ਸ਼੍ਰੀ ਦਸਮ ਗ੍ਰੰਥ

ਅੰਗ - 673


ਸੰਗੀਤ ਕਰਤ ਬਿਚਾਰ ॥੪੬੮॥

ਅਤੇ (ਉਹ) ਸੰਗੀਤ ਦਾ ਵਿਚਾਰ ਕਰ ਰਹੀ ਸੀ ॥੪੬੮॥

ਦੁਤਿ ਮਾਨ ਰੂਪ ਅਪਾਰ ॥

(ਉਸ ਦਾ) ਰੂਪ ਅਪਾਰ ਚਮਕ ਦਮਕ ਵਾਲਾ ਸੀ।

ਗੁਣਵੰਤ ਸੀਲ ਉਦਾਰ ॥

(ਉਹ) ਸ਼ੀਲ ਅਤੇ ਉਦਾਰ ਗੁਣ ਵਾਲੀ,

ਸੁਖ ਸਿੰਧੁ ਰਾਗ ਨਿਧਾਨ ॥

ਸੁਖ ਦਾ ਸਮੁੰਦਰ ਅਤੇ ਰਾਗਾਂ ਦਾ ਖ਼ਜ਼ਾਨਾ ਸੀ

ਹਰਿ ਲੇਤ ਹੇਰਤਿ ਪ੍ਰਾਨ ॥੪੬੯॥

ਅਤੇ ਵੇਖਣ ਨਾਲ ਹੀ ਪ੍ਰਾਣ ਹਰ ਲੈਂਦੀ ਸੀ ॥੪੬੯॥

ਅਕਲੰਕ ਜੁਬਨ ਮਾਨ ॥

ਕਲੰਕ ਤੋਂ ਰਹਿਤ ਜੋਬਨ ਵਾਲੀ ਸੀ।

ਸੁਖ ਸਿੰਧੁ ਸੁੰਦਰਿ ਥਾਨ ॥

(ਉਹ) ਸੁੰਦਰੀ ਸੁਖ ਦਾ ਸਮੁੰਦਰ ਬਣੀ ਹੋਈ ਸੀ।

ਇਕ ਚਿਤ ਗਾਵਤ ਰਾਗ ॥

ਇਕ ਚਿਤ ਹੋ ਕੇ ਰਾਗ ਗਾਉਂਦੀ ਸੀ,

ਉਫਟੰਤ ਜਾਨੁ ਸੁਹਾਗ ॥੪੭੦॥

ਮਾਨੋ ਸੁਹਾਗ ਫੁਟ ਫੁਟ ਕੇ ਬਾਹਰ ਨਿਕਲਦਾ ਹੋਵੇ ॥੪੭੦॥

ਤਿਹ ਪੇਖ ਕੈ ਜਟਿ ਰਾਜ ॥

ਉਸ ਨੂੰ ਵੇਖ ਕੇ ਜਟਾਧਾਰੀ ਯੋਗੀ ਰਾਜ (ਦੱਤ)

ਸੰਗ ਲੀਨ ਜੋਗ ਸਮਾਜ ॥

ਆਪਣੇ ਨਾਲ ਯੋਗੀਆਂ ਦੀ ਮੰਡਲੀ ਲਏ ਹੋਇਆਂ,

ਰਹਿ ਰੀਝ ਆਪਨ ਚਿਤ ॥

ਆਪਣੇ ਚਿਤ ਵਿਚ ਪ੍ਰਸੰਨ ਹੋ ਰਿਹਾ ਸੀ

ਜੁਗ ਰਾਜ ਜੋਗ ਪਵਿਤ ॥੪੭੧॥

ਜੋ ਯੋਗ ਰਾਜ (ਦੱਤ) ਯੋਗ ਵਿਚ ਪਵਿਤ੍ਰ ਸੀ ॥੪੭੧॥

ਇਹ ਭਾਤਿ ਜੋ ਹਰਿ ਸੰਗ ॥

ਇਸ ਤਰ੍ਹਾਂ ਜੋ ਹਰਿ ਨਾਲ

ਹਿਤ ਕੀਜੀਐ ਅਨਭੰਗ ॥

ਅਟੁਟ ਪ੍ਰੇਮ ਕਰੇਗਾ,

ਤਬ ਪਾਈਐ ਹਰਿ ਲੋਕ ॥

ਤਦ (ਉਹ) ਜ਼ਰੂਰ ਹਰਿ-ਲੋਕ ਪ੍ਰਾਪਤ ਕਰ ਲਏਗਾ।

ਇਹ ਬਾਤ ਮੈ ਨਹੀ ਸੋਕ ॥੪੭੨॥

ਇਸ ਗੱਲ ਵਿਚ (ਜ਼ਰਾ ਜਿੰਨਾ ਵੀ) ਸ਼ਕ ਨਹੀਂ ਹੈ ॥੪੭੨॥

ਚਿਤ ਚਉਪ ਸੋ ਭਰ ਚਾਇ ॥

ਚਾਉ ਅਤੇ ਸ਼ੌਕ ਨਾਲ (ਦੱਤ ਦਾ) ਚਿਤ ਭਰ ਗਿਆ

ਗੁਰ ਜਾਨਿ ਕੈ ਪਰਿ ਪਾਇ ॥

ਅਤੇ ਗੁਰੂ ਜਾਣ ਕੇ ਪੈਰੀਂ ਪੈ ਗਿਆ।

ਚਿਤ ਤਊਨ ਕੇ ਰਸ ਭੀਨ ॥

ਉਸ ਦੇ ਪ੍ਰੇਮ ਰਸ ਵਿਚ ਚਿਤ ਭਿਜ ਗਿਆ।

ਗੁਰੁ ਤੇਈਸਵੋ ਤਿਹ ਕੀਨ ॥੪੭੩॥

ਉਸ ਨੂੰ ਤੇਈਵਾਂ ਗੁਰੂ ਕਰ ਲਿਆ ॥੪੭੩॥

ਇਤਿ ਜਛਣੀ ਨਾਰਿ ਰਾਗ ਗਾਵਤੀ ਗੁਰੂ ਤੇਈਸਵੋ ਸਮਾਪਤੰ ॥੨੩॥

ਇਥੇ 'ਜਛਣੀ ਨਾਰ ਰਾਗ ਗਾਉਂਦੀ ਹੋਈ' ਤੇਈਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੨੩॥

ਤੋਮਰ ਛੰਦ ॥

ਤੋਮਰ ਛੰਦ:

ਤਬ ਬਹੁਤ ਬਰਖ ਪ੍ਰਮਾਨ ॥

ਤਦ ਬਹੁਤ ਵਰਿਆਂ ਤਕ,

ਚੜਿ ਮੇਰ ਸ੍ਰਿੰਗ ਮਹਾਨ ॥

ਸੁਮੇਰ ਪਰਬਤ ਦੀ ਮਹਾਨ ਚੋਟੀ ਉਤੇ ਚੜ੍ਹ ਕੇ

ਕੀਅ ਘੋਰ ਤਪਸਾ ਉਗ੍ਰ ॥

ਬਹੁਤ ਘੋਰ ਤਪਸਿਆ ਕੀਤੀ,

ਤਬ ਰੀਝਏ ਕਛੁ ਸੁਗ੍ਰ ॥੪੭੪॥

ਤਦ ਸੁਘੜ (ਪਰਮਾਤਮਾ) ਕੁਛ ਪ੍ਰਸੰਨ ਹੋਏ ॥੪੭੪॥

ਜਗ ਦੇਖ ਕੇ ਬਿਵਹਾਰ ॥

ਜਗਤ ਦਾ ਵਿਵਹਾਰ ਵੇਖ ਕੇ,

ਮੁਨਿ ਰਾਜ ਕੀਨ ਬਿਚਾਰ ॥

ਮੁਨੀ ਰਾਜ ਨੇ ਵਿਚਾਰ ਕੀਤਾ ਕਿ

ਇਨ ਕਉਨ ਸੋ ਉਪਜਾਇ ॥

(ਜਗਤ ਵਾਲਿਆਂ ਨੂੰ) ਕੌਣ ਪੈਦਾ ਕਰਦਾ ਹੈ

ਫਿਰਿ ਲੇਤਿ ਆਪਿ ਮਿਲਾਇ ॥੪੭੫॥

ਅਤੇ ਫਿਰ ਆਪਣੇ ਵਿਚ ਮਿਲਾ ਲੈਂਦਾ ਹੈ ॥੪੭੫॥

ਤਿਹ ਚੀਨੀਐ ਕਰਿ ਗਿਆਨ ॥

ਉਸ ਨੂੰ ਗਿਆਨ ਪੂਰਵਕ ਸਮਝਣਾ ਚਾਹੀਦਾ ਹੈ,

ਤਬ ਹੋਇ ਪੂਰਣ ਧ੍ਯਾਨ ॥

ਤਦ ਪੂਰਨ ਧਿਆਨ ਦੀ ਅਵਸਥਾ ਪ੍ਰਾਪਤ ਹੋਵੇਗੀ।

ਤਿਹ ਜਾਣੀਐ ਜਤ ਜੋਗ ॥

ਉਸ ਨੂੰ ਜਤ (ਇੰਦਰੀਆਂ ਉਪਰ ਕਾਬੂ ਪਾਣ ਵਾਲਾ) ਯੋਗ ਦੁਆਰਾ ਜਾਣਨਾ ਚਾਹੀਦਾ ਹੈ

ਤਬ ਹੋਇ ਦੇਹ ਅਰੋਗ ॥੪੭੬॥

ਤਦ ਜਾ ਕੇ ਦੇਹ ਅਰੋਗ ਹੋਵੇਗੀ ॥੪੭੬॥

ਤਬ ਏਕ ਪੁਰਖ ਪਛਾਨ ॥

ਤਦ ਇਕ ਪੁਰਖ ਦੀ ਪਛਾਣ (ਹੋਵੇਗੀ)

ਜਗ ਨਾਸ ਜਾਹਿਨ ਜਾਨ ॥

ਜਿਸ ਨੂੰ ਜਗਤ ਦੇ ਨਾਸ਼ ਦਾ ਕਾਰਨ ਜਾਣਨਾ ਚਾਹੀਦਾ ਹੈ।

ਸਬ ਜਗਤ ਕੋ ਪਤਿ ਦੇਖਿ ॥

(ਜੋ) ਸਾਰੇ ਜਗਤ ਦਾ ਸੁਆਮੀ ਦੇਖਿਆ ਜਾਂਦਾ ਹੈ,

ਅਨਭਉ ਅਨੰਤ ਅਭੇਖ ॥੪੭੭॥

(ਉਹ) ਡਰ ਤੋਂ ਰਹਿਤ, ਅਨੰਤ ਅਤੇ ਅਭੇਖ ਹੈ ॥੪੭੭॥

ਬਿਨ ਏਕ ਨਾਹਿਨ ਸਾਤਿ ॥

(ਉਸ) ਇਕ ਨੂੰ ਜਾਣੇ ਬਿਨਾ ਸ਼ਾਂਤੀ ਨਹੀਂ ਹੈ,

ਸਭ ਤੀਰਥ ਕਿਯੁੰ ਨ ਅਨਾਤ ॥

(ਭਾਵੇਂ) ਸਾਰਿਆਂ ਤੀਰਥਾਂ ਦਾ ਇਸ਼ਨਾਨ ਕਿਉਂ ਨਾ ਕਰ ਲਈਏ।

ਜਬ ਸੇਵਿਹੋ ਇਕਿ ਨਾਮ ॥

ਜਦ ਇਕ ਨਾਮ ਨੂੰ ਸਿਮਰੋਗੇ,

ਤਬ ਹੋਇ ਪੂਰਣ ਕਾਮ ॥੪੭੮॥

ਤਦ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ ॥੪੭੮॥

ਬਿਨੁ ਏਕ ਚੌਬਿਸ ਫੋਕ ॥

(ਉਸ) ਇਕ ਤੋਂ ਬਿਨਾ ਚੌਵੀ (ਗੁਰੂਆਂ ਦੀ ਸਿਖਿਆ) ਫੋਕੀ ਹੈ,

ਸਬ ਹੀ ਧਰਾ ਸਬ ਲੋਕ ॥

ਸਾਰੀ ਧਰਤੀ ਅਤੇ ਸਾਰੇ ਲੋਕ (ਵਿਅਰਥ ਹਨ)।

ਜਿਨਿ ਏਕ ਕਉ ਪਹਿਚਾਨ ॥

ਜਿਨ੍ਹਾਂ ਨੇ ਇਕ ਨੂੰ ਪਛਾਣ ਲਿਆ ਹੈ,

ਤਿਨ ਚਉਬਿਸੋ ਰਸ ਮਾਨ ॥੪੭੯॥

ਉਹ ਚੌਵੀਆਂ ਦਾ ਹੀ ਰਸ ਮਾਣਦਾ ਹੈ ॥੪੭੯॥

ਜੇ ਏਕ ਕੇ ਰਸ ਭੀਨ ॥

ਜੋ ਇਕ ਦੇ ਰਸ (ਪ੍ਰੇਮ) ਵਿਚ ਭਿਜੇ ਹੋਏ ਹਨ,

ਤਿਨਿ ਚਉਬਿਸੋ ਰਸਿ ਲੀਨ ॥

ਉਨ੍ਹਾਂ ਨੇ ਚੌਵੀਆਂ ਦਾ ਰਸ ਲੈ ਲਿਆ ਹੈ।

ਜਿਨ ਏਕ ਕੋ ਨਹੀ ਬੂਝ ॥

ਜਿਨ੍ਹਾਂ ਨੇ ਇਕ ਨੂੰ ਨਹੀਂ ਬੁਝਿਆ ਹੈ,

ਤਿਹ ਚਉਬਿਸੈ ਨਹੀ ਸੂਝ ॥੪੮੦॥

ਉਨ੍ਹਾਂ ਨੂੰ ਚੌਵੀਆਂ ਦੀ ਸੂਝ ਵੀ ਨਹੀਂ ਹੈ ॥੪੮੦॥

ਜਿਨਿ ਏਕ ਕੌ ਨਹੀ ਚੀਨ ॥

ਜਿਨ੍ਹਾਂ ਨੇ ਇਕ ਨੂੰ ਨਹੀਂ ਪਛਾਣਿਆ ਹੈ,


Flag Counter