਹੋਏ ਨਰਕਾਂ ਵਿਚ ਜਾਣਗੇ ॥੫੬॥

ਚੌਪਈ ॥

ਚੌਪਈ:

ਜੇ ਜੇ ਜਗ ਕੋ ਡਿੰਭ ਦਿਖਾਵੈ ॥

ਜੋ ਜੋ ਜਗਤ ਨੂੰ ਪਾਖੰਡ ਵਿਖਾਉਂਦੇ ਹਨ

ਲੋਗਨ ਮੂੰਡਿ ਅਧਿਕ ਸੁਖ ਪਾਵੈ ॥

ਅਤੇ ਲੋਕਾਂ ਦਾ ਸਿਰ ਮੁਨ ਕੇ ਬਹੁਤ ਸੁਖ ਪ੍ਰਾਪਤ ਕਰਦੇ ਹਨ।

ਨਾਸਾ ਮੂੰਦ ਕਰੈ ਪਰਣਾਮੰ ॥

ਜੋ ਨਾਸਾਂ ਨੂੰ ਬੰਦ ਕਰਕੇ ਪ੍ਰਨਾਮ ਕਰਦੇ ਹਨ,

ਫੋਕਟ ਧਰਮ ਨ ਕਉਡੀ ਕਾਮੰ ॥੫੭॥

(ਉਨ੍ਹਾਂ ਦੇ) ਇਹ ਧਰਮ-ਕਰਮ ਕੌਡੀ ਦੇ ਕੰਮ ਦੇ ਨਹੀਂ ॥੫੭॥

ਫੋਕਟ ਧਰਮ ਜਿਤੇ ਜਗ ਕਰਹੀ ॥

ਜਗਤ ਵਿਚ (ਜਿਤਨੇ ਵੀ) ਫੋਕਟ ਧਰਮ ਆਚਾਰ ਕਰਦੇ ਹਨ,

ਨਰਕਿ ਕੁੰਡ ਭੀਤਰ ਤੇ ਪਰਹੀ ॥

ਉਹ (ਸਭ) ਨਰਕ-ਕੁੰਡ ਵਿਚ ਪੈਂਦੇ ਹਨ।

ਹਾਥ ਹਲਾਏ ਸੁਰਗਿ ਨ ਜਾਹੂ ॥

(ਕੇਵਲ) ਹੱਥ ਹਿਲਾਉਣ ਨਾਲ ਸੁਅਰਗ ਨਹੀਂ ਜਾ ਸਕੀਦਾ,

ਜੋ ਮਨੁ ਜੀਤ ਸਕਾ ਨਹਿ ਕਾਹੂ ॥੫੮॥

ਜਦ ਤਕ ਕੋਈ ਮਨ ਉਤੇ ਜਿਤ ਪ੍ਰਾਪਤ ਨਹੀਂ ਕਰ ਸਕਦਾ ॥੫੮॥

ਕਬਿਬਾਚ ਦੋਹਰਾ ॥

ਕਵੀ ਨੇ ਕਿਹਾ, ਦੋਹਰਾ:

ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਹੋ ਜਗ ਮਾਹਿ ॥

ਜੋ ਪ੍ਰਭੂ ਨੇ ਮੈਨੂੰ ਕਿਹਾ, ਉਹੀ ਮੈਂ ਜਗਤ ਵਿਚ ਕਹਿ ਰਿਹਾ ਹਾਂ।

ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤਿ ਸੁਰਗ ਕੋ ਜਾਹਿ ॥੫੯॥

ਜੋ ਉਸ ਪ੍ਰਭੂ ਦਾ ਸਿਮਰਨ ਕਰਨਗੇ, ਉਹੀ ਅੰਤ ਵਿਚ ਸੁਅਰਗ ਨੂੰ ਜਾਣਗੇ ॥੫੯॥

ਦੋਹਰਾ ॥

ਦੋਹਰਾ:

ਹਰਿ ਹਰਿ ਜਨ ਦੁਈ ਏਕ ਹੈ ਬਿਬ ਬਿਚਾਰ ਕਛੁ ਨਾਹਿ ॥

ਹਰਿ ਅਤੇ ਹਰਿ-ਜਨ (ਸਾਧਕ) ਦੋਵੇਂ ਇਕ ਹਨ, (ਉਨ੍ਹਾਂ ਵਿਚ) ਕੋਈ ਹੋਰ ਵਿਚਾਰ ਨਹੀਂ ਹੈ।

ਜਲ ਤੇ ਉਪਜਿ ਤਰੰਗ ਜਿਉ ਜਲ ਹੀ ਬਿਖੈ ਸਮਾਹਿ ॥੬੦॥

ਜਿਵੇਂ ਜਲ ਤੋਂ ਤਰੰਗ ਪੈਦਾ ਹੋ ਕੇ ਫਿਰ ਜਲ ਵਿਚ ਹੀ ਸਮਾ ਜਾਂਦੀ ਹੈ (ਅਰਥਾਤ ਉਹ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਹੀ ਸਮਾ ਜਾਂਦੇ ਹਨ) ॥੬੦॥

ਚੌਪਈ ॥

ਚੌਪਈ: